ਬਠਿੰਡਾ: 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਬਠਿੰਡਾ ਵਿਖੇ ਚੋਣ ਅਧਿਕਾਰੀ ਕੋਲ ਮੈਂਬਰ ਪਾਰਲੀਮੈਂਟ ਬਾਬਾ ਹਰਸਿਮਰਤ ਕੌਰ ਬਾਦਲ ਨਾਮਜ਼ਦਗੀ ਪੱਤਰ ਭਰਨ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਵਿਕਾਸ ਦੇ ਨਾਮ ਤੇ ਵੋਟਾਂ ਪਾਉਣਗੇ ਕਿਉਂਕਿ ਬਠਿੰਡਾ ਲੋਕ ਸਭਾ ਹਲਕੇ ਦਾ ਜਿਨ੍ਹਾਂ ਵਿਕਾਸ ਉਨ੍ਹਾਂ ਕਰਵਾਇਆ ਹੈ ਸ਼ਾਇਦ ਹੀ ਕਿਸੇ ਨੇ ਕਰਵਾਇਆ ਹੋਵੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਜੋ ਅਕਾਲੀ ਦਲ ਦੇ ਉਮੀਦਵਾਰ ਹਨ। ਉਨ੍ਹਾਂ ਵੱਲੋਂ ਕੇਂਦਰ ਸਰਕਾਰ ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਗਿਆ ਕਿ ਇਸ ਵਾਰ ਕੇਂਦਰ ਵਿੱਚ ਭਾਜਪਾ ਸਰਕਾਰ ਨਹੀਂ ਆ ਰਹੀ।
ਕੇਂਦਰ ਨਾਲ ਰਲ ਕੇ ਪੰਜਾਬ ਵਿਰੁੱਧ ਸਾਜਿਸ਼ਾਂ: ਇਸ ਕਾਰਨ ਮੁੱਖ ਮੰਤਰੀ ਵੱਲੋਂ ਮੰਗਲ ਸੂਤਰ ਜਹੇ ਬਿਆਨ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਵਿੱਚੋਂ ਭਾਜਪਾ ਦਾ ਸਫਾਇਆ ਹੋ ਰਿਹਾ ਹੈ। ਸਾਊਥ ਵਿੱਚ ਪਹਿਲਾਂ ਹੀ ਭਾਜਪਾ ਦਾ ਆਧਾਰ ਨਹੀਂ ਉਨ੍ਹਾਂ ਪੰਜਾਬ ਦੀ ਰਾਜਨੀਤੀ ਤੇ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਦਾ ਵਿਕਾਸ ਪੰਜਾਬ ਦੀ ਖੇਤਰੀ ਪਾਰਟੀ ਹੀ ਕਰਵਾ ਸਕਦੀ ਹੈ। ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਝੂਠੇ ਸੁਪਨੇ ਦਿਖਾ ਕੇ ਕੇਂਦਰ ਨਾਲ ਰਲ ਕੇ ਪੰਜਾਬ ਵਿਰੁੱਧ ਸਾਜਿਸ਼ਾਂ ਰਚੀਆਂ ਗਈਆਂ ਹਨ। ਜਿਹੜੀ ਅਤੇ ਪੰਜਾਬ ਦਾ ਵਿਨਾਸ਼ ਤੇ ਨੌਜਵਾਨੀ ਦਾ ਘਾਣ ਕੀਤਾ ਜਾ ਰਿਹਾ ਹੈ।
ਇਸੇ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਲੋਕ ਨਫਰਤ ਕਰਨ ਲੱਗ ਪਏ ਨੇ ਝਾੜੂ ਸਰਕਾਰ ਤੋਂ ਤੇ ਉਨ੍ਹਾਂ ਦੀ ਲਿਡਰਸ਼ਿਪ ਤੋਂ, ਕੇ ਲੋਕਾਂ ਨੇ ਹੁਣ ਭਗਵੰਤ ਮਾਨ ਤੋਂ ਉਮੀਦਾਂ ਹੀ ਛੱਡ ਦਿੱਤੀਆਂ ਨੇ। ਉਨ੍ਹਾਂ ਕਿਹਾ ਕਿ ਲੋਕੀ ਸੋਚਦੇ ਹਨ ਕਿ ਬੇਸ਼ੱਕ ਭਗਵੰਤ ਮਾਨ ਸ਼ਰਾਬੀ ਹੈ, ਉਸਨੂੰ ਵੋਟ ਪਾ ਕੇ ਸਾਡੇ ਤੋਂ ਗਲਤੀ ਹੋ ਗਈ ਹੁਣ ਕਿਵੇਂ ਨਾ ਕਿਵੇਂ ਇਹ ਦੋ ਸਾਲ ਲੰਘਾਉਣੇ ਪੈਣੇ ਨੇ।
ਹੁਣ ਪੰਜਾਬੀਆਂ ਦੇ ਮਨਾਂ ਵਿੱਚ ਯੂਨੀਟੀ ਆ ਰਹੀ ਹੈ ਕਿ ਇੱਕੋ ਇੱਕ ਪੰਜਾਬ ਦੀ ਪਾਰਟੀ ਹੈ ਤੇ ਉਹ ਸ਼ੋਮਣੀ ਅਕਾਲੀ ਦਲ ਕਿਉਂਕਿ ਦੂਜੀਆਂ ਸਾਰੀਆਂ ਦਿੱਲੀ ਵਾਲੀਆਂ ਨੇ। ਹੁਣ ਲੋਕਾਂ ਨੇ ਮੰਨ ਲਿਆ ਹੈ ਕਿ ਸ਼ੋਮਣੀ ਅਕਾਲੀ ਦਲ ਤੋਂ ਬਿਨਾਂ ਕੋਈ ਵਧੀਆ ਪਾਰਟੀ ਹੋਰ ਹੋ ਹੀ ਨਹੀਂ ਸਕਦੀ। ਲੋਕ ਹੁਣ ਸੋਚਦੇ ਹਨ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਅਕਾਲੀ ਦਲ ਨੂੰ ਤਕੜਾ ਕਰਨਾ ਪੈਣਾ ਹੈ।
ਇਸੇ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਇਕੱਲੇ ਲੜ ਰਹੇ ਹਾਂ, ਤੇ ਹੁਣ ਸਾਡੇ ਨਾਲ ਸਾਰੇ ਧਰਮਾਂ ਦੇ ਲੋਕ ਜੁੜਨਾ ਸ਼ੂਰੁ ਹੋ ਗਏ ਹਨ ਕਿਉਂਕਿ ਅਕਾਲੀ ਦਲ ਦੀ ਜਿਹੜੀ ਸੋਚ ਹੈ ਉਹ ਯੂਨਿਟੀ ਦੀ ਸੋਚ ਹੈ, ਸਰਬਤ ਦੇ ਭਲੇ ਦੀ ਸੋਚ ਹੈ, ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਸੋਚ ਹੈ। ਇਸ ਵਾਰ ਲੋਕੀ ਅਕਾਲੀ ਦਲ ਨਾਲ ਇਮੋਸ਼ਨਲੀ ਅਟੈਚ ਹੋ ਰਹੇ ਹਨ।
- ਭਾਜਪਾ ਆਗੂ ਸੋਮ ਪ੍ਰਕਾਸ਼ ਪਹੁੰਚੇ ਡੇਰਾ ਬਿਆਸ, ਨਾਲ ਭਾਜਪਾ ਉਮੀਦਵਾਰ ਤੇ ਪਤਨੀ ਅਨੀਤਾ ਵੀ ਮੌਜੂਦ - Punjab Politicians At Dera Beas
- ਬੈਂਸ ਭਰਾਵਾਂ ਨੇ ਕਾਂਗਰਸ ਨਾਲ ਮਿਲਾਇਆ ਹੱਥ, ਪੜ੍ਹੋ ਅੱਗੇ ਦੀ ਕਹਾਣੀ... - bains brothers join to congress
- ਅੱਜ ਇਨ੍ਹਾਂ ਦਿੱਗਜ਼ਾਂ ਵਲੋਂ ਭਰੀ ਜਾਵੇਗੀ ਨਾਮਜ਼ਦਗੀ, ਸੁਰਜੀਤ ਪਾਤਰ ਦੇ ਅੰਤਿਮ ਸਸਕਾਰ ਕਰਕੇ ਲਿਆ ਇਹ ਅਹਿਮ ਫੈਸਲਾ - Lok Sabha Election