ਅੰਮ੍ਰਿਤਸਰ: ਕਣਕ ਦੀ ਖਰੀਦ ਨੂੰ ਲੈ ਕੇ ਜ਼ਿਲ੍ਹੇ ਭਰ ਵਿੱਚ ਲਗਾਤਾਰ ਅਧਿਕਾਰੀਆਂ ਨਾਲ ਤਾਲਮੇਲ ਰੱਖ ਰਹੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਸੁੱਕੀ ਕਣਕ ਹੀ ਲੈ ਕੇ ਆਉਣ ਕਿਉਂਕਿ ਦਾਣੇ ਵਿੱਚ ਵੱਧ ਨਮੀ ਮਿਲਣ ਨਾਲ ਖਰੀਦ ਏਜੰਸੀਆਂ ਵਾਸਤੇ ਖਰੀਦ ਕਰਨੀ ਸੰਭਵ ਨਹੀਂ ਹੁੰਦੀ, ਜਿਸ ਕਾਰਨ ਕਿਸਾਨ ਨੂੰ ਕਣਕ ਸੁੱਕਣ ਦਾ ਇੰਤਜ਼ਾਰ ਮੰਡੀ ਵਿੱਚ ਬੈਠ ਕੇ ਕਰਨਾ ਪੈਂਦਾ ਹੈ। ਇਸ ਨਾਲ ਇੱਕ ਤਾਂ ਕਿਸਾਨ ਦੀ ਖੱਜ਼ਲ ਖੁਆਰੀ ਹੁੰਦੀ ਹੈ, ਦੂਸਰਾ ਮੰਡੀ ਵਿੱਚ ਥਾਂ ਰੁੱਝਿਆ ਰਹਿੰਦਾ ਹੈ, ਜੋ ਕਿ ਹੋਰ ਫਸਲ ਦੀ ਖਰੀਦ ਵਿਚ ਵਿਘਨ ਪਾਉਂਦਾ ਹੈ।
ਅੱਜ ਕਣਕ ਦੀ ਖਰੀਦ ਸਬੰਧੀ ਮੰਡੀ ਅਫਸਰ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਡੀਸੀ ਥੋਰੀ ਨੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇੱਕ ਤਾਂ ਬਰਸਾਤ ਘੱਟ ਸੀ ਦੂਸਰਾ ਕਣਕ ਤਰਪਾਲਾਂ ਨਾਲ ਢੱਕੀ ਹੋਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਅੱਜ ਮੁੜ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ ਪਰ ਕਈ ਸਥਾਨਾਂ ਉੱਤੇ ਦਾਣਿਆਂ ਵਿੱਚ ਨਮੀ 12 ਫੀਸਦੀ ਤੋਂ 14 ਫੀਸਦੀ ਵੱਧ ਹੋਣ ਕਾਰਨ ਖਰੀਦ ਨਹੀਂ ਹੋ ਸਕੀ।
ਡਿਪਟੀ ਕਮਿਸ਼ਨਰ ਥੋਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਰਸਾਤ ਕਾਰਨ ਨਮੀ ਆਮ ਨਾਲੋਂ ਵਧੀ ਹੈ, ਸੋ ਉਹ ਕਣਕ ਦੀ ਕਟਾਈ ਵੇਲੇ ਦਾਣੇ ਦੀ ਨਮੀ ਦਾ ਜ਼ਰੂਰ ਧਿਆਨ ਰੱਖਣ। ਉਨਾਂ ਕਿਹਾ ਕਿ ਅਸੀਂ ਤੁਹਾਡੀ ਫਸਲ ਦਾ ਇੱਕ ਇੱਕ ਦਾਣਾ ਖਰੀਦਣ ਲਈ ਪਾਬੰਦ ਹਾਂ, ਸੋ ਕਿਸੇ ਵੀ ਤਰਾਂ ਦੀ ਕਾਹਲੀ ਦੀ ਲੋੜ ਨਹੀਂ ਹੈ। ਲਿਫਟਿੰਗ 70 ਫੀਸਦ ਲਗਾਤਾਰ ਚੱਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ 100 ਫੀਸਦ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਬਾਰਦਾਨੇ ਦੀ ਕੋਈ ਸਮੱਸਿਆ ਨਹੀਂ ਆ ਰਹੀ। ਬਰਸਾਤ ਨੂੰ ਵੇਖਦੇ ਹੋਏ ਤ੍ਰਿਪਾਲਾਂ ਦੇ ਪ੍ਰਬੰਧ ਵੀ ਕੀਤੇ ਹਨ।
- ਲੁਧਿਆਣਾ ਦੇ ਸਾਬਕਾ ਵਿਧਾਇਕ ਨੇ AAP ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਲੋਕ ਸਭਾ ਟਿਕਟ ਨਾ ਮਿਲਣ ਤੋਂ ਸੀ ਨਾਰਾਜ਼ - AAP Leader Resigned
- ਚੋਣ ਪ੍ਰਚਾਰ ਦੌਰਾਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਉਮੀਦਵਾਰ ਮੰਨਾ ਦਾ ਤਿੱਖਾ ਵਿਰੋਧ - Lok Sabha Elections
- ਪੰਜਾਬ ਮੌਸਮ ਅਪਡੇਟ; ਪਟਿਆਲਾ ਵਿੱਚ ਇਸ ਦਿਨ ਪੈ ਸਕਦਾ ਮੀਂਹ, ਜਾਣੋ, ਆਪਣੇ ਸ਼ਹਿਰ ਦੇ ਮੌਸਮ ਦਾ ਹਾਲ - Weather Update
ਦਾਣਾ ਮੰਡੀ ਵਿੱਚ ਆਪਣੀ ਕਣਕ ਲੈਕੇ ਆਏ ਕਿਸਾਨਾਂ ਨੇ ਕਿਹਾ ਕਿ ਅੱਜ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਮਜੀਠਾ ਦਾਣਾ ਮੰਡੀ ਪੁੱਜੇ ਸਨ। ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਅਤੇ ਮੁਸ਼ਕਿਲਾਂ ਸੁਣੀਆਂ। ਕਿਸਾਨਾਂ ਮੁਤਾਬਿਕ ਡੀਸੀ ਨੇ ਕਿਹਾ ਕਿ ਬੇਮੌਸਮੀ ਬਰਸਾਤ ਦੇ ਕਾਰਣ ਕਣਕ ਵਿੱਚ ਜਿਹੜੀ ਨਮੀ ਆਈ ਹੈ। ਇਸ ਵਿੱਚ ਥੋੜੀ ਰਾਹਤ ਦਿੱਤੀ ਜਾਵੇਗੀ ਅਤੇ 12 ਤੋਂ 14 ਫੀਸਦੀ ਨਮੀਂ ਵਾਲੀ ਕਣਕ ਚੁੱਕੀ ਜਾਵੇਗੀ।