ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਰੋਜ਼ ਲੱਖਾਂ ਹੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਹਨ। ਦੂਰ ਦੁਰਾਡੇ ਤੋਂ ਇਥੇ ਪਹੁੰਚਣ ਵਾਲੀਆਂ ਸੰਗਤਾਂ ਪਹਿਲਾਂ ਹੀ ਬੁਕਿੰਗ ਕਰਦੀਆਂ ਹਨ ਪਰ ਉਹਨਾਂ ਨਾਲ ਕਈ ਠੱਗ ਠੱਗੀ ਵੀ ਕਰ ਜਾਂਦੇ ਹਨ। ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਸਾਰਾਗੜ੍ਹੀ ਸਰਾਂ ਦੇ ਮੈਨੇਜਰ ਵੱਲੋਂ ਸਖਤ ਰੁੱਖ ਅਖਤਿਆਰ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੇ ਗੂਗਲ ਨੂੰ ਇੱਕ ਚਿਠੀ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਸ਼ਰਧਾਲੂਆਂ ਨਾਲ ਹੋਏ ਧੋਖੇ ਦੇ ਹੁਣ ਤੱਕ 100 ਦੇ ਕਰੀਬ ਮਾਮਲਿਆਂ ਸਬੰਧੀ ਅਪੀਲ ਕੀਤੀ ਹੈ ਕਿ ਅਜਿਹੀਆਂ ਨਕਲੀ ਵੈਬਸਾਈਟਾਂ ਨੂੰ ਬੰਦ ਕੀਤਾ ਜਾਵੇ ਜੋ ਸਾਰਾਗੜ੍ਹੀ ਦੇ ਨਾਮ 'ਤੇ ਬਣੀਆਂ ਹਨ। ਮਾਮਲੇ ਸੰਬਧੀ ਜਾਣਕਾਰੀ ਦਿੰਦਿਆ ਸਰਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਕਸਰ ਦਿਨ ਤਿਉਹਾਰ ਮੌਕੇ ਸੰਗਤਾਂ ਦੀ ਆਮਦ ਵਧਣ ਮੌਕੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ। ਜਿਸ ਦੇ ਚੱਲਦੇ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਸਥਾ ਦੇ ਕੇਂਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀਆਂ ਸੰਗਤਾ ਨਾਲ ਠੱਗੀ ਹੋਣਾ ਬੇਹੱਦ ਚਿੰਤਾ ਦਾ ਵਿਸ਼ਾ ਹੈ।
ਆਨਲਾਈਨ ਠੱਗੀ ਤੋਂ ਬਚਨ ਦੀ ਅਪੀਲ : ਮੈਨੇਜਰ ਨੇ ਦੱਸਿਆ ਕਿ ਹੁਣ ਗੂਗਲ ਨੂੰ ਈਮੇਲ ਕਰ ਅਜਿਹੀ ਵੈਬਸਾਈਟ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਨਾਲ ਉਹਨਾਂ ਕਿਹਾ ਕਿ ਭਵਿੱਖ ਵਿੱਚ ਅਜਿਹੇ ਮਾਮਲੇ ਸਾਹਮਣੇ ਨਾ ਆਉਣ ਇਸ ਬਾਰੇ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਕਿਉਂਕਿ ਅਜਿਹੇ ਲੋਕ ਜੋ ਸੰਗਤਾ ਦੀ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ। ਉਹ ਬਖਸ਼ੇ ਨਹੀਂ ਜਾਣਗੇ। ਨਾਲ ਹੀ ਉਹਨਾਂ ਕਿਹਾ ਕਿ ਅਸੀਂ ਸੰਗਤਾ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਧੋਖੇ ਤੋਂ ਬਚਣ ਅਤੇ ਬਿਨਾਂ ਪੜਤਾਲ ਕੀਤਿਆਂ ਕਿਸੇ ਵੀ ਵੈਬਸਾਈਟ ਤੋਂ ਪੈਸੇ ਆਨਲਾਈਨ ਨਾ ਪਾਉਣ ਅਤੇ ਜਿਹੜੀ ਵੈਬਸਾਈਟ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਹੈ ਉਸ ਵੈਬਸਾਈਟ ਦੀ ਵੀ ਜਾਂਚ ਕਰਨ ਤੋਂ ਬਾਅਦ ਹੀ ਪੈਸੇ ਭੇਜ ਕੇ ਬੁਕਿੰਗ ਕਰਵਾਉਣ।
ਪਹਿਲਾਂ ਵੀ ਹੋਈਆਂ ਠੱਗੀਆਂ : ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਮਾਮਲੇ ਆਏ ਹਨ ਜਿਨਾਂ ਵਿੱਚ ਸੰਗਤਾਂ ਵੱਲੋਂ ਕਮਰੇ ਦੇ ਨਾਂ ‘ਤੇ ਪੈਸੇ ਲੈ ਲਏ ਜਾਂਦੇ ਸਨ। ਜਦੋਂ ਸੰਗਤ ਕਮਰੇ ਲਈ ਸਾਰਾਗੜੀ ਸਰਾਂ ਵਿਖੇ ਪਹੁੰਚਦੀ ਹੈ ਤਾਂ ਉੱਥੇ ਉਹਨਾਂ ਦੀ ਕਮਰੇ ਦੀ ਬੁਕਿੰਗ ਨਹੀਂ ਹੁੰਦੀ। ਅੱਜ ਕਈ ਪਰਿਵਾਰਾਂ ਨਾਲ ਇਸੇ ਤਰ੍ਹਾਂ ਹੀ ਠੱਗੀ ਹੋਈ। ਉਹਨਾਂ ਨੇ ਦੱਸਿਆ ਕਿ ਜਦੋਂ ਵੀ ਆਨਲਾਈਨ ਲਈ ਸਰਚ ਕਰਦੇ ਹਾਂ ਤਾਂ ਇਹ ਨਕਲੀ ਵੈਬਸਾਈਟ ਸਾਹਮਣੇ ਆਉਂਦੀ ਹੈ ਅਤੇ ਇਹਨਾਂ ਵੱਲੋਂ ਬਾਅਦ ਵਿੱਚ ਗੱਲਬਾਤ ਕਰਕੇ ਆਨਲਾਈਨ ਪੇਮੈਂਟ ਮੰਗੀ ਜਾਂਦੀ ਹੈ। ਜੇ ਕੋਈ ਪਰਿਵਾਰ ਪੇਮੈਂਟ ਕਰ ਦਿੱਤਾ ਜਾਂਦਾ ਹੈ ਤਾਂ ਬਾਅਦ ਵਿੱਚ ਇਹ ਠੱਗ ਫੋਨ ਨਹੀਂ ਚੁੱਕਦਾ ਤੇ ਇਸੇ ਤਰ੍ਹਾਂ ਹੀ ਪਰਿਵਾਰ ਠੱਗੀ ਦਾ ਸ਼ਿਕਾਰ ਹੋ ਜਾਂਦਾ।
- ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਮੁੜ ਵਿਵਾਦਾਂ 'ਚ, ਮੋਬਾਇਲ ਫੋਨ ਅਤੇ ਨਸ਼ਾ ਪਹੁੰਚਾਉਣ ਵਾਲੇ ਜੇਲ੍ਹ ਵਾਰਡਨ ਨੂੰ ਕੀਤਾ ਗ੍ਰਿਫਤਾਰ - Central Modern Jail of Faridkot
- ਹਰਿਆਣਾ ਦੇ CM ਦਰਬਾਰ ਸਾਹਿਬ ਵਿੱਚ ਹੋਏ ਨਤਮਸਤਕ, ਪੰਜਾਬ ਨੂੰ ਵੱਡਾ ਭਰਾ ਕਹਿ ਕੇ ਕੀਤੀ ਪਾਣੀ ਦੀ ਮੰਗ - Haryana CM On Water
- ਨਿਘਾਰ 'ਤੇ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਹੋਂਦ ਦੀ ਲੜਾਈ ਹੋਣਗੀਆਂ ਜ਼ਿਮਨੀ ਚੋਣਾਂ, ਭਾਰੀ ਪੈ ਸਕਦਾ ਅੰਦਰੂਨੀ ਕਲੇਸ਼ - Conflict in Shiromani Akali Dal
ਉਥੇ ਹੀ ਇਸ ਮੌਕੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਗੁਰੂ ਘਰ ਆਉਣ ਵਾਲੀਆਂ ਮਰਿਆਦਾ ਦਾ ਜ਼ਰੂਰ ਖਿਆਲ ਰੱਖਣ। ਪਹਿਰਾਵਾ ਅਜਿਹਾ ਪਹਿਨਿਆ ਜਾਵੇ ਜਿਸ ਨਾਲ ਹੋਰਨਾਂ ਸੰਗਤਾਂ ਦੀਆਂ ਭਾਵਨਾਵਾਂ ਆਹਤ ਨਾ ਹੋਣ।