ETV Bharat / state

ਵਿਆਹੁਤਾ ਔਰਤ ਦੀ ਭੇਤ ਭਰੇ ਹਾਲਾਤਾਂ 'ਚ ਹੋਈ ਮੌਤ, ਪੇਕੇ ਪਰਿਵਾਰ ਨੇ ਸਹੁਰਿਆਂ 'ਤੇ ਲਾਏ ਗੰਭੀਰ ਇਲਜ਼ਾਮ - Death of married woman - DEATH OF MARRIED WOMAN

Death of married woman: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨਬੀਪੁਰ ਵਿਖੇ ਇੱਕ ਵਿਆਹੁਤਾ ਦੀ ਭੇਦਭਰੇ ਹਾਲਤ ਵਿੱਚ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਸ਼ੱਕ ਜਤਾਇਆ ਹੈ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਹੋਇਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਪੜ੍ਹੋ ਪੂਰੀ ਖ਼ਬਰ...

Death of married woman
ਵਿਆਹੁਤਾ ਔਰਤ ਦੀ ਭੇਤ ਭਰੇ ਹਾਲਾਤਾਂ 'ਚ ਹੋਈ ਮੌਤ (ETV Bharat (ਫਤਿਹਗੜ੍ਹ ਸਾਹਿਬ, ਪੱਤਰਕਾਰ))
author img

By ETV Bharat Punjabi Team

Published : Aug 21, 2024, 9:18 AM IST

ਵਿਆਹੁਤਾ ਔਰਤ ਦੀ ਭੇਤ ਭਰੇ ਹਾਲਾਤਾਂ 'ਚ ਹੋਈ ਮੌਤ (ETV Bharat (ਫਤਿਹਗੜ੍ਹ ਸਾਹਿਬ, ਪੱਤਰਕਾਰ))

ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨਬੀਪੁਰ ਵਿਖੇ ਇੱਕ ਵਿਆਹੁਤਾ ਦੀ ਭੇਦਭਰੇ ਹਾਲਤ ਵਿੱਚ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਗਗਨਦੀਪ ਕੌਰ ਦੇ ਤੌਰ ਤੇ ਹੋਈ ਹੈ। ਉੱਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਇਸ ਕਤਲ ਦਸ ਰਹੇ ਹਨ।

ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਹੋਇਆ: ਇਸ ਮੌਕੇ ਗੱਲਬਾਤ ਕਰਦੇ ਮ੍ਰਿਤਕ ਦੇ ਪਿਤਾ ਮੰਗਲ ਦਾਸ ਵਾਸੀ ਨੇ ਕਿਹਾ ਕਿ ਉਸਦੀ ਲੜਕੀ ਗਗਨਦੀਪ ਕੌਰ ਦਾ ਵਿਆਹ ਰਮਨਦੀਪ ਸਿੰਘ ਵਾਸੀ ਪਿੰਡ ਨਬੀਪੁਰ ਨਾਲ ਹੋਇਆ ਸੀ l ਉਨ੍ਹਾਂ ਦੱਸਿਆ ਕਿ ਗਗਨਦੀਪ ਕੌਰ ਦੇ ਸਹੁਰੇ ਪਰਿਵਾਰ ਦੇ ਦੱਸਣ ਅਨੁਸਾਰ ਅੱਜ ਸਵੇਰੇ ਜਦੋਂ ਗਗਨਦੀਪ ਕੌਰ ਨਹਾਉਣ ਲਈ ਬਾਥਰੂਮ ਵਿੱਚ ਗਈ, ਤਾਂ ਕੁਝ ਦੇਰ ਬਾਅਦ ਬਾਥਰੂਮ ਵਿੱਚੋਂ ਉਂਗਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਜਿਸ ਤੇ ਉਸ ਦੀ ਸੱਸ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਗਗਨਦੀਪ ਕੌਰ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਲਿਆਂਦਾ ਗਿਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਗਗਨਦੀਪ ਕੌਰ ਦੀ ਮੌਤ ਹੋ ਚੁੱਕੀ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਹੋਇਆ ਹੈ। ਜਿਸਦਾ ਪੋਸਟਮਾਰਟਮ ਕਰਵਾਕੇ ਸੱਚ ਸਾਹਮਣੇ ਲਿਆਂਦਾ ਜਾਵੇ।

ਮਾਮਲੇ ਦੀ ਜਾਂਚ ਕੀਤੀ ਜਾ ਰਹੀ: ਉੱਥੇ ਹੀ ਪੁਲਿਸ ਚੌਂਕੀ ਨਬੀਪੁਰ ਦੇ ਇੰਚਾਰਜ ਮਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਨਬੀਪੁਰ ਦੀ ਵਿਆਹੁਤਾ ਗਗਨਦੀਪ ਕੌਰ (ਪਤੀ ਰਮਨਦੀਪ ਸਿੰਘ) ਦੀ ਦਿਲ ਦੌਰੇ ਨਾਲ ਮੌਤ ਹੋ ਗਈ ਹੈ। ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਤਾਂ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਸ਼ੱਕ ਜਤਾਇਆ ਹੈ ਅਤੇ ਕਿਹਾ ਕਿ ਸਾਡੀ ਬੇਟੀ ਦਾ ਕਤਲ ਹੋਇਆ ਹੈ, ਸਾਨੂੰ ਪੋਸਟਮਾਰਟਮ ਕਰਵਾਕੇ ਸੱਚ ਦਾ ਪਤਾ ਲਗਾ ਕੇ ਦੱਸਿਆ ਜਾਵੇ। ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਵੀ ਕੀਤੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.