ਲੁਧਿਆਣਾ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਨਾਮਜ਼ਦਗੀਆਂ ਭਰ ਰਹੇ ਹਨ। ਨਾਮਜ਼ਦਗੀ ਭਰਨ ਲੁਧਿਆਣਾ ਦੇ ਚੋਣ ਕਮਿਸ਼ਨ ਦਫਤਰ ਪਹੁੰਚੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਉੱਤੇ ਤਿੱਖਾ ਤੰਜ ਕੱਸਿਆ।
ਜ਼ਮਾਨਤ ਮਿਲਣਾ ਵੱਡੀ ਗੱਲ ਨਹੀਂ: ਰਵਨੀਤ ਬਿੱਟੂ ਨੇ ਆਖਿਆ ਕਿ ਚੋਰ ਗੁਨਾਹ ਮਗਰੋਂ ਸਦਾ ਲਈ ਜੇਲ੍ਹ ਅੰਦਰ ਨਹੀਂ ਰਹਿੰਦਾ ਪਰ ਮੁੜ ਤੋਂ ਚੋਰੀਆਂ ਕਰਕੇ ਆਪਣੀ ਆਦਚ ਮੁਤਾਬਿਕ ਫਿਰ ਤੋਂ ਜੇਲ੍ਹ ਜ਼ਰੂਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਨਾਲ ਉਹ ਬੇਗੁਨਾਹ ਸਾਬਿਤ ਨਹੀਂ ਹੋ ਜਾਂਦੇ ਅਤੇ ਮੁੜ ਤੋਂ ਵੀ ਉਹ ਭ੍ਰਿਸ਼ਟਾਚਾਰ ਅਤੇ ਚੋਰੀਆਂ ਕਰਕੇ ਜੇਲ੍ਹ ਵਿੱਚ ਵਾਪਸ ਪਹੁੰਚਣਗੇ।
1 ਜੂਨ ਤੱਕ ਅੰਤਰਿਮ ਜ਼ਮਾਨਤ: ਇਸ ਤੋਂ ਪਹਿਲਾ ਦੱਸ ਦਈਏ ਸੁਪਰੀਮ ਕੋਰਟ ਨੇ ਅੱਜ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਦਰਜ ਕੀਤੇ ਗਏ ਮਨੀ ਲਾਂਡਰਿੰਗ ਮਾਮਲੇ ਵਿੱਚ ਅੰਤਰਿਮ ਜ਼ਮਾਨਤ ਦਾ ਫੈਸਲਾ ਸੁਣਾਇਆ। ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੀ ਬੈਂਚ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵਕੀਲ ਐਡੀਸ਼ਨਲ ਸਾਲਿਸਟਰ ਜਨਰਲ ਐਸ.ਵੀ. ਰਾਜੂ ਨੂੰ ਕਿਹਾ ਸੀ ਕਿ ਉਹ ਸ਼ੁੱਕਰਵਾਰ ਨੂੰ ਕੇਜਰੀਵਾਲ ਨੂੰ ਅੰਤਰਿਮ ਰਾਹਤ ਦੇਣ ਦਾ ਹੁਕਮ ਦੇ ਸਕਦਾ ਹੈ।
- ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੇ ਭਰਿਆ ਨਾਮਜ਼ਦਗੀ ਪੱਤਰ, ਕੇਂਦਰੀ ਮੰਤਰੀ ਨੇ ਦਿੱਤਾ ਸਮਰਥਨ - Bjp Candidate Taranjit Singh Sandhu
- ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਪ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ 'ਚ ਨਿਤਰੇ ਪੰਜਾਬੀ ਇੰਡਸਟਰੀ ਦੇ ਇਹ ਕਲਾਕਾਰ, ਦੇਖੋ ਕੀ ਬੋਲੇ - Karamjit Anmol Election Campaign
- ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ, ਬਿਜਲੀ ਮੰਤਰੀ ਵੀ ਰਹੇ ਮੌਜੂਦ - Lok Sabha Election 2024
ਈਡੀ ਦੇ ਇਤਰਾਜ਼ 'ਤੇ ਸਵਾਲ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ 'ਤੇ ਈਡੀ ਦੇ ਇਤਰਾਜ਼ 'ਤੇ ਸਵਾਲ ਉਠਾਉਂਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਕਿ ਕਥਿਤ ਸ਼ਰਾਬ ਘੁਟਾਲੇ 'ਚ ਈਡੀ ਵੱਲੋਂ ਦੋ ਸਾਲ ਦੀ ਜਾਂਚ ਤੋਂ ਬਾਅਦ ਵੀ ਇੱਕ ਰੁਪਿਆ ਜਾਂ ਸਬੂਤ ਨਹੀਂ ਮਿਲਿਆ ਹੈ। 'ਆਪ' ਨੇ ਕਿਹਾ ਕਿ ਈਡੀ ਨੇ ਆਮ ਚੋਣਾਂ ਦੇ ਐਲਾਨ ਅਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ 5 ਦਿਨ ਬਾਅਦ 21 ਮਾਰਚ ਨੂੰ ਮੌਜੂਦਾ ਮੁੱਖ ਮੰਤਰੀ ਅਤੇ ਇੱਕ ਰਾਸ਼ਟਰੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਨੂੰ ਗੈਰ-ਕਾਨੂੰਨੀ ਤੌਰ 'ਤੇ ਗ੍ਰਿਫਤਾਰ ਕੀਤਾ ਸੀ। ਪਾਰਟੀ ਨੇ ਕਿਹਾ ਕਿ ਈਡੀ ਨਾ ਸਿਰਫ਼ ਅਪਾਰਦਰਸ਼ੀ ਅਤੇ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ, ਸਗੋਂ ਝੂਠ ਬੋਲਣ ਅਤੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਈਡੀ ਨੇ ਆਮ ਚੋਣਾਂ ਦੇ ਵਿਚਕਾਰ ਉਸ ਨੂੰ ਗ੍ਰਿਫਤਾਰ ਕਰਕੇ ਆਪਣੀ ਤਾਕਤ ਦੀ ਦੁਰਵਰਤੋਂ ਕੀਤੀ ਹੈ। ਕੇਜਰੀਵਾਲ ਨੇ ਸੁਪਰੀਮ ਕੋਰਟ ਵਿੱਚ ਇੱਕ ਅਪੀਲ ਦਾਇਰ ਕਰਕੇ ਦਲੀਲ ਦਿੱਤੀ ਕਿ ਆਮ ਚੋਣਾਂ ਦੇ ਐਲਾਨ ਤੋਂ ਬਾਅਦ ਉਸਦੀ ਗ੍ਰਿਫਤਾਰੀ 'ਅਸਾਧਾਰਨ ਵਿਚਾਰਾਂ' ਤੋਂ ਪ੍ਰੇਰਿਤ ਸੀ।