ਹੈਦਰਾਬਾਦ : ਇਸ ਸਾਲ ਅਕਤੂਬਰ ਮਹੀਨਾ ਤਿਉਹਾਰਾਂ ਦੀ ਰੌਣਕ ਨਾਲ ਭਰਿਆ ਹੋਇਆ ਹੈ। ਇਸ ਵਾਰ ਅਕਤੂਬਰ ਮਹੀਨੇ ਵਿੱਚ ਨਰਾਤੇ, ਦੁਸਹਿਰਾ ਤੇ ਕਰਵਾ ਚੌਥ ਦਾ ਤਿਉਹਾਰ ਆ ਰਿਹਾ ਹੈ। ਇੱਥੋ ਤੱਕ ਕਈ ਥਾਂ ਉੱਤੇ ਦੀਵਾਲੀ ਵੀ 31 ਅਕਤੂਬਰ ਨੂੰ ਮਨਾਈ ਜਾਵੇਗੀ। ਹਾਲਾਂਕਿ ਧਾਰਮਿਕ ਸ਼ਾਸਤਰਾਂ ਮੁਤਾਬਕ, ਦੀਵਾਲੀ 1 ਨਵੰਬਰ ਨੂੰ ਮਨਾਈ ਜਾਣੀ ਹੀ ਸ਼ੁੱਭ ਦੱਸੀ ਜਾ ਰਹੀ ਹੈ। ਛੋਟੀ ਦੀਵਾਲੀ ਜਾਂ ਨਰਕ ਚਤੁਰਦਸ਼ੀ ਇਸ ਸਾਲ 31 ਅਕਤੂਬਰ ਵੀਰਵਾਰ ਨੂੰ ਮਨਾਈ ਜਾਵੇਗੀ।
ਦੁਰਗਾ ਦੇਵੀ ਦੇ 9 ਸਵਰੂਪਾਂ ਦਾ ਆਗਮਨ
ਸਭ ਤੋਂ ਪਹਿਲਾਂ ਅਕਤੂਬਰ ਮਹੀਨੇ ਵਿੱਚ ਮਾਂ ਦੁਰਗਾ ਦੇ 9 ਰੂਪਾਂ ਦੀ ਪੂਜਾ ਕਰਨ ਵਾਲੇ ਸ਼ਾਰਦੀਆ ਨਰਾਤੇ ਦਾ ਆਗਮਨ ਹੋ ਰਿਹਾ ਹੈ। ਪਹਿਲਾਂ ਨਰਾਤਾ 3 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਦੁਰਗਾ ਮਾਂ ਦੇ ਪਹਿਲੇ ਸਵਰੂਪ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਲਸ਼ ਸਥਾਪਨਾ ਤੇ ਘਟ ਸਥਾਪਨਾ ਕੀਤੀ ਜਾਵੇਗੀ। ਸੋ, ਇਸ ਤਰ੍ਹਾਂ 3 ਅਕਤੂਬਰ ਤੋਂ ਸ਼ੁਰੂ ਹੋ ਕੇ 12 ਅਕਤੂਬਰ ਤੱਕ ਨਰਾਤੇ ਪੂਜੇ ਜਾਣਗੇ।
ਦੁਸਹਿਰਾ ਜਾਂ ਵਿਜਯਾਦਸ਼ਮੀ
ਜਿਵੇਂ ਹੀ ਸ਼ਾਰਦੀਆ ਨਵਰਾਤਰੀ ਦੀ ਸਮਾਪਤੀ ਹੁੰਦੀ ਹੈ, ਵਿਜਯਾਦਸ਼ਮੀ ਯਾਨੀ ਦੁਸਹਿਰੇ ਦਾ ਤਿਉਹਾਰ 10ਵੇਂ ਦਿਨ ਮਨਾਇਆ ਜਾਂਦਾ ਹੈ। ਹਿੰਦੂ ਵੈਦਿਕ ਕੈਲੰਡਰ ਦੇ ਅਨੁਸਾਰ, ਅਸ਼ਵਿਨ ਮਹੀਨੇ ਦੀ ਦਸ਼ਮੀ ਤਿਥੀ 12 ਅਕਤੂਬਰ ਨੂੰ ਸਵੇਰੇ 10.58 ਵਜੇ ਸ਼ੁਰੂ ਹੋਵੇਗੀ ਅਤੇ ਦਸ਼ਮੀ ਤਿਥੀ 13 ਅਕਤੂਬਰ ਨੂੰ ਸਵੇਰੇ 9.08 ਵਜੇ ਸਮਾਪਤ ਹੋਵੇਗੀ।
ਕਰਵਾ ਚੌਥ ਦਾ ਵਰਤ
ਜੇਕਰ ਵੈਦਿਕ ਕੈਲੰਡਰ ਦੇ ਆਧਾਰ 'ਤੇ ਦੇਖਿਆ ਜਾਵੇ, ਤਾਂ ਇਸ ਸਾਲ ਕਰਵਾ ਚੌਥ ਲਈ ਮਹੱਤਵਪੂਰਨ ਕਾਰਤਿਕ ਕ੍ਰਿਸ਼ਨ ਚਤੁਰਥੀ ਤਰੀਕ 20 ਅਕਤੂਬਰ ਨੂੰ ਸਵੇਰੇ 06:46 ਵਜੇ ਸ਼ੁਰੂ ਹੋ ਰਹੀ ਹੈ। ਇਹ ਮਿਤੀ ਅਗਲੇ ਦਿਨ 21 ਅਕਤੂਬਰ ਨੂੰ ਸਵੇਰੇ 04:16 ਵਜੇ ਸਮਾਪਤ ਹੋਵੇਗੀ। ਅਜਿਹੇ 'ਚ ਇਸ ਸਾਲ ਕਰਵਾ ਚੌਥ 20 ਅਕਤੂਬਰ ਦਿਨ ਐਤਵਾਰ ਨੂੰ ਹੋਵੇਗਾ।
ਛੋਟੀ ਦੀਵਾਲੀ
ਛੋਟੀ ਦੀਵਾਲੀ ਜਾਂ ਨਰਕ ਚਤੁਰਦਸ਼ੀ ਇਸ ਸਾਲ 31 ਅਕਤੂਬਰ ਵੀਰਵਾਰ ਨੂੰ ਮਨਾਈ ਜਾਵੇਗੀ। ਇਸ ਦਿਨ ਕਈ ਥਾਵਾਂ ਉੱਤੇ ਯਮ ਦੇ ਨਾਮ ਦਾ ਦੀਵਾ ਜਗਾਇਆ ਜਾਂਦਾ ਹੈ। ਦੀਵਾਲੀ 2024 ਕਦੋਂ ਹੈ- ਇਸ ਸਾਲ ਦੀਵਾਲੀ ਜਾਂ ਦੀਵਾਲੀ 1 ਨਵੰਬਰ 2024 ਨੂੰ ਮਨਾਈ ਜਾਵੇਗੀ।