ਲੁਧਿਆਣਾ: ਪੰਜਾਬ ਦੇ ਵਿੱਚ ਸੇਮ ਵਾਲੀਆਂ ਜ਼ਮੀਨਾਂ 'ਤੇ ਝੀਂਗੇ ਦੀ ਪੈਦਾਵਾਰ ਕਾਫ਼ੀ ਪ੍ਰਫੂਲਿਤ ਹੋ ਰਹੀ ਹੈ। ਕਿਸਾਨ ਸਲਾਨਾ 2 ਲੱਖ ਤੋਂ ਲੈ ਕੇ 3 ਲੱਖ ਰੁਪਏ ਤੱਕ ਦਾ ਪ੍ਰਤੀ ਏਕੜ ਫਾਇਦਾ ਲੈ ਰਹੇ ਹਨ। ਮਹਿਜ਼ ਚਾਰ ਮਹੀਨੇ ਕੰਮ ਕਰਨ ਦੇ ਨਾਲ ਕਿਸਾਨਾਂ ਨੂੰ ਇਹ ਸਲਾਨਾ ਆਮਦਨ ਹੋ ਰਹੀ। ਪੰਜਾਬ ਦੇ ਵਿੱਚ ਜ਼ਿਆਦਾਤਰ ਸੇਮ ਵਾਲੇ ਇਲਾਕੇ ਜਿੰਨਾਂ ਵਿੱਚ ਮੁਕਤਸਰ, ਫਾਜ਼ਿਲਕਾ ਅਤੇ ਅਬੋਹਰ ਵਰਗੇ ਇਲਾਕੇ ਸ਼ਾਮਿਲ ਹਨ, ਉੱਥੇ ਝੀਂਗੇ ਦੀ ਖੇਤੀ ਵੱਲ ਕਿਸਾਨ ਵੱਡੀ ਗਿਣਤੀ ਦੇ ਵਿੱਚ ਪ੍ਰਫੂਲਿਤ ਹੋ ਰਹੇ ਹਨ। ਹਾਲਾਂਕਿ ਪੂਰੇ ਦੇਸ਼ ਦੇ ਵਿੱਚ 40 ਹਜ਼ਾਰ ਕਰੋੜ ਰੁਪਏ ਝੀਂਗੇ ਦੀ ਪੈਦਾਵਾਰ ਹੁੰਦੀ ਹੈ ਅਤੇ ਭਾਰਤ ਇਸ ਨੂੰ ਸਪਲਾਈ ਕਰਦਾ ਹੈ। ਹੁਣ ਪੰਜਾਬ ਦੇ ਵਿੱਚ ਵੀ ਇਸ ਦੀ ਪੈਦਾਵਾਰ ਹੋਣ ਲੱਗੀ ਹੈ, ਗੁਜਰਾਤ ਅਤੇ ਅੰਤਰ ਪ੍ਰਦੇਸ਼ ਵਰਗੇ ਸੂਬਿਆਂ ਦੇ ਵਿੱਚ ਪੰਜਾਬ ਦੇ ਵਿੱਚ ਤਿਆਰ ਝੀਂਗੇ ਜਾ ਰਹੇ ਹਨ। ਕਿਸਾਨਾਂ ਲਈ ਸਹਾਇਕ ਧੰਦੇ ਵਿੱਚ ਇਹ ਕੰਮ ਕਾਫੀ ਲਾਹੇਵੰਦ ਸਾਬਿਤ ਹੋ ਰਿਹਾ ਹੈ।
ਗੜਵਾਸੂ ਦਾ ਰੋਲ: ਪੰਜਾਬ ਦੀਆਂ ਸੇਮ ਵਾਲੀਆਂ ਕਈ ਅਜਿਹੀ ਜਮੀਨਾਂ ਹਨ ਜਿੱਥੇ ਸਾਲ ਦੇ ਵਿੱਚ ਇਕ ਰੁਪਏ ਦਾ ਵੀ ਮੁਨਾਫਾ ਨਹੀਂ ਹੁੰਦਾ, ਇਹ ਜ਼ਮੀਨਾਂ ਵੇਲੀਆਂ ਰਹਿੰਦੀਆਂ ਸਨ ਕਿਉਂਕਿ ਇਹਨਾਂ ਦੇ ਹੇਠਾਂ ਖਾਰਾ ਪਾਣੀ ਹੈ ਭਾਵ ਕੇ ਨਮਕੀਨ ਪਾਣੀ ਹੈ ਜੋ ਕਿ ਖੇਤੀ ਲਈ ਢੁਕਵਾਂ ਨਹੀਂ ਹੈ। ਅਜਿਹੇ ਦੇ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਨੇ ਸਾਲ 2014 ਦੇ ਵਿੱਚ ਪੰਜਾਬ ਦੇ ਅੰਦਰ ਝੀਂਗੇ ਦੀ ਖੇਤੀ ਦੀ ਸ਼ੁਰੂਆਤ ਕੀਤੀ। ਪਿਛਲੇ 10 ਸਾਲਾਂ ਦੇ ਵਿੱਚ ਇਹ ਇੰਨੀ ਕਾਮਯਾਬੀ ਹੋਈ ਕਿ ਇਸ ਵਕਤ 1300 ਏਕੜ ਦੇ ਵਿੱਚ ਲੋਕ ਝੀਂਗੇ ਦਾ ਫਾਰਮ ਲਗਾ ਕੇ ਪ੍ਰਤੀ ਏਕੜ ਸਲਾਨਾ 2 ਲੱਖ ਰੁਪਏ ਤੋਂ ਲੈ ਕੇ 3 ਲੱਖ ਰੁਪਏ ਤੱਕ ਦੀ ਕਮਾਈ ਕਰ ਰਹੇ ਹਨ। ਇਸ ਸਬੰਧੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਵਧਾਈ ਦਿੱਤੀ ਹੈ। ਉਹਨੇ ਕਿਹਾ ਕਿ 25 ਗ੍ਰਾਮ ਤੱਕ ਦਾ ਝੀਂਗਾ 300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵਿਕ ਰਿਹਾ ਹੈ। ਉੱਥੇ ਹੀ ਜੇਕਰ ਇਸ ਤੋਂ ਭਾਰੀ ਹੋਵੇ ਤਾਂ ਉਸ ਦੀ ਕੀਮਤ ਹੋਰ ਵੀ ਵੱਧ ਜਾਂਦੀ ਹੈ।
ਝੀਂਗੇ ਦੀ ਐਕਸਪੋਰਟ: ਭਾਰਤ ਪੂਰੇ ਵਿਸ਼ਵ ਦੇ ਵਿੱਚ ਸਲਾਨਾ 40 ਹਜਾਰ ਕਰੋੜ ਰੁਪਏ ਦੇ ਝੀਂਗੇ ਉਹਦੀ ਐਕਸਪੋਰਟ ਕਰ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਇੱਕਵਾਡੋਰ ਇਸ ਲਈ ਐਕਸਪੋਰਟ ਜਿਆਦਾ ਕਰਦਾ ਸੀ ਪਰ ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਇਸਦੀ ਖੇਤੀ ਨੇ ਵਿਸ਼ਵ ਦੀ ਮਾਰਕੀਟ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਹਾਲਾਂਕਿ ਪੰਜਾਬ ਤੋਂ ਪੈਦਾ ਹੋਣ ਵਾਲਾ ਜਿਆਦਾਤਰ ਕੀਤਾ ਹੈ। ਭਾਰਤੀ ਝੀਗੇ ਦੀ ਕੀਮਤ 300 ਪ੍ਰਤੀ ਕਿਲੋ ਹੈ। ਪਰ ਫਿਲਹਾਲ ਜ਼ਿਆਦਾਤਰ ਪੰਜਾਬ ਦਾ ਝੀਂਗਾ ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਦੇ ਵਪਾਰੀ ਹੀ ਖਰੀਦ ਰਹੇ ਹਨ ਅਤੇ ਉਹ ਅੱਗੇ ਐਕਸਪੋਰਟ ਕਰ ਰਹੇ ਹਨ ਕਿਉਂਕਿ ਪੰਜਾਬ ਦੇ ਵਿੱਚ ਪ੍ਰੋਸੈਸਿੰਗ ਦੀ ਵੱਡੀ ਸਮੱਸਿਆ ਹੈ। ਇਸ ਨੂੰ ਲੈ ਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਜੇਕਰ ਪੰਜਾਬ ਦੇ ਵਿੱਚ ਇਸ ਦੀ ਪ੍ਰੋਸੈਸਿੰਗ ਸ਼ੁਰੂ ਹੋ ਜਾਵੇ ਤਾਂ ਕਿਸਾਨਾਂ ਨੂੰ ਹੋਰ ਵਾਜਿਬ ਕੀਮਤਾਂ ਮਿਲਣਗੀਆਂ ਮੰਡੀਕਰਨ ਦੇ ਵਿੱਚ ਸੋਖ ਹੋਵੇਗੀ ਅਤੇ ਨਾਲ ਹੀ ਇਸ ਦੀ ਖੇਤੀ ਨੂੰ ਹੋਰ ਵੀ ਪ੍ਰਫੁੱਲਿਤ ਕੀਤਾ ਜਾ ਸਕੇਗਾ। ਉਹਨੇ ਕਿਹਾ ਕਿ ਪਰ ਇਹ ਇੱਕ ਵੱਡੀ ਉਪਲਬਧੀ ਹੈ ਜਿਸ ਵਿੱਚ ਕਿਸਾਨ ਕਾਮਯਾਬ ਹੋਏ ਹਨ। ਖਾਸ ਕਰਕੇ ਉਹਨਾਂ ਜਮੀਨਾਂ ਦੇ ਕਿਸਾਨਾਂ ਨੂੰ ਵੀ ਆਮਦਨ ਹੋਣ ਲੱਗੀ ਹੈ ਜਿੰਨ੍ਹਾਂ ਨੂੰ ਕਈ ਕਈ ਸਾਲਾਂ ਤੱਕ ਖੇਤੀ ਚੋਂ ਕੁਝ ਵੀ ਪ੍ਰਾਪਤ ਨਹੀਂ ਹੋ ਰਿਹਾ ਸੀ।
- ਪੰਜਾਬ ਵਿਧਾਨਸਭਾ ਦਾ ਮਾਨਸੂਨ ਸੈਸ਼ਨ ਸਤੰਬਰ 'ਚ ਹੋਵੇਗਾ ਸ਼ੁਰੂ, ਜਾਣੋ ਕੈਬਨਿਟ ਮੀਟਿੰਗ ਦੇ ਹੋਰ ਅਹਿਮ ਫੈਸਲੇ - Punjab Cabinet Meeting
- ਜਾਣੋ ਕੌਣ ਨੇ ਤਿਰੁਪਤੀ ਬਾਲਾ ਜੀ ਵਿਖੇ 21 ਕਰੋੜ ਦਾਨ ਕਰਨ ਵਾਲੇ ਪੰਜਾਬ ਦੇ ਇਹ ਮਹਿੰਗੇ ਕਾਰੋਬਾਰੀ, ਵਿਦੇਸ਼ ਤੱਕ ਫੈਲਿਆ ਇਨ੍ਹਾਂ ਦਾ ਵਪਾਰ - Punjab Businessman Donates 21 Crore
- ਸ਼੍ਰੋਮਣੀ ਅਕਾਲੀ ਦਲ ਨੂੰ ਬੰਗਾ ਤੋਂ ਵਿਧਾਇਕ ਡਾ. 'ਸੁੱਖੀ' ਨੇ ਕੀਤਾ 'ਦੁੱਖੀ', ਤੱਕੜੀ ਛੱਡ 'ਝਾੜੂ' ਦੀ ਬੇੜੀ 'ਚ ਹੋਏ ਸਵਾਰ - Akali MLA Sukhi joined AAP
ਸਰਕਾਰ ਬਣਾਏ ਨਿਯਮ: ਹਾਲਾਂਕਿ ਝੀਂਗੇ ਦੇ ਵਿੱਚੋਂ ਜਿਆਦਾ ਕਮਾਈ ਹੋਣ ਕਰਕੇ ਮਿੱਠੇ ਪਾਣੀ ਵਾਲੀਆਂ ਜਮੀਨਾਂ ਤੇ ਵੀ ਕਈ ਕਿਸਾਨ ਇਸ ਦੀ ਹੁਣ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਕਰਕੇ ਉਹ ਇਸ ਨੂੰ ਕਾਮਯਾਬ ਬਣਾਉਣ ਲਈ ਧਰਤੀ ਵਿੱਚ ਜਿਆਦਾ ਡੂੰਘੇ ਟੋਏ ਪੱਟ ਰਹੇ ਹਨ ਜਿਸ ਨਾਲ ਵਾਤਾਵਰਨ ਅਤੇ ਸਾਡੇ ਪਾਣੀ ਪ੍ਰਭਾਵਿਤ ਹੋ ਰਹੇ ਹਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਪੰਜਾਬ ਸਰਕਾਰ ਨੂੰ ਇਸ ਵਿੱਚ ਦਖਲ ਦੇ ਕੇ ਅਪੀਲ ਕੀਤੀ ਹੈ ਕਿ ਜਿਨਾਂ ਜਮੀਨਾਂ ਤੇ ਸੇਮ ਹੈ ਜਾਂ ਫਿਰ ਜਿਨਾਂ ਜਮੀਨਾਂ ਦੇ ਵਿੱਚ ਪਾਣੀ ਖਾਰਾ ਹੈ ਨਮਕੀਨ ਹੈ ਉਹਨਾਂ ਜ਼ਮੀਨਾਂ ਵਿੱਚ ਹੀ ਇਸ ਦੀ ਖੇਤੀ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਹਨਾਂ ਜ਼ਮੀਨਾਂ ਦੇ ਵਿੱਚ ਕੋਈ ਹੋਰ ਫਸਲ ਨਹੀਂ ਹੁੰਦੀ ਉਹਨਾਂ ਕਿਹਾ ਕਿ ਇਸ ਨਾਲ ਏਰੀਆ ਤੈ ਕੀਤਾ ਜਾਣਾ ਚਾਹੀਦਾ ਹੈ। ਤਾਂ ਜੋ ਜਿਹੜੇ ਕਿਸਾਨ ਸੇਮ ਪ੍ਰਭਾਵਤ ਜਮੀਨਾਂ ਦੇ ਵਿੱਚ ਖੇਤੀ ਕਰ ਰਹੇ ਹਨ ਉਹਨਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਹਾ ਮਿਲ ਸਕੇ।