ETV Bharat / state

ਬਠਿੰਡਾ ਪੁਲਿਸ ਨੇ ਦੇਰ ਰਾਤ ਕੀਤੀ ਹੋਟਲਾਂ ਅਤੇ ਢਾਬਿਆਂ ਦੀ ਚੈਕਿੰਗ, ਦਿੱਤੀ ਸਖ਼ਤ ਚਿਤਾਵਨੀ - Bathinda Police

author img

By ETV Bharat Punjabi Team

Published : Aug 12, 2024, 12:21 PM IST

Bathinda police Checking : ਬਠਿੰਡਾ ਵਿਖੇ ਅਮਨ ਕਾਨੂੰਨ ਦੀ ਸਥਿਤੀ ਨੂੰ ਸੁਚਾਰੂ ਢੰਗ ਨਾਲ ਬਣਾਏ ਰੱਖਣ ਲਈ ਦੇਰ ਰਾਤ ਬਠਿੰਡਾ ਪੁਲਿਸ ਵੱਲੋਂ ਹੋਟਲ ਅਤੇ ਢਾਬਿਆਂ ਦੀ ਚੈਕਿੰਗ ਕੀਤੀ ਗਈ।ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਕਾਨੂੰਨ ਨੂੰ ਬਣਾਏ ਰੱਖਣ ਦੀ ਅਪੀਲ ਕੀਤੀ।

Bathinda police Checking
ਬਠਿੰਡਾ ਪੁਲਿਸ ਨੇ ਦੇਰ ਰਾਤ ਕੀਤੀ ਹੋਟਲਾਂ ਅਤੇ ਢਾਬਿਆਂ ਦੀ ਚੈਕਿੰਗ (Etv Bharat (ਪੱਤਰਕਾਰ, ਬਠਿੰਡਾ))

ਬਠਿੰਡਾ: 15 ਅਗਸਤ ਦੇ ਮੱਦੇਨਜ਼ਰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਅਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇ ਨਜ਼ਰ ਬਠਿੰਡਾ ਪੁਲਿਸ ਵੱਲੋਂ ਦੇਰ ਰਾਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਹੋਟਲ ਅਤੇ ਢਾਬਿਆਂ ਦੀ ਜਾਂਚ ਕੀਤੀ ਗਈ। ਇਸ ਮੌਕੇ ਐਸਪੀ ਡੀ ਅਜੇ ਗਾਂਧੀ ਦੀ ਅਗਵਾਈ ਵਿੱਚ ਵੱਖ ਵੱਖ ਪੁਲਿਸ ਟੀਮ ਵੱਲੋਂ ਸ਼ਹਿਰ ਦੇ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਹੋਰਨਾਂ ਥਾਵਾਂ 'ਤੇ ਸਥਿਤ ਹੋਟਲਾਂ ਦੇ ਰਿਕਾਰਡ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪੁਲਿਸ ਵੱਲੋਂ ਦੇਰ ਰਾਤ ਤੱਕ ਖੁੱਲੇ ਰਹਿਣ ਵਾਲੇ ਢਾਬਿਆਂ ਦੇ ਮਾਲਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਅਜਿਹੀ ਗਤਿਵੀਧੀ ਦੇਖੀ ਗਈ ਜੋ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੋਈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਸ਼ੱਕੀਆ ਖਿਲਾਫ ਹੋਵੇਗੀ ਬਣਦੀ ਕਾਰਵਾਈ : ਇਸ ਮੌਕੇ ਗੱਲਬਾਤ ਕਰਦਿਆਂ ਐਸਪੀਡੀ ਅਜੇ ਗਾਂਧੀ ਨੇ ਕਿਹਾ ਕਿ 15 ਅਗਸਤ ਦੇ ਮੱਦੇ ਨਜ਼ਰ ਸ਼ਹਿਰ ਵਿੱਚ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਲਗਾਤਾਰ ਚੈਕਿੰਗ ਅਭਿਆਨ ਚਲਾਏ ਜਾ ਰਹੇ ਹਨ, ਅਤੇ ਇਸ ਦੇ ਨਾਲ ਹੀ ਕਈ ਥਾਵਾਂ 'ਤੇ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਨਾਕੇਬੰਦੀ ਦੌਰਾਨ ਆਉਣ ਜਾਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਕੋਈ ਸ਼ੱਕੀ ਪਾਇਆ ਜਾ ਰਿਹਾ ਹੈ ਉਸ ਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ।

"ਸੌੜੀ ਸਿਆਸਤ ਛੱਡਣ ਮੁੱਖ ਮੰਤਰੀ ..." ਕਿਸ ਚਿੱਠੀ ਵੱਲ ਇਸ਼ਾਰਾ ਕਰਦਿਆ ਭਾਜਪਾ ਆਗੂ ਨੇ ਘੇਰੇ ਸੀਐਮ ਮਾਨ ? - Punjab Highway Projects

ਅੱਜ ਵੀ ਪੁਰਾਣੇ ਰੀਤੀ ਰਿਵਾਜਾਂ ਨਾਲ ਤਿਆਰ ਹੁੰਦਾ ਹੈ ਧੀਆਂ ਲਈ ਸੰਧਾਰਾ, ਭੱਠੀ 'ਤੇ ਬਣਦੇ ਬਿਸਕੁੱਟ, ਜਾਣੋ ਹੋਰ ਕੀ ਕੁਝ ਹੁੰਦਾ ਖਾਸ - sandhara prepared in ludhiana

ਅੱਜ ਭਾਰਤ ਭੂਸ਼ਣ ਆਸ਼ੂ ਦੀ ਪੇਸ਼ੀ; ਕਈ ਕਰੀਬੀਆਂ ਨੂੰ ਵੀ ਸੰਮਨ ਜਾਰੀ, ਇੱਕ ਹੋਰ ਮਾਮਲੇ 'ਚ ਫਸ ਸਕਦੇ ਨੇ ਆਸ਼ੂ ! - Bharat Bhushan Ashu Update

ਨਾਲ ਹੀ, ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਸਮਾਂ ਰਹਿੰਦਿਆਂ ਉਸ ਖਿਲਾਫ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਪੁਲਿਸ ਅਧਿਕਾਰੀਆਂ ਵੱਲੋਂ ਹੋਟਲ ਮਾਲਕਾਂ ਨੂੰ ਆਪਣਾ ਰਿਕਾਰਡ ਮੈਨਟੇਨ ਕਰਕੇ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਹਨ ਤੇ ਕਿਸੇ ਵੀ ਸ਼ੱਕੀ ਮੂਵਮੈਂਟ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਹਦਾਇਤ ਦਿੱਤੀ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.