ਅੰਮ੍ਰਿਤਸਰ: ਮਾਮਲਾ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਕਸਬਾ ਮਹਿਤਾ ਚੌਂਕ ਤੋਂ ਸਾਹਮਣੇ ਆਇਆ ਹੈ, ਜਿੱਥੇ ਦਿਨ ਚੜਦੇ ਹੀ ਬਾਈਕ ਸਵਾਰ ਤਿੰਨ ਹਮਲਾਵਰਾਂ ਵੱਲੋਂ ਇੱਕ ਕੱਪੜੇ ਦੇ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨੇਵਾਹ ਫਾਇਰਿੰਗ ਕੀਤੀ ਗਈ। ਮਿਲੀ ਸੂਚਨਾ ਦੇ ਅਨੁਸਾਰ ਫੋਰ ਯੂ ਨਾਮ ਦਾ ਸ਼ੋਅਰੂਮ ਜੋ ਕਿ ਕਸਬਾ ਮਹਿਤਾ ਦੇ ਮੁੱਖ ਬਜ਼ਾਰ ਨਾਲ ਜੁੜਦੀ ਗਲੀ ਦੇ ਵਿੱਚ ਸਥਿਤ ਹੈ, ਉਸ ਉੱਤੇ ਫਾਇਰਿੰਗ ਕੀਤੀ ਗਈ ਹੈ।
ਸ਼ੋਅਰੂਮ ਦਾ ਮਾਲਿਕ ਕਮਲ ਕਿਸਮਤ ਨਾਲ ਬਚਿਆ: ਘਟਨਾਕ੍ਰਮ ਦੀ ਸੀਸੀਟੀਵੀ ਅਨੁਸਾਰ ਸਵੇਰੇ ਕਰੀਬ 9 ਵਜੇ 3 ਬਾਈਕ ਸਵਾਰ ਹਮਲਾਵਰ ਪਹਿਲਾਂ ਇਸ ਸ਼ੋਅਰੂਮ ਦੇ ਅੱਗੇ ਤੋਂ ਲੰਘਦੇ ਹਨ ਅਤੇ ਥੋੜ੍ਹੀ ਹੀ ਦੇਰ ਬਾਅਦ ਵਾਪਿਸ ਆਉਦਿਆਂ ਹੀ ਦੋ ਹਮਲਾਵਰ ਬਾਈਕ ਤੋਂ ਉਤਰ ਕੇ ਸ਼ੋਅਰੂਮ ਉੱਤੇ ਅੰਨੇਵਾਹ ਫਾਇਰਿੰਗ ਸ਼ੁਰੂ ਕਰ ਦਿੰਦੇ ਹਨ। ਉਕਤ ਘਟਨਾਕ੍ਰਮ ਦੌਰਾਨ ਕਿਸਮਤ ਨਾਲ ਸ਼ੂਟਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਕਿਸੇ ਸ਼ਖ਼ਸ ਨੂੰ ਨਹੀਂ ਵੱਜੀਆਂ ਅਤੇ ਸ਼ੋਅਰੂਮ ਦੇ ਸ਼ੀਸ਼ੇ ਨੂੰ ਚਾਰਦੀਆਂ ਹੋਈਆਂ ਨਿਕਲ ਗਈਆਂ। ਗੋਲੀਆਂ ਲੱਗਣ ਨਾਲ ਜਿੱਥੇ ਸ਼ੋਅਰੂਮ ਦੇ ਸ਼ੀਸ਼ੇ ਟੁਕੜੇ-ਟੁਕੜੇ ਹੋ ਗਏ ਉੱਤੇ ਹੀ ਗੋਲੀਆਂ ਕੰਧਾਂ ਵਿੱਚ ਜਾ ਵੜੀਆਂ। ਇਸ ਘਟਨਾ ਦੌਰਾਨ ਦੁਕਾਨ ਦਾ ਮਾਲਿਕ ਕਮਲ ਕਿਸਮਤ ਨਾਲ ਬਚ ਗਿਆ।
- ਬਾਬਾ ਬਕਾਲਾ ਵਿਖੇ ਮੁਹੱਲਾ ਕੱਢਣ ਸਮੇਂ ਗੋਲੀ ਚੱਲਣ ਕਾਰਣ ਹੋਈ ਮੌਤ ਦਾ ਮਾਮਲਾ, ਨਿਹੰਗ ਸਿੰਘ ਆਗੂ ਨੇ ਪੁਲਿਸ ਤੋਂ ਕਾਰਵਾਈ ਦੀ ਕੀਤੀ ਮੰਗ - Bullet fired during Mohalla
- ਆਖਰ ਕਿਉ 'ਆਪ' MLA ਗੋਗੀ ਨੇ ਆਪਣੇ ਹੱਥੀਂ ਤੋੜਿਆ ਕਰੋੜਾਂ ਦੇ ਵਿਕਾਸ ਪ੍ਰੋਜੈਕਟ ਦਾ ਨੀਂਹ ਪੱਥਰ, ਜਾਣੋ ਵਜ੍ਹਾਂ - AAP MLA broke foundation stone
- ਬੁਢਲਾਡਾ ਸ਼ਹਿਰ 'ਚ ਚੋਰਾਂ ਦੀ ਦਹਿਸ਼ਤ; ਪੁਲਿਸ ਨੇ ਕਾਬੂ ਕੀਤੇ ਗੈਂਗ ਮੈਂਬਰ, ਹੋਏ ਵੱਡੇ ਖੁਲਾਸੇ - Police arrest Kambali gang member
ਦੁਕਾਨਦਾਰ ਦੇ ਬਿਆਨਾਂ ਉੱਤੇ ਮਾਮਲਾ ਦਰਜ: ਇੱਥੇ ਦੱਸ ਦਈਏ ਕੀ ਡੀਐਸਪੀ ਜੰਡਿਆਲਾ ਗੁਰੂ ਰਵਿੰਦਰਪਾਲ ਸਿੰਘ ਤੋਂ ਫੋਨ ਉੱਤੇ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਉਕਤ ਦੁਕਾਨਦਾਰ ਨੂੰ ਅਣਪਛਾਤੇ ਨੰਬਰ ਵੱਲੋਂ ਫਰੌਤੀ ਨੂੰ ਲੈ ਕੇ ਕਥਿਤ ਰੂਪ ਦੇ ਵਿੱਚ ਫੋਨ ਆਇਆ ਸੀ। ਜਿਸ ਤੋਂ ਬਾਅਦ ਇਸ ਦੁਕਾਨਦਾਰ ਵੱਲੋਂ ਮੁੜ ਤੋਂ ਉਹਨਾਂ ਦਾ ਫੋਨ ਨਹੀਂ ਚੁੱਕਿਆ ਗਿਆ ਅਤੇ ਅੱਜ ਅਣਪਛਾਤੇ ਹਮਲਾਵਰਾਂ ਵੱਲੋਂ ਦੁਕਾਨ ਦੇ ਉੱਤੇ ਆਕੇ ਗੋਲੀਆਂ ਮਾਰੀਆਂ ਗਈਆਂ ਹਨ। ਜਿਸ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਗੱਲਬਾਤ ਦੌਰਾਨ ਡੀਐਸਪੀ ਜੰਡਿਆਲਾ ਗੁਰੂ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੁਕਾਨਦਾਰ ਦੇ ਬਿਆਨਾਂ ਉੱਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।