ETV Bharat / state

ਸਮਰਾਲਾ ਚ ਪੁਲਿਸ ਚੌਂਕੀ ਕੋਲ ਲੁੱਟ ਦੀ ਵਾਰਦਾਤ, ਐਕਟਿਵਾ ਸਵਾਰ ਚਾਚੀ ਭਤੀਜੀ ਨੂੰ ਘੇਰ ਕੇ ਖੋਹੀ ਸੋਨੇ ਦੀ ਚੈਨ - Robbery incident during the day - ROBBERY INCIDENT DURING THE DAY

Robbery incident during the day: ਪੁਲਿਸ ਹੈਡੋ ਚੌਂਕੀ ਦੇ ਨਜ਼ਦੀਕ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਐਕਟਿਵਾ ਸਵਾਰ ਔਰਤਾਂ ਨੂੰ ਘੇਰ ਕੇ ਇੱਕ ਔਰਤ ਦੇ ਗਲ ਚੋਂ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਏ।

Robbery incident during the day
ਚੋਰ ਨੇ ਚਾਚੀ ਭਤੀਜੀ ਨੂੰ ਘੇਰ ਕੇ ਖੋਹੀ ਸੋਨੇ ਦੀ ਚੈਨ
author img

By ETV Bharat Punjabi Team

Published : May 1, 2024, 4:08 PM IST

ਚੋਰ ਨੇ ਚਾਚੀ ਭਤੀਜੀ ਨੂੰ ਘੇਰ ਕੇ ਖੋਹੀ ਸੋਨੇ ਦੀ ਚੈਨ

ਲੁਧਿਆਣਾ: ਦਿਨ ਪ੍ਰਤੀ ਦਿਨ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਅੱਜ ਸਮਰਾਲਾ ਵਿਖੇ ਪੁਲਿਸ ਹੈਡੋ ਚੌਂਕੀ ਦੇ ਨਜ਼ਦੀਕ ਦੋ ਅਣਪਛਾਤੇ ਲੁਟੇਰਿਆਂ ਨੇ ਦੋ ਐਕਟੀਵਾ 'ਤੇ ਸਵਾਰ ਚਾਚੀ ਅਤੇ ਭਤੀਜੀ ਨੂੰ ਆਪਣਾ ਨਿਸ਼ਾਨਾ ਬਣਾਇਆ। ਅਣਪਛਾਤੇ ਲੁਟੇਰਿਆਂ ਨੇ ਐਕਟੀਵਾ ਤੇ ਜਾ ਰਹੀਆਂ ਦੋ ਔਰਤਾਂ ਦੇ ਅੱਗੇ ਆਪਣਾ ਮੋਟਰਸਾਈਕਲ ਲਗਾ ਕੇ ਉਹਨਾਂ ਨੂੰ ਨੀਚੇ ਸੁੱਟ ਦਿੱਤਾ ਅਤੇ ਬਾਅਦ ਦੇ ਵਿੱਚ ਐਕਟੀਵਾ ਸਵਾਰ ਔਰਤ ਦੇ ਗਲੇ ਵਿੱਚ ਪਾਈ ਡੇਢ ਤੋਲੇ ਦੀ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਏ। ਐਕਟੀਵਾ ਸਵਾਰ ਦੋ ਔਰਤਾਂ ਵਿੱਚੋਂ ਇੱਕ ਔਰਤ (ਚਾਚੀ) ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਭਤੀਜੀ ਦੇ ਵੀ ਸੱਟਾਂ ਲੱਗੀਆਂ, ਜਿਸ ਨੂੰ ਸਮਰਾਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਗਿਆ। ਇਸ ਮੌਕੇ ਡਾਕਟਰ ਨੇ ਦੱਸਿਆ ਕਿ ਜਖਮੀ ਔਰਤ ਦੇ ਸਿਰ ਤੇ ਚਾਰ ਟਾਂਕੇ, ਮੱਥੇ ਅਤੇ ਸਰੀਰ ਦੇ ਹੋਰ ਅੰਗਾਂ ਤੇ ਵੀ ਸੱਟਾਂ ਲੱਗੀਆਂ ਹਨ। ਇਸ ਘਟਨਾ ਦੀ ਜਾਣਕਾਰੀ ਸਮਰਾਲਾ ਪੁਲਿਸ ਨੂੰ ਮਿਲਣ ਤੇ ਸਮਰਾਲਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਦੇ ਵਿੱਚ ਜੁੱਟ ਗਈ।

ਲੁਟਾਰਾ ਇੱਕ ਮੋਨਾ ਅਤੇ ਇੱਕ ਸਰਦਾਰ ਵਿਅਕਤੀ: ਜ਼ਖਮੀ ਔਰਤ ਦੇ ਪਤੀ ਹਰਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਸੁਖਦੀਪ ਕੌਰ ਅਤੇ ਮੇਰੀ ਭਤੀਜੀ ਸੰਦੀਪ ਕੌਰ ਐਕਟੀਵਾ ਤੇ ਸਵਾਰ ਹੋ ਕੇ ਸਮਰਾਲੇ ਸਮਾਨ ਖਰੀਦਣ ਆਈਆਂ ਹੋਈਆਂ ਸਨ ਜਦੋਂ ਦੋਵੇਂ ਜਾਣੀਆਂ ਵਾਪਸ ਆਪਣੇ ਪਿੰਡ ਮੱਲ ਮਾਜਰੇ ਜਾ ਰਹੀਆਂ ਸਨ ਤਾਂ ਹੈਡੋ ਪੁਲਿਸ ਚੌਂਕੀ ਦੇ ਨੇੜੇ ਦੋ ਅਣਪਛਾਤੇ ਲੁਟੇਰਿਆਂ ਨੇ ਜਿਨਾਂ ਵਿੱਚ ਇੱਕ ਮੋਨਾ ਅਤੇ ਇੱਕ ਸਰਦਾਰ ਵਿਅਕਤੀ ਸ਼ਾਮਿਲ ਸੀ, ਨੇ ਆਪਣਾ ਮੋਟਰਸਾਈਕਲ ਮੇਰੀ ਘਰਵਾਲੀ ਦੀ ਐਕਟੀਵਾ ਅੱਗੇ ਲਗਾ ਦਿੱਤਾ। ਜਿਸ ਕਾਰਨ ਐਕਟੀਵਾ ਚਾਲਕ ਮੇਰੀ ਘਰਵਾਲੀ ਅਤੇ ਮੇਰੀ ਭਤੀਜੀ ਦੋਵੇਂ ਗਿਰ ਗਈਆਂ।

ਅਣਪਛਾਤੇ ਲੁਟੇਰਿਆਂ ਨੇ ਮੇਰੀ ਘਰਵਾਲੀ ਦੇ ਗਲੇ 'ਚ ਪਾਈ ਹੋਈ ਡੇਢ ਤੋਲੇ ਦੀ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਏ। ਹਰਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਜਿਸ ਨੂੰ ਸਮਰਾਲਾ ਦੇ ਪ੍ਰਾਈਵੇਟ ਹਸਪਤਾਲ ਵੀ ਲਿਆਂਦਾ ਗਿਆ ਅਤੇ ਮੇਰੇ ਘਰਵਾਲੀ ਦੇ ਸਿਰ ਤੇ ਚਾਰ ਟਾਂਕੇ ਵੀ ਲੱਗੇ ਹਨ। ਹਰਿੰਦਰ ਸਿੰਘ ਨੇ ਕਿਹਾ ਕਿ ਮਾਹੌਲ ਇੰਨਾ ਖਰਾਬ ਹੋ ਚੁੱਕਾ ਹੈ ਕਿ ਔਰਤਾਂ ਸਮਾਨ ਖਰੀਦਣ ਸੁਰੱਖਿਅਤ ਸ਼ਹਿਰ ਵੀ ਨਹੀਂ ਜਾ ਸਕਦੀਆਂ। ਪੁਲਿਸ ਪ੍ਰਸ਼ਾਸਨ ਨੂੰ ਅਣਪਛਾਤੇ ਲੁਟੇਰਿਆਂ ਤੇ ਨੱਥ ਪਾਉਣੀ ਚਾਹੀਦੀ ਹੈ।

ਜਲਦ ਹੀ ਦੋਸ਼ੀਆਂ ਨੂੰ ਕੀਤਾ ਜਾਵੇਗਾ ਗ੍ਰਿਫ਼ਤਾਰ: ਸਮਰਾਲਾ ਪੁਲਿਸ ਦੇ ਏਐਸਆਈ ਸੁਰਾਜਦੀਨ ਨੇ ਦੱਸਿਆ ਕਿ ਦੋ ਔਰਤਾਂ ਆਪਣੀ ਐਕਟੀਵਾ ਤੇ ਸਵਾਰ ਹੋ ਕੇ ਸਮਰਾਲਾ ਤੋਂ ਆਪਣੇ ਪਿੰਡ ਮੱਲ ਮਾਜਰੇ ਜਾ ਰਹੀਆਂ ਸਨ ਤਾਂ ਰਾਸਤੇ ਵਿੱਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਐਕਟਿਵਾ ਦੇ ਅੱਗੇ ਆਪਣਾ ਮੋਟਰਸਾਈਕਲ ਲਗਾ ਦਿੱਤਾ। ਪਰ ਲੁਟੇਰੇ ਐਕਟੀਵਾ ਰੋਕਣ ਵਿੱਚ ਨਾਕਾਮ ਰਹੇ ਤਾਂ ਦੁਬਾਰਾ ਦੂਸਰੀ ਵਾਰ ਅਣਪਛਾਤੇ ਲੁਟੇਰਿਆਂ ਨੇ ਐਕਟੀਵਾ ਸਵਾਰ ਔਰਤਾਂ ਦੇ ਅੱਗੇ ਮੋਟਰਸਾਈਕਲ ਲਗਾ ਕੇ ਐਕਟੀਵਾ ਸਵਾਰ ਔਰਤਾਂ ਨੂੰ ਨੀਚੇ ਸੁੱਟ ਦਿੱਤਾ ਅਤੇ ਔਰਤ ਦੇ ਗਲੇ ਵਿੱਚ ਪਾਈ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ਦਾ ਪਤਾ ਚਲਦੇ ਹੀ ਸਮਰਾਲਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.