ETV Bharat / state

ਜਾਣੋ ਧਨਤੇਰਸ ਅਤੇ ਦੀਵਾਲੀ ਦਾ ਸ਼ੁੱਭ ਮਹੂਰਤ ,ਕਿਵੇਂ ਕੀਤੀ ਜਾਵੇ ਪੂਜਾ, ਇਸ ਦਿਨ ਭੁੱਲ ਕੇ ਨਾ ਖਰੀਦੋ ਇਹ ਚੀਜ਼

ਅੰਮ੍ਰਿਤਸਰ ਦੀ ਜੋਤਸ਼ੀ ਸ੍ਰੀਮਤੀ ਗੀਤਾ ਦੇਵੀ ਨੇ ਦੱਸਿਆ ਧਨਤੇਰਸ 29 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਅਤੇ ਸ਼ਾਮ 4.30 ਤੋਂ ਬਾਅਦ ਸੋਨਾ,ਚਾਂਦੀ ਖਰੀਦਣਾ ਸ਼ੁੱਭ ਹੈ।

AUSPICIOUS TIME DHANTERAS DIWALI
ਜਾਣੋ ਧਨਤੇਰਸ ਤੇ ਦੀਵਾਲੀ ਦਾ ਸ਼ੁੱਭ ਮਹੂਰਤ (Etv Bharat (ਪੱਤਰਕਾਰ , ਅੰਮ੍ਰਿਤਸਰ))
author img

By ETV Bharat Punjabi Team

Published : Oct 29, 2024, 8:03 AM IST

ਅੰਮ੍ਰਿਤਸਰ : ਖੁਸ਼ੀਆਂ ਦੇ ਤਿਉਹਾਰ ਵਜੋਂ ਜਾਣੇ ਜਾਂਦੇ ਦੀਵਾਲੀ ਦੇ ਤਿਉਹਾਰ ਨਾਲ ਕਈ ਹੋਰ ਤਿਉਹਾਰ ਵੀ ਜੁੜੇ ਹੋਏ ਹਨ, ਜਿਨ੍ਹਾਂ ਵਿੱਚ ਧਨਤੇਰਸ, ਦੀਵਾਲੀ, ਵਿਸ਼ਕਰਮਾ ਪੂਜਾ, ਭਾਈ ਦੂਜ, ਛੱਠ ਪੂਜਾ ਅਤੇ ਹੋਰ ਵਿਸ਼ੇਸ਼ ਦਿਨ ਸ਼ਾਮਲ ਹਨ। ਜਿਸ ਦੌਰਾਨ ਇਨ੍ਹਾਂ ਵਿਸ਼ੇਸ਼ ਤਿਉਹਾਰਾਂ 'ਤੇ ਆਸਥਾ ਰੱਖਣ ਵਾਲੇ ਲੋਕ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਹੁੰਦੇ ਹਨ ਕਿ ਇਨ੍ਹਾਂ ਤਿਉਹਾਰਾਂ 'ਤੇ ਖਰੀਦਦਾਰੀ ਕਰਨ ਲਈ ਕਿਸ ਸਮੇਂ ਅਤੇ ਕਿਸ ਕਿਸ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਵੇ ਜਾਂ ਕਿਹੜਾ ਸਮਾਂ ਕਿਸ ਕੰਮ ਲਈ ਸ਼ੁਭ ਹੋਵੇਗਾ। ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਪੀ.ਐਚ.ਡੀ ਜੋਤਸ਼ੀ ਗੀਤਾ ਦੇਵੀ ਜੋ ਕਿ 1989 ਤੋਂ ਜੋਤਿਸ਼ ਨਾਲ ਜੁੜੇ ਹੋਏ ਹਨ, ਨੇ ਧਨਤੇਰਸ ਅਤੇ ਦੀਵਾਲੀ ਦੇ ਸ਼ੁਭ ਸਮੇਂ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ।

ਜਾਣੋ ਧਨਤੇਰਸ ਤੇ ਦੀਵਾਲੀ ਦਾ ਸ਼ੁੱਭ ਮਹੂਰਤ (Etv Bharat (ਪੱਤਰਕਾਰ , ਅੰਮ੍ਰਿਤਸਰ))

ਸੋਨਾ,ਚਾਂਦੀ ਖਰੀਦਣ ਦਾ ਸ਼ੁੱਭ ਸਮਾਂ

ਜੋਤਸ਼ੀ ਗੀਤਾ ਦੇਵੀ ਨੇ ਦੱਸਿਆ ਕਿ ਧਨਤੇਰਸ 29 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਅਤੇ ਸ਼ਾਮ 4.30 ਵਜੇ ਤੋਂ ਬਾਅਦ ਸੋਨਾ ਅਤੇ ਚਾਂਦੀ ਖਰੀਦਣਾ ਸ਼ੁੱਭ ਹੈ। ਇਸ ਦੇ ਨਾਲ ਹੀ ਤੁਹਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦਿਨ ਤੁਹਾਨੂੰ ਲੋਹੇ ਦੀਆਂ ਵਸਤੂਆਂ ਨਹੀਂ ਖਰੀਦਣੀਆਂ ਚਾਹੀਦੀਆਂ ਅਤੇ ਜੇ ਲੋਹੇ ਦੀ ਚੀਜ਼ ਖਰੀਦਣੀ ਹੈ ਤਾਂ 30 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਬਾਅਦ ਲੋਹਾ ਖਰੀਦਣਾ ਸ਼ੁਭ ਰਹੇਗਾ।

ਜਾਣੋ ਦਿਵਾਲੀ 31 ਅਕਤੂਬਰ ਜਾਂ 1 ਨਵੰਬਰ

ਜੋਤਸ਼ੀ ਸ਼੍ਰੀਮਤੀ ਗੀਤਾ ਦੇਵੀ ਨੇ ਦੱਸਿਆ ਕਿ ਸਹੀ ਮਾਇਨਿਆਂ ਵਿੱਚ ਦੀਵਾਲੀ 31 ਅਕਤੂਬਰ ਨੂੰ ਮੰਨੀ ਜਾਵੇ ਤਾਂ ਦੀਵਾਲੀ ਦੀ ਰਾਤ ਸ਼ੁਭ ਹੈ ਕਿਉਂਕਿ ਜੇਕਰ 1 ਨਵੰਬਰ ਨੂੰ ਦੇਖਿਆ ਜਾਵੇ ਤਾਂ ਮੱਸਿਆ ਨਹੀਂ ਆਉਂਦੀ ਅਤੇ ਸਾਡੀ ਪਰੰਪਰਾ ਅਨੁਸਾਰ ਦੀਵਾਲੀ ਵਾਲਾ ਦਿਨ ਉਹ ਮੰਨਿਆ ਜਾਂਦਾ ਹੈ, ਜਦੋਂ ਮੱਸਿਆ ਹੁੰਦੀ ਹੈ। 31 ਅਕਤੂਬਰ ਨੂੰ ਮੱਸਿਆ ਪੂਰੀ ਰਾਤ ਦੀ ਹੁੰਦੀ ਹੈ ਅਤੇ ਸ਼ਾਸਤਰਾਂ ਵਿੱਚ ਬਣੇ ਪੰਚਾਂਗ ਜਾਂ ਗਣਿਤ ਅਨੁਸਾਰ ਇਸ ਨੂੰ 1 ਅਕਤੂਬਰ ਲਿਖਿਆ ਜਾਂਦਾ ਹੈ, ਪਰ ਸ਼ੁਭ ਸਮਾਂ 31 ਅਕਤੂਬਰ ਦਾ ਹੈ।

ਪੂਜਾ ਦਾ ਸਮਾਂ

ਜੋਤਸ਼ੀ ਗੀਤਾ ਦੇਵੀ ਨੇ ਕਿਹਾ ਕਿ ਦਿਵਾਲੀ ਪੂਜਾ ਦੀ ਵਿਧੀ ਕਈ ਤਰੀਕੇ ਨਾਲ ਹੈ ਅਤੇ ਆਪੋ ਆਪਣੀ ਸ਼ਰਧਾ ਭਾਵਨਾ ਦੇ ਅਨੁਸਾਰ ਇਹ ਪੂਜਾ ਕੀਤੀ ਜਾਂਦੀ ਹੈ। ਪਰ ਜੋਤਿਸ਼ ਦੇ ਅਨੁਸਾਰ ਸ਼ਾਮ 7 ਵਜੇ ਤੋਂ ਬਾਅਦ ਕਿਸੇ ਵੇਲੇ ਵੀ ਮਹਾਂ ਲਕਸ਼ਮੀ ਪੂਜਾ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮਹਾਂ ਲਕਸ਼ਮੀ ਪੂਜਾ ਕਰਨ ਦੌਰਾਨ ਇਹ ਕੋਸ਼ਿਸ਼ ਕਰੋ ਕਿ ਕਮਲ ਦੇ ਫੁੱਲ ਉੱਤੇ ਚਾਂਦੀ ਦਾ ਸਿੱਕਾ ਰੱਖ ਕੇ ਉਸ ਉੱਪਰ ਮਾਤਾ ਲਕਛਮੀ ਜੀ ਦੀ ਪੂਜਾ ਕੀਤੀ ਜਾਵੇ ਅਤੇ ਇਸ ਦੌਰਾਨ ਧੂਫ , ਅਗਰਬੱਤੀ ਵੀ ਹੋਵੇ। ਜਿਸ ਨਾਲ ਪੂਰਨ ਲਾਭ ਪ੍ਰਾਪਤ ਹੋਵੇਗਾ।

ਭਗਵਾਨ ਗਣੇਸ਼ ਨੂੰ ਲੱਡੂਆਂ ਦਾ ਹੀ ਭੋਗ ਲਵਾਓ

ਇਸ ਦੇ ਨਾਲ ਹੀ ਜੋਤਸ਼ੀ ਗੀਤਾ ਦੇਵੀ ਨੇ ਕਿਹਾ ਕਿ ਜਿਵੇਂ ਮਹਾਂ ਲਕਸ਼ਮੀ ਜੀ ਦੇ ਆਉਣ ਦੇ ਨਾਲ ਰਿੱਧੀ ਸਿੱਧੀ ਆਉਂਦੀ ਹੈ ਤਾਂ ਉਨ੍ਹਾਂ ਦੇ ਨਾਲ ਹੀ ਸ਼੍ਰੀ ਗਣੇਸ਼ ਵੀ ਆਉਂਦੇ ਹਨ। ਜਿਨਾਂ ਨੂੰ ਮੋਦਕ (ਲੱਡੂ) ਪਸੰਦ ਹੈ ਤਾਂ ਪੂਜਾ ਦੌਰਾਨ ਹੋ ਸਕੇ ਤਾਂ ਗਣੇਸ਼ ਜੀ ਨੂੰ ਲੱਡੂ ਭੇਟ ਕੀਤੇ ਜਾਣ ਜੋ ਕਿ ਲਾਭਦਾਇਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੀਵਾਲੀ ਇੱਕ ਖਾਸ ਦਿਨ ਹੈ ਪਰ ਇਸ ਦੇ ਨਾਲ ਹੀ ਤੁਸੀਂ ਭਾਵੇਂ ਕਿਸੇ ਵੀ ਧਰਮ ਨਾਲ ਸਬੰਧਤ ਹੋਵੋ, ਜੇਕਰ ਤੁਸੀਂ ਹਰ ਰੋਜ਼ ਵੱਧ ਤੋਂ ਵੱਧ ਭਜਨ ਸਿਮਰਨ ਪਾਠ ਪੂਜਾ ਕਰੋਗੇ ਤਾਂ ਤੁਹਾਨੂੰ ਇਸ ਦਾ ਪੂਰਾ ਲਾਭ ਵੀ ਜ਼ਰੂਰ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.