ETV Bharat / state

ਚੰਡੀਗੜ੍ਹ ਗ੍ਰਨੇਡ ਅਟੈਕ ਨਾਲ ਜੁੜਿਆ ਅੱਤਵਾਦੀ ਹਰਵਿੰਦਰ ਰਿੰਦਾ ਦਾ ਨਾਮ, ਜਾਣੋ ਕੌਣ ਹੈ ਰਿੰਦਾ ? - Who Is Harwinder Rinda

author img

By ETV Bharat Punjabi Team

Published : Sep 12, 2024, 12:58 PM IST

Updated : Sep 12, 2024, 1:38 PM IST

ਚੰਡੀਗੜ੍ਹ ਗ੍ਰਨੇਡ ਅਟੈਕ ਨਾਲ ਹੁਣ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਰਿੰਦਾ ਦਾ ਨਾਮ ਜੁੜ ਰਿਹਾ ਹੈ। ਇਸ ਸਬੰਧੀ ਜਾਂਚ ਏਜੰਸੀਆਂ ਕੰਮ ਕਰ ਰਹੀਆਂ ਹਨ ਅਤੇ ਇਸ ਰਿਪੋਰਟ ਰਾਹੀਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅਸਲ ਵਿੱਚ ਇਹ ਹਰਵਿੰਦਰ ਰਿੰਦਾ ਕੌਣ ਹੈ।

Who Is Harwinder Rinda
ਚੰਡੀਗੜ੍ਹ ਗ੍ਰਨੇਡ ਅਟੈਕ ਨਾਲ ਜੁੜਿਆ ਅੱਤਵਾਦੀ ਹਰਿੰਦਰ ਰਿੰਦਾ ਦਾ ਨਾਮ, ਜਾਣੋ ਕੌਣ ਹੈ ਰਿੰਦਾ ? (ETV BHARAT)

ਚੰਡੀਗੜ੍ਹ: ਪੰਜਬ ਅਤੇ ਦੇਸ਼ ਦੇ ਹੋਰ ਕਈ ਹਿੱਸਿਆਂ ਵਿੱਚ ਵਾਪਰੀਆਂ ਦਹਿਸ਼ਤਗਰਦੀ ਵਾਰਦਾਤਾਂ ਵਿੱਚ ਅਕਸਰ ਅੱਤਵਾਦੀ ਹਰਵਿੰਦਰ ਰਿੰਦਾ ਦਾ ਨਾਮ ਸਾਹਮਣੇ ਆਉਂਦਾ ਰਹਿੰਦਾ ਹੈ। ਦਰਅਸਲ ਪਹਿਲਾਂ ਗੈਂਗਸਟਰਾਂ ਦੀ ਲਿਸਟ ਵਿੱਚ ਸ਼ੁਮਾਰ ਹਰਵਿੰਦਰ ਰਿੰਦਾ ਜਦੋਂ ਪੰਜਾਬ ਪੁਲਿਸ ਨੂੰ ਅੱਤ ਲੋੜੀਂਦਾ ਸੀ ਤਾਂ ਉਹ ਆਪਣੀ ਜਾਨ ਬਚਾਉਣ ਦੇ ਲਈ ਕਰੀਬ 7 ਸਾਲ ਪਹਿਲਾਂ ਨੇਪਾਲ ਦੇ ਰਸਤੇ ਪਾਕਿਸਤਾਨ ਭੱਜ ਗਿਆ। ਮੋਸਟ ਵਾਂਟੇਡ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਦੇ ਇਸ਼ਾਰੇ ਉੱਤੇ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ। ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਭਾਰਤ ਵਿੱਚ ਅੱਤਵਾਦ ਫੈਲਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਪਾਕਿਸਤਾਨ ਵਿੱਚ ਬੈਠਾ ਰਿੰਦਾ ਸਰਹੱਦ ਰਾਹੀਂ ਭਾਰਤ ਵਿੱਚ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਕਰਦਾ ਹੈ। ਇਸ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਉਸ ਦਾ ਸਾਥ ਦੇ ਰਹੀ ਹੈ।

ਜਾਣੋ ਕੌਣ ਹੈ ਹਰਵਿੰਦਰ ਸਿੰਘ ਰਿੰਦਾ

ਅੱਤਵਾਦੀ ਹਰਵਿੰਦਰ ਰਿੰਦਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਪਰ ਬਾਅਦ ਵਿੱਚ ਉਹ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਚਲਾ ਗਿਆ ਸੀ। ਰਿੰਦਾ ਨੂੰ ਸਤੰਬਰ 2011 ਵਿੱਚ ਇੱਕ ਕਤਲ ਕੇਸ ਅੰਦਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਮਗਰੋਂ ਰਿੰਦਾ ਚੰਡੀਗੜ੍ਹ ਦੀ ਪੰਜਾਬ ਯੂਨਿਵਰਸਿਟੀ ਵਿੱਚ ਪੜਨ ਲਈ ਆਇਆ ਅਤੇ ਇਸ ਦੌਰਾਨ ਉਸ ਨੇ ਜੁਰਮ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ। 11 ਸਾਲ ਦੀ ਉਮਰ 'ਚ ਰਿੰਦਾ ਆਪਣੇ ਪਰਿਵਾਰ ਨਾਲ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਸ਼ਿਫਟ ਹੋ ਗਿਆ। ਪੁਲਿਸ ਰਿਕਾਰਡ ਅਨੁਸਾਰ ਰਿੰਦਾ ਨੇ ਤਰਨਤਾਰਨ ਵਿੱਚ 18 ਸਾਲ ਦੀ ਉਮਰ ਵਿੱਚ ਹੀ ਪਰਿਵਾਰਕ ਝਗੜੇ ਕਾਰਨ ਆਪਣੇ ਇੱਕ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਸੀ। ਹਰਵਿੰਦਰ ਸਿੰਘ ਰਿੰਦਾ ਖ਼ਿਲਾਫ਼ ਚੰਡੀਗੜ੍ਹ ਪੁਲਿਸ ਵੱਲੋਂ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਚਾਰ ਕੇਸ ਦਰਜ ਕੀਤੇ ਗਏ ਹਨ। ਰਿੰਦਾ ਨੇ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਹੁੰਦਿਆਂ ਸੈਕਟਰ 11 ਦੇ ਐਸਐਚਓ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਅੱਤਵਾਦੀ ਸੰਗਠਨਾਂ 'ਚ ਸ਼ਾਮਲ ਹੋਣ ਤੋਂ ਪਹਿਲਾਂ, ਉਹ ਵਿਦਿਆਰਥੀ ਰਾਜਨੀਤੀ 'ਚ ਸਰਗਰਮ ਭਾਗੀਦਾਰ ਸੀ।

ਨਾਂਦੇੜ ਸਾਹਿਬ ਵਿੱਚ ਵੀ ਕੀਤੇ ਕਤਲ

ਨਾਂਦੇੜ ਸਾਹਿਬ 'ਚ ਉਸ ਨੇ ਸਥਾਨਕ ਵਪਾਰੀਆਂ ਤੋਂ ਜਬਰੀ ਵਸੂਲੀ ਸ਼ੁਰੂ ਕਰ ਦਿੱਤੀ ਅਤੇ ਦੋ ਵਿਅਕਤੀਆਂ ਨੂੰ ਮਾਰ ਦਿੱਤਾ। ਉਸਦੇ ਖਿਲਾਫ ਵਜ਼ੀਰਾਬਾਦ ਅਤੇ ਵਿਮੰਤਲ ਥਾਣਿਆਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਆਦਿ ਤਹਿਤ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸਨ। 2016 'ਚ ਦੋ ਕੇਸ ਦਰਜ ਹੋਏ ਸਨ ਅਤੇ ਦੋਵਾਂ ਵਿੱਚ ਰਿੰਦਾ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।

ਮੂਸੇਵਾਲਾ ਦੇ ਕਤਲ ਵਿੱਚ ਨਾਂ

ਗੈਂਗਸਟਰ ਅਤੇ ਅੱਤਵਾਦੀ ਹਰਵਿੰਦਰ ਰਿੰਦਾ ਦਾ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਵੀ ਨਾਂ ਸਾਹਮਣੇ ਆਇਆ ਸੀ। ਗੈਂਗਸਟਰ ਲਾਰੈਂਸ ਦੇ ਸਾਥੀ ਗੋਲਡੀ ਬਰਾੜ ਨੇ ਕੈਨੇਡਾ ਵਿੱਚ ਬੈਠੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਪਾਕਿਸਤਾਨ ਤੋਂ ਰਿੰਦਾ ਰਾਹੀਂ ਆਪਣੇ ਸ਼ੂਟਰਾਂ ਨੂੰ ਹਥਿਆਰ ਵੀ ਭਿਜਵਾਏ ਸਨ। ਇਸ ਤੋਂ ਇਲਾਵਾ ਅੱਤਵਾਦੀ ਹਰਵਿੰਦਰ ਰਿੰਦਾ ਨੇ ਅਪ੍ਰੈਲ 2018 ਵਿੱਚ ਪੰਜਾਬੀ ਗਾਇਕ ਪਰਮੀਸ਼ ਵਰਮਾ ਉੱਤੇ ਹਮਲਾ ਕਰਵਾਇਆ ਸੀ ਜੋ ਕਿ ਮੋਹਾਲੀ ਨੇੜੇ ਰਿੰਦਾ ਦੇ ਸਾਥੀ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੇ ਕੀਤਾ ਸੀ, ਜਿਸ ਨੂੰ ਬਾਅਦ ਵਿੱਚ ਚੰਡੀਗੜ੍ਹ ਤੋਂ ਕਾਬੂ ਕੀਤਾ ਗਿਆ ਸੀ। ਰਿੰਦਾ ਨੇ ਪਰਮੀਸ਼ ਵਰਮਾ ਤੋਂ ਪੈਸਿਆਂ ਦੀ ਮੰਗ ਕੀਤੀ ਅਤੇ ਜਦੋਂ ਪਰਮੀਸ਼ ਨੇ ਇਨਕਾਰ ਕੀਤਾ ਤਾਂ ਰਿੰਦਾ ਦੇ ਇਸ਼ਾਰੇ ਉੱਤੇ ਦਿਲਪ੍ਰੀਤ ਸਿੰਘ ਬਾਬਾ ਨੇ ਪਰਮਿਸ਼ ਵਰਮਾ 'ਤੇ ਹਮਲਾ ਕਰ ਦਿੱਤਾ।

10 ਲੱਖ ਰੁਪਏ ਦਾ ਇਨਾਮ

ਪਾਕਿਸਤਾਨ ਅਧਾਰਿਤ ਅੱਤਵਾਦੀ ਹਰਵਿੰਦਰ ਰਿੰਦਾ ਉੱਤੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਐਨਆਈਏ ਦੀ ਟੀਮ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਟੀਮ ਨੇ ਕਿਹਾ ਹੈ ਕਿ ਰਿੰਦਾ ਨੂੰ ਫੜਾਉਣ ਵਾਲੇ ਵਿਅਕਤੀ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਦੱਸ ਦਈਏ ਕਿ ਐਨਆਈਏ ਨੂੰ ਪਾਕਿਸਤਾਨ 'ਚ ਬੈਠਾ ਅੱਤਵਾਦੀ ਰਿੰਦਾ ਕਈ ਮਾਮਲਿਆਂ 'ਚ ਵਾਂਟੇਡ ਹੈ। ਚੰਡੀਗੜ੍ਹ 'ਚ ਸਾਲ 2016 'ਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ 'ਚ ਰਿੰਦਾ ਨੇ ਫਾਇਰਿੰਗ ਕੀਤੀ ਸੀ, ਉਸ ਤੋਂ ਬਾਅਦ 2018 'ਚ ਪਰਮੀਸ਼ ਵਰਮਾ 'ਤੇ ਗੋਲੀਆਂ ਵੀ ਚਲਾਈਆਂ ਸੀ। ਇਸ ਤੋਂ ਇਲਾਵਾ ਸੈਕਟਰ 36 ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੁਸ਼ਿਆਰਪੁਰ ਦੇ ਸਰਪੰਚ ਦੀ ਗੋਲੀ ਮਾਰ ਕੇ ਸ਼ਰੇਆਮ ਕਤਲ ਵੀ ਕੀਤਾ ਸੀ।

Last Updated : Sep 12, 2024, 1:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.