ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਵਿਸ਼ਵ ਪੱਧਰ ਉੱਤੇ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ ਅਤੇ ਜਿੱਥੇ ਇੱਕ ਪਾਸੇ ਏਆਈ ਤਕਨੀਕ ਦੀ ਵਰਤੋਂ ਜਲਦ ਖੇਤੀ ਦੇ ਲਈ ਕੀਤੀ ਜਾਣ ਸਬੰਧੀ ਪੀਏਯੂ ਦੇ ਵਿੱਚ ਖੋਜ ਜਾਰੀ ਹੈ। ਉੱਥੇ ਹੀ ਦੂਜੇ ਪਾਸੇ ਸਦੀਆਂ ਤੋਂ ਸਾਡੇ ਵਾਤਾਵਰਣ, ਸਾਡੀਆਂ ਫਸਲਾਂ, ਸਾਡੇ ਘਰਾਂ ਅਤੇ ਸਾਡੇ ਨੇੜੇ ਰਹਿਣ ਵਾਲੇ ਕੀੜਿਆਂ ਨੂੰ ਲੈ ਕੇ ਵੀ ਯੂਨੀਵਰਸਿਟੀ ਵਿੱਚ ਲਗਾਤਾਰ ਵਿਦਿਆਰਥੀ ਖੋਜਾਂ ਕਰਦੇ ਹਨ ਅਤੇ ਨਾਲ ਹੀ ਇਹਨਾਂ ਦੀ ਕਲੈਕਸ਼ਨ ਵੀ ਕਰਦੇ ਹਨ। 1972 ਤੋਂ ਲੈ ਕੇ ਹੁਣ ਤੱਕ ਦੇ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ਵਿੱਚ ਕੀੜਿਆਂ ਦੀਆਂ ਵੱਖ-ਵੱਖ ਕਿਸਮਾਂ ਦੀ ਕਲੈਕਸ਼ਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਖੋਜ ਲਈ ਉਪਲਬਧ ਹੈ। ਜਿਸ ਦੀ ਕੀਟ ਵਿਗਿਆਨ ਦੀ ਮਾਹਿਰ ਡਾਕਟਰ ਮਨਮੀਤ ਦੇਖ ਰੇਖ ਕਰਦੇ ਹਨ ਅਤੇ ਵਿਭਾਗ ਦੀ ਹੈਡ ਦੇ ਤੌਰ ਉੱਤੇ ਵਿਦਿਆਰਥੀਆਂ ਦੀ ਖੋਜ ਲਈ ਮਦਦ ਕਰਦੇ ਹਨ।
ਇਨਸੈਕਟ ਮਿਊਜ਼ੀਅਮ: 1972 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਦੋਂ ਹੋਂਦ ਦੇ ਵਿੱਚ ਆਈ ਉਦੋਂ ਤੋਂ ਹੀ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਵੱਲੋਂ ਪੰਜਾਬ ਦੀਆਂ ਫਸਲਾਂ ਨਾਲ ਸਬੰਧਿਤ ਮਿੱਤਰ ਕੀੜੇ ਅਤੇ ਦੁਸ਼ਮਣ ਕੀੜਿਆਂ ਦੀ ਕਲੈਕਸ਼ਨ ਨੂੰ ਕੀਤੀ ਜਾ ਰਹੀ ਹੈ। ਜੇਕਰ ਕੁੱਲ ਕਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ 79 ਹਜ਼ਾਰ 500 ਕੀੜਿਆਂ ਦੀ ਕਲੈਕਸ਼ਨ ਹੈ ਅਤੇ ਇਹਨਾਂ ਦੇ ਵਿੱਚੋਂ 1250 ਸਰਵੇ ਕਮ ਕਲੈਕਸ਼ਨ ਦੇ ਦੌਰਾਨ ਸਲੈਕਟ ਕੀਤੇ ਗਏ, 880 ਸਥਾਨਕ ਜਾਂਚ ਦੇ ਦੌਰਾਨ, 475 ਫਸਲਾਂ ਦੇ ਨਾਲ ਸੰਬੰਧਿਤ ਇਹ ਕੀੜੇ ਹਨ ਅਤੇ ਜੇਕਰ ਉੱਤਰ ਪੱਛਮੀ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਕੁੱਲ 21 ਹਜ਼ਾਰ 968 ਵਰਾਇਟੀਆਂ ਇਸ ਮਿਊਜ਼ੀਅਮ ਦੇ ਵਿੱਚ ਮੌਜੂਦ ਹਨ। ਜੇਕਰ ਵੱਖ-ਵੱਖ ਕਿਸਮਾਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ 2250 ਕਿਸਮਾਂ ਹਨ। ਇਸ ਤੋਂ ਇਲਾਵਾ 139 ਅਜਿਹੀ ਵਰਾਇਟੀਆਂ ਹਨ, ਜਿਨਾਂ ਦੀ ਸ਼ਨਾਖਤ ਹੋਰਨਾਂ ਯੂਨੀਵਰਸਿਟੀਆਂ ਵੱਲੋਂ ਕੀਤੀ ਗਈ ਹੈ। ਇਸ ਤੋਂ ਇਲਾਵਾ 653 ਪੰਜਾਬ ਅਤੇ ਰਾਜਸਥਾਨ ਤੋਂ ਕਲੈਕਟ ਕੀਤੇ ਗਏ ਸੈਂਪਲ ਨਾਲ ਸੰਬੰਧਿਤ ਇਨਸੈਕਟ, 460 ਦੇ ਕਰੀਬ ਐਨਪੀਸੀ, ਆਈਏਆਰਆਈ ਦਿੱਲੀ ਵਿੱਚ ਜਮਾ ਕਰਾਏ ਜਾ ਚੁੱਕੇ ਹਨ।
ਕਿੰਨਾ ਸਹਾਈ: ਕੀਟ ਵਿਭਾਗ ਦੀ ਮੁਖੀ ਡਾਕਟਰ ਮਨਮੀਤ ਕੌਰ ਨੇ ਦੱਸਿਆ ਹੈ ਕਿ ਇਹ ਮਿਊਜ਼ੀਅਮ ਵਿਸ਼ੇਸ਼ ਤੌਰ ਉੱਤੇ ਸਥਾਪਿਤ ਕੀਤਾ ਗਿਆ ਹੈ। ਇਸ ਨੂੰ ਵੇਖਣ ਲਈ ਕਿਸਾਨ ਅਤੇ ਵਿਦਿਆਰਥੀ ਵੱਡੇ ਪੱਧਰ ਉੱਤੇ ਆਉਂਦੇ ਹਨ, ਵਿਦਿਆਰਥੀਆਂ ਦੇ ਵਿੱਚ ਕਾਫੀ ਰੂਚੀ ਹੁੰਦੀ ਹੈ ਕਿ ਕਿਸ ਤਰ੍ਹਾਂ ਦੇ ਕੀੜੇ ਸਾਡੇ ਆਲੇ ਦੁਆਲੇ ਘੁੰਮਦੇ ਹਨ। ਉਹਨਾਂ ਦੱਸਿਆ ਕਿ ਰਿਸਰਚ ਲਈ ਵੱਡੀ ਗਿਣਤੀ ਦੇ ਅੰਦਰ ਨਾ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੀਟ ਵਿਗਿਆਨ ਦੇ ਵਿਦਿਆਰਥੀ ਸਗੋਂ ਇਸ ਵਿਸ਼ੇ ਉੱਤੇ ਰਿਸਰਚ ਕਰਨ ਵਾਲੇ ਹੋਰਨਾਂ ਯੂਨੀਵਰਸਿਟੀ ਅਤੇ ਕਾਲਜਾਂ ਦੇ ਵਿਦਿਆਰਥੀ ਵੀ ਵੱਡੇ ਪੱਧਰ ਉੱਤੇ ਇੱਥੇ ਆਉਂਦੇ ਹਨ। ਉਹਨਾਂ ਦੱਸਿਆ ਕਿ ਸਾਡੇ ਕੋਲ ਇਨਸੈਕਟ ਦੀ ਜਨਰੇਸ਼ਨ ਹਨ, ਜਿਨਾਂ ਨੇ ਆਪਣਾ ਰੂਪ ਸਮੇਂ ਦੇ ਦੌਰਾਨ ਬਦਲਿਆ ਹੈ। ਉਹਨਾਂ ਦੱਸਿਆ ਕਿ ਸਾਡੇ ਕਈ ਕੀੜੇ ਅਜਿਹੇ ਹਨ ਜੋ ਫਸਲਾਂ ਦੇ ਲਈ ਲਾਹੇਵੰਦ ਹੁੰਦੇ ਹਨ ਅਤੇ ਕਈ ਅਜਿਹੇ ਹੁੰਦੇ ਹਨ ਜੋ ਫਸਲਾਂ ਦਾ ਨੁਕਸਾਨ ਕਰਦੇ ਹਨ। ਉਹਨਾਂ ਦੇ ਬਕਾਇਦਾ ਮਾਡਲ ਤਿਆਰ ਕਰਕੇ ਕਿਸਾਨਾਂ ਲਈ ਪ੍ਰਦਰਸ਼ਨੀਆਂ ਲਾਈਆਂ ਗਈਆਂ ਹਨ ਕਿ ਕਿਸ ਤਰ੍ਹਾਂ ਇਹ ਸਾਡੀਆਂ ਵੱਖ-ਵੱਖ ਫਸਲਾਂ ਨੂੰ ਨੁਕਸਾਨ ਦਿੰਦੇ ਹਨ ਅਤੇ ਫਾਇਦੇ ਦਿੰਦੇ ਹਨ।
- ਬਰਨਾਲਾ 'ਚ ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀਂ ਕਾਬੂ - Police officer caught taking bribe
- ਜੀਤ ਮਹਿੰਦਰ ਸਿੱਧੂ ਦਾ ਵੱਡਾ ਬਿਆਨ: ਕਿਹਾ- ਅਕਾਲੀ ਦਲ ਇੱਕ ਸੀਟ ਜਿੱਤ ਕੇ ਨਾ ਮਨਾਵੇ ਖੁਸ਼ੀ 10 'ਤੇ ਹੋਈ ਜ਼ਮਾਨਤ ਜ਼ਬਤ - jeetmohinder Sidhu big statement
- ਮੁੱਖ ਮੰਤਰੀ ਨੇ ਕਠੂਆ ਅਤੇ ਡੋਡਾ ਵਿੱਚ ਹੋਏ ਘਿਨਾਉਣੇ ਅਤਿਵਾਦੀ ਹਮਲੇ ਦੀ ਕੀਤੀ ਨਿੰਦਾ - Condemnation of attack in Kathua
ਵਿਸ਼ੇਸ਼ ਧਿਆਨ: ਵਿਭਾਗ ਦੀ ਮੁਖੀ ਨੇ ਦੱਸਿਆ ਕਿ ਇਹਨਾਂ ਦੀ ਲਾਈਫ ਵਧਾਉਣ ਦੇ ਲਈ ਵਿਸ਼ੇਸ਼ ਤੌਰ ਉੱਤੇ ਧਿਆਨ ਰੱਖਣਾ ਪੈਂਦਾ ਹੈ। ਉਹਨਾਂ ਕਿਹਾ ਕਿ ਕੀੜੇ ਮਰਨ ਤੋਂ ਬਾਅਦ ਇੱਕ ਜਾਂ ਦੋ ਦਿਨ ਬਾਅਦ ਛੁੱਪ ਜਾਂਦੇ ਹਨ ਜਾਂ ਫਿਰ ਇਹਨਾਂ ਦੇ ਪਿੱਛੇ ਕੀੜੀਆਂ ਪੈ ਜਾਂਦੀਆਂ ਹਨ ਪਰ ਇਹਨਾਂ ਦਾ ਧਿਆਨ ਰੱਖਣ ਲਈ ਵਿਸ਼ੇਸ਼ ਤੌਰ ਉੱਤੇ ਮਿਊਜ਼ੀਅਮ ਦੇ ਵਿੱਚ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਫਰਨੈਲ ਦੀਆਂ ਗੋਲੀਆਂ ਦਾ ਰਸਾਇਣ ਬਣਾ ਕੇ ਉਸ ਵਿੱਚ ਇੱਕ ਹੋਰ ਕੈਮੀਕਲ ਪਾਇਆ ਜਾਂਦਾ ਹੈ, ਜਿਸ ਨਾਲ ਇਹਨਾਂ ਕੀੜਿਆਂ ਦੀ ਲਾਈਫ ਨੂੰ ਵਧਾਇਆ ਜਾਂਦਾ ਹੈ। ਯੂਨੀਵਰਸਿਟੀ ਦੇ ਮਹਾਰ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਹੀ ਜੇਕਰ ਕਿਸੇ ਨੇ ਰਿਸਰਚ ਕਰਨੀ ਹੈ ਤਾਂ ਉਸ ਨੂੰ ਸੈਂਪਲ ਦਿੱਤੇ ਜਾਂਦੇ ਹਨ। ਉਹਨਾਂ ਨੂੰ ਕਿਸੇ ਵੀ ਇਨਸੈਕਟ ਨੂੰ ਹੱਥ ਲਾਉਣ ਦੀ ਮਨਾਹੀ ਹੈ। ਉਹਨੇ ਕਿਹਾ ਕਿ ਇਹਨਾਂ ਨੂੰ ਲੋੜੀਂਦੇ ਟੈਂਪਰੇਚਰ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਇਹ ਖਰਾਬ ਨਾ ਹੋ ਸਕਣ। ਉਹਨਾਂ ਦੱਸਿਆ ਕਿ ਸਾਡੇ ਕੋਲ 0.5 ਐਮ ਐਮ ਤੋਂ ਲੈਕੇ 12 ਇੰਚ ਤੱਕ ਦੇ ਵੱਡੇ ਕੀੜੇ ਹਨ, ਜੋ ਕਿਸਾਨਾਂ ਇਹਦੇ ਲਈ ਕਿੰਨੇ ਲਾਹੇਵੰਦਾਂ ਅਤੇ ਕਿੰਨੇ ਨੁਕਸਾਨਦੇ ਹਨ ਇਸ ਬਾਰੇ ਪੂਰਾ ਬਿਓਰਾ ਉਹਨਾਂ ਕੋਲ ਮੌਜੂਦ ਹੈ।