ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਪੋਸ਼ ਇਲਾਕੇ ਕਮਲਾ ਨਹਿਰੂ ਕਲੋਨੀ ਵਿੱਚ ਬੀਤੀ ਦੇਰ ਰਾਤ ਈ ਰਿਕਸ਼ਾ ਉੱਤੇ ਆਏ ਚਾਰ ਲੁਟੇਰਿਆਂ ਨੇ ਇੱਕ ਦੁਕਾਨਦਾਰ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਕਰੀਬ 60 ਹਜ਼ਾਰ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਹੈ। ਇਸ ਘਟਨਾ ਦਾ ਪਤਾ ਚੱਲਣ ਮਗਰੋਂ ਮੌਕੇ ਉੱਤੇ ਪੁਲਿਸ ਪਹੁੰਚੀ ਅਤੇ ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰੇ ਫਰੋਲੇ ਜਾ ਰਹੇ ਹਨ। ਲੁੱਟ ਖੋਹ ਕਰਨ ਵਾਲੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਤੇਜ਼ਧਾਰ ਹਥਿਆਰ ਦੀ ਨੋਕ ਉੱਤੇ ਲੁੱਟ: ਕਮਲਾ ਨਹਿਰੂ ਕਲੋਨੀ ਦੇ ਰਹਿਣ ਵਾਲੇ ਨਰੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਜੈਦਕਾ ਈ ਸਰਵਿਸ ਦੁਕਾਨ ਉੱਤੇ ਦੋ ਲੁਟੇਰੇ ਮੂੰਹ ਬੰਨ ਕੇ ਅੰਦਰ ਆਏ ਜਿਨਾਂ ਕੋਲ ਤੇਜ਼ਧਾਰ ਹਥਿਆਰ ਸੀ। ਇੱ ਲੁਟੇਰੇ ਦੁਕਾਨ ਦੇ ਬਾਹਰ ਮੌਜੂਦ ਸੀ ਅਤੇ ਇੱਕ ਈ ਰਿਕਸ਼ਾ ਵਿੱਚ ਬੈਠਾ ਹੋਇਆ ਸੀ। ਦੋ ਲੁਟੇਰਿਆਂ ਨੇ ਦੁਕਾਨ ਦੇ ਅੰਦਰ ਬਗੈਰ ਕਿਸੇ ਡਰ ਤੋਂ ਸ਼ਰੇਆਮ ਐਂਟਰੀ ਕੀਤੀ ਅਤੇ ਦੁਕਾਨਦਾਰ ਨੂੰ ਤੇਜ਼ਧਾਰ ਹਥਿਆਰ ਦੀ ਨੋਕ ਉੱਤੇ ਡਰਾਉਂਦਿਆਂ ਪੈਸਿਆਂ ਦੀ ਲੁੱਟ ਕੀਤੀ। ਵਾਰਦਾਤ ਮਗਰੋਂ ਪੁਲਿਸ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਦੇਰੀ ਨਾਲ ਪਹੁੰਚੀ। ਇਹ ਇਲਜ਼ਾਮ ਸਥਾਨਕਵਾਸੀਆਂ ਨੇ ਲਾਇਆ ਹੈ।
- ਮੁਫਤ ਮਿਲੀ ਟ੍ਰੇਨਿੰਗ ਦਾ ਲਿਆ ਲਾਹਾ; ਵਿਦੇਸ਼ਾਂ 'ਚ ਨਾਮ ਚਮਕਾ ਕੇ ਪੰਜਾਬ ਪਰਤੀ ਧੀ ਪ੍ਰਿਅੰਕਾ ਦਾਸ - Priyanka Das ranks fourth
- ਵਿਸ਼ਵ ਹਿੰਦੂ ਪ੍ਰੀਸ਼ਦ ਨੇਤਾ ਵਿਕਾਸ ਬੱਗਾ ਦੇ ਕਤਲ 'ਚ ਸ਼ਾਮਲ ਹਥਿਆਰਾਂ ਦਾ ਸਪਲਾਇਰ ਲੁਧਿਆਣਾ ਤੋਂ ਗ੍ਰਿਫਤਾਰ, ਦਿੱਲੀ ਪੁਲਿਸ ਅਤੇ NIA ਨੂੰ ਮਿਲੀ ਕਾਮਯਾਬੀ - Vikas bagga murder update
- ਰੱਖੜ ਪੁੰਨਿਆਂ ਮੌਕੇ ਸੁਖਬੀਰ ਬਾਦਲ ਨੇ ਸੀਐੱਮ ਮਾਨ ਨੂੰ ਲਿਆ ਲੰਮੇਂ ਹੱਥੀਂ, ਕਿਹਾ- ਭਗਵੰਤ ਮਾਨ ਨੇ ਸਿੱਖੇ ਪੰਜਾਬੀਆਂ ਨੂੰ ਲੁੱਟਣ ਦੇ ਤਰੀਕੇ - Political gathering at Rakhar Punya
ਕੈਮਰੇ 'ਚ ਕੈਦ ਲੁੱਟ ਦੀ ਵਾਰਦਾਤ: ਉੱਧਰ ਇਸ ਵਾਰਦਾਤ ਸਬੰਧੀ ਥਾਣਾ ਕੈਂਟ ਪੁਲਿਸ ਘਟਨਾ ਸਥਾਨ ਉੱਤੇ ਪਹੁੰਚੀ ਤਾਂ ਏਐਸਆਈ ਮਨਫੂਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਦੁਕਾਨਦਾਰ ਦੇ ਬਿਆਨਾ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੁਕਾਨਦਾਰ ਅਨੁਸਾਰ ਉਨ੍ਹਾਂ ਦੀ ਦੁਕਾਨ ਵਿੱਚੋਂ 60 ਹਜਰ ਰੁਪਏ ਦੀ ਲੁੱਟ ਹੋਈ ਹੈ। ਦੱਸ ਦਈਏ ਇਹ ਪੂਰੀ ਵਾਰਦਾਤ ਸਪੱਸ਼ਟ ਤੌਰ ਉੱਤੇ ਸੀਸੀਟੀਵੀ ਵਿੱਚ ਕੈਦ ਹੋਈ ਹੈ। ਤਸਵੀਰਾਂ ਵਿੱਚ ਸਾਫ ਵਿਖਾਈ ਦਿੰਦਾ ਹੈ ਕਿ ਕਿਵੇਂ ਨਕਾਬਪੋਸ਼ ਲੁਟੇਰੇ ਦੁਕਾਨ ਅੰਦਰ ਦਾਖਿਲ ਹੋਏ ਅਤੇ ਲੁੱਟ ਨੂੰ ਅੰਜਾਮ ਦੇਕੇ ਅਸਾਨੀ ਨਾਲ ਫਰਾਰ ਹੋ ਗਏ। ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਵੀ ਕੀਤਾ ਗਿਆ ਹੈ।