ਅੰਮ੍ਰਿਤਸਰ: ਸ਼ਹਿਰ ਦੇ ਲਾਰੈਂਸ ਰੋਡ ਪਹੁੰਚਿਆ ਨੀਟੂ ਸ਼ਟਰਾਂ ਵਾਲਾ ਨਵੇਂ ਰੂਪ ਵਿੱਚ ਨਜ਼ਰ ਆਇਆ। ਉਹ ਸ਼ਕਤੀਮਾਨ ਬਣਿਆ ਅਤੇ ਫਿਰ ਆਪਣੀ ਪਤਨੀ ਨੀਲਮ ਦੇਵੀ ਲਈ ਚੋਣ ਪ੍ਰਚਾਰ ਕਰਦਾ ਦਿਖਾਈ ਦਿੱਤਾ। ਉਸ ਦੀ ਪਤਨੀ ਅੰਮ੍ਰਿਤਸਰ ਤੋਂ ਲੋਕਸਭਾ ਉਮੀਦਵਾਰ ਹੈ। ਇਸ ਮੌਕੇ ਨੀਟੂ ਨੇ ਕਿਹਾ ਕਿ ਸਾਡੀ ਬੇਗਮਪੁਰਾ ਸਾਂਝਾ ਫਰੰਟ ਪਾਰਟੀ ਹੈ। ਲੋਕਾਂ ਨੇ ਸਾਰੀਆਂ ਪਾਰਟੀਆਂ ਦੇਖ ਲਈਆਂ ਹਨ, ਹੁਣ ਇੱਕ ਵਾਰ ਮੇਰੀ ਪਾਰਟੀ ਵੀ ਅਜ਼ਮਾਓ। ਉਸ ਨੇ ਕਿਹਾ ਕਿ ਮੇਰੀ ਫਿਲਮ ਨੀ ਮੈਂ ਸੱਸ ਕੁੱਟਣੀ ਵਿੱਚ ਵੀ ਪੀਐਮ ਦਾ ਰੋਲ ਅਦਾ ਕੀਤਾ ਹੈ। ਉਸ ਨੇ ਕਿਹਾ ਕਿ ਜਦੋਂ ਮੈਂ ਜਿੱਤ ਗਿਆ, ਦੂਜੇ ਦਿਨ ਹੀ ਵੋਟਾਂ ਦਾ ਮੁੱਲ ਮੋੜ ਦਿਆਂਗਾ।
ਇਹ ਉਮੀਦਵਾਰ ਖੜ੍ਹ ਕੀਤੇ: ਇਸ ਤੋਂ ਪਹਿਲਾਂ, ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੀਟੂ ਸ਼ਟਰਾਂ ਵਾਲੇ ਨੇ ਕਿਹਾ ਸੀ ਕਿ ਵਾਰਾਣਸੀ ਤੋਂ ਮੋਦੀ ਸਾਹਮਣੇ ਉਹ ਖੁਦ ਚੋਣ ਲੜੇਗਾ। ਅੰਮ੍ਰਿਤਸਰ ਤੋਂ ਉਸ ਦੀ ਪਤਨੀ ਅਤੇ ਜਲੰਧਰ ਤੋਂ ਵੀ ਉਹ ਖੁਦ ਚੋਣ ਲੜਨ ਜਾ ਰਿਹਾ ਹੈ। ਇਸ ਤੋਂ ਇਲਾਵਾ ਲੁਧਿਆਣਾ ਤੋਂ ਚੁੰਮੇ ਵਾਲੀ ਭਾਬੀ ਯਾਨੀ ਰਣਜੀਤ ਕੌਰ ਹੰਸ ਚੋਣ ਮੈਦਾਨ ਵਿੱਚ ਉਤਰੇਗੀ।
ਨੀਟੂ ਨੇ ਕਿਹਾ ਸੀ ਕਿ ਜਿੱਥੇ ਹੰਸਰਾਜ ਹੰਸ ਖੜਾ ਹੋ ਰਿਹਾ ਹੈ, ਉੱਥੋ ਪੱਪੂ ਚਾਹ ਵਾਲਾ ਚੋਣ ਲੜੇਗਾ। ਨੀਟੂ ਸ਼ਟਰਾਂਵਾਲੇ ਨੇ ਦਾਅਵਾ ਕੀਤਾ ਹੈ ਕਿ ਵਾਰਾਣਸੀ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਤੋਂ ਉਨ੍ਹਾਂ ਦੀ ਸੀਟ ਪੱਕੀ ਹੈ। ਨੀਟੂ ਨੇ ਕਿਹਾ ਕਿ ਮੈਂ ਵਾਰਾਣਸੀ ਮੋਦੀ ਦੇ ਸਾਹਮਣੇ ਚੋਣ ਲੜਨ ਜਾ ਰਿਹਾ ਹਾਂ। ਉਹ ਰੱਬ ਨਹੀਂ ਸਾਡਾ ਹੱਕ ਆ ਕਿ ਲੋਕਾਂ ਦੀ ਆਵਾਜ਼ ਬਣ ਕੇ ਇੱਕ ਰਿਕਸ਼ੇ ਵਾਲਾ ਵੀ ਚੋਣ ਲੜ ਸਕਦਾ ਹੈ।
ਕਮੇਟੀ ਚੁੱਕ ਕੇ ਚੋਣ ਲੜ ਰਿਹਾ ਨੀਟੂ: ਨੀਟੂ ਨੇ ਦੱਸਿਆ ਕਿ ਇਸ ਵਾਰ ਉਸ ਦਾ ਚੋਣ ਲੜਨ ਲਈ ਬਜਟ ਵਧਿਆ ਹੈ, ਕਿਉਂਕਿ ਉਹ ਮੋਦੀ ਖਿਲਾਫ ਵਾਰਾਣਸੀ ਤੋਂ ਚੋਣ ਲੜਨ ਜਾ ਰਿਹਾ ਹੈ। ਇਸ ਲਈ ਇਸ ਵਾਰ ਲੱਖ ਰੁਪਏ ਬਜਟ ਰੱਖਿਆ ਹੈ। ਇਹ ਲੱਖ ਰੁਪਏ ਉਸ ਨੇ 10 ਹਜ਼ਾਰ ਘਾਟੇ ਉੱਤੇ 90 ਹਜ਼ਾਰ ਰੁਪਏ ਚੁੱਕੀ ਹੈ, ਸਗੋਂ 10 ਹਜ਼ਾਰ ਉਹ ਲੋਕਾਂ ਤੋਂ ਚੰਦਾ ਇੱਕਠਾ ਕਰਕੇ ਲੱਖ ਰੁਪਏ ਪੂਰੇ ਕਰ ਕੇ ਚਾਰ ਥਾਵਾਂ ਤੋਂ ਚੋਣ ਲੜੇਗਾ।
ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਪਿਛਲੀ ਵਾਰ 4,599 ਹੱਕ ਸੱਚ ਦੀਆਂ ਵੋਟਾਂ ਪਈਆਂ ਸੀ, ਨਾ ਉਸ ਨੇ ਦਾਰੂ ਵੰਡੀ ਸੀ ਤੇ ਨਾ ਹੀ ਮੈਂ ਨਸ਼ਾ ਵੰਡਿਆ ਸੀ। ਨੀਟੂ ਨੇ ਕਿਹਾ ਕਿ ਮੋਦੀ ਦੇ ਅੱਗੇ ਖੜਾ ਹੋਣਾ ਬਹੁਤ ਹਿੰਮਤ ਦੀ ਗੱਲ ਹੈ, ਮੈਂ ਆਪਣੇ ਦਮ ਤੇ ਹਿੰਮਤ ਕਰਕੇ ਖੜਾ ਹੋ ਰਿਹਾ।