ETV Bharat / state

MLA ਨੇ ਆਪਣੇ ਲੱਕੀ ਸਕੂਟਰ 'ਤੇ ਪਤਨੀ ਦੇ ਭਰਵਾਏ ਨਾਮਜ਼ਦਗੀ ਪੱਤਰ, ਅੱਜ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ - LUDHIANA MC ELECTION

ਲੁਧਿਆਣਾ ਦੇ ਵਿਧਾਇਕ ਗੋਗੀ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ। ਅੱਜ ਫਿਰ ਤੋਂ ਉਹ ਆਪਣੇ ਲੱਕੀ ਸਕੂਟਰ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ।

nominations last day
MLA ਗੋਗੀ ਆਪਣੀ ਪਤਨੀ ਸੁਖਚੈਨ ਨਾਲ (ETV Bharat ( ਗ੍ਰਾਫ਼ਿਕਸ ਟੀਮ))
author img

By ETV Bharat Punjabi Team

Published : Dec 12, 2024, 1:09 PM IST

ਲੁਧਿਆਣਾ: ਨਗਰ ਨਿਗਮ ਚੋਣਾਂ ਲਈ ਸਾਰੀਆਂ ਹੀ ਪਾਰਟੀਆਂ ਅਤੇ ਸਾਰੇ ਹੀ ਉਮੀਦਵਾਰਾਂ ਵੱਲੋਂ ਆਪਣਾ-ਆਪਣਾ ਜ਼ੋਰ ਲਗਾਇਆ ਜਾ ਰਿਹਾ ਹੈ।ਇਸੇ ਵਿਚਾਲੇ ਇੱਕ ਤਸਵੀਰ ਅਜਿਹੀ ਸਾਹਮਣੇ ਆਈ ਹੈ ਜਿਸ ਦੇ ਹਰ ਪਾਸੇ ਚਰਚੇ ਹਨ। ਲੁਧਿਆਣਾ ਦੇ ਵਿਧਾਇਕ ਗੋਗੀ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਨੇ ਅੱਜ ਇੱਕ ਵਾਰ ਫਿਰ ਤੋਂ ਉਹ ਚਰਚਾ ਦਾ ਵਿਸ਼ਾ ਬਣੇ ਉਹ ਵੀ ਆਪਣੇ ਲੱਕੀ ਸਕੂਟਰ ਨੂੰ ਲੈ ਕੇ।

MLA ਗੋਗੀ ਆਪਣੀ ਪਤਨੀ ਸੁਖਚੈਨ ਨਾਲ (ETV Bharat (ਲੁਧਿਆਣਾ, ਪੱਤਰਕਾਰ))

ਮੇਰਾ ਲੱਕੀ ਸਕੂਟਰ

ਜੀ ਹਾਂ ਵਿਧਾਇਕ ਗੁਰਪ੍ਰੀਤ ਗੋਗੀ ਆਪਣੀ ਪਤਨੀ ਸੁਖਚੈਨ ਨਾਲ ਅੱਜ ਸਕੂਟਰ 'ਤੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਮੇਰਾ ਲੱਕੀ ਸਕੂਟਰ ਹੈ। ਇਸ ਨਾਲ ਹੀ ਮੈਂ ਇੰਨ੍ਹਾਂ ਸਫ਼ਰ ਤੈਅ ਕੀਤਾ ਹੈ। ਅਕਸਰ ਹੀ ਵਿਧਾਇਕ ਗੋਗੀ ਚੋਣਾਂ ਵਿੱਚ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ।

nominations last day
MLA ਗੋਗੀ ਆਪਣੀ ਪਤਨੀ ਸੁਖਚੈਨ ਨਾਲ (ETV Bharat)

ਕਦੋਂ ਨੇ ਨਗਰ ਨਿਗਮ ਦੀਆਂ ਚੋਣਾਂ

ਦਸ ਦਈਏ ਕਿ 21 ਦਸੰਬਰ ਨੂੰ ਨਗਰ ਨਿਗਮ ਚੋਣਾਂ ਹਨ। ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਹੈ। ਬੀਤੀ ਰਾਤ ਆਮ ਆਦਮੀ ਪਾਰਟੀ ਨੇ ਆਪਣੇ 94 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ। ਵਾਰਡ ਨੰਬਰ 70 ਤੋਂ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ। ਅੱਜ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਵੱਖ-ਵੱਖ ਕੇਂਦਰਾਂ 'ਤੇ ਪਹੁੰਚ ਰਹੇ ਹਨ। ਜਦੋਂਕਿ ਅਕਾਲੀ ਦਲ ਨੇ ਬੀਤੀ ਰਾਤ 25 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ। ਹੁਣ ਸ਼੍ਰੋਮਣੀ ਅਕਾਲੀ ਦਲ ਦੇ 33 ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਕਾਂਗਰਸ ਨੇ ਹੁਣ ਤੱਕ ਦੋ ਸੂਚੀਆਂ ਜਾਰੀ ਕਰਕੇ ਕੁੱਲ 76 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਹੁਣ ਕਾਂਗਰਸ ਦੇ 19, ਅਕਾਲੀ ਦਲ ਦੇ 33 ਅਤੇ ਭਾਜਪਾ ਦੇ 2 ਉਮੀਦਵਾਰਾਂ ਦੀ ਸੂਚੀ ਜਾਰੀ ਹੋਣੀ ਬਾਕੀ ਹੈ।

ਨਾਮਜ਼ਦਗੀ ਭਰਨ ਦਾ ਆਖਰੀ ਦਿਨ

ਨਗਰ ਨਿਗਮ ਚੋਣਾਂ ਲਈ 25 ਦਾਅਵੇਦਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ। ਅੱਜ ਬੁੱਧਵਾਰ ਨਾਮਜ਼ਦਗੀ ਦਾ ਆਖਰੀ ਦਿਨ ਹੈ। ਅੱਜ 400 ਤੋਂ ਵੱਧ ਦਾਅਵੇਦਾਰ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਅੱਜ ਆਖਰੀ ਦਿਨ ਹੋਣ ਕਾਰਨ ਕਈ ਕੇਂਦਰਾਂ ਵਿੱਚ ਮਾਮੂਲੀ ਤਕਰਾਰ ਜਾਂ ਝੜਪ ਦੇ ਮਾਮਲੇ ਵੀ ਸਾਹਮਣੇ ਆਏ ਹਨ। ਜਿਸ ਕਾਰਨ ਪੁਲੀਸ ਵੱਲੋਂ ਕੇਂਦਰਾਂ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਕਦੋਂ ਸ਼ੁਰੂ ਹੋਈਆਂ ਨਾਮਜ਼ਦਗੀਆਂ

ਕਾਬਲੇਜ਼ਿਕਰ ਹੈ ਕਿ ਨਾਮਜ਼ਦਗੀ ਪ੍ਰਕਿਿਰਆ 9 ਦਸੰਬਰ ਤੋਂ ਸ਼ੁਰੂ ਹੋਈ ਸੀ। 11 ਦਸੰਬਰ ਤੱਕ ਕੁੱਲ 26 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾ ਚੁੱਕੇ ਹਨ। ਜਦੋਂਕਿ ਕਈ ਦਾਅਵੇਦਾਰਾਂ ਨੂੰ ਲੋੜੀਂਦੇ ਦਸਤਾਵੇਜ਼ ਨਾ ਹੋਣ ਕਾਰਨ ਵਾਪਸ ਪਰਤਣਾ ਪਿਆ। ਇਸ ਦੇ ਨਾਲ ਹੀ ਨਗਰ ਨਿਗਮ ਗਲਾਡਾ ਤੋਂ ਐਨਓਸੀ ਲੈਣ ਲਈ ਦਾਅਵੇਦਾਰਾਂ ਦੀ ਭੀੜ ਲੱਗੀ ਹੋਈ ਹੈ। ਭਾਜਪਾ, ਕਾਂਗਰਸ, ਆਪ, ਅਕਾਲੀ ਦਲ ਅਤੇ ਹੋਰ ਦਾਅਵੇਦਾਰਾਂ ਨੇ ਐਨਓਸੀ ਲੈਣ ਲਈ ਬਿਲਡਿੰਗ ਬ੍ਰਾਂਚ, ਪ੍ਰਾਪਰਟੀ ਟੈਕਸ ਆਦਿ ਵਰਗੀਆਂ ਸ਼ਾਖਾਵਾਂ ਤੱਕ ਪਹੁੰਚ ਕੀਤੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.