ETV Bharat / state

ਪਤੀ ਪਤਨੀ ਨੇ ਕੀਤੀ ਆਈਲਟਸ ਪਾਸ; ਵਿਦੇਸ਼ ਜਾਣ ਦੀ ਬਜਾਏ ਕੀਤਾ ਸਟਰੀਟ ਫੂਡ ਦਾ ਕੰਮ, ਮਾਪਿਆਂ ਦੀ ਕਰ ਰਹੇ ਸੇਵਾ - IELTS pass husband and wife - IELTS PASS HUSBAND AND WIFE

Inspirational To Youth: ਬਠਿੰਡਾ ਵਿੱਚ ਆਈਲਟਸ ਕਰਨ ਮਗਰੋਂ ਵੀ ਇੱਕ ਜੋੜਾ ਬਾਹਰ ਨਹੀਂ ਗਿਆ ਅਤੇ ਦੋਵੇਂ ਪਤੀ-ਪਤਨੀ ਸਰਕ ਉੱਤੇੇ ਸਟਰੀਟ ਫੂਡ ਦਾ ਕੰਮ ਕਰ ਰਹੇ ਹਨ। ਜੋੜੇ ਦਾ ਕਹਿਣਾ ਹੈ ਕਿ ਉਹ ਆਪਣੇ ਮਾਪਿਆਂ ਦੀ ਦੇਖਭਾਲ ਕਰਨ ਲਈ ਪੰਜਾਬ ਛੱਡ ਕੇ ਵਿਦੇਸ਼ ਨਹੀਂ ਗਏ।

going abroad
ਵਿਦੇਸ਼ ਜਾਣ ਦੀ ਬਜਾਏ ਬਜਾਏ ਕੀਤਾ ਸਟਰੀਟ ਫੂਡ ਦਾ ਕੰਮ (ETV BHARAT (ਬਠਿੰਡਾ ਰਿਪੋਟਰ))
author img

By ETV Bharat Punjabi Team

Published : Jun 25, 2024, 7:38 AM IST

ਮਾਪਿਆਂ ਦੀ ਕਰ ਰਹੇ ਸੇਵਾ (ETV BHARAT (ਬਠਿੰਡਾ ਰਿਪੋਟਰ))

ਬਠਿੰਡਾ: ਪੰਜਾਬ ਦੀ ਜਵਾਨੀ ਜਿੱਥੇ ਲਗਾਤਾਰ ਰੁਜ਼ਗਾਰ ਦੀ ਤਲਾਸ਼ ਵਿੱਚ ਵਿਦੇਸ਼ ਦਾ ਰੁੱਖ ਕਰ ਰਹੀ ਹੈ ਉੱਥੇ ਹੀ ਬਠਿੰਡਾ ਦਾ ਇੱਕ ਜੋੜਾ ਆਈਲੈਟਸ ਕਰਨ ਦੇ ਬਾਵਜੂਦ ਵਿਦੇਸ਼ ਨਾ ਜਾ ਕੇ ਨੌਜਵਾਨਾਂ ਲਈ ਵੱਖਰੀ ਮਿਸਾਲ ਪੇਸ਼ ਕਰ ਰਿਹਾ ਹੈ। ਗਰੈਜੂਏਟ ਲਵਪ੍ਰੀਤ ਸਿੰਘ ਵੱਲੋਂ ਆਪਣੀ ਪਤਨੀ ਸੁਖਪ੍ਰੀਤ ਕੌਰ ਨਾਲ ਮਿਲ ਬਠਿੰਡਾ ਵਿਖੇ ਆਪਣੀ ਫੂਡ ਦੀ ਰੇੜੀ ਲਗਾ ਕੇ ਰੁਜ਼ਗਾਰ ਚਲਾ ਰਿਹਾ ਹੈ।

ਵਿਦੇਸ਼ ਜਾਣ ਦਾ ਸੀ ਮਨ: ਲਵਪ੍ਰੀਤ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਵੱਲੋਂ ਗ੍ਰੈਜੂਏਸ਼ਨ ਇਕਨੋਮਿਕਸ ਨਾਲ ਕੀਤੀ ਗਈ ਸੀ ਅਤੇ ਇੱਕ ਵਾਰ ਉਸ ਨੇ ਵੀ ਦੂਸਰੇ ਨੌਜਵਾਨਾਂ ਨੂੰ ਵੇਖ ਕੇ ਵਿਦੇਸ਼ ਜਾਣ ਦਾ ਮਨ ਬਣਾਇਆ ਅਤੇ ਆਈਲੈਟਸ ਕੀਤੀ ਪਰ ਬਜ਼ੁਰਗ ਮਾਤਾ ਪਿਤਾ ਨੂੰ ਵੇਖਦੇ ਹੋਏ ਉਸ ਵੱਲੋਂ ਵਿਦੇਸ਼ ਨਾ ਜਾਣ ਦਾ ਮਨ ਬਣਾਇਆ ਗਿਆ ਅਤੇ ਬਠਿੰਡਾ ਦੇ ਹੋਟਲ ਵਿੱਚ ਉਸ ਵੱਲੋਂ ਫੂਡ ਦੀ ਟ੍ਰੇਨਿੰਗ ਲਈ ਗਈ ਅਤੇ ਇਸ ਦੌਰਾਨ ਉਸ ਦਾ ਵਿਆਹ ਸੁਖਪ੍ਰੀਤ ਕੌਰ ਨਾਲ ਹੋਇਆ ਅਤੇ ਫਿਰ ਦੋਸਤਾਂ ਅਤੇ ਰਿਸ਼ਤੇਦਾਰਾਂ ਵੱਲੋਂ ਵਿਦੇਸ਼ ਜਾਣ ਲਈ ਦਬਾਅ ਬਣਾਇਆ ਜਾਣ ਲੱਗਾ। ਉਸਦੀ ਪਤਨੀ ਵੱਲੋਂ 7.5 ਬੈਂਡ ਆਈਲੈਟਸ ਵਿੱਚੋਂ ਲੈ ਲਏ ਗਏ।

ਪਤਨੀ ਨਾਲ ਫੂਡ ਸਟਰੀਟ ਦਾ ਕੰਮ: ਵਿਦੇਸ਼ ਜਾਣ ਲਈ ਭਾਵੇਂ ਉਹਨਾਂ ਵੱਲੋਂ ਫਾਈਲ ਲਗਾ ਦਿੱਤੀ ਗਈ ਸੀ ਪਰ ਕਿਤੇ ਨਾ ਕਿਤੇ ਉਸਦੇ ਮਨ ਵਿੱਚ ਇਹ ਸੀ ਕਿ ਉਹ ਆਪਣੇ ਦੇਸ਼ ਵਿੱਚ ਰਹਿ ਕੇ ਆਪਣਾ ਕਾਰੋਬਾਰ ਕਰੇ ਕਿਉਂਕਿ ਉਹ ਕਿਸੇ ਦੇ ਅੰਡਰ ਕੰਮ ਨਹੀਂ ਕਰਨਾ ਚਾਹੁੰਦਾ ਸੀ। ਇਸੇ ਦੇ ਚਲਦੇ ਉਸ ਵੱਲੋਂ ਬਠਿੰਡਾ ਦੀ ਪ੍ਰਮੁੱਖ ਸੜਕ ਉੱਤੇ ਆਪਣੀ ਪਤਨੀ ਨਾਲ ਫੂਡ ਸਟਰੀਟ ਦਾ ਕੰਮ ਕੀਤਾ ਗਿਆ। ਉਸ ਦੇ ਇਸ ਕਾਰਜ ਲਈ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਅੱਜ ਉਹ ਚੰਗਾ ਕਾਰੋਬਾਰ ਕਰ ਰਿਹਾ ਹੈ।

ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ , ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਚਾਰ ਮੈਂਬਰ ਗ੍ਰਿਫਤਾਰ, ਹੁਣ ਤੱਕ 31 ਵਾਰਦਾਤਾਂ ਨੂੰ ਦੇ ਚੁੱਕੇ ਹਨ ਅੰਜਾਮ - police arrested four robbers

ਛੱਪੜ ਵਿੱਚ ਡੁੱਬਣ ਨਾਲ ਨੌਜਵਾਨ ਦੀ ਮੌਤ, ਪਿੰਡ ਵਾਸੀਆਂ ਨੇ ਸਰਕਾਰ ਨੂੰ ਛੱਪੜ ਦਾ ਹੱਲ ਕਰਨ ਦੀ ਕੀਤੀ ਮੰਗ - Youth drowning in pond

ਪੰਜਾਬ ਸਰਕਾਰ 'ਤੇ ਵਰ੍ਹੇ ਸਾਂਸਦ ਰਾਜਾ ਵੜਿੰਗ, ਕਿਹਾ-ਸੀਐੱਮ ਮਾਨ ਦੇ ਬਿਆਨ ਨੇ ਡੇਗਿਆ ਪੁਲਿਸ ਦਾ ਮਨੋਬਲ, ਕਰੋੜਾਂ ਰੁਪਏ ਦਾ ਹੋਰ ਚੜ੍ਹਿਆ ਕਰਜ਼ਾ - WARRING TARGETED THE PB GOVERNMENT

ਨੌਜਵਾਨਾਂ ਨੂੰ ਅਪੀਲ: ਲਵਪ੍ਰੀਤ ਦੀ ਪਤਨੀ ਸੁਖਪ੍ਰੀਤ ਕੌਰ ਨੇ ਦੱਸਿਆ ਕਿ ਉਹ ਜੀ ਐਨ ਐਮ ਦੀ ਪੜ੍ਹਾਈ ਕਰ ਰਹੀ ਪਰ ਕਿਤੇ ਨਾ ਕਿਤੇ ਉਹ ਆਪਣੇ ਪਤੀ ਦੇ ਨਾਲ ਫੂਡ ਦੇ ਕੰਮ ਵਿੱਚ ਹੱਥ ਵਟਾ ਕੇ ਜਿਆਦਾ ਖੁਸ਼ੀ ਮਹਿਸੂਸ ਕਰਦੀ ਹੈ ਕਿਉਂਕਿ ਇਹ ਰੁਜ਼ਗਾਰ ਉਹਨਾਂ ਦਾ ਆਪਣਾ ਹੈ ਅਤੇ ਉਹ ਜਿੰਨਾ ਸਮਾਂ ਇਸ ਰੁਜ਼ਗਾਰ ਨੂੰ ਦੇਣਗੇ ਉਸ ਨਾਲ ਜ਼ਿਆਦਾ ਤਰੱਕੀ ਹੋਵੇਗੀ। ਉਹਨਾਂ ਕਿਹਾ ਕਿ ਸ਼ੁਰੂ ਸ਼ੁਰੂ ਵਿੱਚ ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ ਉਹਨਾਂ ਦੇ ਇਸ ਕਾਰੋਬਾਰ ਨੂੰ ਲੈ ਕੇ ਸਵਾਲ ਚੁੱਕੇ ਗਏ ਪਰ ਹੌਲੀ ਹੌਲੀ ਕਾਰੋਬਾਰ ਵਿੱਚ ਮਿਲ ਰਹੇ ਹੁੰਗਾਰੇ ਤੋਂ ਬਾਅਦ ਰਿਸ਼ਤੇਦਾਰ ਹੁਣ ਖੁਸ਼ ਹਨ। ਉਨ੍ਹਾਂ ਪੰਜਾਬ ਦੀ ਜਵਾਨੀ ਨੂੰ ਅਪੀਲ ਕੀਤੀ ਕਿ ਲੱਖਾਂ ਰੁਪਏ ਲਾਕੇ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿੱਚ ਰਹਿ ਕੇ ਆਪਣਾ ਕੰਮ ਕਰੋ ਨਾ ਤਾਂ ਤੁਹਾਨੂੰ ਕਿਸੇ ਦੇ ਅਧੀਨ ਕੰਮ ਕਰਨਾ ਪਵੇਗਾ ਅਤੇ ਜਿੰਨੀ ਤੁਸੀਂ ਮਿਹਨਤ ਕਰੋਗੇ ਤੁਸੀਂ ਤਰੱਕੀ ਦੇ ਰਾਹ ਵੱਲ ਵਧੋਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.