ਫਰੀਦਕੋਟ : BJP ਆਗੂ ਨੂੰ ਘੇਰਨ ਅਤੇ ਵਿਵਾਦਿਤ ਵੀਡੀਓ ਵਾਇਰਲ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਕਿਸਾਨ ਆਗੂਆਂ ਦੀ ਰਿਹਾਈ ਨੂੰ ਲੈ ਕੇ SKM ਵਲੋਂ ਥਾਨਾਂ ਸਾਦਿਕ ਦੇ ਬਾਹਰ ਲਗਾਇਆ ਧਰਨਾਂ ਜੇਕਰ ਪੁਲਿਸ ਨੇ ਬਿਨਾਂ ਸ਼ਰਤ 14 ਮਈ ਤੱਕ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਅਤੇ ਉਹਨਾਂ ਨਾਲ ਗ੍ਰਿਫ਼ਤਾਰ ਕੀਤੇ ਗਏ ਬਾਕੀ ਸਾਥੀਆਂ ਨੂੰ ਰਿਹਾਅ ਨਾ ਕੀਤਾ ਤਾਂ 15 ਮਈ ਨੂੰ SKM ਵਲੋਂ ਥਾਨਾਂ ਸਾਦਿਕ ਦੇ ਬਾਹਰ ਕੀਤਾ ਜਾਵੇਗਾ ਵੱਡਾ ਰੋਸ ਪ੍ਰਦਰਸ਼ਨ। ਕਿਸਾਨ ਆਗੂ ਬਿੰਦਰ ਸਿੰਘ ਗੋਲੇਵਾਲਾ ਅਤੇ ਜਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ BJP ਦੀ B ਟੀਮ ਵਜੋਂ ਕੰਮ ਕਰ ਰਹੀ ਹੈ।
ਕਿਸਾਨ ਆਗੂਆਂ ਨੂੰ ਕੀਤਾ ਗਿਰਫ਼ਤਾਰ : ਉਹਨਾਂ ਕਿਹਾ ਕਿ SKM ਵਲੋਂ BJP ਦੇ ਵਿਰੋਧ ਦਾ ਐਲਾਨ ਕੀਤਾ ਹੋਇਆ, ਬੀਤੇ ਕੱਲ੍ਹ ਵੀ ਪਿੰਡ ਦੀਪ ਸਿੰਘ ਵਾਲਾ 'ਚ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਪਿੰਡ ਵਾਸੀਆਂ ਵੱਲੋਂ BJP ਆਗੂ ਦਾ ਵਿਰੋਧ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਵਲੋਂ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਨੌਨਿਹਾਲ ਸਿੰਘ ਸਮੇਤ 3 ਆਗੂਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਨਾਂ ਤਾਂ ਕਿਸੇ ਨੇ ਕਿਸੇ ਆਗੂ ਨੂੰ ਕੋਈ ਨੁਕਸਾਨ ਪਹੁੰਚਾਇਆ ਅਤੇ ਨਾ ਹੀ ਕਿਸੇ ਵਹੀਕਲ ਦੀ ਕੋਈ ਭੰਨਤੋੜ ਹੋਈ, ਨਾਂ ਹੀ ਮੌਕੇ 'ਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਮੌਜੂਦ ਸੀ ਪਰ ਪੁਲਿਸ ਨੇ ਧੱਕੇਸਾਹੀ ਕਰਦਿਆਂ ਸਾਡੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਪੰਜਾਬ ਪੁਲਿਸ ਨੂੰ 14 ਤਾਰੀਖ ਤੱਕ ਦਾ ਸਮਾਂ ਦਿੰਦੇ ਹਾਂ ਜੇਕਰ 14 ਮਈ ਤੱਕ ਰਜਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਰਿਹਾਅ ਨਾ ਕੀਤਾ ਗਿਆਟ ਤਾਂ 15 ਮਈ ਨੂੰ ਥਾਨਾਂ ਸਾਦਿਕ ਦੇ ਬਾਹਰ SKM ਵੱਡਾ ਇਕੱਠ ਕੀਤਾ ਜਾਵੇਗਾ।
- ਸਿਮਰਨਜੀਤ ਸਿੰਘ ਮਾਨ ਦਾ ਕੇਜਰੀਵਾਲ ਉੱਤੇ ਬਿਆਨ, ਕਿਹਾ- ਜ਼ਮਾਨਤ ਦੇਣਾ ਸਹੀ, ਪਰ ਸ਼ਰਤਾਂ ਲਗਾਉਣੀਆਂ ਗਲਤ - Lok Sabha Elections
- ਪੰਜਾਬ ਸਰਕਾਰ ਵਲੋਂ ਇਸ ਦਿਨ ਤੋਂ ਸੂਬੇ 'ਚ ਝੋਨੇ ਦੀ ਲੁਆਈ ਨੂੰ ਹਰੀ ਝੰਡੀ, ਇੰਨੇ ਘੰਟੇ ਮਿਲੇਗੀ ਬਿਜਲੀ - paddy sowing in punjab
- ਅੰਮ੍ਰਿਤਸਰ ਵਿੱਚ ਢਾਬਾ ਮਾਲਕ ਲੜਨ ਜਾ ਰਿਹਾ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਲੋਕ ਸਭਾ ਚੋਣਾਂ - Lok Sabha Elections
ਇਸ ਸਬੰਧੀ ਗੱਲਬਾਤ ਕਰਦਿਆਂ SP ਫਰੀਦਕੋਟ ਜਸਮੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੇ ਕੱਲ੍ਹ ਰਾਸਤਾ ਰੋਕ ਕੇ BJP ਦੇ ਆਗੂ ਨੂੰ ਚੋਣ ਪ੍ਰਚਾਰ ਕਰਨ ਲਈ ਅੱਗੇ ਨਹੀਂ ਜਾਣ ਦਿੱਤਾ। ਉਹਨਾਂ ਕਿਹਾ ਇਹਨਾਂ ਨੇ ਇਕ ਵੀਡੀਓ ਵੀ ਸ਼ੋਸ਼ਲ ਮੀਡੀਆ 'ਤੇ ਪਾਈ ਹੈ। ਜਿਸ ਵਿਚ ਇਹਨਾਂ ਨੇ BJP ਆਗੂਆਂ ਦੇ ਇੱਟਾਂ ਮਾਰਨ ਅਤੇ ਉਹਨਾਂ ਨੂੰ ਪਿੰਡਾਂ ਵਿਚ ਨਾ ਵੜਨ ਦੇਣ ਦੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਫੜ੍ਹੇ ਗਏ ਆਗੂਆਂ ਨੂੰ ਜੇਲ੍ਹ ਭੇਜਿਆ ਜਾ ਚੁੱਕਾ। ਧਰਨੇ ਸਬੰਧੀ ਉਹਨਾਂ ਕਿਹਾ ਕਿ ਇਹ ਉਹਨਾਂ ਦਾ ਹੱਕ ਹੈ।