ਅੰਮ੍ਰਿਤਸਰ: 29 ਜੂਨ ਨੂੰ ਸ਼ੁਰੂ ਹੋ ਜਾ ਰਹੀ ਅਮਰਨਾਥ ਯਾਤਰਾ ਨੂੰ ਲੈ ਕੇ ਹਰ ਸਾਲ ਦੀ ਤਰਾ ਅੱਜ ਅੰਮ੍ਰਿਤਸਰ ਤੋਂ ਹਰ ਹਰ ਮਹਾਦੇਵ ਸੇਵਾ ਦਲ ਬੁਢਲਾਡਾ ਵੱਲੋਂ 26ਵੇਂ ਵਿਸ਼ਾਲ ਭੰਡਾਰੇ ਦਾ ਆਯੋਜਨ ਕਰਦਿਆਂ ਹਰ ਹਰ ਮਹਾਦੇਵ ਦੇ ਨਾਅਰੇ ਲਗਾਉਂਦਿਆ ਅੰਮ੍ਰਿਤਸਰ ਤੋਂ ਬਾਲਟਾਲ ਸ੍ਰੀ ਅਮਰਨਾਥ ਲਈ ਲੰਗਰ ਦੀ ਸਮੱਗਰੀ ਭੇਜੀ ਗਈ।
ਅੰਮ੍ਰਿਤਸਰ ਤੋਂ ਲੰਗਰ ਭੰਡਾਰੇ ਦੀ ਸਮੱਗਰੀ: ਇਸ ਮੌਕੇ ਗਲਬਾਤ ਕਰਦੀਆ ਧਰਮਪਾਲ ਸ਼ਰਮਾ, ਅਮਿਤ ਅਬਰੋਲ, ਰਾਹੁਲ ਸ਼ਰਮਾ ਨੇ ਦੱਸਿਆ ਕਿ 29 ਜੂਨ 2024 ਨੂੰ ਅਮਰਨਾਥ ਯਾਤਰਾ ਦੀ ਆਰੰਭਤਾ ਮੌਕੇ ਹਰ ਸਾਲ ਦੀ ਤਰ੍ਹਾਂ ਹਰ ਹਰ ਮਹਾਦੇਵ ਸੇਵਾ ਦਲ ਬੁਢਲਾਡਾ ਵੱਲੋਂ ਅੱਜ ਅੰਮ੍ਰਿਤਸਰ ਤੋਂ ਲੰਗਰ ਭੰਡਾਰੇ ਦੀ ਸਮੱਗਰੀ ਭੇਜੀ ਜਾ ਰਹੀ ਹੈ। ਜਿਸਦੇ ਅੱਜ ਸ਼ਿਵ ਭਗਤਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਇਸ ਮੌਕੇ ਸਾਰੇ ਸੇਵਕ ਅਮਰਨਾਥ ਬਾਲਟਾਲ ਵਿਖੇ ਪਹੁੰਚ ਕੇ ਲੰਗਰ ਦੀ ਸੇਵਾ ਕਰਨ ਜਾ ਰਹੇ ਹਨ। ਸੰਗਤਾਂ ਨੂੰ ਹੱਥ ਜੋੜ ਕੇ ਅਪੀਲ ਹੈ ਉਹ ਜਰੂਰ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨ ਅਤੇ ਸਰਕਾਰਾਂ ਨੂੰ ਅਪੀਲ ਹੈ ਕਿ ਉਹ ਧਾਰਮਿਕ ਸਥਾਨਾ ਦੀ ਯਾਤਰਾ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਪੁਖਤਾ ਕਰਨ।
ਪਵਿੱਤਰ ਅਮਰਨਾਥ ਗੁਫਾ ਤੇ ਲਗਾਤਾਰ ਇਹ ਭੰਡਾਰਾ ਚਲ ਰਿਹਾ: ਉਨ੍ਹਾਂ ਕਿਹਾ ਕਿ ਅਸੀਂ ਅੰਮ੍ਰਿਤਸਰ ਟੀਮ ਦਾ ਹਰ ਹਰ ਮਹਾਦੇਵ ਸੇਵਾ ਦਲ ਬੁਢਲਾਡਾ ਵੱਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤਨਮਨ ਨਾਲ ਸਾਡਾ ਪੂਰਾ ਸਹਿਯੋਗ ਦਿੱਤਾ। 26 ਸਾਲ ਤੋਂ ਸ੍ਰੀ ਪਵਿੱਤਰ ਅਮਰਨਾਥ ਗੁਫਾ ਤੇ ਲਗਾਤਾਰ ਇਹ ਭੰਡਾਰਾ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਇਨ੍ਹਾਂ ਭਗਤਾਂ ਤੇ ਮਹਾਦੇਵ ਅਪਣਾ ਪਿਆਰ ਭਰਿਆ ਹੱਥ ਰੱਖਣ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਹੈ। ਇਹ ਹਰ ਸਾਲ ਸਾਨੂੰ ਬਹੁਤ ਸਾਰੀ ਸਮੱਗਰੀ ਦਿੰਦੇ ਹਨ, ਪਰਮਾਤਮਾ ਇਨ੍ਹਾਂ ਨੂੰ ਦਿਨ ਦੁਗਣੀ ਚਾਰ ਚੌਗੁਣੀ ਤਰੱਕੀ ਬਖ਼ਸ਼ੇ।
- ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਭਾਖੜਾ ਨਹਿਰ ਵਿੱਚ ਬਣੇ ਫਲੋਟਿੰਗ ਰੈਸਟੋਰੈਂਟ ਦੀ ਹਾਲਤ ਖਸਤਾ - Sirhind floating restaurant
- ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਘਟੀ, ਝੋਨੇ ਦੀ ਬਿਜਾਈ ਲਈ ਕਿਸਾਨਾਂ ਨੂੰ ਆ ਰਹੀ ਹੈ ਲੇਬਰ ਦੀ ਵੱਡੀ ਸਮੱਸਿਆ - problem of labor
- ਅੰਮ੍ਰਿਤਸਰ ਤੋਂ ਦਿੱਲੀ ਜਾਂਦੀ ਵੰਦੇ ਭਾਰਤ ਐਕਸਪ੍ਰੈਸ 'ਤੇ ਪਥਰਾਅ, ਯਾਤਰੀਆਂ 'ਚ ਬਣਿਆ ਦਹਿਸ਼ਤ ਦਾ ਮਾਹੌਲ - stone pelting on Vande Bharat