ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਸ਼ਹਿਰ ਦੇ ਇੱਕ ਸਾਧਾਰਨ ਪਰਿਵਾਰ ਦੀ ਇੱਕ ਛੋਟੀ ਬੱਚੀ ਕਸ਼ਿਸ਼ ਨੇ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਜਿਸ ਕਾਰਨ ਕਸ਼ਿਸ਼ ਦੇ ਮਾਪਿਆਂ ਅਤੇ ਸਕੂਲ ਮੁਖੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਅੱਜ ਸਾਡੀ ਧੀ ਨੇ ਮਿਹਨਤ ਕਰਕੇ ਇੱਕ ਚੰਗਾ ਮੁਕਾਮ ਹਾਸਿਲ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡੀ ਧੀ ਜੋ ਵੀ ਪੜ੍ਹਨਾ ਚਾਹੇਗੀ ਅਸੀਂ ਉਸ ਨੂੰ ਪੜ੍ਹਾਵਾਂਗੇ ਤਾਂ ਜੋ ਉਹ ਵੱਡੇ ਮੁਕਾਮ ਹਾਸਲ ਕਰ ਸਕੇ।
'ਸਾਡੇ ਵਾਸਤੇ ਤਾਂ ਬਹੁਤ ਹੀ ਮਾਣ ਵਾਲੀ ਗੱਲ ਹੈ': ਇਸ ਮੌਕੇ ਕਸ਼ਿਸ਼ ਦੇ ਪਿਤਾ ਵਿਜੇ ਕੁਮਾਰ ਵੱਲੋਂ ਦੱਸਿਆ ਗਿਆ ਕਿ ਉਸ ਦੀ ਬੱਚੀ ਵੱਲੋਂ ਜੋ ਸਿੱਖਿਆ ਵਿੱਚ ਕਾਮਯਾਬੀ ਹਾਸਿਲ ਕੀਤੀ ਗਈ ਹੈ। ਇਸ ਤੋਂ ਉਸ ਦੀ ਕਾਬਲੀਅਤ ਦਾ ਪਤਾ ਲੱਗ ਰਿਹਾ ਹੈ ਤੇ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਸਮੇਂ ਕੋਈ ਰੋਕ-ਟੋਕ ਨਹੀਂ ਕੀਤੀ ਜਾਵੇਗੀ। ਕਸ਼ਿਸ਼ ਸਿੱਖਿਆ ਹਾਸਲ ਕਰਨ ਤੋਂ ਬਾਅਦ ਵੱਡੇ ਹੋ ਕੇ ਜਿਸ ਵੀ ਵਿਭਾਗ ਵਿੱਚ ਜਾਣਾ ਚਾਹੇ ਉਹ ਜਾ ਸਕਦੀ ਹੈ। ਸਾਡੇ ਵੱਲੋਂ ਕਿਸੇ ਤਰ੍ਹਾਂ ਰੋਕ-ਟੋਕ ਨਹੀਂ ਕੀਤੀ ਜਾਵੇਗੀ, ਸਾਡੇ ਵਾਸਤੇ ਤਾਂ ਬਹੁਤ ਹੀ ਮਾਣ ਵਾਲੀ ਗੱਲ ਹੈ।
'ਮੈਂ ਐਕਸਟਰਾ ਕਲਾਸਿਜ ਦਿੰਦੀ ਹਾਂ': ਪ੍ਰਿੰਸੀਪਲ ਗੀਤਾ ਵੱਲੋਂ ਕਿਹਾ ਗਿਆ ਕਿ ਇਹ ਬੱਚੀ ਜਿਸ ਵੱਲੋਂ ਮੈਰਿਟ ਵਿੱਚ ਆਪਣਾ ਸਥਾਨ ਪ੍ਰਾਪਤ ਕੀਤਾ ਗਿਆ ਹੈ ਮੇਰੇ ਵਾਸਤੇ ਬੜੇ ਹੀ ਮਾਣ ਵਾਲੀ ਗੱਲ ਹੈ। ਜੇ ਇਸ ਤਰ੍ਹਾਂ ਦੇ ਜੋ ਵੀ ਬੱਚੇ ਹਨ ਉਨ੍ਹਾਂ ਨੂੰ ਮੈਂ ਐਕਸਟਰਾ ਕਲਾਸਿਜ ਦਿੰਦੀ ਹਾਂ ਜਿਸ ਨਾਲ ਉਹ ਬੱਚੇ ਆਪਣੇ ਜ਼ਿੰਦਗੀ ਵਿੱਚ ਕੁੱਝ ਨਾ ਕੁੱਝ ਜਰੂਰ ਬਣ ਸਕਣ ਤੇ ਮੁਕਾਮ ਹਾਸਿਲ ਕਰ ਸਕਣ। ਜਿਸ ਨਾਲ ਸਕੂਲ ਦਾ ਤੇ ਉਨ੍ਹਾਂ ਦੇ ਮਾਂ-ਬਾਪ ਦਾ ਨਾਮ ਰੋਸ਼ਨ ਹੋ ਸਕੇ।
ਸਖ਼ਤ ਮਿਹਨਤ ਕਰਕੇ ਸਰਕਾਰੀ ਅਧਿਆਪਕ ਬਣੇਗਾ: ਕਸ਼ਿਸ਼ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਆਪਣੀ ਪੜ੍ਹਾਈ ਵਿੱਚ ਹੋਰ ਮਿਹਨਤ ਕਰੇਗਾ ਅਤੇ ਸਖ਼ਤ ਮਿਹਨਤ ਕਰਕੇ ਸਰਕਾਰੀ ਅਧਿਆਪਕ ਬਣੇਗਾ।
- ਬਲੈਕਮੇਲ ਕਰਨ ਦੇ ਦੋਸ਼ ਵਿੱਚ ਬਠਿੰਡਾ ਪੁਲਿਸ ਨੇ ਸ਼ਿਵ ਸੈਨਾ ਆਗੂ ਕੀਤਾ ਗ੍ਰਿਫਤਾਰ - Shiv Sena leader arrested
- ਅੱਠਵੀਂ ਕਲਾਸ ਦੇ ਨਤੀਜੇ 'ਚੋਂ ਵਿਦਿਆਰਥਣ ਕਰਿਤਕਾ ਨੇ ਮਾਰੀ ਬਾਜ਼ੀ, ਪੰਜਾਬ ਵਿੱਚੋਂ 125ਵਾਂ ਰੈਂਕ ਅਤੇ ਜ਼ਿਲ੍ਹਾ ਕਪੂਰਥਲਾ 'ਚੋਂ 4 ਸਥਾਨ ਕੀਤਾ ਹਾਸਿਲ - 8th class result declared
- ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ,ਹੈਰੋਇਨ ਸਣੇ 3 ਤਸਕਰ ਕੀਤੇ ਕਾਬੂ - Ferozepur police arrest 3 smuggler