ਮਾਨਸਾ: ਸਰਕਾਰਾਂ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਦੂਸਰੇ ਪਾਸੇ ਕਾਲਜਾਂ ਦੇ ਵਿੱਚ ਪ੍ਰੋਫੈਸਰਾਂ ਦੀ ਕਮੀ ਹੋਣ ਦੇ ਚਲਦਿਆਂ ਕਲਾਸਾਂ ਨਾ ਲੱਗਣ ਕਾਰਨ ਵਿਦਿਆਰਥੀ ਸੜਕਾਂ 'ਤੇ ਧਰਨੇ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਨੇ। ਅੱਜ ਮਾਨਸਾ ਵਿਖੇ ਮਾਤਾ ਸੁੰਦਰੀ ਗਰਲਜ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਕਾਲਜ ਦੇ ਵਿੱਚ ਕਲਾਸਾਂ ਨਾ ਲੱਗਣ ਦੇ ਕਾਰਨ ਮਾਨਸਾ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਵਿਦਿਆਰਥਣਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਾਲਜ ਦੇ ਵਿੱਚ ਪ੍ਰੋਫੈਸਰਾਂ ਦੀ ਵੱਡੀ ਕਮੀ ਹੈ।
ਕਾਲਜ ਦੇ ਵਿੱਚ ਨਾਹ ਮਾਤਰ ਹੀ ਅਧਿਆਪਕ: ਦੂਸਰੇ ਪਾਸੇ ਗੈਸਟ ਫੈਕਲਟੀ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਹਨ ਅਤੇ ਕੁਝ ਅਧਿਆਪਕਾਂ ਨੂੰ ਕਾਲਜ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ। ਜਿਸ ਕਾਰਨ ਕਾਲਜ ਦੇ ਵਿੱਚ ਨਾਹ ਮਾਤਰ ਹੀ ਅਧਿਆਪਕ ਹਨ। ਜਿਸ ਕਾਰਨ ਵਿਦਿਆਰਥੀਆਂ ਹੁੰਦੀਆਂ ਕਲਾਸਾਂ ਨਹੀਂ ਲੱਗ ਰਹੀਆਂ ਅਤੇ ਉਨਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਵਿਦਿਆਰਥਨਾਂ ਨੇ ਕਿਹਾ ਕਿ ਉਹ ਆਸ ਪਾਸ ਦੇ ਪਿੰਡਾਂ ਤੋਂ ਪੜ੍ਹਾਈ ਕਰਨ ਦੇ ਲਈ ਲੰਬਾ ਸਫਰ ਕਰਕੇ ਕਾਲਜ ਤੱਕ ਪਹੁੰਚਦੀਆਂ ਹਨ, ਪਰ ਕਾਲਜ ਦੇ ਵਿੱਚ ਕਲਾਸਾਂ ਨਾ ਲੱਗਣ ਕਾਰਨ ਉਹਨਾਂ ਨੂੰ ਨਿਰਾਸ਼ ਵਾਪਸ ਘਰਾਂ ਨੂੰ ਪਰਤਣਾ ਪੈਂਦਾ ਹੈ।
- ਰੇਲ'ਚ ਸਫਰ ਕਰਨ ਵਾਲੀਆਂ ਔਰਤਾਂ ਲਈ ਖੁਸ਼ਖਬਰੀ, ਰੇਲਵੇ ਦੇਣ ਜਾ ਰਿਹਾ ਹੈ ਗਜ਼ਬ ਦੇ ਫਾਇਦੇ, ਜਾਣਨ ਲਈ ਕਰੋ ਕਲਿੱਕ - Women Travelers In Train
- ਲਾਈਵ ਕੋਲਕਾਤਾ ਟਰੇਨੀ ਡਾਕਟਰ ਰੇਪ-ਮਰਡਰ ਮਾਮਲਾ: ਨਬਾਨਾ ਮਾਰਚ ਸ਼ੁਰੂ, 6 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ, ਸੰਤਰਾਗਾਚੀ 'ਚ ਇਕੱਠੇ ਹੋਏ ਪ੍ਰਦਰਸ਼ਨਕਾਰੀ - Kolkata Rape Case Live Update
- ਪਿਓ ਨੇ ਆਪਣੀ ਹੀ ਧੀ 'ਤੇ ਧੋਖੇ ਨਾਲ ਜਾਇਦਾਦ ਹੜੱਪਣ ਦੇ ਲਾਏ ਇਲਜ਼ਾਮ - father accused daughter property
ਸਰਕਾਰ ਨੂੰ ਚਿਤਾਵਨੀ: ਉਹਨਾਂ ਕਿਹਾ ਕਿ ਸਰਕਾਰ ਤੁਰੰਤ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਕਾਲਜ ਦੇ ਵਿੱਚ ਪ੍ਰੋਫੈਸਰਾਂ ਦੀ ਕਮੀ ਨੂੰ ਪੂਰੀ ਕਰੇ ਅਤੇ ਕਾਲਜ ਦੇ ਵਿੱਚ ਰੈਗੂਲਰ ਕਲਾਸਾਂ ਲਾਉਣ ਦਾ ਪ੍ਰਬੰਧ ਕਰੇ। ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਭੇਜਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੀ ਕਾਲਜ ਦੇ ਵਿੱਚ ਪੜ੍ਹਾਈ ਰੈਗੂਲਰ ਨਾ ਸ਼ੁਰੂ ਹੋਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਣਮਿਥੇ ਸਮੇਂ ਲਈ ਵੀ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਗੇ।