ਹੈਦਰਾਬਾਦ ਡੈਸਕ: ਸਿਮਰਨਜੀਤ ਮਾਨ ਨੇ ਕੰਗਨਾ ਰਣੌਤ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਹੁਣ ਇੱਕ ਵਾਰ ਮੁੜ ਤੋਂ ਸਿਮਰਨਜੀਤ ਮਾਨ ਟਵੀਟ ਕਰ ਕੰਗਨਾ 'ਤੇ ਤਿੱਖਾ ਸ਼ਬਦੀ ਹਮਲਾ ਕਰਦੇ ਆਖਿਆ ਕਿ 'ਬਲਾਤਕਾਰ ਇੱਕ ਘਿਨੌਣਾ ਅਪਰਾਧ ਹੈ...ਮੈਂ ਹਮੇਸ਼ਾ ਔਰਤਾਂ ਦੀ ਸੁਰੱਖਿਆ ਲਈ ਖੜ੍ਹਾ ਹਾਂ'-
My party @SAD_Amritsar and I always stand for the security and safety of women.
— Simranjit Singh Mann (@SimranjitSADA) August 29, 2024
Räpė is a heinous crime that @BJP4India MP from Mandi attempted to falsely accuse and generalise our farmers for and seems to derive some form of thrill by spreading misinformation against the…
ਮਾਨ ਦਾ ਕੀ ਸੀ ਵਿਵਾਦਿਤ ਬਿਆਨ: ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅਦਾਕਾਰਾ ਅਤੇ ਮੰਡੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਕੰਗਨਾ ਰਣੌਤ 'ਤੇ ਵਿਵਾਦਤ ਟਿੱਪਣੀ ਕੀਤੀ ਸੀ। ਹਰਿਆਣਾ ਵਿੱਚ ਪਹੁੰਚ ਸਿਰਮਜੀਤ ਸਿੰਘ ਮਾਨ ਨੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ, ਕੰਗਨਾ ਰਣੌਤ ਨੂੰ ਬਲਾਤਕਾਰ ਦਾ ਕਾਫ਼ੀ ਤਜ਼ੁਰਬਾ ਹੈ, ਉਸ ਨੂੰ ਪੁੱਛੋ ਕਿ ਰੇਪ ਕਿਵੇਂ ਹੁੰਦਾ ਹੈ। ਜਿਸ ਤੋਂ ਬਾਅਦ ਕੰਗਨਾ ਰੌਣਤ ਨੇ ਵਿਵਾਦਤ ਬਿਆਨ ਤੇ ਜਵਾਬ ਦਿੰਦੇ ਹੋਏ ਇੱਕ ਲੰਬਾ ਚੌੜਾ ਟਵੀਟ ਕੀਤਾ। ਹੁਣ ਇਸ ਤੋਂ ਬਾਅਦ ਸਿਮਰਨਜੀਤ ਮਾਨ ਨੇ ਕੰਗਨਾ ਵੱਲੋਂ ਕੀਤੀ ਟਿੱਪਣੀ ਦਾ ਮੂੰਹ ਤੋੜਵਾਂ ਜਵਾਬ ਦਿੰਦੇ ਹੋਏ ਟਵੀਟ ਕੀਤਾ ਹੈ।
Räpė is an institutional weapon used against women.
— Simranjit Singh Mann (@SimranjitSADA) August 29, 2024
The Indian state has used it against minorities such as Sikhs, in Delhi, Punjab and Haryana and in Nagaland, Manipur, Assam and J&K.
For 40 years we have had no justice for the crimes committed against Sikh women in…
ਸਿਮਰਨਜੀਤ ਮਾਨ ਨੇ ਕੰਗਨਾ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਕਿਹਾ ਹੈ- 'ਮੇਰੀ ਪਾਰਟੀ @SAD_Amritsar ਅਤੇ ਮੈਂ ਹਮੇਸ਼ਾ ਔਰਤਾਂ ਦੀ security and safety ਲਈ ਖੜ੍ਹਾ ਹਾਂ। ਬਲਾਤਕਾਰ ਇੱਕ ਘਿਨੌਣਾ ਅਪਰਾਧ ਹੈ...ਮੰਡੀ ਤੋਂ ਸੰਸਦ ਮੈਂਬਰ ਨੇ ਸਾਡੇ ਕਿਸਾਨਾਂ 'ਤੇ ਝੂਠੇ ਦੋਸ਼ ਲਗਾ ਕੇ ਸਿੱਖਾਂ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਵਿਰੁੱਧ ਗਲਤ ਜਾਣਕਾਰੀ ਫੈਲਾਈ ਹੈ ਅਤੇ ਉਨ੍ਹਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸਾਬਕਾ ਐਮਪੀ ਨੇ ਕੰਗਨਾ ਨੂੰ ਲੰਬੇ ਹੱਥੀਂ ਲੈਂਦੇ ਹੋਏ ਅੱਗੇ ਕਿਹਾ ਕਿ- ''ਭਾਰਤ ਵਿੱਚ ਔਰਤਾਂ ਵਿਰੁੱਧ ਅਪਰਾਧ ਬਾਰੇ ਜੇਕਰ ਉਸ ਨੂੰ ਚਿੰਤਾ ਹੈ ਤਾਂ ਉਸ ਨੂੰ ਇਸ ਬਾਰੇ ਆਪਣੀ ਹੀ ਸੱਤਾਧਾਰੀ ਪਾਰਟੀ ਤੋਂ ਸਵਾਲ ਕਰਨਾ ਚਾਹੀਦਾ ਹੈ। ਅੱਜ ਭਾਰਤ ਵਿੱਚ ਸਾਡੀਆਂ ਔਰਤਾਂ ਦੀ ਸਮਾਨਤਾ ਅਤੇ ਸੁਰੱਖਿਆ ਨਾਲ ਪੂਰੀ ਤਰ੍ਹਾਂ ਸਮਝੌਤਾ ਕੀਤਾ ਜਾ ਰਿਹਾ ਹੈ।''
ਉਨ੍ਹਾਂ ਨੇ ਕੰਗਨਾ ਨੂੰ ਲੰਬੇ ਹੱਥੀਂ ਲੈਂਦੇ ਹੋਏ ਅੱਗੇ ਕਿਹਾ ਕਿ- ''ਭਾਰਤ ਵਿੱਚ ਔਰਤਾਂ ਵਿਰੁੱਧ ਅਪਰਾਧ ਬਾਰੇ ਜੇਕਰ ਉਸ ਨੂੰ ਚਿੰਤਾ ਹੈ ਤਾਂ ਉਸ ਨੂੰ ਇਸ ਬਾਰੇ ਆਪਣੀ ਹੀ ਸੱਤਾਧਾਰੀ ਪਾਰਟੀ ਤੋਂ ਸਵਾਲ ਕਰਨਾ ਚਾਹੀਦਾ ਹੈ। ਅੱਜ ਭਾਰਤ ਵਿੱਚ ਸਾਡੀਆਂ ਔਰਤਾਂ ਦੀ ਸਮਾਨਤਾ ਅਤੇ ਸੁਰੱਖਿਆ ਨਾਲ ਪੂਰੀ ਤਰ੍ਹਾਂ ਸਮਝੌਤਾ ਕੀਤਾ ਜਾ ਰਿਹਾ ਹੈ।''
ਕਿਉਂ ਪੈਦਾ ਹੋਇਆ ਸੀ ਵਿਵਾਦ: ਕਾਬਲੇਜ਼ਿਕਰ ਹੈ ਕਿ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜੇਕਰ ਭਾਰਤ ਦੀ ਲੀਡਰਸ਼ਿਪ ਸਮਰੱਥਾ ਮਜ਼ਬੂਤ ਨਾ ਹੁੰਦੀ ਤਾਂ ਕਿਸਾਨਾਂ ਦਾ ਵਿਰੋਧ ਦੇਸ਼ ਵਿੱਚ ਬੰਗਲਾਦੇਸ਼ ਵਰਗੇ ਸੰਕਟ ਦਾ ਰੂਪ ਧਾਰਨ ਕਰ ਸਕਦਾ ਸੀ। ਕੰਗਨਾ ਰਣੌਤ ਨੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਲਗਭਗ ਇੱਕ ਸਾਲ ਤੱਕ ਚੱਲੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ "ਲਾਸ਼ਾਂ ਲਟਕ ਰਹੀਆਂ ਸਨ" ਅਤੇ "ਬਲਾਤਕਾਰ" ਹੋ ਰਹੇ ਸਨ। ਉਨ੍ਹਾਂ ਨੇ ਚੀਨ ਅਤੇ ਅਮਰੀਕਾ 'ਤੇ 'ਸਾਜ਼ਿਸ਼' 'ਚ ਸ਼ਾਮਲ ਹੋਣ ਦਾ ਵੀ ਇਲਜ਼ਾਮ ਲਗਾਇਆ।ਹੁਣ ਵੇਖਣਾ ਅਹਿਮ ਰਹੇਗਾ ਕਿ ਇਹ ਸ਼ਬਦੀ ਜੰਗ ਕਿੱਥੇ ਜਾ ਕੇ ਰੁੱਕਦੀ ਹੈ ਜਾਂ ਫਿਰ ਕਿੰਨੀ ਅੱਗੇ ਤੱਕ ਚੱਲੇਗੀ।
- ਕੰਗਨਾ ਰਣੌਤ ਬਾਰੇ ਕੀ ਬੋਲ ਪਏ ਸਿਮਰਨਜੀਤ ਮਾਨ: ਬੋਲੇ- ਕੰਗਨਾ ਨੂੰ ਰੇਪ ਦਾ ਕਾਫ਼ੀ ਤਜ਼ਰਬਾ, ਤੁਸੀਂ ਉਸ ਤੋਂ ਪੁੱਛ ਸਕਦੇ ਹੋ ਕਿਵੇਂ ਹੁੰਦਾ ਹੈ ਬਲਾਤਕਾਰ - Simranjit Maan controversy
- ਭਾਜਪਾ ਕੋਲ ਕਰੋੜਾਂ ਦਾ ਫੰਡ, ਕਿਸੇ ਚੰਗੇ ਹਸਪਤਾਲ ਚੋਂ ਕਰਵਾਉਣ ਕੰਗਨਾ ਦਾ ਇਲਾਜ, ਹਰਪਾਲ ਚੀਮਾ ਨੇ ਦਿੱਤੀ ਸਲਾਹ - Harpal Cheema big statement
- ਕੰਗਨਾ ਰਣੌਤ ਦਾ ਵੱਡਾ ਬਿਆਨ, "ਮੈਨੂੰ ਮਿਲ ਰਹੀਆਂ ਨੇ ਰੇਪ ਦੀਆਂ ਧਕਮੀਆਂ" - kangana ranaut