ਲੁਧਿਆਣਾ : ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਸਿਆਸਤ ਕਰਵਾਈ ਹੋਈ ਹੈ। ਉੱਥੇ ਹੀ ਦੂਜੇ ਪਾਸੇ ਸਿਆਸੀ ਗਲਿਆਰਿਆਂ ਦੇ ਵਿੱਚ ਲਗਾਤਾਰ ਇਹ ਗੱਲ ਚੱਲ ਰਹੀ ਹੈ ਕਿ ਭਾਜਪਾ ਅਤੇ ਅਕਾਲੀ ਦਲ ਦਾ ਮੁੜ ਤੋਂ ਗਠਜੋੜ ਹੋ ਸਕਦਾ ਹੈ। ਲਗਾਤਾਰ ਭਾਜਪਾ ਦੇ ਸੀਨੀਅਰ ਲੀਡਰ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਇਹ ਗੱਲ ਕਹਿੰਦੀ ਆ ਰਹੀ ਹੈ ਕਿ ਭਾਜਪਾ ਜੇਕਰ ਅਕਾਲੀ ਦਲ ਦੇ ਨਾਲ ਪੰਜਾਬ ਦੇ ਵਿੱਚ ਮਿਲ ਜਾਂਦਾ ਹੈ ਤਾਂ ਹੋਰ ਵੀ ਮਜਬੂਤੀ ਹੋਵੇਗੀ। ਉੱਥੇ ਹੀ ਸੁਨੀਲ ਜਾਖੜ ਨੇ ਵੀ ਇਸ ਗੱਲ ਦੀ ਹਾਮੀ ਭਰੀ ਹੈ। ਉਹਨਾਂ ਕਿਹਾ ਹੈ ਕਿ ਅਕਾਲੀ ਦਲ ਪੰਜਾਬ ਦੀ ਵੱਡੀ ਰੀਜਨਲ ਪਾਰਟੀ ਹੈ। ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਹੈ ਕਿ ਫਿਲਹਾਲ ਇਸ ਸਬੰਧੀ ਕੋਈ ਵੀ ਚਰਚਾ ਨਹੀਂ ਹੈ। ਉਹਨਾਂ ਕਿਹਾ ਕਿ ਸਾਡੇ ਸਟੈਂਡ ਪੂਰੀ ਤਰਹਾਂ ਸਪਸ਼ਟ ਹੈ ਸਾਡੇ ਕੁਝ ਮੁੱਦੇ ਹਨ ਜਿਨਾਂ ਤੇ ਅਕਾਲੀ ਦਲ ਅੱਜ ਵੀ ਖੜਾ ਹੈ ਭਾਵੇਂ ਉਹ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਭਾਵੇਂ ਉਹ ਚੰਡੀਗੜ੍ਹ ਦਾ ਮੁੱਦਾ ਹੋਵੇ ਭਾਵੇਂ ਉਹ ਹਰਿਆਣੇ ਦੇ ਪੰਜਾਬੀ ਬੋਲਦੇ ਇਲਾਕੇ ਦੀ ਗੱਲ ਹੋਵੇ ਇਹਨਾਂ ਕਾਰਨਾਂ ਕਰਕੇ ਸਾਡਾ ਭਾਜਪਾ ਦੇ ਨਾਲ ਮਤਭੇਦ ਹੈ।
ਭਾਜਪਾ ਨੂੰ ਹੁਣ ਅਕਾਲੀ ਦਲ ਦੇ ਨਾਲ ਗੜਜੋੜ ਨਹੀਂ ਕਰਨਾ ਚਾਹੀਦਾ: ਉੱਥੇ ਹੀ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਹਨ ਅੰਦੋਲਨ ਦੇ ਚਲਦਿਆਂ ਪੁੱਛੇ ਸਵਾਲ ਨੂੰ ਲੈ ਕੇ ਉਹਨਾਂ ਕਿਹਾ ਕਿ ਫਿਲਹਾਲ ਕਿਸਾਨਾਂ ਦੀ ਗੱਲਬਾਤ ਕੇਂਦਰ ਦੇ ਨਾਲ ਚੱਲ ਰਹੀ ਹੈ। ਕੇਂਦਰ ਦੇ ਇੱਕ ਮੰਤਰੀ ਨੇ ਪੰਜ ਫਸਲਾਂ 'ਤੇ ਐਮਐਸਪੀ ਦੀ ਗੱਲ ਸਬੰਧੀ ਵੀ ਇਸ਼ਾਰਾ ਕੀਤਾ ਹੈ। ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਉਹਨਾਂ ਦੀ ਆਪਸ ਦੇ ਵਿੱਚ ਸਹਿਮਤੀ ਬਣ ਸਕਦੀ ਹੈ। ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਦੀ ਸਰਕਾਰ ਵੇਲੇ ਸਾਬਕਾ ਕੈਬਿਨਟ ਮੰਤਰੀ ਰਹੇ ਅਤੇ ਅਕਾਲੀ ਦਲ ਸੰਯੁਕਤ ਦੇ ਲੀਡਰ ਜਗਦੀਸ਼ ਗਰਚਾ ਨੇ ਕਿਹਾ ਹੈ ਕਿ ਭਾਜਪਾ ਨੂੰ ਹੁਣ ਅਕਾਲੀ ਦਲ ਦੇ ਨਾਲ ਕਿਸੇ ਵੀ ਕੀਮਤ 'ਤੇ ਗੜਜੋੜ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਸਿਧਾਂਤ ਵੱਖਰਾ ਹੈ ਅਤੇ ਭਾਜਪਾ ਦਾ ਸਿਧਾਂਤ ਵੱਖਰਾ ਹੈ। ਉਹਨਾਂ ਦਾ ਆਪੋ ਆਪਣਾ ਦ੍ਰਿਸ਼ਟੀਕੋਣ ਹੈ, ਉਹਨਾਂ ਕਿਹਾ ਕਿ ਜਦੋਂ ਸੁਖਦੇਵ ਸਿੰਘ ਢੀਡਸਾ ਹੁਣੀ ਵੱਲੋਂ ਵੀ ਭਾਜਪਾ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਉਦੋਂ ਵੀ ਉਹਨਾਂ ਨੇ ਇਸ ਗੱਲ ਦਾ ਵਿਰੋਧ ਲਗਾਤਾਰ ਕੀਤਾ ਸੀ।