ਸੰਗਰੂਰ: ਜ਼ਿਲ੍ਹੇ ਦੇ ਕਸਬਾ ਦਿੜਬਾ ਵਿੱਚ ਸਿਹਤ ਵਿਭਾਗ ਨੇ ਦੁੱਧ ਅਤੇ ਹੋਰ ਵੱਖ-ਵੱਖ ਪਦਾਰਥ ਬਣਾਉਣ ਵਾਲੀ ਫੈਕਟਰੀ ਦੇ ਸੈਂਟਰ ਉੱਤੇ ਅਚਾਨਕ ਰੇਡ ਕੀਤੀ। ਇਸ ਦੌ ਰਾਨ ਉਨ੍ਹਾਂ ਦੱਧ, ਘਿਓ ਤੋਂ ਇਲਾਵਾ ਫੈਕਟਰੀ ਅੰਦਰ ਬਣਾਏ ਜਾਣ ਵਾਲੇ ਹੋਰ ਪਦਾਰਥਾਂ ਦੇ ਸੈਂਪਲ ਲਏ ਅਤੇ ਜਾਂਚ ਲਈ ਅੱਗੇ ਭੇਜ ਦਿੱਤਾ। ਅਧਿਕਾਰੀਆਂ ਨੇ ਆਖਿਆ ਕਿ ਸੈਂਪਲਾਂ ਦੀ ਜਾਂਚ ਹੋਣ ਮਗਰੋਂ ਜੋ ਵੀ ਤਰੁੱਟੀ ਪਾਈ ਗਈ ਉਸ ਦੇ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।
ਫੈਕਟਰੀ ਅਤੇ ਸਟੋਰ ਸੀਲ: ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਸ ਵਿਅਕਤੀ ਨੇ ਕਿਰਾਏ ਉੱਤੇ ਸਟੋਰ ਦਿੱਤਾ ਹੋਇਆ ਸੀ ਉਸ ਸਟੋਰ ਮਾਲਕ ਉੱਤੇ ਵੀ ਗ਼ੈਰ ਕਾਨੂੰਨੀ ਸਮਾਨ ਰਖਵਾਉਣ ਦੇ ਇਲਜ਼ਾਮ ਹੇਠ ਰਵਾਈ ਹੋ ਸਕਦੀ ਹੈ। ਦੱਸ ਦਈਏ ਬਰਫ ਦੀ ਫੈਕਟਰੀ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਲੁਕੋ ਕੇ ਰਿਫਾਇੰਡ ਦੇ ਪੀਪੇ ਅਤੇ ਸੁੱਕੇ ਦੁੱਧ ਦੇ ਵੱਡੇ ਵੱਡੇ ਪੈਕੇਟ ਰੱਖੇ ਹੋਏ ਸਨ। ਇਸ ਤੋਂ ਇਲਾਵਾ ਨਕਲੀ ਦੁੱਧ ਬਣਾਉਣ ਵਾਲਾ ਸੋਰਵਿਟੋਲ ਨਾਮ ਦਾ ਕੈਮੀਕਲ 100 ਲੀਟਰ ਦੇ ਲਗਭਗ ਸਿਹਤ ਵਿਭਾਗ ਟੀਮ ਨੇ ਜ਼ਬਤ ਕੀਤਾ ਹੈ। ਮੌਕੇ ਉੱਪਰ ਪਹੁੰਚੀ ਟੀਮ ਨੇ ਸਾਰੀਆਂ ਚੀਜ਼ਾਂ ਦੇ ਸੈਂਪਲ ਭਰ ਕੇ ਲੈਬ ਵਿੱਚ ਜਾਂਚ ਕਰਨ ਲਈ ਭੇਜੇ। ਇਸ ਤੋਂ ਮਗਰੋਂ ਸਾਰੀ ਫੈਕਟਰੀ ਅਤੇ ਸਟੋਰ ਨੂੰ ਸੀਲ ਵੀ ਕਰ ਦਿੱਤਾ।
- ਲੁਧਿਆਣਾ 'ਚ ਸਿਵਲ ਹਸਪਤਾਲ ਨੂੰ ਲੈ ਕੇ ਕੀਤੀ ਪ੍ਰੈੱਸ ਕਾਨਫਰੰਸ, ਕਿਹਾ - ਹੁਣ ਹੋਣਗੀਆਂ ਸਾਰੀਆਂ ਦਿੱਕਤਾਂ ਦੂਰ ... - Rajya Sabha Member Sanjeev Arora
- ਮਿਲੋ ਪੰਜਾਬ ਦੀ ਪਹਿਲੀ ਡ੍ਰੋਨ ਦੀਦੀ ਨਾਲ; ਜੋ ਚਲਾਉਂਦੀ ਹੈ 16 ਲੱਖ ਦਾ ਡ੍ਰੋਨ, ਦੇਖੋ ਤਾਂ ਜ਼ਰਾ ਹੋਰ ਕੀ ਹੈ ਉਨ੍ਹਾਂ ਦੀ ਖਾਸੀਅਤ - Ludhiana drone owner Mandeep Kaur
- ਮੌਨਸੂਨ ਤੋਂ ਪਹਿਲਾਂ ਹੜ੍ਹਾਂ ਨਾਲ ਨਜਿੱਠਣ ਲਈ ਬਣਾਏ ਗਏ ਕੰਟਰੋਲ ਰੂਮ, ਮਾਨਸਾ ਅਤੇ ਫਤਹਿਗੜ੍ਹ ਸਾਹਿਬ ਪ੍ਰਸ਼ਾਸਨ ਨੇ ਚੁੱਕੇ ਕਦਮ - deal with the flood situation
ਨਕਲੀ ਦੁੱਧ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੁੰਦਾ ਸੀ ਸਪਲਾਈ: ਰੇਡ ਮਾਰਨ ਪਹੁੰਚੇ ਜਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਪਹਿਲਾਂ ਵੀ ਇਸ ਫੈਕਟਰੀ ਉੱਪਰ ਨਕਲੀ ਦੁੱਧ ਬਣਾਉਣ ਦਾ ਕੇਸ ਚੱਲ ਰਿਹਾ ਹੈ ਪਰ ਹੁਣ ਦੁਬਾਰਾ ਸ਼ਿਕਾਇਤਾਂ ਆਉਣ ਉੱਤੇ ਅਸੀਂ ਫਿਰ ਰੇਡ ਕੀਤੀ। ਉਨ੍ਹਾਂ ਆਖਿਆ ਕਿ ਇਸ ਮਿਲਾਵਟੀ ਸਮਾਨ ਕਾਰਣ ਲੋਕ ਬਲੱਡ ਪ੍ਰੈਸ਼ਰ, ਸ਼ੂਗਰ, ਕੇਲੋਰਸਟੋਲ ਦਾ ਵਧਣਾ ਅਤੇ ਕੈਂਸਰ ਤੱਕ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਅਜਿਹੇ ਲੋਕਾਂ ਉੱਤੇ ਠੱਲ ਪਾਉਣਾ ਜ਼ਰੂਰੀ ਹੈ। ਅਧਿਆਕਾਰੀਆਂ ਨੇ ਇਹ ਆਖਿਆ ਕਿ ਇੱਥੋਂ ਨਕਲੀ ਦੁੱਧ ਅਤੇ ਪਨੀਰ ਤਿਆਰ ਹੋ ਕੇ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿੱਚ ਸਪਲਾਈ ਹੁੰਦਾ ਸੀ।