ਲੁਧਿਆਣਾ : ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਪੁਲਿਸ ਨੇ ਬੀਤੇ ਦਿਨਾਂ ਰੇਪ ਕੇਸ ਮਾਮਲੇ 'ਚ ਤਿੰਨ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਇਸੇ ਮਾਮਲੇ ਵਿੱਚ ਪੁਲਿਸ ਨੇ ਸੂਚਨਾ ਮਿਲਣ ਉਪਰੰਤ ਰਾਜੀਨਾਮੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਨੂੰ ਕਾਬੂ ਕੀਤਾ ਹੈ, ਜਿੰਨਾਂ ਵੱਲੋਂ ਐਕਸਟੋਰਸ਼ਨ ਮਨੀ ਮੰਗੀ ਗਈ ਸੀ ਅਤੇ ਡੇਢ ਲੱਖ ਰੁਪਏ ਹਾਸਿਲ ਕੀਤੇ ਗਏ ਸੀ ਹਾਲਾਂਕਿ ਪੁਲਿਸ ਨੇ ਇਹਨਾਂ ਦੋਵਾਂ ਨੂੰ ਕਾਬੂ ਕਰ ਜਾਂਚ ਦੀ ਗੱਲ ਕਹੀ ਹੈ ਅਤੇ ਕਿਹਾ ਕਿ ਇਸ ਮਾਮਲੇ ਸਬੰਧੀ ਉਹਨਾਂ ਸੂਚਨਾ ਮਿਲਣ ਤੇ ਹੀ ਮੁਕਦਮਾ ਦਰਜ ਕਰਕੇ ਜਾਂਚ ਦੌਰਾਨ ਇਹਨਾਂ ਨੂੰ ਕਾਬੂ ਕੀਤਾ ਹੈ।
ਏਡੀਸੀਪੀ ਨੇ ਇਹ ਵੀ ਜ਼ਿਕਰ ਕੀਤਾ ਕਿ ਇਹ ਇੱਕ ਸੋਸ਼ਲ ਮੀਡੀਆ ਚੈਨਲ ਚਲਾਉਂਦੇ ਨੇ ਅਤੇ ਇਹਨਾਂ ਵੱਲੋਂ ਐਕਸਟੋਰਸ਼ਨ ਮਨੀ ਮੰਗੀ ਗਈ ਸੀ, ਜਿਸ ਦੇ ਚੱਲਦਿਆਂ ਡੇਢ ਲੱਖ ਰੁਪਏ ਇਹਨਾਂ ਵੱਲੋਂ ਹਾਸਿਲ ਕੀਤੇ ਗਏ ਸੀ ਉਧਰ ਏਡੀਸੀਪੀ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਕਿਹਾ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਜਾਂਚ ਜਾਰੀ ਹੈ।
ਏਡੀਸੀਪੀ ਨੇ ਕਿਹਾ ਕਿ ਇਹ ਮਾਮਲਾ ਕਾਫੀ ਸੈਂਸਟਿਵ ਹੈ ਇਸ ਕਰਕੇ ਅਸੀਂ ਪੂਰੇ ਮਾਮਲੇ ਦੀ ਡੁੰਗਾਈ ਦੇ ਨਾਲ ਜਾਂਚ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਦਾ ਰਿਮਾਂਡ ਲੈਣ ਤੋਂ ਬਾਅਦ ਅਸੀਂ ਪੁੱਛ ਗਿੱਛ ਕਰਾਂਗੇ ਕਿ ਇਹਨਾਂ ਵੱਲੋਂ ਕੋਈ ਹੋਰ ਅਜਿਹੀ ਜੁਰਮ ਅੰਜਾਮ ਦਿੱਤਾ ਗਿਆ ਸੀ ਜਾਂ ਨਹੀਂ।
- ਖੰਨਾ 'ਚ ਨਸ਼ਿਆਂ ਦੀ ਅਲਾਮਤ ਨੂੰ ਠੱਲ੍ਹ ਪਾਉਣ ਲਈ ਕੀਤੇ ਜਾ ਰਹੇ ਠੋਸ ਉਪਰਾਲੇ, ਕਰਵਾਇਆ ਗਿਆ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ - FOOTBALL TOURNAMENT AGAINST DRUGS
- ਇੱਕ ਟਰੱਕ ਅਤੇ ਆਰਮੀ ਦੇ ਟਰੱਕ ਨਾਲ ਹੋਈ ਭਿਆਨਕ ਟੱਕਰ, 5 ਤੋਂ ਵੱਧ ਜਵਾਨ ਜਖ਼ਮੀ - Road accident in Jalandhar
- ਨਾਜਾਇਜ਼ ਮਾਈਨਿੰਗ ਮਾਮਲਾ, ਪਠਾਨਕੋਟ ਵਿੱਚ 9 ਗੈਰ-ਕਾਨੂੰਨੀ ਵਾਹਨ ਜ਼ਬਤ - Illegal Mining
- ਜੇਲ੍ਹ 'ਚ ਡਿਊਟੀ ਵਾਰਡਨ 'ਤੇ ਦੋ ਬੰਦੀਆਂ ਨੇ ਕੀਤਾ ਹਮਲਾ, ਮਾਮਲਾ ਦਰਜ - Attack on Jail Duty Warden