ਲੁਧਿਆਣਾ: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 328 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 169 ਆਜ਼ਾਦ ਉਮੀਦਵਾਰ ਹਨ। ਇਸ ਦੇ ਨਾਲ ਹੀ ਸੂਬੇ ਵਿੱਚ 2.14 ਕਰੋੜ ਵੋਟਰ ਹਨ। ਇਨ੍ਹਾਂ ਵਿੱਚੋਂ 1 ਕਰੋੜ 12 ਲੱਖ 67 ਹਜ਼ਾਰ 019 ਪੁਰਸ਼ ਹਨ ਜਦਕਿ 1 ਕਰੋੜ 1 ਲੱਖ 53 ਹਜ਼ਾਰ 767 ਮਹਿਲਾ ਵੋਟਰ ਹਨ। ਪੰਜਾਬ ਵਿੱਚ ਅੱਜ 13 ਲੋਕ ਸਭਾ ਸੀਟਾਂ ਉੱਤੇ ਵੋਟਿੰਗ ਹੋਣ ਜਾ ਰਹੀ ਹੈ।
1 ਵਜੇ ਤੱਕ 34 ਫੀਸਦੀ ਵੋਟਿੰਗ ਹੋਈ: 1 ਵਜੇ ਤੱਕ 35.16 ਫੀਸਦੀ ਵੋਟਿੰਗ ਹੋ ਚੁੱਕੀ ਹੈ। ਜੇਕਰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ ਆਤਮ ਨਗਰ ਹਲਕੇ ਦੇ ਵਿੱਚ ਹੁਣ ਤੱਕ 34 ਫੀਸਦੀ ਵੋਟਿੰਗ ਹੋ ਚੁੱਕੀ ਹੈ ਇਸ ਤੋਂ ਇਲਾਵਾ ਦਾਖਾ ਹਲਕੇ ਦੇ ਵਿੱਚ 37.42 ਵੋਟਿੰਗ ਦਰਜ ਕੀਤੀ ਗਈ ਹੈ। ਜਦੋਂ ਕਿ ਗਿੱਲ ਹਲਕੇ ਦੇ ਵਿੱਚ 1 ਵਜੇ ਤੱਕ 34 ਫੀਸਦੀ ਵੋਟਿੰਗ ਹੋਈ ਹੈ। ਉੱਥੇ ਹੀ ਦੂਜੇ ਪਾਸੇ ਜਗਰਾਉਂ ਦੇ ਵਿੱਚ 1 ਵਜੇ ਤੱਕ 35.42 ਫੀਸਦੀ ਵੋਟਿੰਗ ਹੋਈ ਹੈ ਲੁਧਿਆਣਾ ਕੇਂਦਰੀ ਦੇ ਵਿੱਚ 37.43 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ ਇਸੇ ਤਰ੍ਹਾਂ ਲੁਧਿਆਣਾ ਪੂਰਬੀ ਦੇ ਵਿੱਚ 37 ਫੀਸਦੀ ਵੋਟਿੰਗ ਜਦੋਂ ਕਿ ਲੁਧਿਆਣਾ ਉੱਤਰੀ ਦੇ ਵਿੱਚ 36.84 ਫੀਸ ਦੀ ਵੋਟਿੰਗ ਹੋਈ ਹੈ ਉਸੇ ਤਰ੍ਹਾਂ ਲੁਧਿਆਣਾ ਦੱਖਣੀ ਹਲਕੇ ਦੇ ਵਿੱਚ ਸਭ ਤੋਂ ਘੱਟ ਵੋਟਿੰਗ ਦਰਜ ਕੀਤੀ ਗਈ ਹੈ ਜਿੱਥੇ 1 ਵਜੇ ਤੱਕ ਮਹਿਜ਼ 28.15 ਫੀਸਦੀ ਹੀ ਵੋਟਿੰਗ ਹੋਈ ਹੈ ਉੱਥੇ ਹੀ ਲੁਧਿਆਣਾ ਪੱਛਮੀ ਦੇ ਵਿੱਚ 36.40 ਫੀਸਦੀ ਦੀ ਵੋਟਿੰਗ ਦਰਜ ਕੀਤੀ ਗਈ ਹੈ। ਦਾਖਾ ਹਲਕੇ ਦੇ ਵਿੱਚ ਸਭ ਤੋਂ ਵੱਧ ਵੋਟਾਂ ਦਰਜ ਹੋਈਆਂ ਹਨ ਜਿੱਥੇ ਸਾਡੇ ਸਹਿਯੋਗੀ ਵੱਲੋਂ ਜਾਇਜ਼ਾ ਲਿਆ ਗਿਆ ਹਾਲਾਂਕਿ ਦੁਪਹਿਰ ਹੋਣ ਕਰਕੇ ਲੋਕ ਘਰੋਂ ਘੱਟ ਨਿਕਲ ਰਹੇ ਨੇ ਅਤੇ ਸ਼ਾਮ ਨੂੰ ਵੋਟ ਫੀਸਦ ਵਧਣ ਦੇ ਕਿਆਸ ਲਗਾਏ ਜਾ ਰਹੇ ਹਨ।
- ਲੋਕ ਸਭਾ ਚੋਣਾਂ 2024, ਸੱਤਵਾਂ ਪੜਾਅ: ਅੱਠ ਰਾਜਾਂ ਵਿੱਚ ਦੁਪਹਿਰ 3 ਵਜੇ ਤੱਕ ਕੁੱਲ 49.68 ਪ੍ਰਤੀਸ਼ਤ ਵੋਟਿੰਗ, ਝਾਰਖੰਡ ਵਿੱਚ ਸਭ ਤੋਂ ਵੱਧ 60.14 ਪ੍ਰਤੀਸ਼ਤ ਵੋਟਿੰਗ - Lok Sabha Election 2024
- ਜਾਣੋ, ਪਿਛਲੇ ਤਿੰਨ ਲੋਕਸਭਾ ਚੋਣਾਂ ਵਿੱਚ ਕਿੰਨੇ ਸਹੀ ਸੀ ਐਗਜ਼ਿਟ ਪੋਲ - Exit Polls Lok Sabha Election
- ਦਿੱਲੀ 'ਚ ਇੰਡੀਆ ਗਠਬੰਧਨ ਦੇ ਨੇਤਾਵਾਂ ਦੀ ਬੈਠਕ, ਮਮਤਾ-ਮਹਿਬੂਬਾ ਨੇ ਰੱਖੀ ਦੂਰੀ, ਜਾਣੋ ਕਿਹੜੇ-ਕਿਹੜੇ ਨੇਤਾ ਲੈ ਰਹੇ ਹਨ ਹਿੱਸਾ - Lok Sabha Election 2024
3 ਵਜੇ ਤੱਕ ਵੋਟਿੰਗ
- ਸ੍ਰੀ ਅਨੰਦਪੁਰ ਸਾਹਿਬ ’ਚ 3 ਵਜੇ ਤੱਕ 47.14% ਹੋਇਆ ਮਤਦਾਨ
- ਅੰਮ੍ਰਿਤਸਰ ’ਚ 3 ਵਜੇ ਤੱਕ 41.74% ਹੋਇਆ ਮਤਦਾਨ
- ਬਠਿੰਡਾ ’ਚ 3 ਵਜੇ ਤੱਕ 48.95% ਹੋਇਆ ਮਤਦਾਨ
- ਫਰੀਦਕੋਟ ’ਚ 3 ਵਜੇ ਤੱਕ 45.16% ਹੋਇਆ ਮਤਦਾਨ
- ਸ੍ਰੀ ਫਤਿਹਗੜ੍ਹ ਸਾਹਿਬ ’ਚ 3 ਵਜੇ ਤੱਕ 45.55% ਹੋਇਆ ਮਤਦਾਨ
- ਫਿਰੋਜ਼ਪੁਰ ’ਚ 3 ਵਜੇ ਤੱਕ 48.55% ਹੋਇਆ ਮਤਦਾਨ
- ਗੁਰਦਾਸਪੁਰ ’ਚ 3 ਵਜੇ ਤੱਕ 49.10 % ਹੋਇਆ ਮਤਦਾਨ
- ਹੁਸ਼ਿਆਰਪੁਰ ’ਚ 3 ਵਜੇ ਤੱਕ 44.65% ਹੋਇਆ ਮਤਦਾਨ
- ਜਲੰਧਰ ’ਚ 3 ਵਜੇ ਤੱਕ 45.66% ਹੋਇਆ ਮਤਦਾਨ
- ਸ੍ਰੀ ਖਡੂਰ ਸਾਹਿਬ ’ਚ 3 ਵਜੇ ਤੱਕ 46.54% ਹੋਇਆ ਮਤਦਾਨ
- ਲੁਧਿਆਣਾ ’ਚ 3 ਵਜੇ ਤੱਕ 43.82% ਹੋਇਆ ਮਤਦਾਨ
- ਪਟਿਆਲਾ ’ਚ 3 ਵਜੇ ਤੱਕ 48.93% ਹੋਇਆ ਮਤਦਾਨ
- ਸੰਗਰੂਰ ’ਚ 3 ਵਜੇ ਤੱਕ 46.84% ਹੋਇਆ ਮਤਦਾਨ