ਫਤਿਹਗੜ੍ਹ ਸਾਹਿਬ: ਖੰਨਾ 'ਚ ਬੀਤੇ ਦਿਨੀਂ ਸ਼ਿਵਪੁਰੀ ਮੰਦਿਰ 'ਚ ਸ਼ਿਵਲਿੰਗ ਦੀ ਹੋਈ ਬੇਅਦਬੀ ਤੋਂ ਬਾਅਦ ਹਿੰਦੂ ਜਥੇਬੰਦੀਆਂ ਵਿੱਚ ਰੋਹ ਹੈ, ਬੀਤੇ ਦਿਨੀਂ ਉਨ੍ਹਾਂ ਵੱਲੋਂ ਨੈਸ਼ਨਲ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਵੀ ਕੀਤਾ ਗਿਆ ਹੈ, ਇਸੇ ਨੂੰ ਲੈ ਕੇ ਅੱਜ ਜ਼ਿਲ੍ਹਾ ਬਾਰ ਐਸੋਸਸ਼ੀਏਨ ਵੱਲੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਅਦਾਲਤ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਬੱਚੀ ਨਾਲ ਜਬਰ ਜਨਾਹ ਦੀ ਦੁਖਦ ਘਟਨਾ: ਦੱਸ ਦੇਈਏ ਕਿ ਖੰਨਾ ਵਿੱਚ ਸ਼ਿਵਲਿੰਗ ਦੀ ਬੇਅਦਬੀ ਤੋਂ ਬਾਅਦ ਕਲਕੱਤਾ 'ਚ ਬੱਚੀ ਨਾਲ ਜਬਰ ਜਨਾਹ ਦੀ ਦੁਖਦ ਘਟਨਾਂ ਸਬੰਧੀ ਸਮੂਹ ਵਕੀਲਾਂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀ ਪ੍ਰਧਾਨਗੀ ਹੇਠ ਫਤਿਹਗੜ੍ਹ ਸਾਹਿਬ ਦੀ ਅਦਾਲਤ ਦੇ ਬਾਹਰ ਬੈਠ ਕੇ ਹੜਤਾਲ ਕੀਤੀ ਤੇ ਸਰਕਾਰਾਂ ਖਿਲਾਫ ਰੋਸ ਜਤਾਇਆ।
ਸ਼ਿਵਲਿੰਗ ਦੀ ਹੋਈ ਬੇਅਦਬੀ: ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਅਤੇ ਸੈਕਟਰੀ ਵਿਵੇਕ ਸ਼ਰਮਾ ਨੇ ਕਿਹਾ ਕਿ ਬਹੁਤ ਦੁੱਖ ਹੋਇਆ ਜਦੋਂ ਦੇਸ਼ 'ਚ ਅਜਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ। ਉਸ ਦਿਨ ਖੰਨਾ ਵਿੱਚ ਸ਼ਿਵਪੁਰੀ ਮੰਦਰ 'ਚ ਸ਼ਿਵਲਿੰਗ ਦੀ ਹੋਈ ਬੇਅਦਬੀ ਕਰਕੇ ਚੋਰੀ ਦੀ ਦੁੱਖਦਾਈ ਘਟਨਾਂ ਨੂੰ ਅੰਜ਼ਾਮ ਦਿੱਤਾ ਗਿਆ। ਚੋਰ ਇਸ ਘਟਨਾਂ ਨੂੰ ਅੰਜ਼ਾਮ ਦੇਕੇ ਫਰਾਰ ਹੋ ਗਏ ਹਨ
ਕੋਲਕਾਤਾ 'ਚ ਜਬਰਜਨਾਹ ਦਾ ਮਾਮਲਾ ਵੀ ਬੇਹੱਦ ਦੁੱਖੀ: ਇਸ ਘਟਨਾਂ ਦੇ ਵਿਰੁੱਧ ਵਿੱਚ ਅੱਜ ਸਮੂਹ ਵਕੀਲਾਂ ਵੱਲੋਂ ਹੜਤਾਲ ਕੀਤੀ ਗਈ ਹੈ ਇਸ ਦੇ ਨਾਲ ਹੀ ਕਲਕੱਤਾ 'ਚ ਜਬਰਜਨਾਹ ਦਾ ਮਾਮਲਾ ਵੀ ਬੇਹੱਦ ਦੁੱਖੀ ਹੈ ਬਾਰ ਐਸੋਸੀਏਸ਼ਨ ਇਸ ਤੇ ਦੁੱਖ ਪ੍ਰਗਟ ਕਰਦੇ ਹੋਏ ਇਨਸਾਫ ਦੀ ਮੰਗ ਕਰਦਾ ਹੈ।
ਚੋਰੀ ਦੀ ਘਟਨਾ ਦੌਰਾਨ ਸ਼ਿਵਲਿੰਗ ਤੋੜਨ ਦੇ ਵਿਰੋਧ 'ਚ ਹਿੰਦੂ ਸੰਗਠਨਾਂ 'ਚ ਗੁੱਸਾ: ਜਿਕਰਯੋਗ ਹੈ ਕਿ ਖੰਨਾ 'ਚ ਸ਼ਿਵਪੁਰੀ ਮੰਦਰ 'ਚ ਚੋਰੀ ਦੀ ਘਟਨਾ ਦੌਰਾਨ ਸ਼ਿਵਲਿੰਗ ਤੋੜਨ ਦੇ ਵਿਰੋਧ 'ਚ ਹਿੰਦੂ ਸੰਗਠਨਾਂ 'ਚ ਗੁੱਸਾ ਹੈ। ਗੁੱਸੇ 'ਚ ਉਨ੍ਹਾਂ ਨੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਜਾਮ ਲਗਾ ਦਿੱਤਾ, ਜਿਸ ਨੂੰ 5 ਘੰਟੇ ਬਾਅਦ ਖੋਲ੍ਹਿਆ ਗਿਆ। ਅਮਰਿੰਦਰ ਸਿੰਘ ਰਾਜਾ ਵੜਿੰਗ , ਸੁਖਬੀਰ ਬਾਦਲ ਨੈਸ਼ਨਲ ਹਾਈਵੇ 'ਤੇ ਹੋ ਰਹੇ ਧਰਨੇ 'ਚ ਪਹੁੰਚੇ। ਉਨ੍ਹਾਂ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਹਨ।
- ਡਾਇਰੀਆ ਦੇ ਫੈਲਾਅ ਨੂੰ ਰੋਕਣ ਲਈ ਡਿਪਟੀ ਕਮਿਸ਼ਨਰਾਂ ਨਾਲ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕੀਤੀ ਮੀਟਿੰਗ, ਦਿੱਤੀਆਂ ਹਦਾਇਤਾਂ - prevent the spread of diarrhea
- ਅੰਤਰ-ਰਾਜੀ ਸੰਗਠਿਤ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਇੱਕ ਮੁਲਜ਼ਮ ਕਾਬੂ, 32 ਬੋਰ ਪਿਸਤੌਲਾਂ ਵੀ ਬਰਾਮਦ - Arms smuggling Racket
- ਰੱਖੜ ਪੁੰਨਿਆ ਮੇਲੇ ਦੀ ਸਮਾਪਤੀ ਮੌਕੇ ਹੋਣ ਵਾਲੀਆਂ ਅਪਰਾਧਿਕ ਵਾਰਦਾਤਾਂ ਨੂੰ ਰੋਕਣ ਲਈ ਸਮਾਜ ਸੇਵੀ ਨੇ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ - Rakhar Punya Mela