ETV Bharat / state

ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਜਗਦੀਸ਼ ਟਾਈਟਲ ਨੂੰ ਦੋਸ਼ੀ ਕਰਾਰ ਹੋਣ 'ਤੇ ਦਿੱਤਾ ਵੱਡਾ ਬਿਆਨ - Big statement on Jagdish title

Big statement on Jagdish title: ਲੋਕ ਸਭਾ ਹਲਕਾਂ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੁਬਾਰਾ ਸ਼੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ। ਹਰਸਿਮਰਤ ਕੌਰ ਬਾਦਲ ਨੇ ਸਿੱਖ ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਈਟਲ ਬਾਰੇ ਵੀ ਵੱਡਾ ਬਿਆਨ ਦਿੱਤਾ। ਪੜ੍ਹੋ ਪੂਰੀ ਖਬਰ...

Big statement on Jagdish title
ਜਗਦੀਸ਼ ਟਾਈਟਲ ਨੂੰ ਮੁਲਜ਼ਮ ਕਰਾਰ ਹੋਣ 'ਤੇ ਵੱਡਾ ਬਿਆਨ (ETV Bharat (ਪੱਤਰਕਾਰ, ਸ਼੍ਰੀ ਮੁਕਤਸਰ ਸਾਹਿਬ))
author img

By ETV Bharat Punjabi Team

Published : Sep 1, 2024, 9:16 AM IST

ਜਗਦੀਸ਼ ਟਾਈਟਲ ਨੂੰ ਮੁਲਜ਼ਮ ਕਰਾਰ ਹੋਣ 'ਤੇ ਵੱਡਾ ਬਿਆਨ (ETV Bharat (ਪੱਤਰਕਾਰ, ਸ਼੍ਰੀ ਮੁਕਤਸਰ ਸਾਹਿਬ))

ਸ਼੍ਰੀ ਮੁਕਤਸਰ ਸਾਹਿਬ : ਲੋਕ ਸਭਾ ਹਲਕਾਂ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਅੱਜ ਵਿਧਾਨ ਸਭਾ ਹਲਕਾਂ ਲੰਬੀ ਦੇ ਪਿੰਡਾਂ ਦਾ ਦੌਰਾ ਕੀਤਾ। ਦੌਰਾ ਕਰਦੇ ਹੋਏ 40 ਸਾਲ ਬਾਅਦ ਕਤਲੇਆਮ ਵਿੱਚ ਘਿਰੇ ਜਗਦੀਸ਼ ਕੁਮਾਰ ਟਾਈਟਲ ਖਿਲਾਫ ਇਲਜ਼ਾਮ ਤੈਅ ਹੋਣ 'ਤੇ ਕੋਰਟ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਆਪਣੀ ਝੋਲੀ ਪਾਉਂਦੇ ਹੋਏ ਮਨਜ਼ੂਰ ਕਰਦੇ ਹਨ।

ਜਗਦੀਸ਼ ਟਾਈਟਲ ਖਿਲਾਫ ਇਲਜ਼ਾਮ ਤਹਿ ਹੋਣ 'ਤੇ ਕੋਰਟ ਦਾ ਧੰਨਵਾਦ ਕੀਤਾ: ਦੱਸ ਦਈਏ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਅੱਜ ਵਿਧਾਨ ਸਭਾ ਹਲਕਾਂ ਲੰਬੀ ਦੇ ਪਿੰਡ ਮਿੱਡਾ, ਰਾਣੀ ਵਾਲਾ, ਅਸਪਾਲ, ਮਹਿਣਾ, ਵਨਵਾਲਾ, ਆਦਿ ਪਿੰਡਾਂ ਦਾ ਧੰਨਵਾਦੀ ਦੌਰਾ ਕਰਕੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇਸ ਮੌਕੇ ਪਿੰਡ ਰਾਣੀ ਵਾਲਾ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਮਾਨਯੋਗ ਅਦਾਲਤ ਵੱਲੋਂ 40 ਸਾਲ ਬਾਅਦ ਸਿੱਖਾਂ ਦੇ ਕਤਲ ਕਰਨ ਵਾਲੇ ਜਗਦੀਸ਼ ਟਾਈਟਲ ਖਿਲਾਫ ਇਲਜ਼ਾਮ ਤੈਅ ਹੋਣ 'ਤੇ ਕੋਰਟ ਦਾ ਧੰਨਵਾਦ ਕੀਤਾ।

ਪਾਰਟੀ ਨੇ ਜਗਦੀਸ਼ ਟਾਈਟਲ ਨੂੰ ਮੰਤਰੀ ਬਣਾਇਆ: ਹਰਸਿਮਰਤ ਬਾਦਲ ਨੇ ਕਿਹਾ ਕਿ ਭਾਵੇਂ ਜਗਦੀਸ਼ ਟਾਈਟਲ, ਭਾਵੇਂ ਸੱਜਣ ਕੁਮਾਰ ਹੋਵੇ ਇਨ੍ਹਾਂ ਨੂੰ ਤਾਂ ਕਈ ਸਾਲ ਪਹਿਲਾਂ ਹੀ ਫਾਂਸੀ ਲੱਗ ਜਾਣੀ ਚਾਹੀਦੀ ਸੀ। ਜਿਹੜੇ ਹੋਰ ਮੁਲਜ਼ਮ ਹਨ ਜੋ ਅਜੇ ਵੀ ਬਾਹਰ ਆਜਾਦ ਘੁੰਮ ਰਹੇ ਹਨ ਜੇ ਇਨ੍ਹਾਂ ਨੂੰ 1984 ਵਿੱਚ ਹੀ ਸ਼ਜਾ ਮਿਲ ਜਾਂਦੀ ਤਾਂ 2002 ਵਿੱਚ ਗੁਜਰਾਤ ਜੋ ਘਟਨਾ ਹੋਈ ਸੀ ਤਾਂ ਅੱਜ ਸਾਇਦ ਉਹ ਨਹੀਂ ਹੁੰਦੀ। ਕਿਹਾ ਕਿ ਸਰਕਾਰਾਂ ਇਸੇ ਤਰ੍ਹਾਂ ਹੀ ਆਪਣਿਆਂ ਨੂੰ ਮਾਰਨ 'ਤੇ ਤੁਲੀਆਂ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸਹਿ ਦਿੰਦੀਆਂ ਹਨ। ਇਹ ਵੀ ਕਿਹਾ ਕਿ ਜਿਸ ਪਾਰਟੀ ਨੇ ਜਗਦੀਸ਼ ਟਾਈਟਲ ਨੂੰ ਮੰਤਰੀ ਬਣਾਇਆ, ਵੱਡੇ-ਵੱਡੇ ਆਹੁਦਿਆ ਨਾਲ ਨਿਬਾਜਿਆ। ਅੱਜ ਉਸ ਪਾਰਟੀ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ, ਭਾਵੇਂ ਉਹ ਗਾਂਧੀ ਹੋਵੇ, ਭਾਵੇਂ ਉਹ ਸੋਨੀਆਂ ਗਾਂਧੀ ਹੋਵੇ।

ਪ੍ਰਧਾਨ ਮੰਤਰੀ ਦੀ ਹੀ ਜੁਬਾਨ ਦੀ ਹੀ ਕੋਈ ਕੀਮਤ ਨਹੀਂ: ਹਰਸਿਮਰਤ ਕੌਰ ਬਾਦਲ ਨੇ ਕਿਹਾ ਭਾਜਪਾ ਸਰਕਾਰ ਕਿਸਾਨ ਵਿਰੋਧੀ ਹੈ, ਪੰਜਾਬ ਵਿਰੋਧੀ ਹੈ ਅਤੇ ਸਿੱਖ ਵਿਰੋਧੀ ਹੈ। ਜਿਸ ਤਰੀਕੇ ਨਾਲ ਸਾਡੇ ਕਿਸਾਨਾਂ ਨੇ ਦਿੱਲੀ ਦੀਆਂ ਬਰੁਹਾਂ ਵਿੱਚ ਬੈਠ ਕੇ ਲੜਾਈ ਲੜੀ, 700 ਕਿਸਾਨਾਂ ਨੇ ਸਹਾਦਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਦੇਸ ਦੇ ਪ੍ਰਧਾਨ ਮੰਤਰੀ ਕਿਸਾਨਾਂ ਨਾਲ ਵਾਅਦਾ ਕੀਤਾ ਉਨ੍ਹਾਂ ਦੀਆਂ ਮੰਗਾਂ ਵੀ ਮੰਨੀਆਂ ਅਤੇ ਕਾਨੂੰਨ ਵਾਪਸ ਕਰਨ ਦਾ ਵਾਅਦਾ ਵੀ ਕੀਤਾ। ਫਿਰ ਉਸਤੋਂ ਬਾਅਦ 4 ਸਾਲ ਬੀਤ ਜਾਣ ਤੋਂ ਬਆਦ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੀ ਜੁਬਾਨ ਦੀ ਹੀ ਕੋਈ ਕੀਮਤ ਨਹੀਂ ਤਾਂ ਫਿਰ ਦੇਸਵਾਸੀ ਕਿੱਥੇ ਜਾਣ। ਜਿਸ ਕਰਕੇ ਕਿਸਾਨ ਅੱਜ ਫਿਰ ਤੋਂ ਧਰਨਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਏ ਹਨ।

ਕਿਸਾਨਾਂ ਬਾਰੇ, ਮਾਤਾਵਾਂ ਬਾਰੇ ਅਪਸ਼ਬਦ ਬੋਲ: ਹਰਸਿਮਰਤ ਬਾਦਲ ਨੇ ਕਿਹਾ ਕਿ ਸ਼ਰਮ ਵਾਲੀ ਗੱਲ ਹੈ ਕਿ ਸਾਰਾ ਕੁਝ ਹੋਣ ਦਾ ਬਾਵਜੂਦ ਵੀ ਭਾਜਪਾ ਪਾਰਟੀ ਦੀ ਐਮਪੀ ਕੰਗਨਾ ਰਣੌਤ ਨੇ ਕਿਸਾਨਾਂ ਬਾਰੇ, ਮਾਤਾਵਾਂ ਬਾਰੇ ਅਪਸ਼ਬਦ ਬੋਲ ਕੇ ਅੱਜ ਅੱਗ ਲਾਉਣ ਦਾ ਕੰਮ ਕਰ ਰਹੀ ਹੈ। ਉਸਦੀ ਪਾਰਟੀ ਵੀ ਉਸਨੂੰ ਸਮਝਾਉਣ ਦੀ ਬਜਾਏ ਉਸਨੂੰ ਸਹਿ ਦੇ ਰਹੀ ਹੈ। ਨਾਲ ਹੀ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਕੀਤੇ ਜਾਣ ਤੇ ਉਨ੍ਹਾਂ ਕਿਹਾ ਕਿ ਅਸੀਂ ਇਸ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਅਤੇ ਜਲਦ ਸੁਖਬੀਰ ਸਿੰਘ ਬਾਦਲ ਪੇਸ਼ ਹੋਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.