ETV Bharat / state

ਮੋਗਾ ਪੁਲਿਸ ਨੂੰ ਵੱਡੀ ਸਫਲਤਾ ਹੋਈ ਹਾਸਲ, ਤਿੰਨ ਵੱਖ-ਵੱਖ ਮਾਮਲਿਆਂ ਤਹਿਤ ਮੁਕੱਦਮੇ ਕੀਤੇ ਦਰਜ

ਡੀਜੀਪੀ ਪੰਜਾਬ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੋਗਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।

CAMPAIGN AGAINST BAD ELEMENTS
ਤਿੰਨ ਵੱਖ-ਵੱਖ ਮਾਮਲਿਆਂ ਤਹਿਤ ਮੁਕੱਦਮੇ ਕੀਤੇ ਦਰਜ (ETV Bharat (ਪੱਤਰਕਾਰ , ਮੋਗਾ))
author img

By ETV Bharat Punjabi Team

Published : 3 hours ago

ਮੋਗਾ: ਪ੍ਰੈਸ ਕਾਨਫਰੰਸ ਰਹੀਂ ਜਾਣਕਾਰੀ ਦਿੰਦਿਆਂ ਬਾਲ ਕ੍ਰਿਸ਼ਨ ਸਿੰਗਲਾ ਐਸਪੀਆਈ ਨੇ ਦੱਸਿਆ ਕਿ ਸੀਆਈਏ ਸਟਾਫ ਮੋਗਾ ਨੂੰ ਖੂਫੀਆ ਇਤਲਾਹ ਮਿਲੀ ਕਿ ਲਖਵੀਰ ਸਿੰਘ ਉਰਫ ਲੱਕੀ ਬਰਾੜ ਪੁੱਤਰ ਮੁਖਤਿਆਰ ਸਿੰਘ ਵਾਸੀ ਚੜਿੱਕ ਜੋ ਕਿ ਵਿਦੇਸ਼ ਕੈਨੇਡਾ ਰਹਿੰਦਾ ਹੈ। ਉਸ ਨੇ ਆਪਣੇ ਹੋਰ ਸਾਥੀਆ ਅਰਸ਼ਦੀਪ, ਗੁਰਜੀਤ ਸਿੰਘ ਉਰਫ ਜੱਗਾ, ਹਰਦੀਪ ਸਿੰਘ ਉਰਫ ਹਨੀ ਪੁੱਤਰ ਚਰਨਜੀਤ ਸਿੰਘ, ਕੁਲਦੀਪ ਸਿੰਘ ਉਰਫ ਲੱਡੂ, ਗਰਦੌਰ ਸਿੰਘ ਅਤੇ 4/5 ਹੋਰ ਨਾਮਾਲੂਮ ਨੌਜਵਾਨਾਂ ਨਾਲ ਰਲ ਕੇ ਗਰੁੱਪ ਬਣਾਇਆ ਹੋਇਆ ਹੈ, ਇਹ ਸਾਰੇ ਆਪਸ ਵਿੱਚ ਮਿਲ ਕੇ ਲੋਕਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਕੇ ਫਿਰੋਤੀਆਂ ਵਸੂਲਣ ਦਾ ਕੰਮ ਕਰਦੇ ਹਨ, ਲਖਵੀਰ ਸਿੰਘ ਉਰਫ ਲੱਕੀ ਬਰਾੜ ਕੈਨੇਡਾ ਤੋਂ ਥਰੈਟ ਕਾਲਾ ਕਰਦਾ ਹੈ ਅਤੇ ਇਸ ਦੇ ਉਕਤ ਸਾਥੀਆਂ ਵੱਲੋਂ ਮਿਥੀ ਜਗ੍ਹਾ ਤੋਂ ਫਿਰੋਤੀ ਵਸੂਲੀ ਜਾਂਦੀ ਹੈ ।

ਤਿੰਨ ਵੱਖ-ਵੱਖ ਮਾਮਲਿਆਂ ਤਹਿਤ ਮੁਕੱਦਮੇ ਕੀਤੇ ਦਰਜ (ETV Bharat (ਪੱਤਰਕਾਰ , ਮੋਗਾ))

ਫਿਰੋਤੀ ਦੀ ਰਕਮ ਬਰਾਮਦ

ਇਸ ਵਾਰ ਇਹ ਚਾਰੇ ਜਾਣੇ ਲੱਕੀ ਬਰਾੜ ਦੇ ਕਹਿਣ 'ਤੇ ਸ਼ਾਂਤੀ ਕੁਮਾਰ ਘੋਸ਼ ਪੁੱਤਰ ਅਤੁਲ ਚੰਦਰ ਵਾਸੀ ਚੜਿੱਕ ਤੋਂ 1,90,000 ਰੁਪਏ ਫਿਰੋਤੀ ਦੀ ਰਕਮ ਫੜ੍ਹ ਕੇ ਲਿਆਏ ਸਨ।ਇਨ੍ਹਾਂ ਕੋਲੋਂ ਪੁਲਿਸ ਨੇ 1,90,000 ਰੁਪਏ 4 ਮੋਬਾਇਲ ਫੋਨ ਬਰਾਮਦ ਕੀਤੇ ਗਏ ਅਤੇ ਇਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।

5 ਮੁਲਜ਼ਮ ਕਾਬੂ

ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਹੋਇਆਂ ਬਾਲ ਕਿਸ਼ਨ ਸਿੰਗਲਾ ਐਸਪੀਆਈ ਨੇ ਦੱਸਿਆ ਕਿ ਤਿੰਨ ਮੁਕੱਦਮੇ ਹੋਰ ਦਰਜ ਕੀਤੇ ਗਏ ਹਨ ਅਤੇ ਇਸ ਦੇ ਵਿੱਚ ਪੰਜ ਸਨੈਚਰ ਗ੍ਰਿਫਤਾਰ ਕੀਤੇ ਹਨ। ਜਿਨ੍ਹਾਂ ਵਿੱਚੋਂ ਪਵਨਦੀਪ ਸਿੰਘ ਅਤੇ ਰੋਹਿਤ ਮਹਿਤਾ ਵਾਸੀ ਮੋਗਾ ਨੇ ਮਿਤੀ 10-11-2024 ਨੂੰ ਲਾਲ ਚੰਦ ਇੱਕ ਐਕਟਿਵਾ ਸਕੂਟਰੀ ਉੱਤੇ ਮੋਬਾਇਲ ਝਪਟ ਮਾਰ ਕੇ ਖੋਹ ਲਿਆ ਸੀ। ਇਸ ਨੂੰ ਕਾਬੂ ਕਰਕੇ ਇੱਕ ਐਕਟੀਵਾ, ਇੱਕ ਮੋਟਰਸਾਈਕਲ 10 ਮੋਬਾਈਲ ਅਤੇ 18500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਝਪਟ ਮਾਰ ਕੇ ਮੋਬਾਇਲ ਖੋਹਣ ਦਾ ਮੁਕੱਦਮਾ ਦਰਜ

ਐਸਪੀਆਈ ਨੇ ਦੱਸਿਆ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਵੱਲੋਂ ਝਪਟ ਮਾਰ ਕੇ ਖੋਹ ਕੀਤੇ ਹੋਏ ਮੋਬਾਇਲ ਅਤੇ ਵਾਰਦਾਤ ਸਮੇਂ ਵਰਤੀ ਹੋਈ ਇੱਕ ਐਕਟਿਵਾ ਸਕੂਟਰੀ ਬਰਾਮਦ ਕੀਤੀ ਹੈ। ਮੁਲਜ਼ਮ ਪਵਨਦੀਪ ਖਿਲਾਫ ਪਹਿਲਾਂ ਵੀ ਦੋ ਝਪਟ ਮਾਰ ਕੇ ਮੋਬਾਇਲ ਖੋਹਣ ਦੇ ਮੁਕੱਦਮੇ ਦਰਜ ਹਨ ਅਤੇ ਮੁਲਜ਼ਮ ਰੋਹਿਤ ਮਹਿਤਾ ਦੇ ਖਿਲਾਫ ਝਪਟ ਮਾਰ ਕੇ ਮੋਬਾਇਲ ਖੋਹਣ ਦਾ ਇੱਕ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.