ਫਿਰੋਜ਼ਪੁਰ: ਆਪਣੇ 14 ਸਾਲ ਦੇ ਨਬਾਲਿਗ ਪੁੱਤਰ ਨਾਲ ਐਸਐਸਪੀ ਦਫਤਰ ਦੇ ਗੇੜੇ ਕੱਢਦੀ ਮਾਂ ਇੱਕ ਵੱਖ ਤਰ੍ਹਾਂ ਦੀ ਹੀ ਫਰਿਆਦ ਲੈਕੇ ਪੁਲਿਸ ਕੋਲ ਆਈ ਹੈ ਤਾਂ ਜੋ ਉਸ ਨੂੰ ਇਨਸਾਫ ਮਿਲ ਸਕੇ। ਮਾਮਲਾ ਫਿਰੋਜ਼ਪੁਰ ਦੇ ਥਾਣਾ ਸਦਰ ਦਾ ਹੈ ਜਿੱਥੋਂ ਦੀ ਰਹਿਣ ਵਾਲੀ ਮਹਿਲਾ ਨੇ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ 14 ਸਾਲ ਦੇ ਨਬਾਲਗ ਲੜਕੇ ਨਾਲ 22 ਸਾਲ ਦੀ ਉਸਦੇ ਹੀ ਗੁਆਂਡ ਵਿੱਚ ਰਹਿਣ ਵਾਲੀ ਲੜਕੀ ਵੱਲੋਂ ਜਬਰਦਸਤੀ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਜਦੋਂ ਉਸ ਦੇ ਬੱਚੇ ਨੇ ਇਨਕਾਰ ਕਰ ਦਿੱਤਾ ਤਾਂ ਉਲਟਾ ਉਹਨਾਂ ਉੱਤੇ ਹੀ ਝੂਠਾ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ।
ਨਬਾਲਿਗ ਮੁੰਡੇ ਦੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼: ਮਹਿਲਾ ਵੱਲੋਂ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇੱਕ ਦਿਨ ਉਹ ਘਰ ਮੌਜੂਦ ਨਹੀਂ ਸੀ ਤਾਂ ਪਿੱਛੋਂ ਉਸ ਦੇ ਗੁਆਂਢ ਰਹਿਣ ਵਾਲੀ ਕੁੜੀ ਉਸ ਦੇ ਨਾਬਾਲਗ ਬੇਟੇ ਜਿਸ ਦੀ ਉਮਰ 14 ਸਾਲ ਹੈ, ਨੂੰ ਆਪਣੇ ਘਰ ਬੁਲਾ ਲਿਆ ਅਤੇ ਉਸ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸਦੇ ਬੇਟੇ ਨੇ ਮਨਾ ਕਰ ਦਿੱਤਾ ਤਾਂ ਉਸ ਨੂੰ ਉਹ ਡਰਾਉਣ ਧਮਕਾਣ ਲੱਗ ਪਈ ਅਤੇ ਉਸ ਦੇ ਬੇਟੇ ਨੇ ਘਰ ਆ ਕੇ ਸਾਰੀ ਗੱਲ ਆਪਣੇ ਮਾਤਾ ਪਿਤਾ ਨੂੰ ਦੱਸੀ। ਜਿਸ ਬਾਬਤ ਲੜਕੇ ਦੇ ਪਰਿਵਾਰ ਨੇ ਉੱਕਤ ਲੜਕੀ ਦੇ ਪਰਿਵਾਰ ਨੂੰ ਬਦਨਾਮੀ ਹੋਣ ਦੇ ਡਰ ਤੋਂ ਸਮਝਾਇਆ ਪਰ ਕੁੜੀ ਦੇ ਪਰਿਵਾਰ ਨੇ ਉਲਟਾ ਲੜਕੇ ਅਤੇ ਉਸਦੇ ਪਰਿਵਾਰ ਉੱਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਕੁੱਟਮਾਰ ਦਾ ਮੁਕਦਮਾ ਦਰਜ: ਕੁਝ ਦਿਨ ਪਹਿਲਾਂ ਜਦੋਂ ਪੀੜਤ ਮੁੰਡੇ ਦੀ ਮਾਂ ਅਤੇ ਪਿਓ ਘਰੋਂ ਬਾਹਰ ਗਏ ਹੋਏ ਸਨ ਤਾਂ ਪਿੱਛੋਂ ਉਕਤ ਲੜਕੀ ਦਾ ਪਿਤਾ ਆਪਣੇ ਸਾਥੀਆਂ ਸਣੇ ਉਹਨਾਂ ਦੇ ਘਰ ਆ ਗਿਆ ਅਤੇ ਉਹਨਾਂ ਦੇ ਬੱਚਿਆਂ ਨਾਲ ਕੁੱਟਮਾਰ ਕੀਤੀ ਅਤੇ ਪੁਲਿਸ ਨਾਲ ਮਿਲੀ ਭੁਗਤ ਕਰਕੇ ਉਲਟਾ ਉਨ੍ਹਾਂ ਦੇ ਪਰਿਵਾਰ ਉੱਤੇ ਹੀ ਐਫ ਆਈਆਰ ਦਰਜ ਕਰਾ ਦਿੱਤੀ ਗਈ। ਉੱਥੇ ਹੀ ਪੁਲਿਸ ਵੱਲੋਂ ਵੀ ਨਬਾਲਗ ਲੜਕੇ ਦੇ ਪਰਿਵਾਰ ਉੱਤੇ ਹੀ ਕੁੱਟਮਾਰ ਦਾ ਮੁਕਦਮਾ ਦਰਜ ਕਰ ਦਿੱਤਾ ਗਿਆ।
- ਫਿਰੋਜ਼ਪੁਰ ਦੇ ਕਈ ਕਿਸਾਨ ਹੁਣ ਨਹੀਂ ਲਗਾਉਣਗੇ ਫਸਲ ਦੇ ਨਾੜ ਨੂੰ ਅੱਗ, ਬੂਟੇ ਲਗਾ ਵਾਤਾਵਰਣ ਬਚਾਉਣ ਦਾ ਦਿੱਤਾ ਸੁਨੇਹਾ - Save Environment
- ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਨੂੰ ਸਾਲ 2024-25 ਲਈ ਕਮੇਟੀਆਂ 'ਤੇ ਸੇਵਾਵਾਂ ਨਿਭਾਉਣ ਲਈ ਕੀਤਾ ਗਿਆ ਨਾਮਜ਼ਦ, ਸਪੀਕਰ ਕੁਲਤਾਰ ਸੰਧਵਾਂ ਨੇ ਸਾਂਝੀ ਕੀਤੀ ਜਾਣਕਾਰੀ - Members Punjab Vidhan nominated
- ਬਰਸਾਤਾਂ ਕਰਕੇ ਸਬਜ਼ੀਆਂ ਹੋਈਆਂ ਲੋਕਾਂ ਦੇ ਬਜਟ ਤੋਂ ਬਾਹਰ, ਤਿੰਨ ਗੁਣਾਂ ਵੱਧ ਗਈਆਂ ਕੀਮਤਾਂ - Vegetables expensive due rains
ਨਿਰਪੱਖ ਜਾਂਚ ਦੀ ਮੰਗ: ਇਸ ਬਾਰੇ ਜਾਂਚ ਅਧਿਕਾਰੀ ਨੂੰ ਪੁੱਛਿਆ ਗਿਆ ਕਿ ਇਹ ਮਾਮਲਾ ਤਫਤੀਸ਼ ਤੋਂ ਬਾਅਦ ਦਰਜ ਕੀਤਾ ਗਿਆ ਹੈ ਤਾਂ ਉਹ ਪਹਿਲਾ ਮਾਮਲੇ ਦੀ ਜਾਂਚ ਕਰਕੇ ਐਫਆਈਆਰ ਦਰਜ ਕਰਨ ਦੀ ਗੱਲ ਕਹਿੰਦੇ ਰਹੇ ਪਰ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਪੀੜਤ ਲੜਕੇ ਦਾ ਪਿਓ ਉਸ ਦਿਨ ਘਟਨਾ ਵਾਲੀ ਜਗ੍ਹਾ ਉੱਤੇ ਮੌਜੂਦ ਹੀ ਨਹੀ ਸੀ ਫਿਰ ਇਕਦਮ ਜਾਂਚ ਅਧਿਕਾਰੀ ਪਲਟਦੇ ਹੋਏ ਜਾਂਚ ਦੀ ਗੱਲ ਕਰਨ ਲੱਗ ਪਏ। ਪੁਲਿਸ ਦੇ ਇਸ ਬਦਲਦੇ ਬਿਆਨ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਆਖਿਰ ਪੁਲਿਸ ਉੱਤੇ ਕੀ ਅਜਿਹਾ ਦਬਾਅ ਹੈ, ਜੋ ਉਕਤ ਮਾਤਾ ਪਿਤਾ ਦੇ ਖਿਲਾਫ ਹੀ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ। ਪਰਿਵਾਰ ਨੂੰ ਹੁਣ ਪੁਲਿਸ ਦੇ ਉੱਚੇ ਅਧਿਕਾਰੀਆਂ ਤੋਂ ਉਮੀਦ ਹੈ ਕਿ ਸ਼ਾਇਦ ਉਹਨਾਂ ਨੂੰ ਇਨਸਾਫ ਮਿਲ ਸਕੇ ਅੱਤੇ ਨਿਰਪੱਖ ਜਾਂਚ ਵਿੱਚ ਸੱਚ ਸਾਹਮਣੇ ਆ ਸਕੇ।