ETV Bharat / state

'ਸ਼ੌਂਕ ਦਾ ਨਹੀਂ ਕੋਈ ਮੁੱਲ', ਪਿਤਾ ਨੇ ਮੌਡੀਫਾਈ ਕਰਾ ਪੁੱਤ ਲਈ ਕੈਨੇਡਾ ਭੇਜਿਆ ਟਰੈਕਟਰ - ਪੰਜਾਬੀਆਂ ਦੇ ਸ਼ੌਂਕ

Ford Tractor Parcel From Punjab To Canada : ਜੱਟ ਦੀ ਪਹਿਲੀ ਪਸੰਦ ਫੋਰਡ ਟਰੈਕਟਰ, ਅਜਿਹਾ ਇਸੇ ਲਈ ਕਿਹਾ ਜਾਂਦਾ ਹੈ ਕਿ ਕਿਉਂਕਿ ਪੰਜਾਬੀਆਂ ਲਈ ਟਰੈਕਟਰ ਦੀ ਖਾਸ ਅਹਮੀਅਤ ਹੈ, ਖਾਸ ਕਰ ਜੋ ਪਰਿਵਾਰ ਖੇਤੀਬਾੜੀ ਨਾਲ ਜੁੜਿਆ ਹੋਵੇ। ਕੈਨੇਡਾ ਬੈਠੇ ਪੁੱਤਰ ਦੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਪੰਜਾਬ ਵਿੱਚ ਪਿਤਾ ਨੇ ਮੌਡੀਫਾਈ ਟਰੈਕਟਰ ਕੈਨੇਡਾ ਭੇਜਣ ਲਈ ਤਿਆਰ ਕਰਵਾ ਲਿਆ ਹੈ। ਪੜ੍ਹੋ ਇਸ ਖਬਰ ਵਿੱਚ, ਪੁਰਾਣਾ ਟਰੈਕਟਰ ਹੀ ਕਿਉ ਤੇ ਟਰੈਕਟਰ ਪੰਜਾਬ ਤੋਂ ਕੈਨੇਡਾ ਕਿਉ ਜਾਵੇਗਾ।

Modified Ford Tractor, Moga
'ਪੰਜਾਬੀਆਂ ਦੇ ਸ਼ੌਂਕ ਦਾ ਮੁੱਲ ਕੋਈ ਨਹੀ'
author img

By ETV Bharat Punjabi Team

Published : Feb 11, 2024, 10:59 AM IST

ਪਿਤਾ ਨੇ ਪੁੱਤ ਨੂੰ ਪੰਜਾਬ ਤੋਂ ਮੌਡੀਫਾਈ ਕਰਕੇ ਕੈਨੇਡਾ ਭੇਜਿਆ ਟਰੈਕਟਰ

ਮੋਗਾ: ਪੰਜਾਬੀਆਂ ਲਈ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ। ਫਿਰ ਚਾਹੇ ਵਿਦੇਸ਼ ਦੀ ਧਰਤੀ ਹੋਵੇ ਜਾਂ ਪੰਜਾਬ, ਪੰਜਾਬੀ ਆਪਣਾ ਸ਼ੌਂਕ ਪੂਰਾ ਕਰਨ ਉੱਤੇ ਆ ਜਾਣ, ਤਾਂ ਉਹ ਕੁਝ ਵੀ ਕਰ ਸਕਦੇ ਹਨ। ਪਿਤਾ ਵਲੋਂ ਕੈਨੇਡਾ ਸੈੱਟ ਆਪਣੇ ਪੁੱਤਰ ਦਾ ਸ਼ੌਂਕ ਪੂਰਾ ਕੀਤਾ ਜਾ ਰਿਹਾ। ਇਹ ਸ਼ੌਂਕ ਹੈ ਪੁੱਤ ਨੂੰ ਟਰੈਕਟਰ ਤੇ ਬੁਲਟ ਦਾ। ਪਿੰਡ ਰੌਲੀ ਰਹਿਣ ਵਾਲੇ ਜੁਗਰਾਜ ਸਿੰਘ ਨੰਬਰਦਾਰ ਨੇ ਆਪਣੇ ਪੁੱਤ ਤੇ ਪੋਤੇ ਲਈ ਫੋਰਡ ਟਰੈਕਟਰ ਅਤੇ ਬੁਲਟ ਮੋਟਰਸਾਈਕਲ ਮੌਡੀਫਾਈਡ ਨਵਾਂ ਮਾਡਲ (3620) ਤਿਆਰ ਕਰਾ ਕੇ ਕੈਨੇਡਾ ਭੇਜਣ ਦੀ ਤਿਆਰੀ ਕਰ ਲਈ ਹੈ। ਨੰਬਰਦਾਰ ਜੁਗਰਾਜ ਸਿੰਘ ਨੇ ਕਿਹਾ ਕਿ ਇਸ ਨਾਲ ਜਿੱਥੇ ਬੱਚਿਆ ਦਾ ਸ਼ੌਂਕ ਪੂਰਾ ਹੋਵੇਗਾ, ਉੱਥੇ ਹੀ ਉਹ ਪੰਜਾਬ ਅਤੇ ਆਪਣੇ ਵਿਰਸੇ ਨਾਲ ਜੁੜੇ ਰਹਿਣਗੇ।

ਵਿਦੇਸ਼ ਬੈਠੇ ਨੌਜਵਾਨ ਦਾ ਮੋਹ: ਪਿੰਡ ਵਾਸੀਆਂ ਨੇ ਕਿਹਾ ਕਿ ਬੇਸ਼ੱਕ ਅੱਜ ਸਾਡੀ ਨੌਜਵਾਨ ਪੀੜੀ ਬੇਰੁਜ਼ਗਾਰ ਹੋਣ ਦੇ ਬਾਵਜੂਦ ਕੈਨੇਡਾ ਦਾ ਰੁਖ਼ ਕਰ ਰਹੀ ਹੈ। ਪਰ, ਉੱਥੇ ਬੈਠੇ ਕਈ ਪੰਜਾਬੀ ਨੌਜਵਾਨ ਅੱਜ ਵੀ ਪੰਜਾਬ ਦੇ ਪਿੰਡਾਂ ਦੀ ਮਿੱਟੀ ਅਤੇ ਆਪਣੇ ਪੁਰਾਤਨ ਵਿਰਸੇ ਤੇ ਖੇਤੀ ਦੇ ਨਾਲ ਜੁੜੇ ਹੋਏ ਹਨ। ਬੇਸ਼ੱਕ ਸਾਡੇ ਨੌਜਵਾਨ ਵਿਦੇਸ਼ਾਂ ਵਿੱਚ ਹਨ, ਪਰ ਉਹ ਆਪਣੇ ਪਰਿਵਾਰਾਂ ਨਾਲ ਸਾਂਝ ਰੱਖਦੇ ਹੋਏ ਆਪਣੇ ਖੇਤੀ ਸੰਦਾਂ ਪ੍ਰਤੀ ਮੋਹ ਦੀਆਂ ਗੰਡਾਂ ਨੂੰ ਮਜਬੂਤ ਕਰਦੇ ਹੋਏ ਹਮੇਸ਼ਾ ਹੀ ਇਹ ਕਹਿੰਦੇ ਨਜ਼ਰ ਆਉਂਦੇ ਹਨ ਕਿ ਜੇਕਰ ਅਸੀਂ ਪੰਜਾਬ ਹੁੰਦੇ, ਤਾਂ ਆਪਣੇ ਟਰੈਕਟਰ ਬੜੇ ਚਾਹ ਨਾਲ ਤਿਆਰ ਕਰਵਾ ਕੇ ਖੇਤੀ ਕਰਦੇ। ਉਨ੍ਹਾਂ ਕਿਹਾ ਕਿ ਜੁਗਰਾਜ ਸਿੰਘ ਦਾ ਪਰਿਵਾਰ ਸ਼ੁਰੂ ਤੋਂ ਹੀ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ।

Modified Ford Tractor, Moga
ਜੁਗਰਾਜ ਸਿੰਘ, ਨੰਬਰਦਾਰ

ਕੈਨੇਡਾ ਬੈਠੇ ਪੁੱਤ-ਪੋਤਰੇ ਨੂੰ ਪੰਜਾਬੀ ਵਿਰਸੇ ਨਾਲ ਜੋੜਣ ਦੀ ਕੋਸ਼ਿਸ਼: ਫੋਰਡ ਟਰੈਕਟਰ ਅਤੇ ਬੁਲਟ ਮੋਟਰਸਾਈਕਲ ਨੂੰ ਕੈਨੇਡਾ ਰਵਾਨਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜੁਗਰਾਜ ਸਿੰਘ ਨੰਬਰਦਾਰ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਫੋਰਡ ਟਰੈਕਟਰ ਇੱਕ ਅਜਿਹਾ ਟਰੈਕਟਰ ਹੈ, ਜੋ ਅੱਜ ਵੱਡੇ ਖੇਤੀ ਸੰਦ ਵਜੋਂ ਖੇਤਾਂ ਵਿੱਚ ਵਰਤੇ ਜਾਂਦੇ ਹਨ। ਪਰ, ਕੈਨੇਡਾ ਵਿੱਚ ਪੁੱਤਰ ਇਸ ਟਰੈਕਟਰ ਨੂੰ ਉੱਥੇ ਹੁੰਦੇ ਨਗਰ ਕੀਰਤਨ, ਮੇਲਿਆਂ, ਮੁਕਾਬਲਿਆਂ ਆਦਿ ਵਿੱਚ ਵਰਤਣਾ ਚਾਹੁੰਦਾ ਹੈ। ਇਸ ਤੋਂ ਇਲਾਵਾ, ਕੈਨੇਡਾ ਬੈਠੇ ਪੁੱਤਰ ਦਾ ਕਹਿਣਾ ਹੈ ਕਿ ਟਰੈਕਟਰ ਇੱਥੇ ਖੇਤੀ ਵਿੱਚ ਨਹੀਂ, ਪਰ ਉਸ ਦੇ ਘਰ ਬਾਹਰ ਖੜਾ ਹੋਵੇਗਾ, ਜੋ ਵੱਖਰੀ ਪਛਾਣ ਦੇਵੇਗਾ। ਨਾਲ ਹੀ, ਜੁਗਰਾਜ ਸਿੰਘ ਨੇ ਦੱਸਿਆ ਕਿ ਪੋਤਾ ਉੱਥੇ ਹੀ ਹੈ, ਜੇਕਰ ਉਸ ਦੀਆਂ ਅੱਖਾਂ ਸਾਹਮਣੇ ਅਜਿਹੀਆਂ ਚੀਜ਼ਾਂ ਰਹਿਣਗੀਆਂ, ਤਾਂ ਉਹ ਵੀ ਪੰਜਾਬੀ ਵਿਰਸੇ ਤੋਂ ਜਾਣੂ ਹੋਵੇਗਾ।

ਦੂਜੇ ਪਾਸੇ, ਅੱਜ ਜੁਗਰਾਜ ਸਿੰਘ ਦੀ ਇਸ ਪਹਿਲ ਕਦਮੀ ਉੱਤੇ ਪਿੰਡ ਵਾਸੀਆਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਪਰਿਵਾਰਕ ਰਿਸ਼ਤਿਆਂ ਨੂੰ ਮਜਬੂਤ ਕਰਨ ਲਈ ਸਾਡੇ ਨੰਬਰਦਾਰ ਸਾਹਿਬ ਵੱਲੋਂ ਬੱਚਿਆਂ ਨੂੰ ਟਰੈਕਟਰ ਗਿਫਟ ਕੀਤਾ ਗਿਆ ਹੈ ਜਿਸ ਕਾਰਨ ਅਸੀਂ ਅੱਜ ਸਾਰੇ ਮਾਣ ਮਹਿਸੂਸ ਕਰ ਰਹੇ ਹਾਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.