ETV Bharat / state

ਜਗਰਾਓਂ ਦੇ PDFA ਮੇਲੇ 'ਚ ਫਿਰੋਜ਼ਪੁਰ ਦੀ ਮੱਝ ਨੂੰ ਮਿਲਿਆ ਪਹਿਲਾ ਇਨਾਮ, ਬਣੀ ਪੰਜਾਬ ਦੀ ਬਿਊਟੀ

author img

By ETV Bharat Punjabi Team

Published : Feb 4, 2024, 1:34 PM IST

PDFA fair of Jagraon: ਦੁਧਾਰੂ ਪਸ਼ੂਆਂ ਦਾ ਮੇਲਾ ਪੀਡੀਐਫਏ ਜਗਰਾਓਂ ਦੇ ਵਿੱਚ ਚੱਲ ਰਿਹਾ ਹੈ, ਜਿਥੇ ਫਿਰੋਜ਼ਪੁਰ ਤੋਂ ਮੇਲੇ 'ਚ ਆਈ ਮੱਝ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ।

PDFA fair of Jagraon
PDFA fair of Jagraon
ਕਿਸਾਨ ਖੁਸ਼ੀ ਸਾਂਝੀ ਕਰਦੇ ਹੋਏ

ਲੁਧਿਆਣਾ: ਪੰਜਾਬ ਦਾ ਸਭ ਤੋਂ ਵੱਡਾ ਦੁਧਾਰੂ ਪਸ਼ੂਆਂ ਦਾ ਮੇਲਾ ਪੀਡੀਐਫਏ 5 ਫਰਵਰੀ ਤੱਕ ਜਗਰਾਓਂ ਦੇ ਵਿੱਚ ਚੱਲ ਰਿਹਾ ਹੈ। ਪਹਿਲੇ ਦਿਨ ਇਸ ਮੇਲੇ ਦੇ ਵਿੱਚ ਜਿੱਥੇ ਕੇਂਦਰੀ ਪਸ਼ੂ ਪਾਲਕ ਅਤੇ ਡੇਅਰੀ ਮੰਤਰੀ ਪੁੱਜੇ। ਉੱਥੇ ਹੀ ਇਸ ਮੇਲੇ ਦੇ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਨਸਲ ਦੇ ਅਤੇ ਕਿਸਮਾਂ ਦੇ ਦੁਧਾਰੂ ਪਸ਼ੂਆਂ ਨੂੰ ਕਿਸਾਨ ਪ੍ਰਦਰਸ਼ਨੀਆਂ ਲਈ ਲੈ ਕੇ ਆਏ ਹਨ। ਇੰਨਾਂ ਹੀ ਨਹੀਂ ਪਸ਼ੂਆਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ, ਜਿਨਾਂ ਦੇ ਵਿੱਚ ਫਿਰੋਜ਼ਪੁਰ ਦੀ ਮੱਝ ਨੂੰ ਪਹਿਲਾ ਇਨਾਮ ਮਿਲਿਆ ਹੈ। ਜੋ ਕਿ ਵਿਸ਼ੇਸ਼ ਨਸਲ ਦੀ ਮੱਝ ਹੈ ਅਤੇ ਲੱਖਾਂ ਰੁਪਏ ਦੀ ਇਸ ਮੱਝ ਦਾ ਦੁੱਧ ਵੀ 20 ਕਿਲੋ ਦੇ ਕਰੀਬ ਹੈ। ਇਸ ਮਝ ਨੂੰ ਜੱਜਾਂ ਵੱਲੋਂ ਮੁਕਾਬਲੇ ਦੇ ਦੌਰਾਨ ਪਹਿਲਾ ਇਨਾਮ ਦਿੱਤਾ ਗਿਆ ਹੈ, ਇਹ ਇਨਾਮ ਉਸ ਦੀ ਦੁੱਧ ਦੇਣ ਦੀ ਸਮਰੱਥਾ, ਉਸ ਦੇ ਕੱਦ ਕਾਠ, ਉਸ ਦੀ ਸੁੰਦਰਤਾ ਅਤੇ ਉਸ ਦੀ ਨਸਲ ਨੂੰ ਮੁੱਖ ਰੱਖਦੇ ਹੋਏ ਦਿੱਤਾ ਗਿਆ ਹੈ।

ਕੇਂਦਰੀ ਮੰਤਰੀ ਨੇ ਵੀ ਕੀਤੀ ਪ੍ਰਸ਼ੰਸਾ: ਇਹ ਮੱਝ ਪੂਰੇ ਮੇਲੇ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਕਿਸਾਨ ਇਸ ਮੱਝ ਨੂੰ ਵੇਖਣ ਲਈ ਦੂਰੋਂ ਦੂਰੋਂ ਆਏ ਅਤੇ ਕੇਂਦਰੀ ਮੰਤਰੀ ਨੇ ਵੀ ਇਸ ਮੱਝ ਨੂੰ ਵੇਖ ਕੇ ਕਾਫੀ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਵਿੱਚ ਚੰਗੀ ਨਸਲਾਂ ਦੇ ਪਸ਼ੂ ਕਿਸਾਨ ਰੱਖਦੇ ਹਨ। ਜਿਸ ਦੇ ਨਾਲ ਚਿੱਟੀ ਕ੍ਰਾਂਤੀ ਨੂੰ ਮਜਬੂਤੀ ਮਿਲ ਰਹੀ ਹੈ।

ਪਹਿਲੀ ਵਾਰ ਮੇਲੇ 'ਚ ਆਈ ਮੱਝ ਨੇ ਜਿੱਤਿਆ ਇਨਾਮ: ਇਸ ਦੌਰਾਨ ਮੱਝ ਲੈਕੇ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਤੋਂ ਇਹ ਮੱਝ ਲੈਕੇ ਆਏ ਹਨ। ਇਸ ਵਾਰ ਇਹ ਮੱਝ ਪਹਿਲੀ ਵਾਰ ਪ੍ਰਦਰਸ਼ਨੀ ਲਈ ਲਿਆਂਦੀ ਗਈ ਸੀ ਅਤੇ ਪਹਿਲੀ ਵਾਰ ਹੀ ਉਸ ਮੱਝ ਨੇ ਇਨਾਮ ਹਾਸਿਲ ਕੀਤਾ ਅਤੇ ਪੂਰੇ ਪੰਜਾਬ 'ਚ ਇਹ ਮੱਝ ਪਹਿਲੇ ਨੰਬਰ 'ਤੇ ਆਈ ਹੈ। ਪਿੰਡ ਕਾਲੀ ਕਲੇਜੀ ਜ਼ਿਲ੍ਹਾ ਫਿਰੋਜ਼ਪੁਰ ਦੇ ਕਿਸਾਨ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਇਹ ਮੱਝ ਠੰਢੀ ਤਸੀਰ ਦੀ ਹੈ ਅਤੇ ਇਹ ਆਮ ਮੱਝ ਨਾਲੋਂ ਜਿਆਦਾ ਸੂਏ ਦਿੰਦੀ ਹੈ ਅਤੇ ਲੰਮੇਂ ਸਮੇਂ ਤੱਕ ਦੁੱਧ ਦਿੰਦੀ ਹੈ।

ਮੱਝ ਦੀ ਕਿਸਾਨ ਇਸ ਤਰ੍ਹਾਂ ਕਰਦੇ ਨੇ ਸੇਵਾ: ਉਨ੍ਹਾਂ ਨੇ ਦੱਸਿਆ ਕਿ ਇਸ ਮੱਝ ਦੇ ਪਿਤਾ ਵੀ ਪੰਜਾਬ 'ਚ ਕਈ ਤਰਾਂ ਦੇ ਇਨਾਮ ਹਾਸਲ ਕਰ ਚੁੱਕਿਆ ਹੈ ਅਤੇ ਸਾਲ 2016 'ਚ ਇਸ ਪੀਡੀਐਫਏ ਮੇਲੇ ਦਾ ਜੇਤੂ ਵੀ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮੱਝ ਦੀ ਵਿਸ਼ੇਸ਼ ਸੇਵਾ ਕੀਤੀ ਜਾਂਦੀ ਹੈ, ਇਸ ਨੂੰ ਘਰੇਲੂ ਖੁਰਾਕ ਦੇ ਨਾਲ ਘਰ ਦੀ ਸੋਇਆ ਬੀਨ ਤੋਂ ਇਲਾਵਾ,ਛੋਲੇ, ਮੱਕੀ ਆਦਿ ਵੀ ਖਵਾਈ ਜਾਂਦੀ ਹੈ। ਜਿਸ ਨਾਲ ਇਸ ਮੱਝ ਦੇ ਦੁੱਧ ਦੇਣ ਦੀ ਸਮਰੱਥਾ ਦੇ ਨਾਲ-ਨਾਲ ਇਸ ਮੱਝ ਦਾ ਦੁੱਧ ਗਾੜਾ ਹੁੰਦਾ ਹੈ ਅਤੇ ਉਸ 'ਚ ਪੋਸ਼ਣ ਦੀ ਵੀ ਭਰਪੂਰ ਮਾਤਰਾ ਹੁੰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.