ਨੰਗਲ: ਸੂਬੇ 'ਚ ਨਸ਼ਾ ਤਸਕਰੀ ਦੀ ਚੇਨ ਅਤੇ ਨਸ਼ਾ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਦਿਨ ਰਾਤ ਮਿਹਨਤ ਕਰ ਰਹੀ ਹੈ। ਇਸ ਦੇ ਚੱਲਦੇ ਪੁਲਿਸ ਵਲੋਂ ਵੱਖ-ਵੱਖ ਆਪ੍ਰੇਸ਼ਨ ਚਲਾਏ ਜਾ ਰਹੇ ਹਨ ਅਤੇ ਨਾਲ ਹੀ ਕਈ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਕੋਈ ਨਸ਼ਾ ਤਸਕਰ ਪੁਲਿਸ ਦੀ ਬਾਜ ਅੱਖ ਤੋਂ ਬਚ ਨਾ ਸਕੇ, ਇਸ ਲਈ ਪੁਲਿਸ ਲਗਾਤਾਰ ਗਸ਼ਤ ਵੀ ਕਰ ਰਹੀ ਹੈ।
ਨਸ਼ੇ ਸਮੇਤ ਦੋ ਮੁਲਜ਼ਮ ਕਾਬੂ: ਇਸ ਦੇ ਚੱਲਦੇ ਨੰਗਲ ਪੁਲਿਸ ਨੂੰ ਵੀ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਉਨ੍ਹਾਂ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਜਾਂਚ ਦੌਰਾਨ ਕਾਬੂ ਕੀਤੇ ਮੁਲਜ਼ਮਾਂ ਤੋਂ 20 ਗ੍ਰਾਮ ਦੇ ਕਰੀਬ ਨਸ਼ੀਲਾ ਪਾਊਡਰ ਚਿੱਟਾ ਵੀ ਬਰਾਮਦ ਕੀਤਾ। ਪੁਲਿਸ ਵਲੋਂ ਕਾਬੂ ਕੀਤੇ ਗਏ ਮੁਲਜ਼ਮ ਨੰਗਲ ਦੇ ਹੀ ਰਹਿਣ ਵਾਲੇ ਹਨ ਤੇ ਉਨ੍ਹਾਂ 'ਚ ਇੱਕ ਨੌਜਵਾਨ 'ਤੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਪਰਚੇ ਦਰਜ ਹਨ। ਇਸ ਦੀ ਪੁਸ਼ਟੀ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਰਾਹੁਲ ਸ਼ਰਮਾ ਨੇ ਖੁਦ ਪ੍ਰੈਸ ਕਾਨਫਰੰਸ ਦੌਰਾਨ ਕੀਤੀ।
ਪੁਲਿਸ ਨੂੰ ਦੇਖ ਭੱਜਣ ਦੀ ਕੋਸ਼ਿਸ਼: ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਏ.ਐਸ.ਆਈ ਮਦਨ ਲਾਲ ਦੀ ਟੀਮ ਗਸ਼ਤ 'ਤੇ ਸੀ ਤਾਂ ਦੋ ਨੌਜਵਾਨ ਹਨੀ ਹੰਸ ਅਤੇ ਰੌਕੀ ਪੁਲਿਸ ਟੀਮ ਨੂੰ ਦੇਖ ਕੇ ਘਬਰਾ ਗਏ ਅਤੇ ਉਨ੍ਹਾਂ ਨੇ ਆਪਣੀ ਜੇਬ 'ਚੋਂ ਕੋਈ ਚੀਜ਼ ਕੱਢ ਕੇ ਸੁੱਟ ਦਿੱਤੀ ਤੇ ਖੁਦ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਅਤੇ ਸੁੱਟੀ ਗਈ ਚੀਜ਼ ਦੀ ਜਾਂਚ ਕੀਤੀ ਤਾਂ ਉਨ੍ਹਾਂ ਕੋਲੋਂ 10-10 ਗ੍ਰਾਮ ਨਸ਼ੀਲਾ ਪਾਊਡਰ ਮਿਲਿਆ। ਜਿਸ ਦੇ ਆਧਾਰ 'ਤੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਨ੍ਹਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇੱਕ ਮੁਲਜ਼ਮ ਖਿਲਾਫ਼ ਪਹਿਲਾਂ ਵੀ ਮਾਮਲੇ ਦਰਜ: ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਰੌਕੀ ਖ਼ਿਲਾਫ਼ ਪੁਲਿਸ ਨੂੰ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਉਸ ਖ਼ਿਲਾਫ਼ ਪਹਿਲਾਂ ਹੀ ਐਨਡੀਪੀਐਸ ਦੇ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਇਹ ਨੰਗਲ ਦੇ ਵਿੱਚ ਕਾਫੀ ਬਦਨਾਮ ਸੀ ਅਤੇ ਇਸ ਦੀ ਖੁਦ ਦੀ ਹਾਲਤ ਵੀ ਖਰਾਬ ਸੀ। ਪੁਲਿਸ ਨੇ ਦੱਸਿਆ ਕਿ ਇਸ ਮੁਲਜ਼ਮ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਵੀ ਵਿਗਾੜ ਰੱਖਿਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਅਪੀਲ ਕੀਤੀ ਕਿ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਹ ਸਾਨੂੰ ਦੱਸ ਸਕਦੇ ਹਨ, ਪਰ ਬਖਸ਼ਿਆ ਕੋਈ ਨਹੀਂ ਜਾਵੇਗਾ।
- ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹਿੰਗਾ ਟੋਲ ਪਲਾਜ਼ਾ ਹੋਵੇਗਾ ਬੰਦ, ਕਿਸਾਨ ਜੱਥੇਬੰਦੀਆਂ ਨੇ ਟੋਲ 'ਤੇ ਤਾਲਾ ਲਾਉਣ ਦਾ ਕੀਤਾ ਐਲਾਨ - Punjab Ladowal toll plaza closed
- ਹੁਣ ਅੰਮ੍ਰਿਤਪਾਲ ਦੇ ਖ਼ਾਸ ਸਾਥੀ ਕੁਲਵੰਤ ਰਾਊਕੇ ਵੀ ਲੜਨਗੇ ਚੋਣ, ਭਰਾ ਨੇ ਕੀਤਾ ਐਲਾਨ - Amritpal partner Kulwant Rauke
- ਨਸ਼ਿਆਂ ਖਿਲਾਫ ਪੁਲਿਸ ਵੱਲੋਂ ਨੰਗਲ 'ਚ ਕਰਵਾਈ ਗਈ ਵਾਕਥੋਨ, ਜਸਬੀਰ ਜੱਸੀ ਬਣੇ ਮੁਹਿੰਮ ਦਾ ਹਿੱਸਾ - marathon against Drug crisis