ETV Bharat / state

ਇਕ ਕਰੋੜ ਪੰਜਾਬਣਾਂ ਨਾਲ ਧੋਖੇ ਦੇ; ਪੰਜਾਬ 'ਚ AAP ਦੇ 2 ਸਾਲ, ਜਾਖੜ ਦਾ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ - Lok Sabha Elections - LOK SABHA ELECTIONS

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ 'ਆਪ' ਦੀ ਗਰੰਟੀ ਨੂੰ ਲੈਕੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ। ਜਾਖੜ ਨੇ ਕਿਹਾ ਕਿ ਸੂਬੇ ਦੀ ਹਰ ਔਰਤ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਕੇਜਰੀਵਾਲ ਦੀ ਤੀਜੀ ਗਾਰੰਟੀ ਸਿਰਫ਼ ਲਾਰਾ ਨਿਕਲੀ ਹੈ।

ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ
ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ (ETV BHARAT)
author img

By ETV Bharat Punjabi Team

Published : May 25, 2024, 5:21 PM IST

ਚੰਡੀਗੜ੍ਹ : 'ਆਮ ਆਦਮੀ ਪਾਰਟੀ ਦੀ ਪੰਜਾਬ 'ਚ ਭਗਵੰਤ ਮਾਨ ਸਰਕਾਰ ਦੇ ਦੋ ਸਾਲ ਅਸਲ 'ਚ ਇੱਕ ਕਰੋੜ ਤੋਂ ਵੱਧ ਪੰਜਾਬੀ ਬੀਬੀਆਂ ਨਾਲ ਧੋਖਾ ਤੇ ਮੱਕਾਰੀ ਕਰਨ ਦੇ ਦੋ ਸਾਲ ਹਨ, ਜੋ ਕਿ ਪ੍ਰਤੀ ਮਹੀਨਾ 1000 ਰੁਪਏ ਦੀ ਉਡੀਕ ਕਰ ਰਹੀਆਂ ਹਨ। 'ਆਪ' ਸਰਕਾਰ ਨੇ ਪੰਜਾਬ 'ਚ ਆਪਣੀ ਸੱਤਾ ਦੇ ਦੋ ਸਾਲ ਪੂਰੇ ਕਰਨ ਤੋਂ ਬਾਅਦ ਵੀ ਇਸ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਗਾਰੰਟੀਆਂ ਪੂਰੀਆਂ ਨਹੀਂ ਕੀਤੀਆਂ ਹਨ।' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ ਹੈ।

ਬੀਬੀਆਂ ਦੀ ਪੈਨਸ਼ਨ ਵਾਲੀ ਉਮੀਦ ਪਈ‌ ਧੁੰਦਲੀ: ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਲਾਰਾ ਲਾ ਕੇ ਪੰਜਾਬੀ ਬੀਬੀਆਂ ਨੂੰ ਗੁੰਮਰਾਹ ਕਰਨ ਦਾ ਨਤੀਜਾ ਭਗਵੰਤ ਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਨੂੰ 4 ਜੂਨ ਨੂੰ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਅੱਧੇ ਪੰਜਾਬ ਨੂੰ ਨਰਾਜ਼ ਕਰਕੇ ਆਮ ਆਦਮੀ ਪਾਰਟੀ ਸੂਬੇ 'ਚ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ।

ਵਫਾ ਨਹੀਂ ਹੋਈਆਂ AAP ਵੱਲੋਂ ਦਿੱਤੀਆਂ ਗਾਰੰਟੀਆਂ: ਇੱਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ 'ਆਪ' ਵੱਲੋਂ ਵੱਡੇ-ਵੱਡੇ ਦਾਅਵੇ ਕਰਕੇ ਬਦਲਾਅ ਦੇ ਭਰੋਸੇ ਦਿੱਤੇ ਗਏ ਸਨ ਪਰ ਅਸਲੀਅਤ 'ਚ ਔਰਤਾਂ ਦੇ ਸਸ਼ਕਤੀਕਰਨ ਤੇ ਸਮਾਜ ਭਲਾਈ ਪ੍ਰੋਗਰਾਮਾਂ ਸਮੇਤ ਅਹਿਮ ਗਾਰੰਟੀਆਂ ਵਫਾ ਨਹੀਂ ਹੋਈਆਂ।

ਕੇਜਰੀਵਾਲ ਨੇ ਸੋਚ ਸਮਝ ਕੇ ਪੰਜਾਬਣਾਂ ਨੂੰ ਗੁੰਮਰਾਹ ਕੀਤਾ: 'ਆਪ‌' ਦੇ ਦਸਤਾਵੇਜ਼ ਦਾ ਹਵਾਲਾ ਦਿੰਦੇ ਹੋਏ ਪੰਜਾਬ ਭਾਜਪਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਖਾਸ ਤੌਰ 'ਤੇ ਕਿਹਾ ਸੀ ਕਿ 'ਆਪ' ਦੀ ਸਰਕਾਰ ਬਣਦਿਆਂ ਹੀ 18 ਸਾਲ ਤੋਂ ਵੱਧ ਉਮਰ ਦੀ ਹਰ ਧੀ, ਭੈਣ, ਮਾਂ, ਨੂੰਹ, ਸੱਸ ਤੇ ਦਾਦੀ ਨੂੰ ਉਨ੍ਹਾਂ ਦੇ ਖਾਤਿਆਂ 'ਚ 1000 ਰੁਪਏ ਪ੍ਰਤੀ ਮਹੀਨਾ ਮਿਲਣਗੇ। ਮੈਂ ਇਸ ਦੀ ਗਾਰੰਟੀ ਦਿੰਦਾ ਹਾਂ। ਮੈਂ ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆ ਹੈ, ਕਿਉਂਕਿ ਕੇਜਰੀਵਾਲ ਜੋ ਕਹਿੰਦਾ ਹੈ, ਓਹੀ ਕਰਦਾ ਹੈ। ਜਾਖੜ ਨੇ ਇਸ 'ਤੇ ਟਿੱਪਣੀ ਕੀਤੀ ਕਿ ਕਿਸੇ ਵੀ ਔਰਤ ਨੂੰ ਮਹੀਨਾਵਾਰ 1000 ਰੁਪਏ ਨਹੀਂ ਮਿਲੇ, ਇਸ ਲਈ ਕੇਜਰੀਵਾਲ ਜੀ ਤੁਹਾਡਾ ਫੈਸਲਾ ਸੋਚ ਸਮਝ ਕੇ ਪੰਜਾਬ ਦੀਆਂ ਔਰਤਾਂ ਨੂੰ ਗੁੰਮਰਾਹ ਕਰਕੇ ਵੋਟਾਂ ਬਟੋਰਨ ਦਾ ਸੀ।

ਨਾ ਤਾਂ ਠੋਸ ਇਰਾਦੇ ਤੇ ਨਾ ਹੀ ਠੋਸ ਨੀਤੀਆਂ: ਇਸ ਦੇ ਨਾਲ ਹੀ ਜਾਖੜ ਨੇ ਕਿਹਾ ਕਿ ਜਦੋਂ ਵਿਰੋਧੀ ਧਿਰ ਨੇ ਇਸ ਯੋਜਨਾ ਲਈ ਬਜਟ ਬਾਰੇ ਪੁੱਛਿਆ ਸੀ ਤਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜੇ ਸਰਕਾਰਾਂ ਦੇ ਇਰਾਦੇ ਤੇ ਠੋਸ ਨੀਤੀਆਂ ਹੋਣ ਤਾਂ ਪੈਸੇ ਦੀ ਕੋਈ ਕਮੀ ਨਹੀਂ ਹੈ। ਜਾਖੜ ਨੇ ਕਿਹਾ ਕਿ ਹੁਣ ਇਹ ਸਪੱਸ਼ਟ ਤੌਰ 'ਤੇ ਸਾਬਤ ਹੁੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ 'ਆਪ' ਸਰਕਾਰ ਦੇ ਨਾ ਤਾਂ ਠੋਸ ਇਰਾਦੇ ਹਨ ਤੇ ਨਾ ਹੀ ਠੋਸ ਨੀਤੀਆਂ ਹਨ।

ਸੀਐਮ ਮਾਨ 20 ਹਜ਼ਾਰ ਕਰੋੜ ਦੀ ਰੇਤ ਚੋਰੀ 'ਚ ਸ਼ਾਮਲ: ਜਾਖੜ ਦਾ ਕਹਿਣਾ ਕਿ ਆਪਣੀ ਗਾਰੰਟੀ ਨੂੰ ਪੂਰਾ ਕਰਨ ਦੇ ਤਰੀਕਿਆਂ ਨੂੰ ਜਾਇਜ਼ ਠਹਿਰਾਉਣ ਲਈ ਕੇਜਰੀਵਾਲ ਨੇ ਔਰਤਾਂ ਨੂੰ ਕਿਹਾ ਸੀ ਕਿ ਪੰਜਾਬ ਚ 20,000 ਕਰੋੜ ਰੁਪਏ ਦੀ ਰੇਤ ਦੀ ਚੋਰੀ ਹੋ ਰਹੀ ਹੈ। ਤੱਤਕਾਲੀ ਮੁੱਖ ਮੰਤਰੀ ਚੰਨੀ ਦੇ ਹਲਕੇ 'ਚ ਅਜਿਹੇ ਮਾਫੀਆ ਸਰਗਰਮ ਹਨ। ਰੇਤ ਦੀ ਇਸ ਚੋਰੀ 'ਚ ਹੋਰ ਆਗੂ ਵੀ ਸ਼ਾਮਲ ਹਨ। ਅਸੀਂ 20,000 ਕਰੋੜ ਰੁਪਏ ਦੀ ਇਸ ਚੋਰੀ ਨੂੰ ਰੋਕਣ ਲਈ ਕੰਮ ਕਰਾਂਗੇ ਤੇ ਇਸ ਪੈਸੇ ਚੋਂ ਔਰਤਾਂ ਨੂੰ 1,000 ਰੁਪਏ ਦੇਣ ਦਾ ਪ੍ਰਬੰਧ ਕਰਾਂਗੇ ਤੇ ਇਸ ਨਾਲ ਪੰਜਾਬ 'ਚ ਔਰਤਾਂ ਦਾ ਸਸ਼ਕਤੀਕਰਨ ਹੋਵੇਗਾ। ਜਾਖੜ ਨੇ ਕਿਹਾ ਕਿ ਜੇਕਰ ਅਸੀਂ ਕੇਜਰੀਵਾਲ ਵੱਲੋਂ ਦੱਸੇ ਮਾਪਦੰਡ ਨੂੰ ਲਾਗੂ ਕਰਦੇ ਹਾਂ ਤਾਂ ਫਿਰ ਸੀਐਮ ਮਾਨ ਤੇ ਹੋਰ ਆਪ ਆਗੂ ਵੀ 20 ਹਜ਼ਾਰ ਕਰੋੜ ਰੁਪਏ ਦੀ ਰੇਤ ਦੀ ਚੋਰੀ 'ਚ ਸ਼ਾਮਲ ਹਨ।

ਧੰਨਵਾਦ ਮਾਰਚ ਕੱਢਣ ਵਾਲੀਆਂ ਮਹਿਲਾ ‌'ਆਪ' ਆਗੂ ਮਾਫ਼ੀ ਮੰਗਣ: ਜਾਖੜ ਨੇ ਕਿਹਾ ਕਿ 'ਆਪ' ਨੇ 29 ਨਵੰਬਰ 2021 ਨੂੰ 1000 ਰੁਪਏ ਦੀ ਗਰੰਟੀ ਦਾ ਪ੍ਰਚਾਰ ਕਰਨ ਲਈ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਚ 'ਧੰਨਵਾਦ ਮਾਰਚ' ਕੱਢਿਆ ਸੀ। ਇਸ ਦੀ ਜਾਣਕਾਰੀ ਉਸ ਸਮੇਂ ਦੀ ਵਿਰੋਧੀ ਧਿਰ ਦੀ ਉਪ ਆਗੂ ਸਰਬਜੀਤ ਕੌਰ ਮਾਣੂੰਕੇ, ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਤੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਨੇ ਪੱਤਰਕਾਰਾਂ ਨੂੰ ਦਿੱਤੀ ਸੀ। ਹੁਣ ਇਨ੍ਹਾਂ ਤਿੰਨਾਂ ਮਹਿਲਾ ਆਗੂਆਂ ਨੂੰ ਪੰਜਾਬ ਦੀਆਂ ਮਾਵਾਂ-ਭੈਣਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਜਾਂ ਫਿਰ ਉਸੇ ਤਰਜ਼ 'ਤੇ ਜ਼ਿਲ੍ਹਾ ਪੱਧਰੀ ਰੋਸ ਮਾਰਚ ਕਰਨੇ ਚਾਹੀਦੇ ਹਨ।

ਔਰਤਾਂ ਨੂੰ ਮੂਰਖ ਬਣਾਉਣ ਲਈ ਵਿਸ਼ਵ ਦੀ ਸਭ ਤੋਂ ਵੱਡੀ ਮੁਹਿੰਮ: ਗੌਰਤਲਬ ਹੈ ਕਿ ਪੰਜਾਬ ਦੀਆਂ ਔਰਤਾਂ ਦਾ ਵਿਸ਼ਵਾਸ ਜਿੱਤਣ ਲਈ ਕੋਈ ਕਸਰ ਬਾਕੀ ਨਾ ਛੱਡਦੇ ਹੋਏ, 7 ਦਸੰਬਰ 2021 ਨੂੰ ਕੇਜਰੀਵਾਲ ਨੇ 'ਵਿਸ਼ਵ ਦੀ ਸਭ ਤੋਂ ਵੱਡੀ ਮਹਿਲਾ ਸਸ਼ਕਤੀਕਰਨ ਮੁਹਿੰਮ' ਸ਼ੁਰੂ ਕੀਤੀ ਤੇ ਕਰਤਾਰਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਸਰਾਏ ਖਾਸ ਤੋਂ ਆਪ ਦੀ ਤੀਜੀ ਗਾਰੰਟੀ ਰਜਿਸਟ੍ਰੇਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਕੇਜਰੀਵਾਲ ਨੇ 'ਆਪ' ਦੀ ਤੀਜੀ ਗਾਰੰਟੀ ਲਈ ਰਜਿਸਟ੍ਰੇਸ਼ਨ ਸ਼ੁਰੂ ਕਰਨ ਲਈ ਮਿਸਡ ਕਾਲ ਨੰਬਰ '911-511-5599' ਵੀ ਜਾਰੀ ਕੀਤਾ, ਜਿਸ ਨੂੰ ਸੂਬੇ ਦੀਆਂ ਔਰਤਾਂ ਨੇ ਭਰਵਾਂ ਹੁੰਗਾਰਾ ਦੇ ਕੇ ਰਜਿਸਟ੍ਰੇਸ਼ਨ ਕਰਵਾਈ। ਜਾਖੜ ਨੇ ਕਿਹਾ ਕਿ ਹਾਲਾਂਕਿ ਕੇਜਰੀਵਾਲ ਨੇ ਇਸ ਗਾਰੰਟੀ ਨੂੰ 'ਵਿਸ਼ਵ ਦੀ ਸਭ ਤੋਂ ਵੱਡੀ ਮਹਿਲਾ ਸਸ਼ਕਤੀਕਰਨ ਮੁਹਿੰਮ' ਕਰਾਰ ਦਿੱਤਾ ਹੈ, ਪਰ ਇਸ ਨੂੰ ਲਾਗੂ ਨਾ ਕਰਨਾ ਇਹ ਦਰਸਾਉਂਦਾ ਹੈ ਕਿ ਇਹ ਸਾਡੀਆਂ ਮਾਂਵਾਂ-ਭੈਣਾਂ , ਧੀਆਂ-ਨੂੰਹਾਂ ਨੂੰ ਮੂਰਖ ਬਣਾਉਣ ਲਈ ਵਿਸ਼ਵ ਦੀ ਸਭ ਤੋਂ ਵੱਡੀ ਮੁਹਿੰਮ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.