ਬਠਿੰਡਾ: ਬਠਿੰਡਾ ਵਿੱਚ ਅੱਜ ਸਵੇਰ ਤੋਂ ਹੋ ਰਹੀ ਹਲਕੀ ਹਲਕੀ ਬੂੰਦਾਂ ਬੰਦ ਦੌਰਾਨ ਸਿਵਲ ਹਸਪਤਾਲ ਨੇੜੇ ਵੱਡਾ ਹਾਦਸਾ ਵਾਪਰ ਗਿਆ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸਾਬਣ ਦਾ ਭਰਿਆ ਹੋਇਆ ਕੈਂਟਰ ਸੜਕ ਵਿਚਾਲੇ ਪਲਟ ਗਿਆ ਅਤੇ ਇਸ ਦੌਰਾਨ ਹੀ ਪਿੱਛੇ ਆ ਰਹੀਆਂ ਪੀਆਰਟੀਸੀ ਦੀਆਂ ਦੋ ਬੱਸਾਂ ਇਸ ਨਾਲ ਜਾ ਟਕਰਾਈਆਂ। ਇਨ੍ਹਾਂ ਬੱਸਾਂ ਦੇ ਟਕਰਾਉਣ ਕਾਰਨ ਬੱਸ ਵਿੱਚ ਸਵਾਰ ਕਰੀਬ ਅੱਧੀ ਦਰਜਨ ਸਵਾਰੀਆਂ ਗੰਭੀਰ ਜਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲਜਾਇਆ ਗਿਆ।
ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ : ਇਸ ਮੌਕੇ ਬਸ ਚਾਲਕਾਂ ਦਾ ਕਹਿਣਾ ਹੈ ਕਿ ਕੈਂਟਰ ਡਰਾਈਵਰ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ। ਜਿਸ ਕਾਰਨ ਸਰਕਾਰੀ ਬੱਸਾਂ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਉਹਨਾਂ ਕਿਹਾ ਕਿ ਉਲਟਾ ਕੈਂਟਰ ਚਾਲਕ ਦੇ ਮਾਲਕ ਵੱਲੋਂ ਸਵਾਰੀਆਂ ਦਾ ਹਾਲ ਚਾਲ ਪੁੱਛਣ ਦੀ ਬਜਾਏ ਸੜਕ 'ਤੇ ਖਿਲਰੇ ਸਾਬਣਾਂ ਦੇ ਡੱਬੇ ਇਕੱਠੇ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਵਿਰੋਧ ਕਰਨ ਤੇ ਕੈਂਟਰ ਮਾਲਕਾ ਵੱਲੋਂ ਇਹ ਕਾਰਵਾਈ ਰੋਕੀ ਗਈ ਜ਼ਖਮੀ ਸਵਾਰੀਆਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ, ਜਿੱਥੇ ਉਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
- ਹਿਮਾਚਲ ਤੋਂ ਪੰਜਾਬ 'ਚ ਦਾਖਿਲ ਹੋ ਰਹੇ 7 ਟਰੱਕ ਜ਼ਬਤ, ਮਾਈਨਿੰਗ ਵਿਭਾਗ ਨੇ ਕੀਤੀ ਕਾਰਵਾਈ
- ਈਟੀਵੀ ਭਾਰਤ ਵੱਲੋਂ ਹਸਪਤਾਲ 'ਚ ਰਿਐਲਟੀ ਚੈੱਕ, ਵੇਖੋ ਕੀ ਸੱਚ ਆਇਆ ਸਾਹਮਣੇ ...
- ਲੁਧਿਆਣਾ ਤੇ ਕਈ ਹੋਰ ਹਿੱਸਿਆਂ ਦੇ 'ਚ ਗੜੇਮਾਰੀ, ਮੌਸਮ ਵਿਭਾਗ ਨੇ ਜਾਰੀ ਕੀਤਾ ਸੀ ਅਲਰਟ
ਬੱਸਾਂ ਦੀ ਰੇਸ ਲਗਵਾਉਣ ਦੇ ਲੱਗੇ ਇਲਜ਼ਾਮ : ਇਸ ਹਾਦਸੇ ਵਿੱਚ ਕੁਝ ਸਵਾਰੀਆਂ ਦੇ ਦੰਦ ਟੁੱਟਣ ਤੱਕ ਦੀ ਗੱਲ ਸਾਹਮਣੇ ਆ ਰਹੀ ਹੈ। ਸਰਕਾਰੀ ਹਸਪਤਾਲ ਵਿੱਚ ਤੈਨਾਤ ਡਾਕਟਰ ਗੁਰਜੀਵਨ ਸਿੰਘ ਨੇ ਦੱਸਿਆ ਕਿ ਉਹਨਾਂ ਪਾਸ ਕਰੀਬ ਅੱਧੀ ਦਰਜਨ ਸਵਾਰੀਆਂ ਨੂੰ ਇਲਾਜ ਲਈ ਲਿਆਂਦਾ ਗਿਆ ਸੀ ਜਿਨਾਂ ਵਿੱਚੋਂ ਕੁਝ ਸਵਾਰੀਆਂ ਦੀ ਹਾਲਤ ਗੰਭੀਰ ਹੈ। ਜਿੰਨਾ ਦੇ ਟੈਸਟ ਕਰਵਾਏ ਜਾ ਰਹੇ ਹਨਉਧਰ ਦੂਸਰੇ ਪਾਸੇ ਕੈਂਟਰ ਦੇ ਮਾਲਕ ਵੇਦ ਪ੍ਰਕਾਸ਼ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਇਹ ਦੋਵੇਂ ਬੱਸਾਂ ਦੇ ਡਰਾਈਵਰ ਆਪਸ ਵਿੱਚ ਰੇਸ ਲਗਾ ਰਹੇ ਸਨ। ਕਿਉਂਕਿ ਇਹ ਦੋਵੇਂ ਗੱਡੀਆਂ ਡੱਬ ਵਾਲੀ ਤੋਂ ਬਠਿੰਡਾ ਆ ਰਹੀਆਂ ਸਨ ਇਹਨਾਂ ਦੋਵੇਂ ਬੱਸ ਚਾਲਕਾਂ ਦਾ ਮੈਡੀਕਲ ਹੋਣਾ ਚਾਹੀਦਾ ਹੈ। ਉਥੇ ਹਸਪਤਾਲ ਵਿੱਚ ਡਾਕਟਰਾਂ ਨੇ ਕਿਹਾ ਕਿ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਕੁਝ ਲੋਕ ਗੰਭ੍ਹੀਰ ਹਨ ।ਉਹਨਾਂ ਦੇ ਟੈਸਟ ਕੀਤੇ ਜਾ ਰਹੇ ਹਨ। ਇਨ੍ਹਾਂ ਸੱਟਾਂ ਤੋਂ ਉਭਰਣ ਨੂੰ ਸਮਾਂ ਲੱਗੇਗਾ।