ਸ੍ਰੀ ਮੁਕਤਸਰ ਸਾਹਿਬ : ਜਲਾਲਾਬਾਦ-ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 100 ਦਿਨ ਗਾਰੰਟੀ ਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ 100 ਦਿਨ ਦਾ ਕੰਮ ਦੇਣਾ ਲਾਜਮੀ ਕੀਤਾ ਗਿਆ ਹੈ। ਪਰ ਪਿੰਡਾਂ ਦੇ ਮਜ਼ਦੂਰਾਂ ਨੂੰ ਪਾਰਦਰਸ਼ੀ ਢੰਗ ਨਾਲ ਕੀਤਾ ਨਾ ਮਿਲਣ ਤੇ ਰੁਜ਼ਗਾਰ ਪ੍ਰਾਪਤੀ ਯੂਨੀਅਨ ਦੇ ਵੱਲੋਂ ਵਾਰ-ਵਾਰ ਪਿੰਡਾਂ ਦੇ ਮਜ਼ਦੂਰਾਂ ਲਈ ਕੰਮ ਦੀਆਂ ਅਰਜੀਆਂ ਦਿੱਤੇ ਜਾਣ ਤੋਂ ਬਾਅਦ ਵੀ ਕੰਮ ਪੂਰਨ ਰੂਪ ’ਚ ਨਹੀ ਦਿੱਤਾ ਜਾ ਰਿਹਾ ਹੈ। ਜਿੱਥੇ ਕਾਮਰੇਡਾਂ ਵੱਲੋਂ ਵਰਕਰਾਂ ਦੇ ਨਾਲ ਮਿਲ ਕੇ ਧਰਨਾ ਪ੍ਰਦਰਸ਼ਨ ਵੀ ਕੀਤੇ ਜਾ ਚੁੱਕੇ ਹਨ ਅਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ’ਤੇ ਸਿਆਸੀ ਸ਼ਹਿ ’ਤੇ ਕੰਮ ਨਾ ਦੇਣ ਦੇ ਦੋਸ਼ ਵੀ ਲਗਾਏ ਗਏ ਹਨ।
ਇਸ ਦੇ ਚੱਲਦੇ ਹੀ ਬੀਤੇ ਦਿਨੀਂ ਵੀ ਨਰੇਗਾ ਰੁਜ਼ਗਾਰ ਪ੍ਰਾਪਤੀ ਯੂਨੀਅਨ ਦੇ ਵੱਲੋਂ ਮੰਗਲਵਾਰ ਨੂੰ ਸਥਾਨਕ ਬੀ.ਡੀ.ਪੀ.ੳ ਦਫ਼ਤਰ ’ਚ ਧਰਨਾ ਪ੍ਰਦਰਸ਼ਨ ਕਰਕੇ ਅੱਜ ਤੋਂ ਦਿਨ ਬੁੱਧਵਾਰ ਤੋਂ ਪੱਕਾ ਧਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਜਿਸ ਦੇ ਚੱਲਦੇ ਅੱਜ ਨਰੇਗਾ ਰੁਜ਼ਗਾਰ ਪ੍ਰਾਪਤੀ ਯੂਨੀਅਨ ਦੇ ਵੱਲੋਂ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਤਾਂ ਉਧਰ ਦੂਜੇ ਪਾਸੇ ਪਿੰਡਾਂ ਤੋਂ ਭਾਰੀ ਗਿਣਤੀ ’ਚ ਆਮ ਆਦਮੀ ਪਾਰਟੀ ਦੇ ਵਰਕਰ ਵੀ ਪੁੱਜੇ ਅਤੇ ਦੋਵਾਂ ਧਿਰਾਂ ਤੇ ਵੱਲੋਂ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਦੋਵਾਂ ਧਿਰਾਂ ਦੇ ਵੱਲੋਂ ਇੱਕ ਦੂਜੇ ’ਤੇ ਕਥਿਤ ਦੋਸ਼ ਵੀ ਲਗਾਏ ਗਏ ਅਤੇ ਜਿਸ ਤੋਂ ਬਾਅਦ ਸਥਿਤੀ ਤਨਾਅਪੂਰਨ ਬਣੀ ਹੋਈ ਹੈ ਅਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਜਲਾਲਾਬਾਦ ਦਾ ਬੀ.ਡੀ.ਪੀ.ੳ ਦਫ਼ਤਰ ਹੁਣ ਪੂਰੀ ਤਰ੍ਹਾਂ ਨਾਲ ਜੰਗ ਦਾ ਮੈਦਾਨ ਬਣ ਚੁੱਕਿਆ ਹੈ।
- ਗੁਰਦਾਸਪੁਰ ਦੇ ਕਾਂਗਰਸ ਕੌਂਸਲਰ ਤੇ ਯੂਥ ਪ੍ਰਧਾਨ ਨਕੁਲ ਮਹਾਜਨ ਦੇ ਘਰ 'ਤੇ ਫਾਇਰਿੰਗ, ਸਾਹਮਣੇ ਆਈ ਸੀਸੀਟੀਵੀ - Firing on Congress leader house
- ਖੇਡਾਂ ਵਤਨ ਪੰਜਾਬ ਦੀਆਂ-2024 ਦਾ ਹੋਵੇਗਾ ਆਗਾਜ਼; ਅੱਜ ਸੀਐਮ ਮਾਨ ਕਰਨਗੇ ਉਦਘਾਟਨ, ਜਾਣੋ ਕੀ ਕੁਝ ਰਹੇਗਾ ਖਾਸ - Khedan Punjab Diyan
- ਪੰਜਾਬ ਕੈਬਨਿਟ ਦੀ ਮੀਟਿੰਗ, ਕਈ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ - Punjab Cabinet Meeting
ਪੁਲਿਸ ਫੋਰਸ ਦੇ ਨਾਲ ਸਥਿਤੀ ’ਤੇ ਕਾਬੂ ਪਾਇਆ : ਦੋਵਾਂ ਧਿਰਾ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਜਾਣਕਾਰੀ ਮਿਲਣ 'ਤੇ ਜਲਾਲਾਬਾਦ ਤੇ ਜਲਾਲਾਬਾਦ ਦੇ ਐਸ.ਡੀ.ਐਮ ਬਲਕਰਨ ਸਿੰਘ ਅਤੇ ਡੀ.ਐਸ.ਪੀ ਜਲਾਲਾਬਾਦ ਜਤਿੰਦਰ ਸਿੰਘ ਗਿੱਲ ਭਾਰੀ ਪੁਲਸ ਫੋਰਸ ਦੇ ਨਾਲ ਸਥਿਤੀ ’ਤੇ ਕਾਬੂ ਪਾਇਆ ਗਿਆ ਹੈ ਅਤੇ ਦੋਵਾਂ ਧਿਰਾ ਨੂੰ ਇੱਕ ਮੰਚ ’ਤੇ ਬੈਠ ਕੇ ਮਸਲੇ ਨੂੰ ਹੱਲ ਕਰਨ ਦਾ ਵਿਸ਼ਵਾਸ਼ ਦੁਵਾਇਆ ਜਾ ਰਿਹਾ ਹੈ।