ETV Bharat / state

ਬਠਿੰਡਾ ਦੇ ਕਮਿਸ਼ਨਰ ਨੂੰ ਮਿਲੇ ਜੇਜੇਪੀ ਨੇਤਾ ਦਿਗਵਿਜੇ ਚੌਟਾਲਾ, ਰਿਫਾਇਨਰੀ ਕਾਰਨ ਫੈਲ ਰਹੀਆਂ ਬਿਮਾਰੀਆਂ ਤੋਂ ਕਰਵਾਇਆ ਜਾਣੂ - JJP leader Digvijay Chautala - JJP LEADER DIGVIJAY CHAUTALA

JJP leader Digvijay Chautala : ਰਿਫਾਇਨਰੀ ਵੱਲੋਂ ਪੰਜਾਬ ਅਤੇ ਹਰਿਆਣਾ ਦੇ 46 ਪਿੰਡ ਗੋਦ ਲਏ ਗਏ ਹਨ, ਜਿਨ੍ਹਾਂ ਵਿੱਚੋਂ 39 ਪਿੰਡ ਪੰਜਾਬ ਦੇ ਹਨ ਅਤੇ ਹਰਿਆਣਾ ਦੇ ਇਨ੍ਹਾਂ ਪਿੰਡਾਂ ਦੇ ਨਾਲ-ਨਾਲ ਇਨ੍ਹਾਂ ਪਿੰਡਾਂ ਵਿੱਚ 112 ਸਕੂਲ ਹਨ ਅਤੇ ਇਨ੍ਹਾਂ ਪਿੰਡਾਂ ਵਿੱਚ 18000 ਤੋਂ ਵੱਧ ਸਕੂਲੀ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਹੈ।

JJP leader Digvijay Chautala met the Commissioner of Bathinda
ਬਠਿੰਡਾ ਦੇ ਕਮਿਸ਼ਨਰ ਨੂੰ ਮਿਲੇ ਜੇਜੇਪੀ ਨੇਤਾ ਦਿਗਵਿਜੇ ਚੌਟਾਲਾ (ਬਠਿੰਡਾ ਪਤੱਰਕਾਰ)
author img

By ETV Bharat Punjabi Team

Published : Jul 25, 2024, 12:40 PM IST

ਰਿਫਾਇਨਰੀ ਕਾਰਨ ਫੈਲ ਰਹੀਆਂ ਬਿਮਾਰੀਆਂ (ਬਠਿੰਡਾ ਪਤੱਰਕਾਰ)

ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਪਿੰਡ ਫੁੱਲੋਖਾਰੀ ਵਿੱਚ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਤੋਂ ਵੱਧ ਰਹੇ ਪ੍ਰਦੂਸ਼ਣ ਕਾਰਨ ਆਸ-ਪਾਸ ਦੇ ਪਿੰਡਾਂ ਦੇ ਵਸਨੀਕ ਘਰ ਛੱਡਣ ਲਈ ਮਜਬੂਰ ਹਨ। ਰਿਫਾਇਨਰੀ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਕਾਰਨ ਆਸ-ਪਾਸ ਦੇ ਪਿੰਡਾਂ ਵਿੱਚ ਕੈਂਸਰ ਅਤੇ ਚਮੜੀ ਦੀਆਂ ਬਿਮਾਰੀਆਂ ਵੱਡੇ ਪੱਧਰ ’ਤੇ ਫੈਲ ਰਹੀਆਂ ਹਨ। ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਹਰਿਆਣਾ ਦੇ ਸਾਬਕਾ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਦੇ ਭਰਾ ਦਿਗਵਿਜੇ ਸਿੰਘ ਚੌਟਾਲਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮਿਲਣ ਪਹੁੰਚੇ। ਜਿੱਥੇ ਮੁਲਾਕਾਤ ਤੋਂ ਬਾਅਦ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਿਫਾਇਨਰੀ ਦੇ ਨਾਲ ਲੱਗਦੇ ਡੱਬਵਾਲੀ ਮੰਡੀ ਦੇ ਕਰੀਬ ਗਿਆਰਾਂ ਪਿੰਡ ਰਿਫਾਇਨਰੀ ਦੇ ਨਾਲ ਲੱਗਦੇ ਹਨ ਪਰ ਰਿਫਾਇਨਰੀ ਨੇ ਅਜੇ ਤੱਕ 12 ਕਿਲੋਮੀਟਰ ਦੇ ਘੇਰੇ ਵਿੱਚ ਪੈਂਦੇ ਸਾਰੇ ਪਿੰਡਾਂ ਨੂੰ ਗੋਦ ਨਹੀਂ ਲਿਆ ਹੈ।

ਅਨੇਕਾਂ ਸਮੱਸਿਆਵਾਂ ਨਾਲ ਜੁਝ ਰਹੇ ਪਿੰਡ ਵਾਸੀ: ਦਿਗਵਿਜੇ ਚੌਟਾਲਾ ਨੇ ਕਿਹਾ ਕਿ ਰਿਫਾਇਨਰੀ ਦੇ ਪ੍ਰਦੂਸ਼ਣ ਕਾਰਨ ਆਸ-ਪਾਸ ਦੇ ਪਿੰਡਾਂ ਦੇ ਵੱਡੀ ਗਿਣਤੀ ਲੋਕ ਕੈਂਸਰ ਅਤੇ ਚਮੜੀ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਪਿੰਡਾਂ ਦੇ ਲੋਕ ਪਹਿਲਾਂ ਹੀ ਆਪਣੇ ਘਰ ਛੱਡ ਚੁੱਕੇ ਹਨ। ਇਸ ਮੌਕੇ ਚੌਟਾਲਾ ਨੇ ਰਿਫਾਇਨਰੀ ਦੀ ਸੀ.ਐਸ.ਆਰ ਸਕੀਮ ‘ਤੇ ਸਵਾਲ ਚੁੱਕੇ ਅਤੇ ਕਿਹਾ ਕਿ ਹੁਣ ਤੱਕ ਰਿਫਾਇਨਰੀ ਨੇ ਪੂਰੇ ਪਿੰਡ ਨੂੰ ਆਪਣੇ ਅਧੀਨ ਨਹੀਂ ਲਿਆ, ਜਿਸ ਕਾਰਨ ਸੀ.ਐਸ.ਆਰ ਸਕੀਮ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ।

ਪਿੰਡਾਂ ਦੇ ਹਾਲਾਤ ਬਣੇ ਚਿੰਤਾਜਨਕ : ਚੌਟਾਲਾ ਨੇ ਕਿਹਾ ਕਿ ਰਿਫਾਇਨਰੀ ਪੰਜਾਬ ਅਤੇ ਹਰਿਆਣਾ ਦੀ ਸਰਹੱਦ 'ਤੇ ਸਥਿਤ ਹੋਣ ਕਾਰਨ ਦੋਵਾਂ ਰਾਜਾਂ ਦੇ ਨੇੜਲੇ ਪਿੰਡਾਂ ਦੇ ਲੋਕ ਕਾਫੀ ਚਿੰਤਤ ਹਨ। ਪਰ ਰਿਫਾਇਨਰੀ ਦੇ ਅਧਿਕਾਰੀ ਚੁੱਪ ਬੈਠੇ ਹਨ। ਅਜਿਹੇ 'ਚ ਉਸ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ, ਆਸ-ਪਾਸ ਦੇ ਖੇਤਾਂ ਵਿੱਚ ਫ਼ਸਲਾਂ ’ਤੇ ਸੁਆਹ ਡਿੱਗਦੀ ਹੈ ਅਤੇ ਜ਼ਮੀਨ ਵਿੱਚ ਕੈਮੀਕਲ ਦੱਬੇ ਹੋਣ ਕਾਰਨ ਕਈ ਵਾਰ ਇਹ ਲੀਕ ਹੋ ਜਾਂਦੀ ਹੈ ਅਤੇ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚ ਭਿਆਨਕ ਬਦਬੂ ਫੈਲ ਜਾਂਦੀ ਹੈ।

ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਮਾਮਲੇ ਸਬੰਧੀ ਦਿਗਵਿਜੇ ਸਿੰਘ ਚੌਟਾਲਾ ਨੇ ਮੰਗ ਪਤੱਰ ਵੀ ਦਿੱਤਾ ਹੈ ਇਸ ਮੁਤਾਬਿਕ,ਜੋ ਵੀ ਮਸਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਹੈ, ਉਸ ਸਬੰਧੀ ਰਿਫਾਈਨਰੀ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਆਹਮੋ-ਸਾਹਮਣੇ ਗੱਲਬਾਤ ਕੀਤੀ ਗਈ। ਨੇੜਲੇ ਪਿੰਡ ਜਿਨ੍ਹਾਂ ਵਿੱਚ ਮੈਡੀਕਲ ਸਹੂਲਤਾਂ ਦੀ ਘਾਟ ਹੈ ਅਤੇ ਜਿਹੜੇ ਪਿੰਡ ਅਜੇ ਤੱਕ ਗੋਦ ਨਹੀਂ ਲਏ ਗਏ, ਉਨ੍ਹਾਂ ਨੂੰ ਰਿਫਾਈਨਰੀ ਵੱਲੋਂ ਗੋਦ ਲਿਆ ਜਾਵੇਗਾ।

ਭਾਜਪਾ ਨਾਲ ਸਾਡਾ ਤਜਰਬਾ ਰਿਹਾ ਮਾੜਾ : ਹਰਿਆਣਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਦਿਗਵਿਜੇ ਚੌਟਾਲਾ ਨੇ ਕਿਹਾ ਕਿ ਭਾਜਪਾ ਨਾਲ ਉਨ੍ਹਾਂ ਦਾ ਤਜਰਬਾ ਮਾੜਾ ਰਿਹਾ ਹੈ। ਪਰ ਚੋਣਾਂ ਉਸ ਪਾਰਟੀ ਨਾਲ ਮਿਲ ਕੇ ਲੜੀਆਂ ਜਾਣਗੀਆਂ। ਜਿਸ ਦੇ ਵਿਚਾਰ ਇੱਕੋ ਜਿਹੇ ਹੋਣ। ਉਨ੍ਹਾਂ ਕਿਹਾ ਕਿ ਪਾਰਟੀ ਲਈ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.