ਲੁਧਿਆਣਾ: ਆਮ ਆਦਮੀ ਪਾਰਟੀ ਤੋਂ ਕਾਂਗਰਸ 'ਚ ਮੁੜ ਸ਼ਾਮਿਲ ਹੋਏ ਜੱਸੀ ਖੰਗੂੜਾ ਵੱਲੋਂ ਅੱਜ ਇੱਕ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਕਾਂਗਰਸ ਦੇ ਪੰਜਾਬ ਪ੍ਰਧਾਨ ਅਤੇ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪਹੁੰਚੇ। ਜਿਨਾਂ ਨੇ ਕਿਹਾ ਕਿ ਉਹ ਜੱਸੀ ਖੰਗੂੜਾ ਦਾ ਪਾਰਟੀ ਦੇ ਵਿੱਚ ਮੁੜ ਵਾਪਸੀ 'ਤੇ ਸਵਾਗਤ ਕਰਦੇ ਹਨ।
ਕਿਥੋਂ ਆਏ ਇੰਨੀ ਜਲਦੀ ਕਰੋੜਾਂ ਰੁਪਏ: ਇਸ ਮੌਕੇ ਰਵਨੀਤ ਬਿੱਟੂ ਵੱਲੋਂ ਰਾਜਾ ਵੜਿੰਗ 'ਤੇ ਉਹਨਾਂ ਦੀ ਕੋਠੀ ਸਬੰਧੀ ਭੇਜੇ ਨੋਟਿਸ ਦੇ ਵਿੱਚ ਸ਼ਾਮਿਲ ਹੋਣ ਦੇ ਲਾਏ ਇਲਜ਼ਾਮਾਂ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਬਿੱਟੂ ਮੇਰੇ ਦੋਸਤ ਸਨ। ਉਹਨਾਂ ਕਿਹਾ ਕਿ ਸਵਾਲ ਰਾਜਾ ਵੜਿੰਗ 'ਤੇ ਨਹੀਂ ਸਗੋਂ ਰਵਨੀਤ ਬਿੱਟੂ 'ਤੇ ਬਣਦਾ ਹੈ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਨੂੰ ਤਿੰਨ ਕੋਠੀਆਂ ਕਿਵੇਂ ਮਿਲ ਗਈਆਂ ਜਦਕਿ 2016 ਤੋਂ ਉਹਨਾਂ ਨੇ ਕੋਠੀ ਦਾ ਰੈਂਟ ਨਹੀਂ ਭਰਿਆ ਸੀ। ਉਹਨਾਂ ਕਿਹਾ ਕਿ 2019 ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਐਨਓਸੀ ਮਿਲ ਗਈ ਅਤੇ ਉਹਨਾਂ ਕਿਹਾ ਕਿ ਜਿਹੜੀ ਉਹ ਜ਼ਮੀਨ ਗਹਿਣੇ ਰੱਖ ਕੇ ਪੈਸੇ ਭਰਨ ਦੀ ਗੱਲ ਕਰ ਰਹੇ ਹਨ, ਕਿੰਨੇ ਦੀ ਉਹ ਜ਼ਮੀਨ ਸੀ ਅਤੇ ਕਿਸ ਨੇ ਉਹ ਗਹਿਣੇ ਲਈ ਹੈ। ਉਹਨਾਂ ਕਿਹਾ ਕਿ ਇੰਨੀ ਜਲਦੀ ਪੈਸੇ ਕਿਵੇਂ ਮਿਲ ਗਏ ਤੇ ਇੱਕ ਕਰੋੜ 82 ਲੱਖ ਕਿੱਥੋਂ ਆਇਆ ਇਹ ਇੱਕ ਵੱਡਾ ਸਵਾਲ ਹੈ।
ਕੇਜਰੀਵਾਲ ਦੀ ਜ਼ਮਾਨਤ 'ਤੇ ਆਖੀ ਇਹ ਗੱਲ: ਇਸ ਦੌਰਾਨ ਜਦੋਂ ਰਾਜਾ ਵੜਿੰਗ ਨੂੰ ਭਾਰਤ ਭੂਸ਼ਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਭਾਰਤ ਭੂਸ਼ਣ ਮੇਰੇ ਚੋਣ ਪ੍ਰਚਾਰ ਦੇ ਵਿੱਚ ਮੇਰੇ ਨਾਲ ਹੀ ਹੁੰਦੇ ਹਨ। ਹਾਲਾਂਕਿ ਇਸ ਦੌਰਾਨ ਮੀਡੀਆ ਦੇ ਨਾਲ ਨਰਾਜ਼ਗੀ ਜ਼ਾਹਿਰ ਵੀ ਕਰਦੇ ਰਾਜਾ ਵੜਿੰਗ ਨਜ਼ਰ ਆਏ। ਉੱਥੇ ਹੀ ਉਹਨਾਂ ਸੁਰਜੀਤ ਪਾਤਰ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਦੌਰਾਨ ਉਹਨਾਂ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਨੂੰ ਲੈ ਕੇ ਵੀ ਕਿਹਾ ਕਿ ਉਹਨਾਂ ਦੀ ਪਾਰਟੀ ਲਈ ਉਹਨਾਂ ਨੂੰ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਮੈਂ ਤਾਂ ਕਹਿੰਦਾ ਹਾਂ ਕਿ ਉਹਨਾਂ ਨੂੰ ਪੱਕੀ ਜ਼ਮਾਨਤ ਮਿਲਣੀ ਚਾਹੀਦੀ ਹੈ।
ਰਵਨੀਤ ਬਿੱਟੂ ਨੂੰ ਆਖੀ ਇਹ ਗੱਲ: ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੇ ਸਵਾਲ ਖੜੇ ਕਰਦਿਆਂ ਹੋਇਆ ਕਿਹਾ ਕਿ ਉਨਾਂ ਨੇ ਸਿਰਫ ਕੋਠੀਆਂ ਦੇ ਅਤੇ ਸਕਿਉਰਿਟੀ ਦੇ ਚੱਕਰ ਦੇ ਵਿੱਚ ਹੀ ਇਹ ਸਭ ਕੀਤਾ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨਾਲ ਰਵਨੀਤ ਬਿੱਟੂ ਦੀ ਦੋਸਤੀ ਹੈ। ਉੱਥੇ ਹੀ ਰਵਨੀਤ ਬਿੱਟੂ ਦੀ ਮਾਤਾ ਦੇ ਬਾਰੇ ਬੋਲਦਿਆਂ ਰਾਜ ਵੜਿੰਗ ਨੇ ਕਿਹਾ ਕਿ ਉਹ ਮੇਰੀ ਮਾਂ ਵਰਗੇ ਨੇ, ਉਹਨਾਂ ਕਿਹਾ ਕਿ ਮੈਨੂੰ ਨਹੀਂ ਪਤਾ ਉਹਨਾਂ ਨੂੰ ਕਿਹੜੇ ਵਿਰੋਧੀ ਤੋਂ ਖਤਰਾ ਹੈ ਪਰ ਰਾਜਾ ਵੜਿੰਗ ਉਹਨਾਂ ਦੇ ਪੁੱਤਰਾਂ ਵਰਗਾ ਹੈ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਰਵਨੀਤ ਬਿੱਟੂ ਨੇ ਹਾਲੇ ਤੱਕ ਲੁਧਿਆਣਾ ਦੇ ਵਿੱਚ ਆਪਣਾ ਘਰ ਹੀ ਨਹੀਂ ਖਰੀਦਿਆ, ਜਦਕਿ ਉਹ ਲੁਧਿਆਣਾ 'ਚ ਆਪਣਾ ਘਰ ਲੈ ਚੁੱਕੇ ਹਨ।