ETV Bharat / state

ਅੰਮ੍ਰਿਤਸਰ 'ਚ ਨਬਾਲਿਗ ਕੁੜੀ ਨੇ ਆਪਣੀ ਮਾਂ 'ਤੇ ਲਾਏ ਧੰਦਾ ਕਰਵਾਉਣ ਦੇ ਇਲਜ਼ਾਮ, ਮਾਂ ਨੇ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ - MINOR GIRL ACCUSED HER MOTHER

ਅੰਮ੍ਰਿਤਸਰ ਵਿੱਚ ਇੱਕ ਨਬਾਲਿਗ ਕੁੜੀ ਨੇ ਆਪਣੀ ਮਾਂ ਉੱਤੇ ਹੀ ਜ਼ਬਰੀ ਧੰਦਾ ਕਰਵਾਉਣ ਦੇ ਇਲਜ਼ਾਮ ਲਾਏ ਹਨ। ਮਾਂ ਨੇ ਇਲਜ਼ਾਮਾਂ ਨੂੰ ਨਕਾਰਿਆ ਹੈ।

minor girl accused her mother
ਨਬਾਲਿਗ ਕੁੜੀ ਨੇ ਮਾਂ 'ਤੇ ਲਾਏ ਧੰਦਾ ਕਰਵਾਉਣ ਦੇ ਇਲਜ਼ਾਮ (ETV BHARAT PUNJAB (ਰਿਪੋਟਰ,ਅੰਮ੍ਰਿਤਸਰ))
author img

By ETV Bharat Punjabi Team

Published : Oct 7, 2024, 6:25 PM IST

Updated : Oct 7, 2024, 8:00 PM IST

ਅੰਮ੍ਰਿਤਸਰ: ਮਾਂ ਅਤੇ ਧੀ ਦਾ ਪਵਿੱਤਰ ਰਿਸ਼ਤਾ ਉਸ ਸਮੇਂ ਤਾਰ-ਤਾਰ ਹੋ ਗਿਆ ਜਦੋਂ ਅੰਮ੍ਰਿਤਸਰ ਦੇ ਵਿੱਚ ਇੱਕ ਨਾਬਾਲਿਕ ਕੁੜੀ ਵੱਲੋਂ ਆਪਣੀ ਹੀ ਮਾਂ ਦੇ ਉੱਪਰ ਨਜਾਇਜ਼ ਧੰਦਾ ਕਰਵਾਉਣ ਦੇ ਇਲਜ਼ਾਮ ਲਗਾਏ ਗਏ। ਅੰਮ੍ਰਿਤਸਰ ਸਹਾਇਕ ਕਮਿਸ਼ਨਰ ਪੁਲਿਸ ਦਫਤਰ ਦੇ ਬਾਹਰ ਮਾਮਲਾ ਪਹੁੰਚਿਆ ਹੈ। ਲੜਕੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੀ ਮਾਂ ਵੱਲੋਂ ਉਸ ਕੋਲੋਂ ਧੰਦਾ ਕਰਵਾਇਆ ਜਾਂਦਾ ਸੀ।

ਮਾਂ ਨੇ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ (ETV BHARAT PUNJAB (ਰਿਪੋਟਰ,ਅੰਮ੍ਰਿਤਸਰ))

ਧੀ ਨੇ ਮਾਂ ਉੱਤੇ ਲਾਏ ਗੰਭੀਰ ਇਲਜ਼ਾਮ

ਇਸ ਸਬੰਧੀ ਉਹ ਆਪਣੇ ਪਰਿਵਾਰ ਨੂੰ ਦੱਸਣਾ ਚਾਹੁੰਦੀ ਸੀ ਪਰ ਉਸ ਦੀ ਮਾਂ ਉਸ ਉੱਤੇ ਦਬਾਅ ਪਾਉਂਦੀ ਸੀ, ਜਿਸ ਕਰਕੇ ਉਹ ਆਪਣੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਇਸਦੀ ਜਾਣਕਾਰੀ ਨਹੀਂ ਦੇ ਸਕੀ ਅਤੇ ਲਗਾਤਾਰ ਹੀ ਉਸ ਨਾਲ ਬਲਾਤਕਾਰ ਹੁੰਦਾ ਰਿਹਾ। ਹੁਣ ਪੀੜਤ ਲੜਕੀ ਨੇ ਹਿੰਮਤ ਕਰਕੇ ਆਪਣੇ ਪਿਤਾ ਨੂੰ ਇਹ ਸਾਰੀ ਦਾਸਤਾਨ ਦੱਸੀ । ਨਬਾਲਿਗ ਕੁੜੀ ਇਨਸਾਫ਼ ਦੀ ਮੰਗ ਕਰ ਰਹੀ ਹੈ।

ਸਖਤ ਕਾਰਵਾਈ ਦੀ ਮੰਗ

ਦੂਜੇ ਪਾਸੇ ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਉਸਦੀ ਪਤਨੀ ਵੱਲੋਂ ਉਸਦੀ ਧੀ ਤੋਂ ਨਜਾਇਜ਼ ਧੰਦਾ ਕਰਵਾਇਆ ਜਾ ਰਿਹਾ ਸੀ। ਜਿਸ ਦਾ ਕਿ 15 ਦਿਨ ਪਹਿਲਾਂ ਹੀ ਉਸ ਨੂੰ ਪਤਾ ਲੱਗਿਆ ਅਤੇ ਹੁਣ ਉਹਨਾਂ ਵੱਲੋਂ ਪੁਲਿਸ ਨੂੰ ਦਰਖਾਸਤ ਵੀ ਦਿੱਤੀ ਗਈ ਹੈ। ਉਨ੍ਹਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਪੀੜਤ ਪਿਤਾ ਨੇ ਕਿਹਾ ਕਿ ਮੈਂ ਆਪਣੀ ਪਤਨੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਾ ਹਾਂ।

ਪੁਲਿਸ ਕਰ ਰਹੀ ਜਾਂਚ

ਸਾਰੇ ਮਾਮਲੇ ਨੂੰ ਲੈਕੇ ਜਦੋਂ ਇਲਜ਼ਾਮਾਂ ਵਿੱਚ ਘਿਰੀ ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਧੀ ਵੱਲੋਂ ਉਸ ਉੱਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ। ਮਾਂ ਨੇ ਦੱਸਿਆ ਕਿ ਉਸ ਦੀ ਧੀ ਦੇ ਖੁਦ ਹੀ ਕਿਸੇ ਲੜਕੇ ਨਾਲ ਨਜਾਇਜ਼ ਸੰਬੰਧ ਹਨ, ਜਿਸ ਦੇ ਨਾਲ ਉਹ ਫੋਨ ਉੱਤੇ ਗੱਲਬਾਤ ਵੀ ਕਰਦੀ ਰਹੀ ਹੈ ਪਰ ਹੁਣ ਸਾਰੇ ਇਲਜ਼ਾਮ ਉਹ ਉਸਦੇ ਉੱਪਰ ਲਗਾ ਰਹੀ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਦੇ ਕੋਲ ਦਰਖਾਸਤ ਆਈ ਹੈ ਅਤੇ ਦੋਨਾਂ ਪਾਰਟੀਆਂ ਨੂੰ ਉਹਨਾਂ ਵੱਲੋਂ ਬੁਲਾਇਆ ਗਿਆ ਹੈ। ਜਾਂਚ ਕਰਨ ਤੋਂ ਬਾਅਦ ਹੀ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Last Updated : Oct 7, 2024, 8:00 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.