ਸ਼੍ਰੀ ਮੁਕਤਸਰ ਸਾਹਿਬ : ਪੰਜਾਬ ਭਰ ਵਿੱਚ 1 ਜੂਨ ਨੂੰ ਹੋਈ ਲੋਕ ਸਭਾ ਚੋਣ ਦੇ ਨਤੀਜਿਆਂ ਤੋਂ ਬਾਅਦ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੂੰ ਲੋਕਾਂ ਵੱਲੋਂ ਫਤਵਾ ਦਿੱਤਾ ਗਿਆ। ਉਥੇ ਹੀ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 20,942 ਵੋਟਾਂ ਨਾਲ ਚੋਣ ਜਿੱਤ ਗਏ ਹਨ। ਵੜਿੰਗ ਨੇ ਭਾਜਪਾ ਦੇ ਰਵਨੀਤ ਸਿੰਘ ਬਿੱਟੂ ਅਤੇ ਆਮ ਆਦਮੀ ਪਾਰਟੀ ਦੇ ਅਸ਼ੋਕ ਪਰਾਸ਼ਰ ਪੱਪੀ ਨੂੰ ਹਰਾਇਆ ਹੈ।
ਰਾਜਾ ਵੜਿੰਗ ਦੇ ਪਿੰਡ ਖੁਸ਼ੀ ਦੀ ਲਹਿਰ : ਉਥੇ ਹੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ਅੱਜ ਜਿੱਤ ਉਪਰੰਤ ਵੱਡੀ ਗਿਣਤੀ 'ਚ ਵਰਕਰ ਇਕੱਤਰ ਹੋਏ। ਇਸ ਮੌਕੇ ਸਾਦੇ ਢੰਗ ਨਾਲ ਜਿੱਤ ਸਬੰਧੀ ਖੁਸ਼ੀ ਮਨਾਈ ਗਈ। ਜਿੱਤ ਦੀ ਖੁਸ਼ੀ 'ਚ ਵਰਕਰਾਂ ਇਕ ਦੂਜੇ ਦਾ ਮੁੰਹ ਮਿੱਠਾ ਕਰਵਾਇਆ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਜੱਦੀ ਰਿਹਾਇਸ਼ 'ਤੇ ਅੱਜ ਉਹਨਾਂ ਦੀ ਲੁਧਿਆਣਾ ਜਿੱਤ ਅਤੇ ਫਿਰੋਜ਼ਪੁਰ ਤੋਂ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੀ ਜਿੱਤ 'ਤੇ ਸਾਦਾ ਸਮਾਗਮ ਕਰ ਖੁਸ਼ੀ ਪ੍ਰਗਟ ਕੀਤੀ ਗਈ।
- ਸਾਈਬਰ ਠੱਗਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਲਾਇਆ ਚੂਨਾ, ਮੈਨੇਜਰ ਨੇ ਦਿੱਤੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ - Cyber thugs in amritsar
- ਪੰਜਾਬੀਆਂ ਨੇ ਨਕਾਰੇ ਆਪ ਦੇ 5 ਚੋਂ 4 ਉਮੀਦਵਾਰ ਮੰਤਰੀ, ਨਹੀਂ ਬਚਾ ਸਕੇ ਪਾਰਟੀ ਦਾ ਸਾਖ਼ - ਵਿਸ਼ੇਸ਼ ਰਿਪੋਰਟ - AAP In Lok Sabha Elections
- 'ਆਪ' ਦਾ ਪੰਜਾਬ 'ਚ ਲੋਕ ਸਭਾ ਚੋਣਾਂ ਦੌਰਾਨ ਘਟਿਆ ਵੋਟ ਪ੍ਰਤੀਸ਼ਤ, ਸੀਐੱਮ ਮਾਨ ਲੱਭਣਗੇ ਵਜ੍ਹਾਂ ... ! - AAP vote percentage decreased
ਲੋਕਾਂ ਨੇ ਇਮਾਨਦਾਰੀ ਦਾ ਸਾਥ ਦਿੱਤਾ: ਇਸ ਮੌਕੇ ਗੱਲਬਾਤ ਕਰਦਿਆ ਕਾਂਗਰਸੀ ਵਰਕਰਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਦਿਤੇ ਹੁਕਮ ਨੂੰ ਮੰਨਦੇ ਅੱਜ ਜਸ਼ਨ ਨਹੀਂ ਮਨਾਇਆ ਜਾ ਰਿਹਾ। 7 ਜੂਨ ਨੂੰ ਜਿੱਤ ਦੇ ਜਸ਼ਨ ਸਬੰਧੀ ਸਮਾਗਮ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਕਿਹਾ ਕਿ ਲੁਧਿਆਣਾ ਵਿਖੇ ਇਕ ਪਾਸੇ ਕਾਂਗਰਸ ਦੇ ਗੱਦਾਰ ਅਤੇ ਦੂਜੇ ਪਾਸੇ ਇਮਾਨਦਾਰ ਆਗੂ ਵਿਚਕਾਰ ਮੁਕਾਬਲਾ ਸੀ ਅਤੇ ਲੋਕਾਂ ਨੇ ਇਮਾਨਦਾਰੀ ਦਾ ਸਾਥ ਦਿੱਤਾ। ਉਹਨਾਂ ਕਿਹਾ ਕਿ ਕੇਂਦਰ 'ਚ ਵੀ ਇੰਡੀਆ ਗਠਬੰਧਨ ਸਰਕਾਰ ਬਣਾਵੇਗਾ। ਰਾਜਾ ਵੜਿੰਗ ਮਿਹਨਤੀ ਆਗੂ ਹਨ ਅਤੇ ਉਹਨਾਂ ਦੀ ਮਿਹਨਤ ਰੰਗ ਲਿਆਈ ਹੈ। ਜੋ ਲੋਕ ਕਹਿੰਦੇ ਸਨ ਕਾਂਗਰਸ ਖਤਮ ਉਹਨਾਂ ਦੇ ਮੂੰਹ ਬੰਦ ਹੋ ਗਏ ਹਨ। ਉਹਨਾਂ ਕਿਹਾ ਕਿ ਫਿਰੋਜ਼ਪੁਰ ਲੋਕ ਸਭਾ ਸੀਟ 'ਤੇ ਵੀ ਲੋਕਾਂ 40 ਸਾਲ ਬਾਅਦ ਕਾਂਗਰਸ ਦੇ ਹੱਕ 'ਚ ਫਤਵਾ ਦਿੱਤਾ। 2027 'ਚ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੇਗੀ।