ETV Bharat / state

ਡੱਲੇਵਾਲ ਦਾ ਮਰਨ ਵਰਤ 7 ਵੇਂ ਦਿਨ ਵੀ ਜਾਰੀ, 7 ਕਿੱਲੋ ਘਟਿਆ ਵਜ਼ਨ, ਸਿਹਤ ਬਾਰੇ ਜਾਣਨ ਲਈ ਕਰੋ ਕਲਿੱਕ

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 7 ਵੇਂ ਦਿਨ ਵੀ ਜ਼ਾਰੀ। ਡਾਕਟਰਾਂ ਵੱਲੋਂ ਵਾਰ-ਵਾਰ ਕੀਤਾ ਜਾਂਦਾ ਹੈ ਮੈਡੀਕਲ ਚੈਪਅੱਪ।

KHANORI BORDER SANGRUR
ਡੱਲੇਵਾਲ ਦਾ ਮਰਨ ਵਰਤ 7 ਵੇਂ ਦਿਨ ਵੀ ਜਾਰੀ (ETV Bharat (ਸੰਗਰੂਰ, ਪੱਤਰਕਾਰ))
author img

By ETV Bharat Punjabi Team

Published : 24 hours ago

ਸੰਗਰੂਰ: ਕਿਸਾਨਾਂ ਵੱਲੋਂ ਲਗਾਤਾਰ ਰੋਸ-ਪ੍ਰਦਰਸ਼ਨ ਜਾਰੀ ਹੈ, ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ‘ਤੇ ਮੋਰਚੇ ਲਗਾਏ ਗਏ ਹਨ। ਖਨੌਰੀ-ਢਾਬੀ ਗੁੱਜਰਾਂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 7ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ ਅਤੇ ਹੋਰ ਸੂਬਿਆਂ ਦੇ ਕਿਸਾਨ ਆਗੂ ਵੀ ਉਨ੍ਹਾਂ ਦੇ ਮੋਰਚੇ ਦਾ ਸਮਰਥਨ ਵਿਚ ਉੱਤਰ ਆਏ ਹਨ ਅਤੇ ਸੰਘਰਸ਼ ਦੀ ਰਣਨੀਤੀ ਬਣਾ ਰਹੇ ਹਨ। ਕਿਸਾਨਾਂ ਵੱਲੋਂ ਬੀਤੇ ਦਿਨ ਜਗਜੀਤ ਸਿੰਘ ਡੱਲੇਵਾਲ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਫੈਸਲਾ ਲੈਂਦੇ ਹੋਏ ਖੁਦ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਹੋਈ ਹੈ।

ਖਨੌਰੀ ਬਾਰਡਰ ਤੋਂ ਤਸਵੀਰਾਂ
ਡੱਲੇਵਾਲ ਦਾ ਮਰਨ ਵਰਤ 7 ਵੇਂ ਦਿਨ ਵੀ ਜਾਰੀ (ETV Bharat (ਸੰਗਰੂਰ, ਪੱਤਰਕਾਰ))

ਡੱਲੇਵਾਲ ਦੀ ਸੁਰੱਖਿਆ ਨੂੰ ਲੈ ਕੇ ਵੀ ਪੁਖਤਾ ਇੰਤਜ਼ਾਮ

ਡੱਲੇਵਾਲ ਦੀ ਸਿਹਤ ਦੀ ਗੱਲ ਕੀਤੀ ਜਾਵੇ ਤਾਂ ਸਿਹਤ ਦਿਨ ਪਰ ਦਿਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਜੋ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਕਿਸਾਨਾਂ ਦੇ ਵਿੱਚ ਕਿਤੇ ਨਾ ਕਿਤੇ ਮੂੰਹ ਦੇ ਉੱਤੇ ਉਦਾਸੀ ਵੇਖਣ ਨੂੰ ਤਾਂ ਮਿਲ ਰਹੀ ਹੈ ਕਿਉਂਕਿ ਉਨ੍ਹਾਂ ਦੇ ਲੀਡਰ ਦੀ ਤਬੀਅਤ ਰੋਜ਼ ਖਰਾਬ ਹੋ ਰਹੀ ਹੈ ਪਰ ਜੋ ਉਨ੍ਹਾਂ ਦੇ ਹੌਸਲੇ ਦੀ ਗੱਲ ਕਰੀ ਜਾਵੇ ਤਾਂ ਹੌਸਲੇ ਉਸੇ ਤਰ੍ਹਾਂ ਹੀ ਬੁਲੰਦ ਹਨ। ਦੱਸਣਾ ਚਾਹਾਂਗੇ ਕਿ ਕਿਸਾਨ ਵੀਰਾਂ ਵੱਲੋਂ ਡੱਲੇਵਾਲ ਦੀ ਸੁਰੱਖਿਆ ਨੂੰ ਲੈ ਕੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਦਿਨ ਰਾਤ ਉਨ੍ਹਾਂ ਦੇ ਆਲੇ ਦੁਆਲੇ ਕਿਸਾਨ ਵੀਰ ਸੋਟੀਆਂ ਫੜ ਕੇ ਖੜੇ ਰਹਿੰਦੇ ਹਨ ਤਾਂ ਜੋ ਕੋਈ ਅਨਸੁਖਾਵੀ ਘਟਨਾ ਨਾ ਹੋ ਸਕੇ। ਜਿਸ ਤਰ੍ਹਾਂ ਕਿ ਆਪਾਂ ਸਭ ਨੂੰ ਪਤਾ ਕਿ ਰਾਤ ਨੂੰ ਠੰਡ ਹੋ ਜਾਂਦੀ ਹੈ। ਇਸ ਕਾਰਨ ਜਿਸ ਪੰਡਾਲ ਦੇ ਵਿੱਚ ਡੱਲੇਵਾਲ ਸਾਹਿਬ ਰਾਤ ਨੂੰ ਆਰਾਮ ਕਰਦੇ ਹਾਂ ਉਸ ਨੂੰ ਚਾਰੋਂ ਪਾਸੇ ਮੋਟੀਆਂ ਪੱਲੀਆਂ ਲਗਾ ਕੇ ਕਵਰ ਕਰ ਦਿੱਤਾ ਗਿਆ ਹੈ। ਹੁਣ ਸਖਤ ਪਹਿਰੇ ਥੱਲੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਹੋਵੇਗਾ। ਜਿਸ ਨੂੰ ਲੈ ਕੇ ਵਲੰਟੀਅਰਾਂ ਦੀ ਵੱਡੀ ਫੌਜ ਸਟੇਜ ਦੇ ਆਸ-ਪਾਸ ਤੈਨਾਤ ਕੀਤੀ ਗਈ ਹੈ। ਅੱਠ-ਅੱਠ ਘੰਟੇ ਦੀਆਂ ਸਿਫਟਾਂ ਦੇ ਵਿੱਚ ਵਲੰਟੀਅਰ ਕੰਮ ਕਰਨਗੇ। ਇੱਕ ਸਿਫਟ ਦੇ ਵਿੱਚ 50 ਵਲੰਟੀਅਰ ਸਟੇਜ ਦੇ ਆਸ ਪਾਸ ਮੋਰਚਾ ਸੰਭਾਲਣਗੇ।

ਡੱਲੇਵਾਲ ਦਾ 7 ਕਿੱਲੋ ਤੱਕ ਵਜ਼ਨ ਘਟਿਆ

ਖਨੌਰੀ ਬਾਰਡਰ 'ਤੇ ਜਗਜੀਤ ਸਿੰਘ ਡੱਲੇਵਾਲ ਨਾਲ ਕਿਸਾਨ ਆਗੂ ਗੁਰਬਾਣੀ ਦਾ ਜਾਪ ਕਰਦੇ ਹੋਏ ਪੂਰੀ ਤਰ੍ਹਾਂ ਡਟੇ ਹੋਏ ਹਨ। ਇਸ ਦੌਰਾਨ ਡੱਲੇਵਾਲ ਦੀ ਸਿਹਤ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਹੈ। ਸਵੇਰੇ ਡਾਕਟਰ ਸਵੈਮਾਨ ਸਿੰਘ ਦੀ ਸਿਹਤ ਵੱਲੋਂ ਵੀ ਡੱਲੇਵਾਲ ਦੀ ਸਿਹਤ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨ ਆਗੂ ਦਾ 7 ਕਿੱਲੋ ਤੱਕ ਵਜ਼ਨ ਘਟਿਆ ਹੈ, ਕਿਉਂਕਿ ਬਜ਼ੁਰਗ ਹੋਣ ਕਾਰਨ ਉਨ੍ਹਾਂ ਦੀ ਸਿਹਤ 'ਤੇ ਭੁੱਖ ਹੜਤਾਲ ਦਾ ਅਸਰ ਪੈ ਰਿਹਾ ਹੈ।

ਡੱਲੇਵਾਲ ਦਾ ਮੈਡੀਕਲ ਚੈੱਕਅਪ ਜਾਰੀ

ਬੀਤੇ ਦਿਨ ਡਾਕਟਰਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਚੈੱਕਅਪ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ 151/105, ਸ਼ੂਗਰ 74, ਪਲਸ 94, ਤਾਪਮਾਨ 96.9 ਹੈ। ਇਸ ਮੌਕੇ ਅੱਜ ਮਾਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਇੱਕ ਵਫ਼ਦ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਕਰਨ ਲਈ ਖਨੌਰੀ ਬਾਰਡਰ 'ਤੇ ਪਹੁੰਚਿਆ। ਕਰਨਾਟਕ ਦੇ ਕਿਸਾਨ ਆਗੂ ਕੁਰਬਰੂ ਸ਼ਾਂਤਾ ਕੁਮਾਰ ਨੇ ਅੱਜ ਬੈਂਗਲੁਰੂ ’ਚ ਐਲਾਨ ਕੀਤਾ ਕਿ 6 ਦਸੰਬਰ ਤੋਂ ਉਨ੍ਹਾਂ ਦੀ ਜਥੇਬੰਦੀ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ’ਚ ਬੈਂਗਲੁਰੂ ’ਚ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ ਅਤੇ ਹਰ ਰੋਜ਼ 50 ਕਿਸਾਨ ਮਰਨ ਵਰਤ ’ਤੇ ਬੈਠਣਗੇ।

ਦਰਅਸਲ, ਕਿਸਾਨਾਂ ਵੱਲੋਂ ਹੁਣ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਸਖਤ ਪਹਿਰੇ ’ਚ ਕਰਵਾਉਣ ਦਾ ਫੈਸਲਾ ਲਿਆ ਹੈ, ਕਿਉਂਕਿ ਬਜ਼ੁਰਗ ਹੋਣ ਕਾਰਨ ਮਰਨ ਵਰਤ ਕਾਰਨ ਭੁੱਖ ਹੜਤਾਲ ਦਾ ਉਨ੍ਹਾਂ ਦੀ ਸਿਹਤ 'ਤੇ ਵੀ ਤੇਜ਼ੀ ਨਾਲ ਅਸਰ ਪੈ ਰਿਹਾ ਹੈ। ਉਨ੍ਹਾਂ ਦਾ ਬੀਪੀ ਤੇ ਸ਼ੂਗਰ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਲਈ ਡਾਕਟਰਾਂ ਵੱਲੋਂ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.