ਅੰਮ੍ਰਿਤਸਰ: ਭਾਰਤ ਪਾਕਿ ਸੀਮਾ 'ਤੇ ਅਟਾਰੀ ਸਥਿਤ ਇੰਟੀਗਰੇਟਡ ਚੈੱਕ ਪੋਸਟ (ICP) ਦੇ ਰਸਤੇ ਭਾਰਤ ਨੇ ਅਫਗਾਨਿਸਤਾਨ ਦੇ ਨਾਲ ਆਯਾਤ ਦਾ ਨਵਾਂ ਰਿਕਾਰਡ ਬਣਾਇਆ ਹੈ। ਸਾਲ 2023-24 ਵਿੱਚ ਭਾਰਤ ਨੇ ਅਫਗਾਨਿਸਤਾਨ ਦੇ ਨਾਲ 3700 ਕਰੋੜ ਦਾ ਆਯਾਤ ਕੀਤਾ ਹੈ, ਜੋ ਹੁਣ ਤੱਕ ਦਾ ਸਭ ਤੋਂ ਵੱਧ ਆਯਾਤ ਹੈ।
ਅਫਗਾਨਿਸਤਾਨ ਦੇ ਨਾਲ ਆਯਾਤ ਦਾ ਨਵਾਂ ਰਿਕਾਰਡ: ਭਾਰਤ ਪਾਕਿ ਸੀਮਾ 'ਤੇ ਅਟਾਰੀ ਸਥਿਤ ਇੰਟੀਗਰੇਟਡ ਚੈੱਕ ਪੋਸਟ (ICP) ਦੇ ਰਸਤੇ ਭਾਰਤ ਨੇ ਅਫਗਾਨਿਸਤਾਨ ਦੇ ਨਾਲ ਆਯਾਤ ਦਾ ਨਵਾਂ ਰਿਕਾਰਡ ਬਣਾਇਆ ਹੈ, ਸਾਲ 2023-24 ਚ ਭਾਰਤ ਨੇ ਅਫਗਾਨਿਸਤਾਨ ਦੇ ਨਾਲ 3700 ਕਰੋੜ ਦਾ ਆਯਾਤ ਕੀਤਾ, ਜੋ ਹੁਣ ਤੱਕ ਦਾ ਸਭ ਤੋਂ ਵੱਧ ਆਯਾਤ ਹੈ। ਜਦਕਿ ਇਸ ਸਰਹੱਦ ਰਾਹੀ ਭਾਰਤ ਪਾਕਿਸਤਾਨ ਦਾ ਵਪਾਰ ਬੰਦ ਹੈ, ਜਦਕਿ ਇਸ ਰਸਤੇ ਜੇ ਪਾਕਿਸਤਾਨ ਨਾਲ ਵੀ ਵਪਾਰ ਖੁੱਲ੍ਹਦਾ ਹੈ ਤਾਂ ਦੋਵਾਂ ਦੇਸ਼ਾਂ ਨੂੰ ਫਾਇਦਾ ਹੋਵੇਗਾ।
ਪੈਸਿਆਂ ਦੀ ਅਦਾਇਗੀ ਦਾ ਡਰ ਖ਼ਤਮ: ਇਸ ਸਬੰਧੀ ਫੈਡਰੇਸ਼ਨ ਆਫ ਕਰਿਆਨਾ ਐਂਡ ਡਰਾਈ ਫਰੂਟ ਐਸੋਸੀਏਸ਼ਨ ਮਜੀਠਾ ਮੰਡੀ ਦੇ ਪ੍ਰਧਾਨ ਅਨਿਲ ਮਹਿਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਫਗਾਨਿਸਤਾਨ 'ਤੇ ਜਦੋਂ ਤਾਲੀਬਾਨ ਦਾ ਸ਼ਾਸਨ ਆਇਆ ਸੀ, ਉਸ ਸਮੇਂ ਵਪਾਰੀਆਂ ਦੇ ਮਨਾਂ ਵਿੱਚ ਪੈਸਿਆਂ ਦੀ ਅਦਾਇਗੀ ਨੂੰ ਲੈ ਕੇ ਡਰ ਸੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਦੇ ਵਿੱਚ ਸਾਰੀ ਅਦਾਇਗੀ ਬੈਂਕ ਦੇ ਰਾਹੀ ਹੋ ਰਹੀ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਪਰੇਸ਼ਾਨੀ ਨਹੀਂ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਤਾਲੀਬਾਨ ਦੀ ਸਰਕਾਰ ਹੋਣ ਦੇ ਬਾਵਜੂਦ ਕਾਰੋਬਾਰ ਵਿੱਚ ਵਾਧਾ ਆਇਆ ਹੈ, ਜਿਸ ਕਰਕੇ ਭਾਰਤ ਨੇ ਇਸ ਸਾਲ ਅਫਗਾਨਿਸਤਾਨ ਦੇ ਨਾਲ ਹੁਣ ਤੱਕ ਦਾ ਸਭ ਤੋਂ ਵੱਧ ਆਯਾਤ ਕੀਤਾ ਹੈ।
ਅਫਗਾਨਿਸਤਾਨ ਤੋਂ ਇਹ ਕੁਝ ਹੁੰਦਾ ਆਯਾਤ: ਉਨ੍ਹਾਂ ਕਿਹਾ ਕਿ ਸਭ ਤੋਂ ਜਿਆਦਾ ਡਰਾਈ ਫਰੂਟ ਅਫਗਾਨਿਸਤਾਨ ਤੋਂ ਹੀ ਭਾਰਤ ਵਿੱਚ ਆਉਂਦਾ ਹੈ। ਉੱਥੇ ਹੀ ਉਹਨਾਂ ਆਈਸੀਪੀ ਦੇ ਵਿੱਚ ਲੱਗੇ ਸਕੈਨਰ 'ਤੇ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਇਸ ਕੈਮਰਾ ਨੂੰ ਚਾਲੂ ਕੀਤਾ ਜਾਵੇ ਤਾਂ ਜੋ ਵਪਾਰੀ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਭਾਰਤ ਡਰਾਈ ਫਰੂਟ ਤੇ ਜੜੀ ਬੂਟੀਆਂ ਦਾ ਆਯਾਤ ਕਰਦਾ ਹੈ। ਅਫਗਾਨਿਸਤਾਨ ਤੋਂ ਭਾਰਤ ਕਿਸ਼ਮਿਸ਼, ਅਖਰੋਟ, ਬਦਾਮ ,ਅੰਜੀਰ ਤਾਜੇ ਫਲ ਜਿਵੇਂ ਕਿ ਅਨਾਰ, ਸੇਬ, ਚੈਰੀ, ਖਰਬੂਜਾ,ਤਰਬੂਜ ਆਯਾਤ ਕਰਦਾ ਹੈ। ਇਸ ਤੋਂ ਇਲਾਵਾ ਮਸਾਲੇ ਜਿਵੇਂ ਕਿ ਹਿੰਗ, ਜ਼ੀਰਾ ਤੇ ਕੇਸਰ ਦਾ ਆਯਾਤ ਕਰਦਾ ਹੈ, ਉਥੇ ਹੀ ਦਵਾਈਆਂ 'ਚ ਇਸਤੇਮਾਲ ਹੋਣ ਵਾਲੀਆਂ ਜੜੀ ਬੂਟੀਆਂ ਦਾ ਵੀ ਆਯਾਤ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ 2024-25 'ਚ ਹੋਰ ਵੀ ਜਿਆਦਾ ਆਯਾਤ ਹੋਣ ਦੀ ਉਮੀਦ ਹੈ।
ਭਾਰਤ-ਪਾਕਿਸਤਾਨ ਦਾ ਵਪਾਰ ਬੰਦ: ਇਸ ਦੇ ਨਾਲ ਹੀ ਪ੍ਰਧਾਨ ਅਨਿਲ ਮਹਿਰਾ ਨੇ ਕਿਹਾ ਕਿ ਅਗਸਤ 2019 ਤੋਂ ਪਾਕਿਸਤਾਨ ਦੇ ਨਾਲ ਭਾਰਤ ਦਾ ਵਪਾਰ ਬੰਦ ਹੈ। ਪਾਕਿਸਤਾਨ ਤੋਂ ਮੁੱਖ ਰੂਪ ਵਿੱਚ ਜਿਪਸਮ ਤੇ ਸੀਮਟ ਦਾ ਅਯਾਤ ਹੁੰਦਾ ਹੈ, ਇਸ ਤੋਂ ਇਲਾਵਾ ਟਮਾਟਰ ਦਾ ਵੀ ਆਯਾਤ ਹੁੰਦਾ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਨਾਲ ਵਪਾਰ ਬੰਦ ਹੋਣ ਦੇ ਬਾਵਜੂਦ ਆਈਸੀਪੀ ਦੇ ਰਸਤੇ ਆਯਾਤ ਦੇ ਵਿੱਚ ਵਾਧੇ ਆਉਣ ਦੇ ਨਾਲ ਵਪਾਰੀ ਇਸ ਨੂੰ ਚੰਗਾ ਸੰਕੇਤ ਸਮਝਦੇ ਹਨ। ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਆਈਸੀਪੀ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਟਰੱਕ ਚਾਲਕਾਂ ਨੂੰ ਇਸ ਦਾ ਖੂਬ ਫਾਇਦਾ ਹੋਵੇਗਾ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਭਾਰਤ ਦਾ ਵਪਾਰ ਬੰਦ ਹੋਣ ਦਾ ਜਿਆਦਾ ਘਾਟਾ ਪਾਕਿਸਤਾਨ ਨੂੰ ਹੀ ਹੋ ਰਿਹਾ ਹੈ।
- MP ਅੰਮ੍ਰਿਤਪਾਲ ਸਿੰਘ ਦਾ ਭਰਾ ਡਰੱਗ ਸਣੇ ਗ੍ਰਿਫ਼ਤਾਰ: ਪਿਤਾ ਤਰਸੇਮ ਸਿੰਘ ਨੇ ਕਿਹਾ- ਬਦਨਾਮ ਕਰਨ ਦੀ ਕੋਸ਼ਿਸ਼, ਐਸਐਸਪੀ ਨੇ ਸਾਂਝੀ ਕੀਤੀ ਜਾਣਕਾਰੀ - MP Amritpal Singhs brother arrested
- ਤਰਨਤਾਰਨ ਪੁਲਿਸ ਹੱਥ ਲੱਗੀ ਸਫ਼ਲਤਾ, ਚਾਰ ਨਸ਼ਾ ਤਸਕਰ ਹੈਰੋਇਨ ਸਮੇਤ ਕੀਤੇ ਕਾਬੂ - police arrested drug smugglers
- ਡਿਜੀਟਲ ਲਾਈਜ਼ ਦੇ ਨਾਮ 'ਤੇ ਆਂਗਨਵਾੜੀ ਵਰਕਰਾਂ ਨੂੰ ਕੀਤਾ ਜਾ ਰਿਹਾ ਪਰੇਸ਼ਾਨ, ਇਹ ਹਨ ਮੰਗਾਂ - Anganwadi workers