ਅੰਮ੍ਰਿਤਸਰ: ਪੈਰਿਸ ਓਲੰਪਿਕ 2024 ਵਿੱਚ ਦੋ ਬ੍ਰੌਂਜ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਸ਼ੂਟਰ ਮਨੂ ਭਾਕਰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਣ ਦੇ ਲਈ ਪੁੱਜੇ। ਇਸ ਮੌਕੇ ਉਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨੂ ਭਾਕਰ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਮੈਂ ਪਹਿਲੀ ਵਾਰ ਆਈ ਹਾਂ ਅਤੇ ਇੱਥੇ ਆ ਕੇ ਮਨ ਨੂੰ ਬਹੁਤ ਖੁਸ਼ੀ ਮਿਲੀ।
ਮਨ ਨੂੰ ਸਕੂਨ ਮਿਲਿਆ: ਮਨੂ ਭਾਕਰ ਨੇ ਆਖਿਆ ਕਿ ਮੈਂ ਕਿਤਾਬਾਂ ਦੇ ਵਿੱਚ ਪੜਦੀ ਅਤੇ ਵੇਖਦੀ ਹੁੰਦੀ ਸੀ ਕਿ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਅਤੇ ਵਾਹਘਾ ਬਾਰਡਰ ਹੈ। ਜਿਸ ਦੀਆਂ ਕਾਫੀ ਗੱਲਾਂ ਸੁਣਨ ਅਤੇ ਵੇਖਣ ਨੂੰ ਮਿਲਦੀਆਂ ਸਨ। ਅੱਜ ਖੁਦ ਇੱਥੇ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਬੀਤੇ ਦਿਨ ਅਸੀਂ ਵਾਹਘਾ ਬਾਰਡਰ ਗਏ ਸੀ ਅਤੇ ਉੱਥੇ ਅਸੀਂ ਆਪਣੇ ਜਵਾਨਾਂ ਦੀ ਰੀਟ੍ਰਿਟ ਸੈਰੇਮਨੀ ਵੇਖੀ ਅਤੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਜੋ ਕਿ ਬਹੁਤ ਵਧੀਆ ਦੇਸ਼ ਭਗਤੀ ਨਾਲ ਭਰਿਆ ਨਜ਼ਾਰਾ ਸੀ।
- 'ਜੇ ਅੱਜ ਨਾ ਜਾਗੇ, ਤਾਂ ਭੱਵਿਖ ਹੋਵੇਗਾ ਬਰਬਾਦ...' ਕਿਸਾਨ ਮੇਲੇ ਵਿੱਚ ਵੱਖਰੇ ਅੰਦਾਜ 'ਚ 'ਪਾਣੀ ਬਚਾਓ' ਦਾ ਸੰਦੇਸ਼ - Save Water
- ਕਿਸਾਨਾਂ ਵੱਲੋਂ ਕਰ ਦਿੱਤਾ ਇੱਕ ਵੱਡਾ ਐਲਾਨ, ਹੁਣ ਪੰਜਾਬ ਸਰਕਾਰ ਵਿਰੁੱਧ ਪੰਜਾਬ 'ਚ ਵੀ ਹੋਵੇਗਾ ਪ੍ਰਦਰਸ਼ਨ - Front against AAP
- ਇੱਕ ਮਹੀਨੇ ਬਾਅਦ ਦੁਬਈ ਤੋਂ ਕਪੂਰਥਲਾ ਲਿਆਂਦੀ ਗਈ ਨੌਜਵਾਨ ਦੀ ਮ੍ਰਿਤਕ ਦੇਹ, ਬਜ਼ੁਰਗ ਮਾਪਿਆਂ ਦਾ ਸੀ ਇਕਲੌਤਾ ਸਹਾਰਾ - Youth Death In Dubai
ਗੋਲਡ ਮੈਡਲ ਜਿੱਤਣ ਦੀ ਕੋਸ਼ਿਸ਼: ਉਹਨਾਂ ਕਿਹਾ ਕਿ ਅੱਜ ਅਸੀਂ ਸਵੇਰੇ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਆਏ ਹਾਂ ਅਤੇ ਇੱਥੇ ਆਉਣਾ ਸੁਫਨਾ ਪੂਰਾ ਹੋਣ ਵਰਗਾ ਹੈ। ਉਹਨਾਂ ਕਿਹਾ ਕਿ ਕਹਿੰਦੇ ਹਨ ਕਿ ਦਰਬਾਰ ਸਾਹਿਬ ਵਿੱਚ ਜੋ ਵੀ ਸੱਚੇ ਮਨ ਨਾਲ ਮਨੋਕਾਮਨਾ ਮੰਗਦਾ ਹੈ ਉਸਦੀ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਅਤੇ ਅੱਜ ਮੈਂ ਵੀ ਇੱਥੇ ਆ ਕੇ ਸੱਚੇ ਮਨ ਨਾਲ ਮੰਨਤ ਮੰਗਾਂਗੀ ਤਾਂ ਕਿ ਮੇਰੀ ਅਰਦਾਸ ਵੀ ਪੂਰੀ ਹੋਵੇ। ਉਹਨਾਂ ਕਿਹਾ ਕਿ ਮੈਂ ਉਮੀਦ ਕਰਾਂਗੀ ਕਿ ਹਰ ਸਾਲ ਇੱਥੇ ਇੱਕ ਵਾਰ ਜ਼ਰੂਰ ਆਵਾਂ। ਸ਼ੂਟਰ ਮਨੂ ਭਾਕਰ ਨੇ ਅੱਗੇ ਕਿਹਾ ਕਿ ਮੇਰੀ ਕੋਸ਼ਿਸ਼ ਪੂਰੀ ਸੀ ਕਿ ਓਲੰਪਿਕ ਦੇ ਵਿੱਚ ਗੋਲਡ ਮੈਡਲ ਹਾਸਲ ਕੀਤਾ ਜਾਵੇ ਪਰ ਫਿਰ ਵੀ ਮੇਰੇ ਵੱਲੋਂ ਦੋ ਬ੍ਰੌਂਜ਼ ਮੈਡਲ ਜਿੱਤੇ ਗਏ ਹਨ। ਮੈਂ ਅੱਗੇ ਪੂਰੀ ਮਿਹਨਤ ਕਰਾਂਗੀ ਅਤੇ ਚੰਗਾ ਪ੍ਰਦਰਸ਼ਨ ਕਰਨ ਦੀ ਵੀ ਕੋਸ਼ਿਸ਼ ਕਰਾਂਗੀ ਤਾਂ ਜੋ ਗੋਲਡ ਮੈਡਲ ਹਾਸਲ ਕੀਤਾ ਜਾ ਸਕੇ।