ETV Bharat / state

ਲੋਕ ਸਭਾ ਚੋਣਾਂ ਲਈ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਹ ਹੋਏ ਵੱਖ, ਕਾਂਗਰਸ ਨੇ ਕਿਹਾ- ਦੋਵਾਂ 'ਚ ਹਾਲੇ ਵੀ ਪਿਆਰ ਬਰਕਰਾਰ - Lok Sabha Elections - LOK SABHA ELECTIONS

ਲੋਕ ਸਭਾ ਚੋਣਾਂ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਰਾਹ ਵੱਖ ਹੋ ਚੁੱਕੇ ਹਨ। ਜਿਥੇ ਅਕਾਲੀ ਦਲ ਸਿਧਾਂਤਾਂ ਦੀ ਗੱਲ ਕਰ ਰਿਹਾ ਤਾਂ ਉਥੇ ਹੀ ਭਾਜਪਾ 13 ਸੀਟਾਂ 'ਤੇ ਹੀ ਚੋਣਾਂ ਲੜਨ ਦਾ ਦਾਅਵਾ ਕਰ ਰਹੀ ਹੈ।

ਭਾਜਪਾ ਅਤੇ ਅਕਾਲੀ ਦਲ ਦੇ ਗਠਜੋੜ 'ਤੇ ਪ੍ਰਤੀਕਿਰਿਆ

author img

By ETV Bharat Punjabi Team

Published : Mar 27, 2024, 2:10 PM IST

ਭਾਜਪਾ ਅਤੇ ਅਕਾਲੀ ਦਲ ਦੇ ਗਠਜੋੜ 'ਤੇ ਪ੍ਰਤੀਕਿਰਿਆ

ਲੁਧਿਆਣਾ: ਆਖਿਰਕਾਰ ਬੀਤੇ ਕਈ ਮਹੀਨੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਚਕਾਰ ਚੱਲ ਰਹੇ ਗਠਜੋੜ ਦੀ ਕਿਆਸਰਾਈਆਂ 'ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਾਣੀ ਫੇਰਦੇ ਹੋਏ ਐਲਾਨ ਕਰ ਦਿੱਤਾ ਹੈ ਕਿ ਭਾਜਪਾ ਪੰਜਾਬ ਦੇ ਵਿੱਚ ਇਕੱਲਿਆਂ ਹੀ 2024 ਦੀਆਂ ਲੋਕ ਸਭਾ ਚੋਣਾਂ ਲੜੇਗੀ ਅਤੇ ਕਿਸੇ ਵੀ ਹੋਰ ਪਾਰਟੀ ਦੇ ਨਾਲ ਗਠਜੋੜ ਨਹੀਂ ਕਰੇਗੀ। ਇਹ ਬਿਆਨ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਭੂਚਾਲ ਆ ਗਿਆ, ਜਿਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੇ ਜੋ ਕਿਆਸ ਲਗਾਏ ਜਾ ਰਹੇ ਸਨ, ਉਹ ਠੰਡੇ ਬਸਤੇ ਦੇ ਵਿੱਚ ਚਲੇ ਗਏ। ਹਾਲਾਂਕਿ ਵਿਰੋਧੀ ਪਾਰਟੀਆਂ ਨੇ ਇਸ ਲਈ ਕਿਸਾਨਾਂ ਨੂੰ ਵੱਡਾ ਕਾਰਨ ਦੱਸਿਆ ਹੈ। ਰਾਜਾ ਵੜਿੰਗ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਹਾਲੇ ਪਿਆਰ ਖਤਮ ਨਹੀਂ ਹੋਇਆ ਹੈ, ਪਿਆਰ ਆਪਸ ਦੇ ਵਿੱਚ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਬਾਦਲ ਪਰਿਵਾਰ ਦੇ ਕੋਲ ਅਜਿਹੀ ਸੁਰੱਖਿਆ ਹੈ ਜੋ ਨਾ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੋਲ ਹੈ ਅਤੇ ਨਾ ਹੀ ਕਿਸੇ ਹੋਰ ਉਪ ਮੁੱਖ ਮੰਤਰੀ ਕੋਲ ਰਹੀ ਹੈ।

ਗੱਠਜੋੜ ਸੀ ਕਿੰਨਾ ਕਾਮਯਾਬ: ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਵੱਖੋ ਵੱਖਰੀਆਂ ਲੜੇ ਸਨ ਪਰ ਅਕਾਲੀ ਦਲ ਨੇ ਭਾਜਪਾ ਦੀ ਥਾਂ 'ਤੇ ਬਸਪਾ ਦੇ ਨਾਲ ਪੰਜਾਬ ਦੇ ਅੰਦਰ ਗਠਜੋੜ ਕੀਤਾ ਸੀ। ਹਾਲਾਂਕਿ ਇਸ ਗਠਜੋੜ ਨੂੰ ਵੀ ਲੋਕਾਂ ਨੇ ਬਹੁਤਾ ਕਬੂਲ ਨਹੀਂ ਕੀਤਾ, ਜਿਸ ਕਰਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਇਸ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਦੋਂ ਭਾਜਪਾ ਤੇ ਅਕਾਲੀ ਦਲ ਦੇ ਫਿਰ ਇੱਕਜੁੱਟ ਹੋਣ ਦੀ ਗੱਲ ਚੱਲ ਰਹੀ ਸੀ ਤਾਂ ਪਹਿਲਾਂ ਹੀ ਬਸਪਾ ਨੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਗਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਦੀ ਵਜ੍ਹਾ ਉਹਨਾਂ ਦਾ ਗਠਜੋੜ ਭਾਜਪਾ ਦੇ ਨਾਲ ਹੋਣਾ ਦੱਸਿਆ। ਉਸ ਤੋਂ ਬਾਅਦ ਹੀ ਲਗਾਤਾਰ ਸਿਆਸੀ ਗਲਿਆਰਿਆਂ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਦੋਵੇਂ ਪਾਰਟੀਆਂ ਦੇ ਵਿਚਕਾਰ ਮੁੜ ਤੋਂ ਪੰਜਾਬ ਦੇ ਅੰਦਰ ਗਠਜੋੜ ਹੋ ਜਾਵੇਗਾ ਪਰ ਆਖਰ ਮੌਕੇ 'ਤੇ ਕਿਸਾਨਾਂ ਵੱਲੋਂ ਮੁੜ ਤੋਂ ਦਿੱਲੀ ਕੂਚ ਕਰਨ ਦਾ ਫੈਸਲਾ ਕੀਤਾ ਗਿਆ। ਕਿਸਾਨਾਂ ਨੇ ਧਰਨੇ ਲਗਾਏ ਅਤੇ ਹਰਿਆਣੇ ਦੇ ਵਿੱਚ ਜੋ ਭਾਜਪਾ ਸਰਕਾਰ ਦੇ ਨਾਲ ਕਿਸਾਨਾਂ ਦੀ ਖਿੱਚੋਤਾਣ ਹੋਈ, ਉਸ ਤੋਂ ਬਾਅਦ ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿ ਉਹ ਭਾਜਪਾ ਦਾ ਪੰਜਾਬ ਦੇ ਵਿੱਚ ਵਿਰੋਧ ਕਰਨਗੇ ਅਤੇ ਆਖਿਰਕਾਰ ਅਕਾਲੀ ਦਲ ਨੂੰ ਮੁੜ ਤੋਂ ਆਪਣੇ ਕਦਮ ਪਿੱਛੇ ਕਰਨੇ ਪਏ। ਜੇਕਰ ਗੱਲ 2022 ਵਿਧਾਨ ਸਭਾ ਚੋਣਾਂ ਦੀ ਕੀਤੀ ਜਾਵੇ ਤਾਂ 117 ਸੀਟਾਂ ਵਿੱਚੋਂ ਭਾਜਪਾ ਨੂੰ ਸਿਰਫ ਦੋ ਸੀਟਾਂ ਹੀ ਮਿਲੀਆਂ ਸਨ ਅਤੇ ਭਾਜਪਾ ਨੂੰ ਕੁੱਲ 1,27,143 ਵੋਟ ਪਏ ਸਨ। ਪੰਜਾਬ ਦੇ ਵਿੱਚ ਭਾਜਪਾ ਨੇ ਕੁੱਲ 73 ਉਮੀਦਵਾਰ ਉਤਾਰੇ ਸਨ, ਜਦੋਂ ਕਿ ਭਾਜਪਾ ਦਾ ਪੰਜਾਬ ਲੋਕ ਕਾਂਗਰਸ ਦੇ ਨਾਲ ਗਠਜੋੜ ਸੀ, ਜਿਨਾਂ ਨੇ 28 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਸਨ। ਇਸ ਦੌਰਾਨ ਭਾਜਪਾ ਦਾ ਵੋਟ ਸ਼ੇਅਰ 7.73 ਫੀਸਦੀ ਰਿਹਾ।

ਕਾਂਗਰਸ ਨੇ ਚੁੱਕੇ ਸਵਾਲ: ਹਾਲਾਂਕਿ ਵਿਰੋਧੀ ਪਾਰਟੀਆਂ ਨੇ ਦੋਵਾਂ ਹੀ ਪਾਰਟੀਆਂ ਦੇ ਗਠਜੋੜ ਟੁੱਟਣ ਨੂੰ ਲੈ ਕੇ ਸਿਆਸੀ ਤੰਜ ਵੀ ਕੱਸੇ ਹਨ। ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਦਵਿੰਦਰ ਯਾਦਵ ਨੇ ਕਿਹਾ ਹੈ ਕਿ ਦੋਵੇਂ ਹੀ ਪਾਰਟੀਆਂ ਇੱਕ ਦੂਜੇ ਨੂੰ ਧੋਖਾ ਦੇ ਰਹੀਆਂ ਹਨ। ਉਹਨਾਂ ਕਿਹਾ ਕਿ ਦੋਵੇਂ ਪਾਰਟੀਆਂ ਹਾਲੇ ਵੀ ਮਿਲੀਆਂ ਹੋਈਆਂ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਹੈ ਕਿ ਅਕਾਲੀ ਦਲ ਨੂੰ ਸਾਫ ਪਤਾ ਲੱਗ ਗਿਆ ਹੈ ਕਿ ਭਾਜਪਾ ਦਾ ਵਿਰੋਧ ਪੰਜਾਬ ਦੇ ਵਿੱਚ ਹੋਣ ਵਾਲਾ ਹੈ ਅਤੇ ਕਿਸਾਨਾਂ ਨੇ ਸਾਫ ਕਹਿ ਦਿੱਤਾ ਹੈ ਕਿ ਉਹ ਉਹਨਾਂ ਨੂੰ ਇੱਥੇ ਚੋਣ ਪ੍ਰਚਾਰ ਨਹੀਂ ਕਰਨ ਦੇਣਗੇ, ਜਿਸ ਕਰਕੇ ਅਕਾਲੀ ਦਲ ਪਿੱਛੇ ਹੱਟ ਗਿਆ। ਉਹਨਾਂ ਕਿਹਾ ਹਾਲਾਂਕਿ ਅਕਾਲੀ ਦਲ ਦੇ ਆਪਣੇ ਵੀ ਕੁਝ ਮੁੱਦੇ ਸਨ, ਜਿਨਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਕੁਝ ਮੁੱਦਿਆਂ 'ਤੇ ਕੋਈ ਸਹਿਮਤੀ ਨਹੀਂ ਬਣ ਪਾਈ। ਇਸੇ ਤਰ੍ਹਾਂ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਦੋਵਾਂ ਦੇ ਵਿੱਚ ਮਤਭੇਦ ਸਨ। ਉਹਨਾਂ ਕਿਹਾ ਖਾਸ ਕਰਕੇ ਫਿਰੋਜ਼ਪੁਰ ਦੀ ਸੀਟ ਨੂੰ ਲੈ ਕੇ ਦੋਵੇਂ ਪਾਰਟੀਆਂ ਦੇ ਵਿਚਕਾਰ ਮਤਭੇਦ ਚਲਦੇ ਆ ਰਹੇ ਸਨ। ਜਿਸ ਕਰਕੇ ਸਮਝੌਤਾ ਸਿਰੇ ਨਹੀਂ ਚੜ ਸਕਿਆ ਪਰ ਉਹਨਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਇਸ ਸਮਝੌਤੇ ਟੁੱਟਣ ਦੇ ਨਾਲ ਸੁਖਬੀਰ ਬਾਦਲ ਦਾ ਜਾਂ ਬਾਦਲ ਪਰਿਵਾਰ ਦਾ ਕੇਂਦਰ ਦੇ ਨਾਲ ਪਿਆਰ ਖਤਮ ਹੋ ਗਿਆ ਹੈ। ਵੜਿੰਗ ਨੇ ਕਿਹਾ ਕਿ ਪਿਆਰ ਹਾਲੇ ਵੀ ਹੈ ਜਿਸ ਦੀ ਉਦਾਹਰਨ ਬਾਦਲ ਪਰਿਵਾਰ ਨੂੰ ਮਿਲੀ ਸੁਰੱਖਿਆ ਹੈ।

ਅਕਾਲੀ ਭਾਜਪਾ ਨੇ ਕਿਹਾ ਸਮਾਂ ਕਰੇਗਾ ਫੈਸਲਾ: ਦੂਜੇ ਪਾਸੇ ਅਕਾਲੀ ਦਲ ਅਤੇ ਭਾਜਪਾ ਦੋਵੇਂ ਹੀ ਆਪਣੀ ਸੀਨੀਅਰ ਲੀਡਰਾਂ ਦੇ ਮੁਤਾਬਕ ਹੀ ਬਿਆਨਬਾਜ਼ੀ ਕਰ ਰਹੇ ਹਨ। ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਰਣਜੀਤ ਢਿੱਲੋਂ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਇਕੱਲੇ ਲੜ ਚੁੱਕੇ ਹਾਂ। ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਸਮਝੌਤੇ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਸੀ। ਉਹਨਾਂ ਸਾਫ ਕਿਹਾ ਕਿ ਸਾਡੇ ਕੁੱਝ ਮੁੱਦੇ ਹਨ ਜਿਨਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਖ ਮੁੱਦਾ ਹੈ ਅਤੇ ਹੋਰ ਵੀ ਕੁਝ ਸਿੱਖ ਧਰਮ ਦੇ ਨਾਲ ਜੁੜੇ ਮੁੱਦੇ ਹਨ, ਜਿਨਾਂ ਨੂੰ ਭਾਜਪਾ ਨੇ ਹੱਲ ਨਹੀਂ ਕੀਤਾ। ਇਸ ਕਰਕੇ ਸਾਡਾ ਉਹਨਾਂ ਦੇ ਨਾਲ ਇਹ ਵਿਵਾਦ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਆਪਣੀ ਸ਼ਰਤਾਂ 'ਤੇ ਅੱਜ ਵੀ ਕਾਇਮ ਹੈ, ਉਹ ਪੰਜਾਬ ਦੇ ਨਾਲ ਹੈ ਅਤੇ ਪੰਜਾਬੀਆਂ ਦੇ ਲਈ ਹਮੇਸ਼ਾ ਲੜਦੀ ਰਹੇਗੀ। ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਲੁਧਿਆਣਾ ਤੋਂ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਭਾਜਪਾ ਦਾ ਗਰਾਫ ਪਿਛਲੇ ਕੁਝ ਸਾਲਾਂ ਦੇ ਵਿੱਚ ਵਧਿਆ ਹੈ। ਉਹਨਾਂ ਕਿਹਾ ਕਿ ਭਾਜਪਾ ਆਪਣੇ ਦਮ 'ਤੇ ਚੋਣ ਲੜੇਗੀ ਅਤੇ ਉਹਨਾਂ ਨੂੰ ਲੋਕਾਂ ਦਾ ਚੰਗਾ ਸਮਰਥਨ ਮਿਲੇਗਾ। ਹਾਲਾਂਕਿ ਜਦੋਂ ਉਹਨਾਂ ਨੂੰ ਕਿਸਾਨ ਆਗੂਆਂ ਵੱਲੋਂ ਵਿਰੋਧ ਕੀਤੇ ਜਾਣ 'ਤੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਸੰਵਿਧਾਨ ਹੈ, ਲੋਕਤੰਤਰ ਦੇ ਵਿੱਚ ਵੋਟਾਂ ਮੰਗਣੀਆਂ ਸਾਡਾ ਹੱਕ ਹੈ ਅਤੇ ਵੋਟਾਂ ਪਾਉਣੀਆਂ ਜਾਂ ਨਾ ਪਾਉਣੀਆਂ ਜਾਂ ਉਸਦਾ ਵਿਰੋਧ ਕਰਨਾ ਉਹ ਬਾਕੀ ਕਿਸਾਨਾਂ ਦਾ ਜਾਂ ਹੋਰ ਲੋਕਾਂ ਦਾ ਕੰਮ ਹੈ। ਉਹਨਾਂ ਕਿਹਾ ਕਿ ਇਹ ਤਾਂ ਚੋਣ ਨਤੀਜੇ ਤੋਂ ਬਾਅਦ ਹੀ ਸਾਫ ਹੋਵੇਗਾ ਕਿ ਕਿਸ ਨੂੰ ਕਿਹੜਾ ਨੁਕਸਾਨ ਹੋਇਆ ਪਰ ਲੋਕਤੰਤਰ ਦੇ ਵਿੱਚ ਅਸੀਂ ਆਪਣੇ ਪੂਰੇ ਦਮ ਦੇ ਨਾਲ ਚੋਣ ਲੜ ਰਹੇ ਹਾਂ ਅਤੇ ਸਾਨੂੰ ਉਮੀਦ ਹੈ ਕਿ ਸਾਨੂੰ ਲੋਕਾਂ ਦਾ ਚੰਗਾ ਸਮਰਥਨ ਮਿਲੇਗਾ।

24 ਸਾਲ ਪੁਰਾਣਾ ਸੀ ਗਠਜੋੜ: ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ 24 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ। 1996 ਤੋਂ ਲੈ ਕੇ 2020 ਤੱਕ ਇਹ ਗਠਜੋੜ ਪੰਜਾਬ ਦੇ ਵਿੱਚ ਕਾਇਮ ਰਿਹਾ ਅਤੇ ਨਾਲ ਹੀ 2009 ਤੋਂ ਲੈ ਕੇ 2017 ਤੱਕ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਲਗਾਤਾਰ 10 ਸਾਲ ਰਹੀ। ਪਰ ਆਖਿਰਕਾਰ ਕਿਸਾਨ ਅੰਦੋਲਨ ਦੇ ਦੌਰਾਨ ਦੋਵਾਂ ਪਾਰਟੀਆਂ ਦੇ ਵਿਚਕਾਰ ਮਤਭੇਦ ਸ਼ੁਰੂ ਹੋਏ ਅਤੇ ਅਕਾਲੀ ਦਲ ਨੇ ਭਾਜਪਾ ਨਾਲ ਆਪਣਾ ਗਠਜੋੜ ਖਤਮ ਕਰ ਲਿਆ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਬਸਪਾ ਦੇ ਨਾਲ ਹੋਇਆ ਪਰ ਉਹ ਵੀ 2022 ਵਿਧਾਨ ਸਭਾ ਚੋਣਾਂ ਤੋਂ ਬਾਅਦ 24 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਟੁੱਟ ਗਿਆ।

ਕਿਸਾਨਾਂ ਦੇ ਐਲਾਨ ਦਾ ਪ੍ਰਭਾਵ: ਹਾਲਾਂਕਿ ਕਿਸਾਨ ਇਸ ਗੱਲ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ ਕਿ ਉਹ ਭਾਜਪਾ ਦਾ ਪੰਜਾਬ ਦੇ ਵਿੱਚ ਵਿਰੋਧ ਕਰਨਗੇ। ਨਾ ਸਿਰਫ ਪੰਜਾਬ ਦੇ ਵਿੱਚ ਸਗੋਂ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਵੀ ਭਾਜਪਾ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਗੇ । ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਵੱਲੋਂ ਆਪਣੀ ਪੰਜਾਬ ਦੇ ਵਿੱਚ ਸਿਆਸੀ ਜ਼ਮੀਨ ਮੁੜ ਹਾਸਿਲ ਕਰਨ ਦੇ ਲਈ ਆਪਣੇ ਪੁਰਾਣੇ ਸਾਥੀਆਂ ਨੂੰ ਨਾਲ ਰਲਾਇਆ ਜਾ ਰਿਹਾ ਹੈ, ਜਿਸ ਵਿੱਚ ਸੁਖਦੇਵ ਢੀਂਡਸਾ ਅਤੇ ਬੀਬੀ ਜਗੀਰ ਕੌਰ ਸ਼ਾਮਿਲ ਹੈ। ਅਕਾਲੀ ਦਲ ਅਤੇ ਭਾਜਪਾ ਦੇ ਵਿਚਕਾਰ ਸ਼ੁਰੂ ਤੋਂ ਹੀ ਸੀਟਾਂ ਦੀ ਵੰਡ ਸ਼ਹਿਰੀ ਖੇਤਰ ਅਤੇ ਪੇਂਡੂ ਖੇਤਰ ਦੇ ਮੁਤਾਬਿਕ ਹੁੰਦੀ ਰਹੀ ਹੈ। ਜ਼ਿਆਦਾਤਰ ਸ਼ਹਿਰੀ ਖੇਤਰ ਦੇ ਵਿੱਚ ਭਾਜਪਾ ਆਪਣੇ ਉਮੀਦਵਾਰ ਖੜੇ ਕਰਦੀ ਸੀ ਅਤੇ ਪੇਂਡੂ ਇਲਾਕੇ ਦੇ ਵਿੱਚ ਜੋ ਕਿ ਸ਼ਹਿਰੀ ਇਲਾਕੇ ਨਾਲੋਂ ਬਹੁਤ ਵੱਡਾ ਇਲਾਕਾ ਹੈ, ਉੱਥੇ ਅਕਾਲੀ ਦਲ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰਦੇ ਸਨ। ਦੋਵਾਂ ਹੀ ਪਾਰਟੀਆਂ ਦਾ ਗਠਜੋੜ 24 ਸਾਲ ਚੱਲਦਾ ਰਿਹਾ ਹੈ। ਹਾਲਾਂਕਿ ਦੋਵੇਂ ਹੀ ਪਾਰਟੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਵੋਟਾਂ ਪਾਉਣੀਆਂ ਨਾ ਪਾਉਣੀਆਂ ਲੋਕਾਂ ਨੇ ਤੈਅ ਕਰਨਾ ਹੈ, ਪਰ ਉਹਨਾਂ ਵੱਲੋਂ ਜ਼ਰੂਰ ਪੂਰੇ ਜੋਰ ਸ਼ੋਰ ਦੇ ਨਾਲ ਚੋਣਾਂ ਦੇ ਵਿੱਚ ਹਿੱਸਾ ਲਿਆ ਜਾਵੇਗਾ। ਹਾਲਾਂਕਿ ਇਸ ਗਠਜੋੜ ਦੇ ਟੁੱਟਣ ਦੇ ਨਾਲ ਬਾਕੀ ਸਿਆਸੀ ਪਾਰਟੀਆਂ ਨੂੰ ਫਾਇਦਾ ਹੁੰਦਾ ਹੈ ਜਾਂ ਨੁਕਸਾਨ ਇਹ ਤਾਂ ਚੋਣ ਨਤੀਜਿਆਂ ਦੇ ਵਿੱਚ ਹੀ ਸਾਫ ਹੋਵੇਗਾ ਪਰ ਇੱਕ ਪਾਸੇ ਜਿੱਥੇ ਅਕਾਲੀ ਦਲ ਦੇ ਭਾਜਪਾ ਦੇ ਗਠਜੋੜ ਦੀਆਂ ਕਿਆਸਰਾਈਆਂ 'ਤੇ ਫਿਲਹਾਲ ਬਰੇਕ ਲੱਗ ਗਈ ਹੈ। ਉੱਥੇ ਹੀ ਦੂਜੇ ਪਾਸੇ ਕਾਂਗਰਸ ਹਾਲੇ ਵੀ ਅੰਦਰ ਖਾਤੇ ਇਹਨਾਂ ਦੇ ਇੱਕ ਹੋਣ ਦੀ ਦੁਹਾਈ ਦੇ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.