ਅੰਮ੍ਰਿਤਸਰ: ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਉਹਨਾਂ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਗੁਰਬਾਣੀ ਕੀਰਤਨ ਸਰਵਣ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਇਸ ਤੋਂ ਵੱਡਾ ਕੋਈ ਵੀ ਸਥਾਨ ਨਹੀਂ ਹੈ। ਇਥੇ ਹਰ ਇੱਕ ਵਿਅਕਤੀ ਦਾ ਅੱਗੇ ਸੀਸ ਚੁੱਕਦਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਕਾਂਗਰਸ ਤੇ ਆਪ ਦੇ ਗੱਠ ਜੋੜ ਦੀ ਚਰਚਾਵਾਂ ਚੱਲ ਰਹੀਆਂ ਹਨ। ਇਸ 'ਤੇ ਆਪ ਸਰਕਾਰ 'ਤੇ ਤੰਜ ਕਸਦੇ ਹੋਏ, ਉਨ੍ਹਾਂ ਕਿਹਾ ਕਿ ਕਦੀ ਵੀ ਭੰਡਾਂ ਤੇ ਮਰਾਸੀਆਂ ਨਾਲ ਕਾਂਗਰਸ ਦਾ ਗੱਠ ਜੋੜ ਨਹੀਂ ਹੋ ਸਕਦਾ।
ਸੀਐਮ ਮਾਨ ਉੱਤੇ ਨਿਸ਼ਾਨਾ: ਉਨ੍ਹਾਂ ਹਾਸੋਹੀਨੀ ਅੰਦਾਜ਼ 'ਚ ਕਿਹਾ ਕਿ ਇਹਨਾਂ ਦੀ ਸਰਕਾਰ ਬਣਨ ਦਾ ਇੱਕੋ ਇੱਕ ਫਾਇਦਾ ਹੋਇਆ। ਆਪ ਦੇ ਲੀਡਰਾਂ ਦੇ ਸਾਰਿਆਂ ਦੇ ਵਿਆਹ ਹੋ ਗਏ ਹੁਣ ਆਉਂਦੇ ਸਾਲ ਨੂੰ ਉਹ ਲੋੜੀਆਂ ਮਨਾਉਣਗੇ। ਬਸ ਫਿਰ ਗੱਲ ਖ਼ਤਮ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਆਪ ਸਰਕਾਰ 13 ਦੀਆਂ 13 ਸੀਟਾਂ ਪੰਜਾਬ 'ਚ ਜਿੱਤਣ ਦਾ ਦਾਅਵਾ ਕਰ ਰਹੀਆਂ ਹਨ। ਪਰ, ਪੰਜਾਬ ਦੇ ਲੋਕ ਇਨ੍ਹਾਂ 13 ਹਲਕਿਆਂ ਦੇ ਵਿੱਚ ਇਹਨਾਂ ਨੂੰ ਨਹੀਂ ਵੜਨ ਦੇਣਗੇ। ਉਹਨਾਂ ਕਿਹਾ ਕਿ ਜਦੋਂ ਵੀ ਇਹ ਵੋਟ ਮੰਗਣ ਆਉਣਗੇ ਪਹਿਲਾਂ ਤਾਂ ਪੰਜਾਬ ਦੀਆਂ ਬੀਬੀਆਂ ਆਪਣੇ ਹਜ਼ਾਰ ਹਜ਼ਾਰ ਰੁਪਏ ਪ੍ਰਤੀ ਮਹੀਨੇ ਦਾ ਹਿਸਾਬ ਮੰਗਣਗੀਆਂ। ਉਨ੍ਹਾਂ ਕਿਹਾ ਕਿ ਸਦਨ ਦੇ ਵਿੱਚ ਜਿਵੇਂ ਸੀਐਮ ਮਾਨ ਬੋਲੇ ਹਨ, ਇਹ ਰਵੱਈਆ ਨਹੀਂ। ਇਹ ਵਿਰੋਧੀ ਧਿਰ ਨੂੰ ਕਹਿਣਾ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੋ, ਤਾਲਾ ਲੈ ਕੇ ਚਲੇ ਗਏ ਕਦੀ, ਅੱਜ ਤੱਕ ਇਹੋ ਜਿਹੀ ਸਰਕਾਰ ਨਹੀਂ ਵੇਖੀ।
'ਆਪ' ਨੂੰ ਲੋਕਾਂ ਨੇ 13 ਹਲਕਿਆ 'ਚ ਵੜਨ ਨਹੀਂ ਦੇਣਾ : ਇਥੇ ਦੱਸਣ ਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਰਵਨੀਤ ਸਿੰਘ ਬਿੱਟੂ ਵੱਲੋਂ ਪੁਲਿਸ ਨੂੰ ਆਪਣੀ ਗ੍ਰਿਫਤਾਰੀ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਵੱਲੋਂ ਲਗਾਤਾਰ ਹੀ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਜਮ ਕੇ ਆਪਣੀ ਭੜਾਸ ਕੱਢੀ ਜਾ ਰਹੀ ਹੈ। ਉਥੇ ਹੀ ਅੱਜ ਇੱਕ ਵਾਰ ਫਿਰ ਤੋਂ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਭੰਡਾਂ ਦੀ ਸਰਕਾਰ ਆਖ ਕੇ ਉਸਦਾ ਇੱਕ ਵਾਰ ਫਿਰ ਤੋਂ ਮਜ਼ਾਕ ਉਡਾਇਆ ਹੈ ਅਤੇ 13 ਸੀਟਾਂ ਜਿੱਤਣ ਦੇ ਦਾਵੇ ਨੂੰ ਖੋਖਲਾ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਤਾਂ ਹੋਣ ਇਹਨਾਂ ਨੂੰ ਪਿੰਡਾਂ ਚ ਹੀ ਨਹੀਂ ਵੜਨ ਦੇਣਗੇ। ਉੱਥੇ ਹੀ ਰਵਨੀਤ ਸਿੰਘ ਬਿੱਟੂ ਵੱਲੋਂ ਲਗਾਤਾਰ ਹੀ ਆਮ ਆਦਮੀ ਪਾਰਟੀ ਦੇ ਉੱਪਰ ਅਤੇ ਖਾਸ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਕਾਫੀ ਤਿੱਖੇ ਸ਼ਬਦੀ ਹਮਲੇ ਵੀ ਕੀਤੇ ਗਏ ਹਨ। ਹੁਣ ਵੇਖਣਾ ਹੋਵੇਗਾ ਕਿ ਪੰਜਾਬ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ 13 ਦੀਆਂ 13 ਸੀਟਾਂ ਜਿੱਤੀਆਂ ਜਾਂਦੀਆਂ ਹਨ ਜਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧ ਆਮ ਲੋਕ ਕਰਦੇ ਹਨ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ।ਲੇਕਿਨ ਲੋਕ ਸਭਾ ਤੋਂ ਪਹਿਲਾਂ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਸਿਆਸਤ ਪੂਰੀ ਤਰਹਾਂ ਨਾਲ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਦੁਸ਼ਨਬਾਜ਼ੀਆਂ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ।