ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਕਲੇ ਸਕੂਲ ਨੂੰ ਕੌਮੀ ਪੱਧਰ ਦੇ ਆਈਡੀਏ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਦਿੱਲੀ ਵਿੱਚ ਇਸ ਸਕੂਲ ਨੂੰ ਸਨਮਾਨਿਤ ਕੀਤਾ ਗਿਆ ਹੈ। ਐਵਾਰਡ ਦੇ ਲਈ 120 ਚੋਟੀ ਦੇ ਜੱਜਾਂ ਵੱਲੋਂ ਪਾਰਦਰਸ਼ੀ ਢੰਗ ਦੇ ਨਾਲ ਸੂਚੀਆਂ ਦੀ ਚੋਣ ਕੀਤੀ ਜਾਂਦੀ ਹੈ। ਸਨਮਾਨ ਦੇ ਲਈ 3000 ਦੇ ਕਰੀਬ ਸਕੂਲ ਸੂਚੀਬੱਧ ਕੀਤੇ ਗਏ ਸਨ ਜਿਨਾ੍ਹਾਂ ਵਿੱਚੋਂ ਲਗਭਗ 30 ਵੱਖ-ਵੱਖ ਕੈਟਾਗਰੀ ਦੇ ਅੰਦਰ ਸਨਮਾਨ ਦਿੱਤੇ ਗਏ ਹਨ।
ਮੰਤਵ ਬੱਚਿਆਂ 'ਤੇ ਪੜ੍ਹਾਈ ਦਾ ਬੋਝ ਘੱਟ ਕਰਨਾ
ਇਹਨਾਂ ਵਿੱਚੋਂ ਕਲੇ ਸਕੂਲ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ। ਜਿਸ ਦੀ ਚੇਨ ਸਭ ਤੋਂ ਜਿਆਦਾ ਜਲਦੀ ਗਰੋਥ ਕਰਨ ਵਾਲੇ ਸਕੂਲਾਂ ਦੇ ਵਿੱਚੋਂ ਸ਼ੁਮਾਰ ਹੋਈ ਹੈ। ਇਹ ਸਕੂਲ ਦੀ ਸ਼ੁਰੂਆਤ ਲੁਧਿਆਣਾ ਤੋਂ ਹੀ ਹੋਈ ਸੀ ਅਤੇ ਅੱਜ 19 ਕਲੇ ਸਕੂਲ ਦੀਆਂ ਚੇਨ ਸੂਬੇ ਭਰ ਦੇ ਵਿੱਚ ਹੀ ਨਹੀਂ ਸਗੋਂ ਸੂਬੇ ਤੋਂ ਬਾਹਰ ਵੀ ਚੱਲ ਰਹੀਆਂ ਹਨ। ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਦਾ ਮੁੱਖ ਮੰਤਵ ਬੱਚਿਆਂ 'ਤੇ ਪੜ੍ਹਾਈ ਦਾ ਬੋਝ ਘੱਟ ਕਰਨਾ ਹੈ। ਅਸੀਂ ਬੱਚਿਆਂ ਨੂੰ ਜ਼ਿਆਦਾਤਰ ਇਸ ਢੰਗ ਦੇ ਨਾਲ ਪੜਾਉਂਦੇ ਹਾਂ ਤਾਂ ਜੋ ਉਹਨਾਂ ਨੂੰ ਪੜ੍ਹਾਈ ਬੋਝ ਨਾ ਲੱਗੇ।
- ਗੁਰੂਘਰ ਨੇੜੇ ਪ੍ਰਵਾਸੀ ਵੇਚ ਰਹੇ ਸੀ ਤੰਬਾਕੂ ਅਤੇ ਸਿਗਰੇਟ, ਮੌਕੇ 'ਤੇ ਪਹੂੰਚ ਗਏ ਨਿਹੰਗ, ਵੇਖੋ ਕੀ ਬਣਿਆ ਮਾਹੌਲ... - Tobacco shop near Gurughar
- ਨਜਾਇਜ਼ ਸੰਬੰਧਾਂ ਦੇ ਚਲਦੇ ਪਿਓ ਨੇ ਗੋਲੀ ਮਾਰ ਕੇ ਕਰ ਦਿੱਤਾ ਪੁੱਤ ਦਾ ਕਤਲ, ਚੀਕਾਂ ਮਾਰਦੀ ਧੀ ਨੇ ਪਿਓ ਲਈ ਮੰਗੀ ਫਾਂਸੀ ਦੀ ਸਜ਼ਾ - Father killed his son
- ਵਿਦਿਆਰਥੀਆਂ ਵਲੋਂ ਵੀਸੀ ਵਿਰੁੱਧ ਪ੍ਰਦਰਸ਼ਨ; ਬਿਨਾਂ ਦੱਸੇ ਕੁੜੀਆਂ ਦੇ ਹੋਸਟਲ ਦੇ ਕਮਰੇ 'ਚ ਵੜਿਆ ਵੀਸੀ, ਵੀਡੀਓ ਹੋਈ ਵਾਇਰਲ - STUDENT PROTEST AGAINST
- VC
ਨੋ ਹੋਮਵਰਕ ਅਤੇ ਨੋ ਇਗਜ਼ਾਮ ਪਾਲਸੀ ਰਹੀ ਕਾਮਯਾਬ
ਬੱਚਿਆਂ ਉੱਤੇ ਪੜ੍ਹਾਈ ਦੇ ਬੋਝ ਦੇ ਕਰਕੇ ਉਹ ਮਾਨਸਿਕ ਤੌਰ ਉੱਤੇ ਦਬਾਅ ਮਹਿਸੂਸ ਕਰਦੇ ਹਨ। ਜਿਸ ਕਾਰਣ ਲਗਾਤਾਰ ਬੱਚਿਆਂ ਵੱਲੋਂ ਖੁਦਕੁਸ਼ੀਆਂ ਕਰਨ ਦੇ ਵੀ ਮਾਮਲੇ ਸਾਹਮਣੇ ਆ ਰਹੇ ਹਨ। ਉਹਨਾਂ ਕਿਹਾ ਕਿ ਸਾਡਾ ਸਿੱਖਿਆ ਦਾ ਸਿਸਟਮ ਅਜਿਹਾ ਨਹੀਂ ਹੋਣਾ ਚਾਹੀਦਾ, ਸਗੋਂ ਬੱਚਿਆਂ ਨੂੰ ਸਿੱਖਿਆ ਇਸ ਤਰ੍ਹਾਂ ਮਿਲਣੀ ਚਾਹੀਦੀ ਹੈ ਜਿਸ ਨਾਲ ਉਹ ਆਪਣੇ ਬਚਪਨ ਦਾ ਆਨੰਦ ਵੀ ਮਾਣ ਸਕਣ ਅਤੇ ਨਾਲ ਨਾਲ ਖੇਡ ਖੇਡ ਵਿੱਚ ਪੜ੍ਹਾਈ ਵੀ ਹੋ ਜਾਵੇ। ਉਹਨਾਂ ਕਿਹਾ ਕਿ ਸਾਡੇ ਸਕੂਲ ਦੇ ਵਿੱਚ ਨੋ ਹੋਮਵਰਕ ਅਤੇ ਨੋ ਇਗਜ਼ਾਮ ਦੇ ਨਾਲ ਇਹ ਕਨਸੈਪਟ ਚਲਾਇਆ ਜਾਂਦਾ ਹੈ, ਜਿਸ ਕਰਕੇ ਸਾਨੂੰ ਇਹ ਸਨਮਾਨ ਹਾਸਿਲ ਹੋਇਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਅਸੀਂ ਸਕੂਲ ਦੀਆਂ ਸ਼ਾਖਾਵਾਂ ਨੂੰ ਹੋਰ ਫੈਲਾ ਰਹੇ ਹਾਂ ਤਾਂ ਜੋ ਇਸ ਸਿੱਖਿਆ ਦੇ ਨਵੇਂ ਤਰੀਕੇ ਨੂੰ ਵੱਧ ਤੋਂ ਵੱਧ ਬੱਚੇ ਅਪਣਾ ਸਕਣ।