ETV Bharat / state

ਮੁੱਖ ਮੰਤਰੀ ਮਾਨ ਦੇ ਘਰ ਬੇਟੀ ਦੇ ਜਨਮ ਤੋਂ ਬਾਅਦ ਵਿਧਾਇਕ ਅਸ਼ੋਕ ਪਰਾਸ਼ਰ ਨੇ ਦਿੱਤੀ ਵਧਾਈ, ਦਫਤਰ 'ਚ ਵੰਡੀ ਮਠਿਆਈ - CM Mann Blessed With Baby - CM MANN BLESSED WITH BABY

CM Mann Blessed With Baby: ਸੀਐੱਮ ਭਗਵੰਤ ਮਾਨ ਦੇ ਘਰ ਧੀ ਨੇ ਜਨਮ ਲਿਆ ਹੈ। ਇਸ ਤੋਂ ਬਾਅਦ ਹੁਣ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਨੇ ਸੀਐੱਮ ਮਾਨ ਦੇ ਪਰਿਵਾਰ ਅਤੇ ਪੂਰੇ ਪੰਜਾਬ ਨੂੰ ਵਧਾਈ ਦਿੰਦਿਆਂ ਮਠਿਆਈ ਵੰਡੀ ਹੈ।

Ludhiana MLA Ashok Parashar congratulated Chief Minister Mann after the birth of a daughter
ਮੁੱਖ ਮੰਤਰੀ ਮਾਨ ਦੇ ਘਰ ਬੇਟੀ ਦੇ ਜਨਮ ਤੋਂ ਬਾਅਦ ਵਿਧਾਇਕ ਅਸ਼ੋਕ ਪਰਾਸ਼ਰ ਨੇ ਦਿੱਤੀ ਵਧਾਈ
author img

By ETV Bharat Punjabi Team

Published : Mar 28, 2024, 1:59 PM IST

ਅਸ਼ੋਕ ਪਰਾਸ਼ਰ, ਵਿਧਾਇਕ

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬੇਟੀ ਨੇ ਜਨਮ ਲਿਆ ਹੈ। ਜਿਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਹੋਰ ਮੰਤਰੀ ਖੁਸ਼ੀਆਂ ਸਾਂਝੀਆਂ ਕਰ ਰਹੇ ਨੇ। ਲੁਧਿਆਣਾ ਦੇ ਵਿੱਚ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਅਸ਼ੋਕ ਪਰਾਸ਼ਰ ਵੱਲੋਂ ਅੱਜ ਮਿਠਾਈਆਂ ਵੰਡ ਕੇ ਸਭ ਦਾ ਮੂੰਹ ਮਿੱਠਾ ਕਰਵਾਇਆ ਅਤੇ ਨਾਲ ਹੀ ਮੁੱਖ ਮੰਤਰੀ ਪੰਜਾਬ ਨੂੰ ਵਧਾਈ ਦਿੱਤੀ ਗਈ।

ਮਿਠਾਈਆਂ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ: ਵਿਧਾਇਕ ਅਸ਼ੋਕ ਪਰਾਸ਼ਰ ਕਿਹਾ ਕਿ ਬੇਟੀ ਲਕਸ਼ਮੀ ਦਾ ਰੂਪ ਹੁੰਦੀ ਹੈ ਅਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਮੁੱਖ ਮੰਤਰੀ ਮਾਨ ਦੇ ਘਰ ਬੇਟੀ ਨੇ ਜਨਮ ਲਿਆ ਹੈ। ਉਹਨਾਂ ਕਿਹਾ ਕਿ ਇਸੇ ਦੀ ਖੁਸ਼ੀ ਦੇ ਵਿੱਚ ਅੱਜ ਦਫਤਰ ਦੇ ਵਿੱਚ ਸਾਰਿਆਂ ਨੂੰ ਮਿਠਾਈਆਂ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ ਹੈ।

ਸਭ ਨੂੰ ਦਿੱਤੀ ਵਧਾਈ: ਇਸ ਦੌਰਾਨ ਵਰਕਰਾਂ ਨੇ ਵਿਧਾਇਕ ਅਸ਼ੋਕ ਪਰਾਸ਼ਰ ਦਾ ਵੀ ਮੂੰਹ ਮਿੱਠਾ ਕਰਵਾਇਆ, ਨਾਲ ਹੀ ਕਿਹਾ ਕਿ ਸਾਨੂੰ ਕਾਫੀ ਖੁਸ਼ੀ ਹੈ ਕਿ ਮੁੱਖ ਮੰਤਰੀ ਮਾਨ ਦੇ ਘਰ ਬੇਟੀ ਪੈਦਾ ਹੋਈ ਹੈ। ਉਹਨਾਂ ਕਿਹਾ ਕਿ ਬੇਟੀਆਂ ਦੀ ਤਾਂ ਉੰਝ ਹੀ ਖੁਸ਼ੀ ਜਿਆਦਾ ਮਨਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਰੇ ਹੀ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਹੋਰ ਵਿਧਾਇਕ ਮੰਤਰੀ ਮੁੱਖ ਮੰਤਰੀ ਪੰਜਾਬ ਨੂੰ ਵਧਾਈਆਂ ਦੇ ਰਹੇ ਹਨ ਕਿਉਂਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ। ਉਹਨਾਂ ਕਿਹਾ ਕਿ ਬੇਟੀ ਹਮੇਸ਼ਾ ਹੀ ਕਿਸਮਤ ਵਾਲੀ ਹੁੰਦੀ ਹੈ ਅਤੇ ਆਪਣੇ ਭਾਗ ਨਾਲ ਲੈਕੇ ਆਉਂਦੀ ਹੈ।

ਦੱਸ ਦਈਏ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਨੇ ਧੀ ਨੂੰ ਜਨਮ ਦਿੱਤਾ ਹੈ। ਸੀਐੱਮ ਮਾਨ ਨੇ ਐਕਸ ਉੱਤੇ ਪੋਸਟ ਕਰਦਿਆਂ ਲਿਖਿਆ ਹੈ ਕਿ ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖ਼ਸ਼ੀ ਹੈ..ਜੱਚਾ-ਬੱਚਾ ਦੋਵੇਂ ਤੰਦਰੁਸਤ ਨੇ..। ਦੱਸ ਦਈਏ ਬੀਤੇ ਸਮੇਂ ਦੌਰਾਨ ਸੀਐੱਮ ਮਾਨ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਘਰ ਸਾਲ 2024 ਦੇ ਮਾਰਚ ਮਹੀਨੇ ਦੌਰਾਨ ਖੁਸ਼ੀਆਂ ਦਸਤਕ ਦੇਣ ਵਾਲੀਆਂ ਹਨ ਅਤੇ ਹੁਣ ਅਜਿਹਾ ਹੀ ਹੋਇਆ ਹੈ। ਸੀਐਮ ਮਾਨ ਨੇ ਨਵਜੰਮੀ ਧੀ ਦੀ ਫੋਟੋ ਵੀ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.