ਮੋਗਾ : ਪੰਜਾਬ ਵਿੱਚ ਚੋਰੀ ਦਾ ਇੱਕ ਨਵਾਂ ਤਰੀਕਾ ਸਾਹਮਣੇ ਆਇਆ ਹੈ। ਮੋਗਾ 'ਚ ਇੱਕ ਨਵ-ਵਿਆਹੀ ਲੜਕੀ ਨੇ ਸ਼ਾਪਿੰਗ ਦੇ ਬਹਾਨੇ ਦੁਕਾਨ ਦੇ ਬਾਹਰ ਖੜੀ ਐਕਟਿਵਾ ਚੋਰੀ ਕਰ ਫਰਾਰ ਹੋ ਗਈ। ਮੋਗਾ ਵਿੱਚ ਵਾਪਰੀ ਇਹ ਘਟਨਾ ਦੀ ਸੀਸੀਟੀਵੀ ਫੁਟੇਜ਼ ਵਾਇਰਲ ਹੋ ਰਹੀ ਹੈ।
ਕੁਝ ਹੀ ਸੈਕਿੰਡਾਂ ਐਕਟਿਵਾ ਕੀਤੀ ਚੋਰੀ: ਸੀਸੀਟੀਵੀ ਫੁਟੇਜ਼ ਵਿੱਚ ਲਾਲ ਚੂੜਾ ਪਾਈ ਇੱਕ ਔਰਤ ਆਪਣੇ ਇੱਕ ਸਾਥੀ ਨਾਲ ਪੈਦਲ ਆਉਂਦੀ ਦਿਖਾਈ ਦੇ ਰਹੀ ਹੈ। ਜਿਵੇਂ ਹੀ ਉਹ ਸਟੋਰ ਦੇ ਬਾਹਰ ਖੜ੍ਹੀ ਐਕਟਿਵਾ ਨੂੰ ਦੇਖਦੀ ਹੈ ਤਾਂ ਉਹ ਕੁਝ ਹੀ ਸੈਕਿੰਡਾਂ ਵਿੱਚ ਇਸ ਨੂੰ ਚੋਰੀ ਕਰ ਲੈਂਦੀ ਹੈ ਅਤੇ ਅੱਗੇ ਇੱਕ ਗਲੀ ਵਿੱਚ ਜਾ ਕੇ ਆਪਣੇ ਦੋਸਤ ਨੂੰ ਸਕੂਰਟੀ 'ਤੇ ਨਾਲ ਬਿਠਾ ਲੈਂਗੀ ਹੈ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਵੀ ਭਾਜਪਾ ਆਗੂ ਦੀ ਐਕਟਿਵਾ ਇਸੇ ਤਰ੍ਹਾਂ ਇੱਕ ਚੂੜਾ ਪਾਈ ਔਰਤ ਵੱਲੋਂ ਚੋਰੀ ਕੀਤਾ ਗਿਆ ਸੀ।
ਪਤੀ ਪਤਨੀ ਦੀ ਚੋਰੀ ਤੋਂ ਹੈ ਬੇਖ਼ਬਰ: ਜਾਣਕਾਰੀ ਅਨੁਸਾਰ ਜਦੋਂ ਚੋਰੀ ਕਰਨ ਵਾਲੀ ਚੂੜੇ ਵਾਲੀ ਔਰਤ ਐਕਟਿਵਾ ਲੈ ਕੇ ਅੱਗੇ ਗਲੀ ਵਾਲੀ ਗਈ ਤਾਂ ਉਸ ਨੂੰ ਲੋਕਾਂ ਵੱਲੋਂ ਫੜ੍ਹ ਲਿਆ ਗਿਆ। ਕਾਬੂ ਕੀਤੇ ਵਿਅਕਤੀ ਰਾਜਵੀਰ ਨੇ ਦੱਸਿਆ ਕਿ ਉਹ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਹੈ, ਮੈਨੂੰ ਨਹੀਂ ਪਤਾ ਸੀ ਕਿ ਉਸਦੀ ਪਤਨੀ ਐਕਟਿਵਾ ਚੋਰੀ ਕਰਦੀ ਸੀ, ਉਸਨੇ ਕਿਹਾ ਕਿ ਉਹ ਸੈਲੂਨ ਵਿੱਚ ਕੰਮ ਕਰਦੀ ਹੈ। ਉਸ ਨੇ ਮੈਨੂੰ ਕਿਹਾ ਸੀ ਕਿ ਉਹ ਇਹ ਐਕਟਿਵਾ ਸਲੂਨ ਚੋਂ ਲੈ ਕੇ ਆਈ ਹੈ। ਦੱਸ ਦਈਏ ਕਿ ਲੋਕਾਂ ਨੇ ਦੋਵਾਂ ਪਤੀ/ਪਤਨੀ ਨੂੰ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਅਤੇ ਉਨ੍ਹਾਂ ਕੋਲੋਂ ਚਾਬੀਆਂ ਦਾ ਬੰਡਲ ਅਤੇ ਤਿੰਨ-ਚਾਰ ਮੋਟਰਸਾਈਕਲਾਂ ਦੀਆ ਆਰ.ਸੀ.ਵੀ ਬਰਾਮਦ ਹੋਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੁਕਾਨ 'ਚ ਕਿਸੇ ਗਾਹਕ ਨਾਲ ਗੱਲ ਕਰ ਰਿਹਾ ਸੀ ਤਾਂ ਇਕ ਲੜਕੀ ਆਈ ਅਤੇ ਉਸ ਦੀ ਦੁਕਾਨ ਦੇ ਬਾਹਰ ਖੜੀ ਐਕਟਿਵਾ ਨੂੰ ਚਾਬੀ ਨਾਲ ਖੋਲ੍ਹਣ ਲੱਗੀ ਤਾਂ ਦੁਕਾਨ 'ਤੇ ਕੰਮ ਕਰਨ ਵਾਲਾ ਲੜਕਾ ਆ ਗਿਆ ਅਤੇ ਲੜਕੇ ਨੇ ਆ ਕੇ ਦੱਸਿਆ ਕਿ ਤੁਹਾਡੇ ਐਕਟਿਵਾ ਨੂੰ ਕੋਈ ਔਰਤ ਚਾਬੀ ਨਾਲ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਕੁੱਝ ਸੈਕਿੰਡਾਂ ਵਿੱਚ ਹੀ ਐਕਟਿਵਾ ਚੋਰੀ ਕਰ ਫਰਾਰ ਹੋ ਗਈ। ਦੁਕਾਨਦਾਰ ਨੇ ਦੱਸਿਆ ਕਿ ਅਸੀਂ ਪਿੱਛਾ ਕਰਕੇ ਅੱਗੇ ਇੱਕ ਗਲੀ ਵਿੱਚ ਦੋਵਾਂ ਪਤੀ/ਪਤਨੀ ਨੂੰ ਕਾਬੂ ਕੀਤਾ।
- ਹਰਿਆਣਾ ਦੇ ਮੁੱਖ ਮੰਤਰੀ ਦਾ ਕਿਸਾਨਾਂ ਲਈ ਵੱਡਾ ਐਲਾਨ, ਕਿਹਾ- '133 ਕਰੋੜ ਦਾ ਕਰਜ਼ਾ ਮੁਆਫ਼, MSP 'ਤੇ ਸਾਰੀਆਂ ਫ਼ਸਲਾਂ ਖਰੀਦੇਗੀ ਸਰਕਾਰ' - Haryana BJP Vijay Shankhnaad Rally
- ਮਿੱਟੀ ਦਾ ਸ਼ਿਵਲਿੰਗ ਬਣਾ ਰਹੇ ਸਨ ਬੱਚੇ, ਮੰਦਰ ਦੀ ਕੰਧ ਡਿੱਗੀ, ਮਲਬੇ ਹੇਠ ਦੱਬ ਕੇ 9 ਮਾਸੂਮਾਂ ਦੀ ਮੌਤ - SAGAR WALL COLLAPSED
- ਕੇਂਦਰੀ ਗ੍ਰਹਿ ਮੰਤਰੀ ਦਾ ਚੰਡੀਗੜ੍ਹ ਦੌਰਾ, ਜਲ ਸਪਲਾਈ ਪ੍ਰਾਜੈਕਟ ਦਾ ਉਦਘਾਟਨ, ਇੱਕ ਲੱਖ ਤੋਂ ਵੱਧ ਲੋਕਾਂ ਨੂੰ ਹੋਵੇਗਾ ਫਾਇਦਾ - AMIT SHAH CHANDIGARH VISIT
ਇਸ ਸਬੰਧ ਵਿੱਚ ਥਾਣਾ ਸਿਟੀ ਸਾਊਥ ਦੇ ਐਸ ਐਚ ਓ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਪਤੀ/ਪਤਨੀ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ। ਪੁੱਛਗਿੱਛ ਦੌਰਾਨ ਜੋ ਖੁਲਾਸੇ ਹੋਏ ਮੀਡੀਆ ਸਾਹਮਣੇ ਪੇਸ਼ ਕੀਤੇ ਜਾਣਗੇ। ਐਸਐਚਓ ਨੇ ਕਿਹਾ ਕਿ ਜੋ ਲੋਕ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਉਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।