ਲੁਧਿਆਣਾ : ਲੁਧਿਆਣਾ ਦੇ ਬੱਸ ਸਟੈਂਡ ਨੇੜੇ ਇੱਕ ਨਿੱਜੀ ਹੋਟਲ ਦੇ ਵਿੱਚ ਪ੍ਰੇਮੀ ਅਤੇ ਪ੍ਰੇਮਿਕਾ ਦੇ ਵਿਚਕਾਰ ਆਪਸੀ ਲੜਾਈ ਹੋਣ ਤੋਂ ਬਾਅਦ ਦੋਵਾਂ ਦੇ ਅੰਦਰ ਤਕਰਾਰਬਾਜ਼ੀ ਇੱਥੋਂ ਤੱਕ ਵੱਧ ਗਈ ਕਿ ਪਹਿਲਾਂ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦੀ ਜੰਮ ਕੇ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਹੋਟਲ ਦੀ ਛੱਤ ਤੋਂ ਛਲ ਮਾਰ ਦਿੱਤੀ। ਚੌਥੀ ਮੰਜਿਲ ਤੋਂ ਡਿੱਗਣ ਕਰਕੇ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਨੌਜਵਾਨ ਨੇ ਚਾਕੂ ਨਾਲ ਪ੍ਰੇਮਿਕਾ 'ਤੇ ਪਹਿਲਾਂ ਹਮਲਾ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਵੀ ਕੀਤੀ। ਜਖਮੀ ਨੌਜਵਾਨ ਦੀ ਪਹਿਚਾਣ ਹਰਮੀਤ ਸਿੰਘ ਹੈਪੀ ਫੀਲਡ ਗੰਜ ਵਜੋਂ ਹੋਈ ਹੈ ਜਦੋਂ ਕਿ ਲੜਕੀ ਦੀ ਪਹਿਚਾਣ ਮਨਦੀਪ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਪਹਿਲਾਂ ਹੀ ਵਿਆਹੀ ਹੋਈ ਹੈ। ਘਟਨਾ ਤੋਂ ਬਾਅਦ ਤੁਰੰਤ ਥਾਣੇ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਅਤੇ ਬੱਸ ਸਟੈਂਡ ਚੌਂਕੀ ਦੀ ਪੁਲਿਸ ਮੌਕੇ 'ਤੇ ਪਹੁੰਚੀ।
ਦੋਨਾਂ ਹੀ ਵਿਆਹੇ ਹੋਏ ਹਨ : ਹੋਟਲ ਦੇ ਵਿੱਚ ਦੋਵਾਂ ਵੱਲੋਂ ਦਿੱਤੇ ਗਏ ਪਹਿਚਾਣ ਪੱਤਰ ਪੁਲਿਸ ਵੱਲੋਂ ਹਾਸਿਲ ਕਰਕੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਇਸ ਨੂੰ ਲੈ ਕੇ ਲੁਧਿਆਣਾ ਬੱਸ ਸਟੈਂਡ ਦੇ ਚੌਂਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਦੇ ਸਬੰਧ ਸਨ ਅਤੇ ਦੋਨਾਂ ਹੀ ਵਿਆਹੇ ਹੋਏ ਹਨ ਮਹਿਲਾ ਅਤੇ ਨੌਜਵਾਨ ਦੋਵਾਂ ਨੂੰ ਸਿਵਿਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਮਹਿਲਾ ਦਾ ਵਿਆਹ ਹਾਲੇ ਕੁਝ ਸਮੇਂ ਪਹਿਲਾਂ ਹੀ ਹੋਇਆ ਸੀ ਮਹਿਲਾ ਢੋਲੇਵਾਲ ਦੀ ਰਹਿਣ ਵਾਲੀ ਹੈ ਜਦੋਂ ਕਿ ਨੌਜਵਾਨ ਫੀਲਡ ਗੰਜ ਦਾ ਵਾਸੀ ਹੈ। ਝਗੜਾ ਕਿਸ ਕਾਰਨ ਹੋਇਆ ਇਸ ਬਾਰੇ ਫਿਲਹਾਲ ਨਹੀਂ ਪਤਾ ਲੱਗ ਸਕਿਆ ਹੈ। ਪਰ ਉਹਨਾਂ ਕਿਹਾ ਕਿ ਦੋਵਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ।
ਹੋਟਲ ਵਿੱਚ ਰੂਮ ਕਿਰਾਏ 'ਤੇ ਲਿਆ ਸੀ : ਇਸ ਘਟਨਾ ਤੋਂ ਬਾਅਦ ਹੋਟਲ ਤੋਂ ਵੀ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਹੈ। ਇਹ ਕਦੋਂ ਤੋਂ ਹੋਟਲ ਦੇ ਵਿੱਚ ਆਉਂਦੇ ਸਨ ਅਤੇ ਮਿਲਦੇ ਸਨ ਇਸ ਸਬੰਧੀ ਵੀ ਪੁਲਿਸ ਜਾਂਚ ਕਰ ਰਹੀ ਹੈ ਹਾਲਾਂਕਿ ਇਸ ਸਬੰਧੀ ਜਦੋਂ ਹੋਟਲ ਦੇ ਰਿਸੈਪਸ਼ਨ 'ਤੇ ਤੈਨਾਤ ਮੁਲਾਜ਼ਮ ਨੂੰ ਪੁੱਛਿਆ ਗਿਆ ਤਾਂ ਉਹਨਾਂ ਬਹੁਤਾ ਕੁਝ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹਨਾਂ ਨੇ ਅੱਜ ਹੀ ਸਵੇਰੇ ਹੋਟਲ ਵਿੱਚ ਰੂਮ ਕਰਾਇਆ ਸੀ ਅਤੇ ਉਹਨਾਂ ਨੇ ਨਿਯਮਾਂ ਦੇ ਮੁਤਾਬਿਕ ਉਹਨਾਂ ਤੋਂ ਸ਼ਨਾਖਤੀ ਪੱਤਰ ਲਏ ਸਨ। ਹਾਲਾਂਕਿ ਪੁਲਿਸ ਨੇ ਕਿਹਾ ਕਿ ਨੌਜਵਾਨ ਕੋਲੋਂ ਕੋਈ ਵੀ ਤੇਜ਼ਧਾਰ ਹਥਿਆਰ ਬਰਾਮਦ ਨਹੀਂ ਹੋਇਆ ਹੈ।
- ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਹੋਇਆ ਅਨੋਖਾ ਕਾਂਡ, 15 ਸਾਲ ਦੀ ਕੁੜੀ ਕਾਰਨ ਮੱਚੀ ਹਫੜਾ-ਦਫੜੀ, ਵੇਖੋ ਵੀਡੀਓ - foot overbridge girl climbed
- ਸੰਗਰੂਰ ਦੇ ਇਸ ਹਸਪਤਾਲ ਦੀ ਸਹੂਲਤ ਉੱਤੇ ਲਾਲ-ਪੀਲਾ ਹੋਇਆ ਬਜ਼ੁਰਗ, ਵੀਡੀਓ 'ਚ ਰੱਜ ਕੇ ਕੱਢੀ ਮਾਨ ਸਰਕਾਰ ਖਿਲਾਫ ਭੜਾਸ - Bhawanigarh Civil Hospital
- ਹੁਣ ਦਿੱਲੀ ਵਾਂਗ ਪੰਜਾਬ 'ਚ ਵੀ ਛਾਇਆ ਪਾਣੀ ਦਾ ਸੰਕਟ, ਬੂੰਦ-ਬੂੰਦ ਨੂੰ ਤਰਸ ਰਹੇ ਨੇ ਸੰਗਰੂਰ ਦੇ ਲੋਕ, ਸੁਣੋ ਲੋਕਾਂ ਦੀ ਜੁਬਾਨੀ... - People are craving water
ਦੋਵੇਂ ਹੀ ਲੁਧਿਆਣਾ ਦੇ ਹੀ ਰਹਿਣ ਵਾਲੇ ਹਨ : ਉਹਨਾਂ ਕਿਹਾ ਹੋ ਸਕਦਾ ਹੈ ਕਿ ਉੱਥੇ ਕਈ ਕਿਸੇ ਗਲਾਸ ਦੇ ਨਾਲ ਉਸਨੇ ਲੜਕੀ ਤੇ ਹਮਲਾ ਕੀਤਾ ਹੋਵੇ। ਪੁਲਿਸ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਵੀ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਦਾ ਆਪਸ ਦੇ ਵਿੱਚ ਕੀ ਸੰਬੰਧ ਸੀ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਦੋਵੇਂ ਹੀ ਪਤੀ ਪਤਨੀ ਨਹੀਂ ਸਨ। ਦੋਵੇਂ ਹੀ ਲੁਧਿਆਣਾ ਦੇ ਹੀ ਰਹਿਣ ਵਾਲੇ ਹਨ।