ਬਰਨਾਲਾ: ਪੰਜਾਬ ਵਿੱਚ ਵਾਤਾਵਰਣ ਸੰਭਾਲ ਲਈ ਸੂਬਾ ਸਰਕਾਰ ਦੀ ਵਚਣਵੱਧਤਾ ਤਹਿਤ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸ਼ਹਿਰ ਵਾਸੀਆਂ ਨਾਲ ਮਿਲ ਕੇ ਪੌਦੇ ਲਗਾਏ ਗਏ। ਇਸ ਮੌਕੇ ਉਹਨਾਂ ਨੇ ਜਿੱਥੇ ਲੋਕਾਂ ਨੂੰ ਪੌਦੇ ਲਗਾ ਕੇ ਉਹਨਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਉਥੇ ਖੇਡਾਂ, ਬਰਨਾਲਾ ਦੇ ਮਸਲਿਆਂ ਅਤੇ ਬਰਨਾਲਾ ਜਿਮਨੀ ਚੋਣ ਸਬੰਧੀ ਵੀ ਗੱਲਬਾਤ ਕੀਤੀ।
ਓਲੰਪਿਕ ਖਿਡਾਰੀਆਂ ਦੀ ਕੀਤੀ ਸਿਫਤ: ਇਸ ਮੌਕੇ ਮੀਤ ਹੇਅਰ ਨੇ ਹਾਕੀ ਟੀਮ ਦੇ ਉਲੰਪਿਕ ਟੀਮ ਵਿੱਚ ਪਹਿਲਾ ਮੈਚ ਜਿੱਤ ਪ੍ਰਾਪਤ ਕਰਨ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਟੀਮ ਦਾ ਕਪਤਾਨ ਵੀ ਪੰਜਾਬੀ ਹੈ ਅਤੇ ਬਹੁਤੇ ਖਿਡਾਰੀ ਵੀ ਪੰਜਾਬ ਦੇ ਹਨ। ਸਾਰੀ ਹੀ ਹਾਕੀ ਟੀਮ ਬਹੁਤ ਜ਼ਬਰਦਸਤ ਹੈ। ਜਿਸ ਕਰਕੇ ਸਮੁੱਚੇ ਦੇਸ਼ ਨੂੰ ਉਹਨਾਂ ਤੋਂ ਗੋਲਡ ਮੈਡਲ ਦੀ ਉਮੀਦ ਹੈ। ਉਹਨਾਂ ਕਿਹਾ ਕਿ ਮੇਰੇ ਜੀਵਨ ਵਿੱਚ ਮੈਂ ਜਦੋਂ ਦੀ ਹੋਸ਼ ਸੰਭਾਲੀ ਹੈ ਉਦੋਂ ਤੋਂ ਹੁਣ ਤੱਕ ਇਹ ਟੀਮ ਪਹਿਲੀ ਅਜਿਹੀ ਟੀਮ ਹੈ, ਜੋ ਇਨੀਂ ਫਿੱਟ ਚੁਸਤ ਅਤੇ ਦੁਰੁਸਤ ਹੈ।
ਅਰਸ਼ਦੀਪ ਤੋਂ ਉਮੀਦਾਂ: ਨਾਲ ਹੀ ਉਹਨਾਂ ਕਿਹਾ ਕਿ ਬਰਨਾਲਾ ਜਿਲ੍ਹੇ ਦੇ ਪਿੰਡ ਕਾਹਨੇਕੇ ਦਾ ਅਕਸ਼ਦੀਪ ਸਿੰਘ ਵਾਕ ਇਨ ਰੇਸ ਵਿੱਚ ਨੈਸ਼ਨਲ ਰਿਕਾਰਡ ਤੋੜਨ ਤੋਂ ਬਾਅਦ ਉਲੰਪਿਕ ਵਿੱਚ ਗਿਆ ਹੈ, ਜਿਸ ਤੋਂ ਵੀ ਮੈਡਲ ਦੀ ਉਮੀਦ ਹੈ। ਮੀਤ ਹੇਅਰ ਨੇ ਬਰਨਾਲਾ ਜਿਮਨੀ ਚੋਣ ਨੂੰ ਲੈ ਕੇ ਕਿਹਾ ਪਾਰਟੀ ਹਾਈਕਮਾਂਡ ਨੇ ਇਸ ਚੋਣ ਲਈ ਬਤੌਰ ਇੰਚਾਰਜ ਵੱਡੀ ਜਿੰਮੇਵਾਰ ਦਿੱਤੀ ਹੈ। ਹਲਕੇ ਦੇ ਲੋਕਾਂ ਨੇ ਲਗਾਤਾਰ ਤਿੰਨ ਵਾਰ ਮੈਨੂੰ ਇਸ ਹਲਕੇ ਤੋਂ ਜਿਤਾਇਆ ਹੈ। ਸ਼ਹਿਰ ਦੇ ਲੋਕਾਂ ਤੋਂ ਬਹੁਤ ਪਿਆਰ ਮਿਲਿਆ ਹੈ। ਉਹਨਾਂ ਕਿਹਾ ਕਿ ਜਿਮਨੀ ਚੋਣ ਦੌਰਾਨ ਜਿਸ ਵੀ ਪਾਰਟੀ ਦੇ ਵਰਕਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ, ਉਸ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ।
3 ਕਰੋੜ ਬੁਟੇ ਲਾਉਣ ਦਾ ਟੀਚਾ: ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਜਿੱਥੇ ਸੂਬੇ ਭਰ ਵਿੱਚ 3 ਕਰੋੜ ਪੌਦੇ ਲਗਾਉਣੇ ਹਨ। ਉਥੇ ਬਰਨਾਲਾ ਜਿਲ੍ਹੇ ਵਿੱਚ 5 ਲੱਖ ਪੌਦੇ ਲਗਾਉਣ ਦਾ ਟੀਚਾ ਹੈ। ਜਿਸ ਤਹਿਤ ਅੱਜ ਬਰਨਾਲਾ ਵਿਖੇ ਪੌਦੇ ਲਗਾਏ ਜਾ ਰਹੇ ਹਨ। ਉਹਨਾਂ ਬਰਨਾਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਪੌਦੇ ਲਗਾਉਣ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਪੌਦੇ ਸੰਭਾਲਣ ਲਈ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਕਿ ਇਹ ਪੌਦੇ ਦਰੱਖਤ ਬਣ ਕੇ ਸਾਡੇ ਭਵਿੱਖ ਵਿੱਚ ਸਾਨੂੰ ਅਤੇ ਆਉਣ ਵਾਲੀ ਪੀੜ੍ਹੀ ਲਈ ਸਾਫ਼ ਵਾਤਾਵਰਨ ਦੇ ਸਕਣ। ਉਹਨਾਂ ਕਿਹਾ ਕਿ ਆਉਣ ਵਾਲੇ ਭਵਿੱਖ ਅਤੇ ਪੀੜ੍ਹੀਆਂ ਨੂੰ ਚੰਗਾ ਵਾਤਾਵਰਨ ਦੇਣ ਲਈ ਪੌਦੇ ਲਗਾ ਕੇ ਉਹਨਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ।
ਬਰਨਾਲੇ ਦੇ ਵਿਕਾਸ ਲਈ ਕੇਂਦਰੀ ਮੰਤਰੀ ਨਾਲ ਮੁਲਾਕਾਤ: ਉਹਨਾਂ ਕਿਹਾ ਕਿ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਮਿਲ ਕੇ ਤਿੰਨ ਅਹਿਮ ਮੁੱਦਿਆਂ ਦੇ ਸਬੰਧ ਵਿੱਚ ਮਿਲੇ ਹਨ। ਬਰਨਾਲਾ ਦੇ ਪਿੰਡ ਬਡਬਰ ਅਤੇ ਚੀਮਾ-ਜੋਧਪੁਰ ਪਿੰਡ ਵਿਖੇ ਫ਼ਲਾਈਓਵਰ ਬਣਾਏ ਜਾਣ ਦੇ ਮੁੱਦੇ ਦਾ ਮਸਲਾ ਉਠਾਇਆ ਹੈ। ਜਦਕਿ ਬਰਨਾਲਾ ਸ਼ਹਿਰ ਤੋਂ ਬਾਹਰੀ ਸੜਕਾਂ ਨੂੰ ਚੌੜਾ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿਕਾਸ ਕਾਰਜਾਂ ਲਈ ਮਾਨ ਸਰਕਾਰ ਹਮੇਸ਼ਾ ਤਤਪਰ ਰਹੇਗੀ। ਇਸ ਤਹਿਤ ਬਰਨਾਲਾ ਅਤੇ ਸੰਗਰੂਰ ਵਿਖੇ ਆਵਾਜਾਈ ਸਹੂਲਤਾਂ ਨੂੰ ਦੁਰੁਸਤ ਕਰਨ ਤਹਿਤ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੇ ਉਮੀਦ ਜਤਾਈ ਕਿ ਉਹਨਾਂ ਦੀ ਗੱਲ ਉੱਤੇ ਅਮਲ ਜਰੂਰ ਕੀਤਾ ਜਾਵੇਗਾ।
- ਦਾਅਵੇ ਖੋਖਲੇ ! ਬੱਸੀਆਂ ਡਰੇਨ ਦੀ ਸਮੱਸਿਆ ਨੂੰ ਲੈ ਕੇ ਮਜ਼ਦੂਰ ਜੱਥੇਬੰਦੀਆਂ ਵੱਲੋਂ ਸਫ਼ਾਈ ਦਾ ਕੰਮ ਨਾ ਦੇਣ ’ਤੇ ਰੋਸ - Drain problem
- ਪੰਜਾਬ ਨੂੰ ਹਰਿਆਣੇ ਤੋਂ ਹੋ ਰਹੀ ਬਿਨਾਂ ਲਾਇਸੰਸ ਤੋਂ ਨਕਲੀ ਕੀਟ ਨਾਸ਼ਕ ਦਵਾਈਆਂ ਦੀ ਸਪਲਾਈ, ਜਾਣੋ ਪੂਰਾ ਮਾਮਲਾ - Artificial pesticides
- ਓਮਾਨ ਦੇ ਸਮੁੰਦਰ 'ਚ ਡੁੱਬਣ ਵਾਲੇ 2 ਪੰਜਾਬੀ ਅਜੇ ਤੱਕ ਲਾਪਤਾ, ਵਿਲ਼ਕਦੇ ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਖਾਸ ਅਪੀਲ - Oman Ship Crash New Updates